ਪੈਦਾਇਸ਼ Chapter 14 PANIRV Bible Verse Images

ਪੈਦਾਇਸ਼ 14 Bible Verse Pictures. Choose from a large collection of inspirational, motivational and encouraging Bible verses with pictures of nature. Download and share ਪੈਦਾਇਸ਼ 14 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਪੈਦਾਇਸ਼ 14:1 (PANIRV)
Square Portrait Landscape 4K UHD
ਸ਼ਿਨਾਰ ਦੇ ਰਾਜਾ ਅਮਰਾਫ਼ਲ, ਅੱਲਾਸਾਰ ਦੇ ਰਾਜਾ ਅਰਯੋਕ, ਏਲਾਮ ਦੇ ਰਾਜਾ ਕਦਾਰਲਾਓਮਰ ਅਤੇ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ ਅਜਿਹਾ ਹੋਇਆ

ਪੈਦਾਇਸ਼ 14:2 (PANIRV)
Square Portrait Landscape 4K UHD
ਕਿ ਇਨ੍ਹਾਂ ਨੇ ਸਦੂਮ ਦੇ ਰਾਜਾ ਬਰਾ, ਅਮੂਰਾਹ ਦੇ ਰਾਜਾ ਬਿਰਸਾ, ਅਦਮਾਹ ਦੇ ਰਾਜਾ ਸਿਨਾਬ, ਸਬੋਈਮ ਦੇ ਰਾਜਾ ਸਮੇਬਰ ਅਤੇ ਬਲਾ ਅਰਥਾਤ ਸੋਆਰ ਦੇ ਰਾਜਾ ਨਾਲ ਯੁੱਧ ਕੀਤਾ।

ਪੈਦਾਇਸ਼ 14:3 (PANIRV)
Square Portrait Landscape 4K UHD
ਇਹ ਸਾਰੇ ਸਿੱਦੀਮ ਦੀ ਘਾਟੀ ਵਿੱਚ ਜੋ ਖਾਰਾ ਸਮੁੰਦਰ ਹੈ, ਇਕੱਠੇ ਹੋਏ।

ਪੈਦਾਇਸ਼ 14:4 (PANIRV)
Square Portrait Landscape 4K UHD
ਬਾਰਾਂ ਸਾਲ ਤੱਕ ਉਹ ਕਦਾਰਲਾਓਮਰ ਦੇ ਅਧੀਨ ਰਹੇ ਪਰ ਤੇਰ੍ਹਵੇਂ ਸਾਲ ਵਿੱਚ ਵਿਦਰੋਹੀ ਹੋ ਗਏ।

ਪੈਦਾਇਸ਼ 14:5 (PANIRV)
Square Portrait Landscape 4K UHD
ਚੌਧਵੇਂ ਸਾਲ ਵਿੱਚ ਕਦਾਰਲਾਓਮਰ ਅਤੇ ਉਹ ਰਾਜੇ ਜੋ ਉਹ ਦੇ ਨਾਲ ਆਏ ਸਨ, ਅਤੇ ਉਨ੍ਹਾਂ ਨੇ ਰਫ਼ਾਈਆਂ ਨੂੰ, ਅਸਤਰੋਥ-ਕਰਨਇਮ ਵਿੱਚ ਅਤੇ ਜ਼ੂਜ਼ੀਆਂ ਨੂੰ ਹਾਮ ਵਿੱਚ, ਅਤੇ ਏਮੀਆਂ ਨੂੰ ਸਾਵੇਹ ਕਿਰਯਾਤਾਇਮ ਵਿੱਚ,

ਪੈਦਾਇਸ਼ 14:6 (PANIRV)
Square Portrait Landscape 4K UHD
ਅਤੇ ਹੋਰੀਆਂ ਨੂੰ ਉਨ੍ਹਾਂ ਦੇ ਪਰਬਤ ਸੇਈਰ ਵਿੱਚ ਏਲ-ਪਾਰਾਨ ਤੱਕ, ਜੋ ਉਜਾੜ ਕੋਲ ਹੈ, ਮਾਰਿਆ।

ਪੈਦਾਇਸ਼ 14:7 (PANIRV)
Square Portrait Landscape 4K UHD
ਉਹ ਉੱਥੋਂ ਮੁੜ ਕੇ ਏਨ ਮਿਸਪਾਟ ਅਰਥਾਤ ਕਾਦੇਸ਼ ਨੂੰ ਆਏ ਅਤੇ ਉਨ੍ਹਾਂ ਨੇ ਅਮਾਲੇਕੀਆਂ ਦੇ ਸਾਰੇ ਦੇਸ਼ ਨੂੰ, ਅਤੇ ਅਮੋਰੀਆਂ ਨੂੰ ਵੀ ਜੋ ਹਸਸੋਨ ਤਾਮਾਰ ਵਿੱਚ ਵੱਸਦੇ ਸਨ, ਮਾਰਿਆ।

ਪੈਦਾਇਸ਼ 14:8 (PANIRV)
Square Portrait Landscape 4K UHD
ਤਦ ਸਦੂਮ, ਅਮੂਰਾਹ, ਅਦਮਾਹ, ਸਬੋਈਮ, ਬਲਾ ਅਰਥਾਤ ਸੋਆਰ ਦੇ ਰਾਜੇ ਨਿੱਕਲੇ ਅਤੇ ਉਨ੍ਹਾਂ ਨਾਲ ਸਿੱਦੀਮ ਦੀ ਘਾਟੀ ਵਿੱਚ ਲੜਨ ਲਈ ਕਤਾਰਾਂ ਬੰਨ੍ਹੀਆਂ।

ਪੈਦਾਇਸ਼ 14:9 (PANIRV)
Square Portrait Landscape 4K UHD
ਅਰਥਾਤ ਏਲਾਮ ਦੇ ਰਾਜਾ ਕਦਾਰਲਾਓਮਰ, ਗੋਈਮ ਦੇ ਰਾਜਾ ਤਿਦਾਲ, ਸ਼ਿਨਾਰ ਦੇ ਰਾਜਾ ਅਮਰਾਫ਼ਲ, ਅੱਲਾਸਾਰ ਦੇ ਰਾਜਾ ਅਰਯੋਕ, ਇਹਨਾਂ ਚਾਰ ਰਾਜਿਆਂ ਦੇ ਵਿਰੁੱਧ ਉਹਨਾਂ ਪੰਜਾਂ ਨੇ ਕਤਾਰ ਬੰਨ੍ਹੀ।

ਪੈਦਾਇਸ਼ 14:10 (PANIRV)
Square Portrait Landscape 4K UHD
ਸਿੱਦੀਮ ਦੀ ਘਾਟੀ ਵਿੱਚ ਜਿੱਥੇ ਚਿੱਕੜ ਦੇ ਟੋਏ ਹੀ ਟੋਏ ਸਨ, ਸਦੂਮ ਅਤੇ ਅਮੂਰਾਹ ਦੇ ਰਾਜੇ ਭੱਜੇ ਅਤੇ ਉਹਨਾਂ ਵਿੱਚ ਡਿੱਗ ਪਏ ਅਤੇ ਜਿਹੜੇ ਬਚ ਗਏ ਉਹ ਪਰਬਤ ਵੱਲ ਨੂੰ ਭੱਜੇ।

ਪੈਦਾਇਸ਼ 14:11 (PANIRV)
Square Portrait Landscape 4K UHD
ਤਦ ਉਹ ਸਦੂਮ ਅਤੇ ਅਮੂਰਾਹ ਦਾ ਸਾਰਾ ਮਾਲ ਧਨ ਅਤੇ ਉਨ੍ਹਾਂ ਦੀਆਂ ਸਾਰੀਆਂ ਭੋਜਨ ਵਸਤਾਂ ਲੁੱਟ ਕੇ ਚਲੇ ਗਏ।

ਪੈਦਾਇਸ਼ 14:12 (PANIRV)
Square Portrait Landscape 4K UHD
ਉਹ ਅਬਰਾਮ ਦੇ ਭਤੀਜੇ ਲੂਤ ਨੂੰ, ਜੋ ਸਦੂਮ ਵਿੱਚ ਵੱਸਦਾ ਸੀ ਅਤੇ ਉਸ ਦੇ ਮਾਲ ਧਨ ਨੂੰ ਵੀ ਲੁੱਟ ਕੇ ਨਾਲ ਲੈ ਗਏ।

ਪੈਦਾਇਸ਼ 14:13 (PANIRV)
Square Portrait Landscape 4K UHD
ਤਦ ਕਿਸੇ ਭਗੌੜੇ ਨੇ ਆ ਕੇ ਅਬਰਾਮ ਇਬਰਾਨੀ ਨੂੰ ਖ਼ਬਰ ਦਿੱਤੀ, ਅਬਰਾਮ ਮਮਰੇ ਅਮੋਰੀ ਜੋ ਅਸ਼ਕੋਲ ਅਤੇ ਆਨੇਰ ਦੇ ਭਰਾ ਸੀ, ਉਸ ਦੇ ਬਲੂਤਾਂ ਕੋਲ ਰਹਿੰਦਾ ਸੀ ਅਤੇ ਉਨ੍ਹਾਂ ਨੇ ਅਬਰਾਮ ਨਾਲ ਨੇਮ ਬੰਨ੍ਹਿਆ ਸੀ।

ਪੈਦਾਇਸ਼ 14:14 (PANIRV)
Square Portrait Landscape 4K UHD
ਜਦ ਅਬਰਾਮ ਨੇ ਸੁਣਿਆ ਕਿ ਉਹ ਦਾ ਭਤੀਜਾ ਬੰਦੀ ਬਣਾ ਲਿਆ ਗਿਆ ਹੈ, ਤਦ ਉਸ ਨੇ ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਜੁਆਨਾਂ ਨੂੰ ਲਿਆ, ਜੋ ਉਸ ਦੇ ਘਰਾਣੇ ਵਿੱਚ ਜੰਮੇ ਸਨ ਅਤੇ ਦਾਨ ਤੱਕ ਉਨ੍ਹਾਂ ਦਾ ਪਿੱਛਾ ਕੀਤਾ।

ਪੈਦਾਇਸ਼ 14:15 (PANIRV)
Square Portrait Landscape 4K UHD
ਉਸ ਨੇ ਆਪਣੇ ਜੁਆਨਾਂ ਦੇ ਜੱਥੇ ਬਣਾਏ ਅਤੇ ਰਾਤ ਨੂੰ ਉਨ੍ਹਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਮਾਰਿਆ, ਅਤੇ ਹੋਬਾਹ ਤੱਕ ਜਿਹੜਾ ਦੰਮਿਸ਼ਕ ਦੇ ਉੱਤਰ ਵੱਲ ਹੈ, ਉਨ੍ਹਾਂ ਦਾ ਪਿੱਛਾ ਕੀਤਾ।

ਪੈਦਾਇਸ਼ 14:16 (PANIRV)
Square Portrait Landscape 4K UHD
ਉਹ ਸਾਰੇ ਮਾਲ ਧਨ ਨੂੰ, ਅਤੇ ਆਪਣੇ ਭਤੀਜੇ ਲੂਤ ਅਤੇ ਉਸ ਦੇ ਸਾਰੇ ਮਾਲ-ਧਨ ਨੂੰ ਅਤੇ ਇਸਤਰੀਆਂ ਅਤੇ ਸਾਰੇ ਬੰਦੀਆਂ ਨੂੰ ਵੀ ਮੋੜ ਲੈ ਆਇਆ।

ਪੈਦਾਇਸ਼ 14:17 (PANIRV)
Square Portrait Landscape 4K UHD
ਜਦ ਉਹ ਕਦਾਰਲਾਓਮਰ ਅਤੇ ਉਹਨਾਂ ਰਾਜਿਆਂ ਨੂੰ ਜਿਹੜੇ ਉਸ ਦੇ ਨਾਲ ਸਨ ਜਿੱਤ ਕੇ ਮੁੜਿਆ, ਤਦ ਸਦੂਮ ਦਾ ਰਾਜਾ ਸ਼ਾਵੇਹ ਦੀ ਘਾਟੀ ਵਿੱਚ ਜੋ ਬਾਦਸ਼ਾਹੀ ਘਾਟੀ ਵੀ ਅਖਵਾਉਂਦੀ ਹੈ, ਉਸ ਨੂੰ ਮਿਲਣ ਲਈ ਨਿੱਕਲ ਆਇਆ।

ਪੈਦਾਇਸ਼ 14:18 (PANIRV)
Square Portrait Landscape 4K UHD
ਤਦ ਸ਼ਾਲੇਮ ਦਾ ਰਾਜਾ ਮਲਕਿਸਿਦਕ ਰੋਟੀ ਅਤੇ ਮਧ ਲੈ ਆਇਆ, ਉਹ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਸੀ।

ਪੈਦਾਇਸ਼ 14:19 (PANIRV)
Square Portrait Landscape 4K UHD
ਉਸ ਨੇ ਇਹ ਆਖ ਕੇ ਅਬਰਾਮ ਨੂੰ ਅਸੀਸ ਦਿੱਤੀ, ਅੱਤ ਮਹਾਨ ਪਰਮੇਸ਼ੁਰ ਦੀ ਵੱਲੋਂ ਜੋ ਅਕਾਸ਼ ਅਤੇ ਧਰਤੀ ਦਾ ਮਾਲਕ ਹੈ, ਅਬਰਾਮ ਮੁਬਾਰਕ ਹੋਵੇ।

ਪੈਦਾਇਸ਼ 14:20 (PANIRV)
Square Portrait Landscape 4K UHD
ਅਤੇ ਮੁਬਾਰਕ ਹੈ ਅੱਤ ਮਹਾਨ ਪਰਮੇਸ਼ੁਰ, ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ। ਤਦ ਅਬਰਾਮ ਨੇ ਉਸ ਨੂੰ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ।

ਪੈਦਾਇਸ਼ 14:21 (PANIRV)
Square Portrait Landscape 4K UHD
ਤਦ ਸਦੂਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਹ ਮਾਲ-ਡੰਗਰ ਤਾਂ ਮੈਨੂੰ ਦੇ, ਪਰ ਮਾਲ-ਧਨ ਆਪ ਰੱਖ ਲੈ।

ਪੈਦਾਇਸ਼ 14:22 (PANIRV)
Square Portrait Landscape 4K UHD
ਪਰ ਅਬਰਾਮ ਨੇ ਸਦੂਮ ਦੇ ਰਾਜਾ ਨੂੰ ਆਖਿਆ, ਮੈਂ ਯਹੋਵਾਹ ਅੱਤ ਮਹਾਨ ਪਰਮੇਸ਼ੁਰ ਜੋ ਅਕਾਸ਼ ਅਤੇ ਧਰਤੀ ਦਾ ਮਾਲਕ ਹੈ, ਉਸ ਦੇ ਅੱਗੇ ਪ੍ਰਣ ਕੀਤਾ ਹੈ

ਪੈਦਾਇਸ਼ 14:23 (PANIRV)
Square Portrait Landscape 4K UHD
ਕਿ ਮੈਂ ਧਾਗੇ ਤੋਂ ਲੈ ਕੇ ਜੁੱਤੀ ਦੇ ਸੱਲੂ ਤੱਕ, ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ, ਅਜਿਹਾ ਨਾ ਹੋਵੇ ਕਿ ਤੂੰ ਆਖੇਂ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ।

ਪੈਦਾਇਸ਼ 14:24 (PANIRV)
Square Portrait Landscape 4K UHD
ਪਰ ਜੋ ਇਨ੍ਹਾਂ ਗੱਭਰੂਆਂ ਨੇ ਖਾ ਲਿਆ ਹੈ, ਅਤੇ ਉਨ੍ਹਾਂ ਦਾ ਹਿੱਸਾ ਜਿਹੜੇ ਮਨੁੱਖ ਮੇਰੇ ਨਾਲ ਗਏ ਸਨ ਅਰਥਾਤ ਆਨੇਰ, ਅਸ਼ਕੋਲ ਅਤੇ ਮਮਰੇ, ਮੈਂ ਵਾਪਿਸ ਨਹੀਂ ਕਰਾਂਗਾ, ਉਹ ਆਪਣਾ-ਆਪਣਾ ਹਿੱਸਾ ਲੈ ਲੈਣ।

Available Bible Translations

American Standard Version (ASV)
Genesis 14 (ASV) »
King James Version (KJV)
Genesis 14 (KJV) »
GOD’S WORD® (GW)
Genesis 14 (GW) »
Berean Bible (BSB)
Genesis 14 (BSB) »
World English Bible (WEB)
Genesis 14 (WEB) »
French Bible (LSG)
Genèse 14 (LSG) »
German Bible (LUTH1912)
Genesis 14 (LUTH1912) »
Bengali Bible (BENIRV)
আদি 14 (BENIRV) »
Hebrew Bible (HEB)
בראשית 14 (HEB) »
Portuguese Bible (BSL)
Gênesis 14 (BSL) »
Vietnamese Bible (VIE)
Sáng Thế 14 (VIE) »
Spanish Bible (RVA)
Génesis 14 (RVA) »
Italian Bible (RIV)
Genesi 14 (RIV) »
Chinese Simplified (CUVS)
创 世 纪 14 (CUVS) »
Chinese Traditional (CUVT)
創 世 記 14 (CUVT) »
Albanian Bible (ALB)
Zanafilla 14 (ALB) »
Swedish Bible (SV1917)
1 Mosebok 14 (SV1917) »
Russian Bible (RUSV)
Бытие 14 (RUSV) »
Ukrainian Bible (UKR)
Буття 14 (UKR) »
Hungarian Bible (KAR)
1 Mózes 14 (KAR) »
Bulgarian Bible (BULG)
Битие 14 (BULG) »
Japanese Bible (JPN)
創世記 14 (JPN) »
Norwegian Bible (NORSK)
1 Mosebok 14 (NORSK) »

ਪੈਦਾਇਸ਼ (PANIRV) Chapter Selection

PANIRV Book Selection List