ਅੱਯੂਬ Chapter 33 PANIRV Bible Verse Images

ਅੱਯੂਬ 33 Bible Verse Pictures. Choose from a large collection of inspirational, motivational and encouraging Bible verses with pictures of nature. Download and share ਅੱਯੂਬ 33 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਅੱਯੂਬ 33:1 (PANIRV)
Square Portrait Landscape 4K UHD
“ਇਸ ਲਈ ਹੇ ਅੱਯੂਬ, ਹੁਣ ਮੇਰੀਆਂ ਗੱਲਾਂ ਸੁਣ, ਅਤੇ ਮੇਰੇ ਬਚਨਾਂ ਉੱਤੇ ਕੰਨ ਲਾ!

ਅੱਯੂਬ 33:2 (PANIRV)
Square Portrait Landscape 4K UHD
ਵੇਖ, ਮੈਂ ਆਪਣਾ ਮੂੰਹ ਖੋਲ੍ਹਿਆ ਹੈ, ਮੇਰੀ ਜੀਭ ਬੋਲਣ ਲਈ ਤਿਆਰ ਹੈ,

ਅੱਯੂਬ 33:3 (PANIRV)
Square Portrait Landscape 4K UHD
ਮੇਰਾ ਬੋਲਣਾ ਮੇਰੇ ਦਿਲ ਦੀ ਸਿਧਿਆਈ ਨੂੰ ਪਰਗਟ ਕਰੇਗਾ, ਅਤੇ ਮੇਰੇ ਬੁੱਲ੍ਹ ਗਿਆਨ ਨੂੰ ਸਫ਼ਾਈ ਨਾਲ ਬੋਲਣਗੇ।

ਅੱਯੂਬ 33:4 (PANIRV)
Square Portrait Landscape 4K UHD
ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਸਿਰਜਿਆ, ਸਰਬ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਦਿੱਤਾ।

ਅੱਯੂਬ 33:5 (PANIRV)
Square Portrait Landscape 4K UHD
ਜੇ ਤੂੰ ਉੱਤਰ ਦੇ ਸਕਦਾ ਹੈਂ ਤਾਂ ਦੇ, ਮੇਰੇ ਸਨਮੁਖ ਆਪਣਾ ਤਰਕ ਤਿਆਰ ਕਰਕੇ ਖੜ੍ਹਾ ਹੋ ਜਾ!

ਅੱਯੂਬ 33:6 (PANIRV)
Square Portrait Landscape 4K UHD
ਵੇਖ, ਮੈਂ ਪਰਮੇਸ਼ੁਰ ਲਈ ਤੇਰੇ ਜਿਹਾ ਹੀ ਹਾਂ, ਮੈਂ ਵੀ ਮਿੱਟੀ ਦੇ ਇੱਕ ਢੇਲੇ ਦਾ ਬਣਿਆ ਹੋਇਆ ਹਾਂ।

ਅੱਯੂਬ 33:7 (PANIRV)
Square Portrait Landscape 4K UHD
ਵੇਖ, ਮੇਰੇ ਭੈਅ ਤੋਂ ਤੈਨੂੰ ਘਬਰਾਉਣ ਦੀ ਲੋੜ ਨਹੀਂ, ਮੇਰਾ ਦਾਵਾ ਤੇਰੇ ਉੱਤੇ ਭਾਰੀ ਨਾ ਹੋਵੇਗਾ।

ਅੱਯੂਬ 33:8 (PANIRV)
Square Portrait Landscape 4K UHD
“ਸੱਚ-ਮੁੱਚ ਤੇਰੀਆਂ ਗੱਲਾਂ ਮੇਰੇ ਕੰਨਾਂ ਵਿੱਚ ਪਈਆਂ ਹਨ, ਤੇਰੇ ਬੋਲਣ ਦੀ ਅਵਾਜ਼ ਮੈਂ ਸੁਣੀ ਹੈ,

ਅੱਯੂਬ 33:9 (PANIRV)
Square Portrait Landscape 4K UHD
ਭਈ ਮੈਂ ਤਾਂ ਸਾਫ਼ ਅਤੇ ਨਿਰਅਪਰਾਧ ਹਾਂ, ਮੈਂ ਪਾਕ ਅਤੇ ਨਿਰਦੋਸ਼ ਹਾਂ।

ਅੱਯੂਬ 33:10 (PANIRV)
Square Portrait Landscape 4K UHD
ਪਰ ਵੇਖ, ਪਰਮੇਸ਼ੁਰ ਮੇਰੇ ਵਿਰੁੱਧ ਮੌਕਾ ਲੱਭਦਾ ਹੈ, ਉਹ ਮੈਨੂੰ ਆਪਣਾ ਵੈਰੀ ਗਿਣਦਾ ਹੈ।

ਅੱਯੂਬ 33:11 (PANIRV)
Square Portrait Landscape 4K UHD
ਉਹ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕ ਦਿੰਦਾ ਹੈ, ਉਹ ਮੇਰੇ ਸਾਰੇ ਰਾਹਾਂ ਨੂੰ ਤੱਕਦਾ ਰਹਿੰਦਾ ਹੈ।

ਅੱਯੂਬ 33:12 (PANIRV)
Square Portrait Landscape 4K UHD
“ਪਰ ਵੇਖ, ਮੈਂ ਤੈਨੂੰ ਉੱਤਰ ਦਿੰਦਾ ਹਾਂ, ਤੂੰ ਇਸ ਵਿੱਚ ਧਰਮੀ ਨਹੀਂ, ਕਿਉਂ ਜੋ ਪਰਮੇਸ਼ੁਰ ਮਨੁੱਖ ਨਾਲੋਂ ਵੱਡਾ ਹੈ।

ਅੱਯੂਬ 33:13 (PANIRV)
Square Portrait Landscape 4K UHD
ਤੂੰ ਕਿਉਂ ਉਹ ਦੇ ਵਿਰੁੱਧ ਝਗੜਦਾ ਹੈਂ ਕਿ ਉਹ ਲੋਕਾਂ ਦੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ!

ਅੱਯੂਬ 33:14 (PANIRV)
Square Portrait Landscape 4K UHD
ਕਿਉਂ ਜੋ ਪਰਮੇਸ਼ੁਰ ਇੱਕ ਵਾਰ ਬੋਲਦਾ ਹੈ, ਸਗੋਂ ਦੋ ਵਾਰ ਪਰ ਲੋਕ ਉਸ ਉੱਤੇ ਧਿਆਨ ਨਹੀਂ ਲਾਉਂਦੇ।

ਅੱਯੂਬ 33:15 (PANIRV)
Square Portrait Landscape 4K UHD
ਸੁਫ਼ਨੇ ਵਿੱਚ ਜਾਂ ਰਾਤ ਦੇ ਦਰਸ਼ਣ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ, ਅਤੇ ਜਦ ਉਹ ਆਪਣਿਆਂ ਬਿਸਤਰਿਆਂ ਉੱਤੇ ਸੌਂਦੇ ਹਨ,

ਅੱਯੂਬ 33:16 (PANIRV)
Square Portrait Landscape 4K UHD
ਤਦ ਉਹ ਮਨੁੱਖਾਂ ਦੇ ਕੰਨ ਖੋਲ੍ਹਦਾ ਹੈ, ਅਤੇ ਉਹਨਾਂ ਨੂੰ ਚੇਤਾਵਨੀ ਦੇ ਕੇ ਡਰਾ ਦਿੰਦਾ ਹੈ,

ਅੱਯੂਬ 33:17 (PANIRV)
Square Portrait Landscape 4K UHD
ਤਾਂ ਜੋ ਮਨੁੱਖ ਨੂੰ ਉਸ ਦੇ ਭੈੜੇ ਕੰਮਾਂ ਤੋਂ ਰੋਕੇ, ਅਤੇ ਮਨੁੱਖ ਨੂੰ ਹੰਕਾਰ ਤੋਂ ਦੂਰ ਰੱਖੇ।

ਅੱਯੂਬ 33:18 (PANIRV)
Square Portrait Landscape 4K UHD
ਉਹ ਉਸ ਦੀ ਜਾਨ ਨੂੰ ਟੋਏ ਤੋਂ ਬਚਾਉਂਦਾ ਹੈ, ਅਤੇ ਉਸ ਦੇ ਜੀਵਨ ਨੂੰ ਤਲਵਾਰ ਨਾਲ ਨਾਸ ਹੋਣ ਤੋਂ।

ਅੱਯੂਬ 33:19 (PANIRV)
Square Portrait Landscape 4K UHD
“ਜਦ ਕਿਸੇ ਦੀ ਤਾੜਨਾ ਹੋਵੇ ਤਾਂ ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦੱਬ ਕੇ ਝੁੱਲਦਾ ਹੈ, ਅਤੇ ਆਪਣੀਆਂ ਹੱਡੀਆਂ ਵਿੱਚ ਰੋਜ਼ ਦੀ ਅਣ-ਬਣ ਨਾਲ ਵੀ।

ਅੱਯੂਬ 33:20 (PANIRV)
Square Portrait Landscape 4K UHD
ਉਹ ਦਾ ਪ੍ਰਾਣ ਰੋਟੀ ਤੋਂ ਅਤੇ ਉਸ ਦੀ ਜਾਨ ਸੁਆਦਲੇ ਭੋਜਨ ਤੋਂ ਘਿਣ ਕਰਨ ਲੱਗਦੀ ਹੈ।

ਅੱਯੂਬ 33:21 (PANIRV)
Square Portrait Landscape 4K UHD
ਉਸ ਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆਂ ਜਿਹੜੀਆਂ ਪਹਿਲਾਂ ਵਿਖਾਈ ਨਹੀਂ ਸਨ ਦਿੰਦੀਆਂ ਨਿੱਕਲ ਆਉਂਦੀਆਂ ਹਨ!

ਅੱਯੂਬ 33:22 (PANIRV)
Square Portrait Landscape 4K UHD
ਉਸ ਦੀ ਜਾਨ ਕਬਰ ਦੇ ਨੇੜੇ ਪਹੁੰਚਦੀ ਹੈ ਅਤੇ ਉਸ ਦਾ ਪ੍ਰਾਣ ਮੌਤ ਲਿਆਉਣ ਵਾਲਿਆਂ ਦੇ ਵੱਸ ਹੋ ਜਾਂਦਾ ਹੈ।

ਅੱਯੂਬ 33:23 (PANIRV)
Square Portrait Landscape 4K UHD
ਹੁਣ ਜੇ ਉਸ ਦੇ ਕੋਲ ਕੋਈ ਦੂਤ ਹੋਵੇ ਜੋ ਹਜ਼ਾਰਾਂ ਵਿੱਚੋਂ ਇੱਕ ਹੋਵੇ ਜੋ ਉਸ ਨੂੰ ਅਰਥ ਕਰਕੇ ਦੱਸੇ ਕਿ ਮਨੁੱਖ ਦੇ ਲਈ ਕੀ ਠੀਕ ਹੈ।

ਅੱਯੂਬ 33:24 (PANIRV)
Square Portrait Landscape 4K UHD
ਤਦ ਉਹ ਉਸ ਉੱਤੇ ਦਯਾ ਕਰਦਾ ਹੈ ਤੇ ਆਖਦਾ ਹੈ, ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ ਲੈ, ਮੈਨੂੰ ਉਸ ਲਈ ਪ੍ਰਾਸਚਿੱਤ ਮਿਲ ਗਿਆ ਹੈ।

ਅੱਯੂਬ 33:25 (PANIRV)
Square Portrait Landscape 4K UHD
ਉਸ ਦਾ ਮਾਸ ਬਾਲਕ ਨਾਲੋਂ ਵੱਧ ਹਰਿਆ-ਭਰਿਆ ਹੋ ਜਾਵੇਗਾ, ਉਸ ਦੀ ਜੁਆਨੀ ਦੇ ਦਿਨ ਵੱਲ ਮੁੜ ਆਉਣਗੇ।

ਅੱਯੂਬ 33:26 (PANIRV)
Square Portrait Landscape 4K UHD
ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਗਾ ਅਤੇ ਉਹ ਉਸ ਨੂੰ ਕਬੂਲ ਕਰੇਗਾ, ਉਹ ਖੁਸ਼ੀ ਨਾਲ ਪਰਮੇਸ਼ੁਰ ਦਾ ਦਰਸ਼ਣ ਕਰੇਗਾ, ਉਹ ਮਨੁੱਖ ਲਈ ਉਸ ਦਾ ਧਰਮ ਫੇਰ ਮੋੜ ਦੇਵੇਗਾ।

ਅੱਯੂਬ 33:27 (PANIRV)
Square Portrait Landscape 4K UHD
ਉਹ ਮਨੁੱਖਾਂ ਦੇ ਅੱਗੇ ਗਾਉਣ ਲੱਗਦਾ ਅਤੇ ਆਖਣ ਲੱਗਦਾ ਹੈ, - ਮੈਂ ਪਾਪ ਕੀਤਾ ਅਤੇ ਸਿੱਧੀ ਗੱਲ ਨੂੰ ਉਲੱਦ ਦਿੱਤਾ ਪਰ ਉਸ ਦਾ ਬਦਲਾ ਮੈਥੋਂ ਨਾ ਲਿਆ ਗਿਆ।

ਅੱਯੂਬ 33:28 (PANIRV)
Square Portrait Landscape 4K UHD
ਉਸ ਨੇ ਮੇਰੀ ਜਾਨ ਨੂੰ ਕਬਰ ਵਿੱਚ ਜਾਣ ਤੋਂ ਬਚਾਇਆ, ਮੇਰਾ ਪ੍ਰਾਣ ਚਾਨਣ ਨੂੰ ਵੇਖੇਗਾ!

ਅੱਯੂਬ 33:29 (PANIRV)
Square Portrait Landscape 4K UHD
“ਵੇਖ, ਇਹ ਸਾਰੇ ਕੰਮ ਪਰਮੇਸ਼ੁਰ ਮਨੁੱਖ ਦੇ ਨਾਲ, ਦੋ ਵਾਰ ਸਗੋਂ ਤਿੰਨ ਵਾਰ ਵੀ ਕਰਦਾ ਹੈ,

ਅੱਯੂਬ 33:30 (PANIRV)
Square Portrait Landscape 4K UHD
ਤਾਂ ਜੋ ਉਸ ਦੀ ਜਾਨ ਨੂੰ ਕਬਰ ਤੋਂ ਬਚਾਵੇ ਅਤੇ ਉਹ ਜੀਉਂਦਿਆਂ ਦੇ ਚਾਨਣ ਨਾਲ ਪ੍ਰਕਾਸ਼ਿਤ ਹੋਵੇ।

ਅੱਯੂਬ 33:31 (PANIRV)
Square Portrait Landscape 4K UHD
“ਹੇ ਅੱਯੂਬ, ਧਿਆਨ ਲਾ ਕੇ ਮੇਰੀ ਸੁਣ, ਚੁੱਪ ਵੱਟ ਤੇ ਮੈਂ ਬੋਲਾਂਗਾ।

ਅੱਯੂਬ 33:32 (PANIRV)
Square Portrait Landscape 4K UHD
ਜੇ ਤੂੰ ਕੁਝ ਬੋਲਣਾ ਹੈ ਤਾਂ ਮੈਨੂੰ ਉੱਤਰ ਦੇ, ਬੋਲ, ਕਿਉਂ ਜੋ ਮੈਂ ਤੈਨੂੰ ਨਿਰਦੋਸ਼ ਠਹਿਰਾਉਣਾ ਚਾਹੁੰਦਾ ਹਾਂ।

ਅੱਯੂਬ 33:33 (PANIRV)
Square Portrait Landscape 4K UHD
ਜੇ ਨਹੀਂ ਤਾਂ ਤੂੰ ਮੇਰੀ ਸੁਣ, ਚੁੱਪ ਵੱਟ, ਮੈਂ ਤੈਨੂੰ ਬੁੱਧ ਦੀਆਂ ਗੱਲਾਂ ਸਿਖਾਵਾਂਗਾ।”

Available Bible Translations

American Standard Version (ASV)
Job 33 (ASV) »
King James Version (KJV)
Job 33 (KJV) »
GOD’S WORD® (GW)
Job 33 (GW) »
Berean Bible (BSB)
Job 33 (BSB) »
World English Bible (WEB)
Job 33 (WEB) »
French Bible (LSG)
Job 33 (LSG) »
German Bible (LUTH1912)
Hiob 33 (LUTH1912) »
Bengali Bible (BENIRV)
ইয়োব 33 (BENIRV) »
Tamil Bible (TAMIRV)
யோபு 33 (TAMIRV) »
Marathi Bible (MARIRV)
ईयोब 33 (MARIRV) »
Telugu Bible (TELIRV)
యోబు 33 (TELIRV) »
Gujarati Bible (GUJIRV)
અયૂબ 33 (GUJIRV) »
Kannada Bible (KANIRV)
ಯೋಬನು 33 (KANIRV) »
Hebrew Bible (HEB)
איוב 33 (HEB) »
Portuguese Bible (BSL)
Jó 33 (BSL) »
Vietnamese Bible (VIE)
Gióp 33 (VIE) »
Spanish Bible (RVA)
Job 33 (RVA) »
Italian Bible (RIV)
Giobbe 33 (RIV) »
Chinese Simplified (CUVS)
约 伯 记 33 (CUVS) »
Chinese Traditional (CUVT)
約 伯 記 33 (CUVT) »
Albanian Bible (ALB)
Jobi 33 (ALB) »
Swedish Bible (SV1917)
Job 33 (SV1917) »
Russian Bible (RUSV)
Иов 33 (RUSV) »
Ukrainian Bible (UKR)
Йов 33 (UKR) »
Hungarian Bible (KAR)
Jób 33 (KAR) »
Bulgarian Bible (BULG)
Йов 33 (BULG) »
Japanese Bible (JPN)
ヨブ記 33 (JPN) »
Norwegian Bible (NORSK)
Job 33 (NORSK) »

ਅੱਯੂਬ (PANIRV) Chapter Selection

PANIRV Book Selection List