ਪੈਦਾਇਸ਼ 34 PANIRV
ਪੈਦਾਇਸ਼ Chapter 34 PANIRV Bible Verse Images
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.
Creative Commons License
- Title: Indian Revised Version (IRV) Punjabi - 2019
- Creator: Bridge Connectivity Solutions Pvt. Ltd. (BCS)
- Source: Digital Bible Library
- License: CC BY-SA 4.0
Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).
In addition, we would like to give very special thanks to eBible.org for making the Punjabi Indian Revised Version Bible available in MySQL format.
Square Portrait Landscape 4K UHD
ਫਿਰ ਲੇਆਹ ਦੀ ਧੀ ਦੀਨਾਹ, ਜਿਹੜੀ ਯਾਕੂਬ ਤੋਂ ਪੈਦਾ ਹੋਈ ਸੀ, ਉਸ ਦੇਸ਼ ਦੀਆਂ ਧੀਆਂ ਨੂੰ ਮਿਲਣ ਲਈ ਬਾਹਰ ਗਈ।
Square Portrait Landscape 4K UHD
ਤਦ ਹਮੋਰ ਹਿੱਵੀ ਦੇ ਪੁੱਤਰ ਸ਼ਕਮ, ਉਸ ਦੇਸ਼ ਦੇ ਸ਼ਹਿਜ਼ਾਦੇ ਨੇ ਉਹ ਨੂੰ ਵੇਖਿਆ ਅਤੇ ਉਹ ਨੂੰ ਲੈ ਕੇ ਉਹ ਦੇ ਨਾਲ ਕੁਕਰਮ ਕੀਤਾ ਅਤੇ ਉਸ ਨੂੰ ਭਰਿਸ਼ਟ ਕੀਤਾ।
Square Portrait Landscape 4K UHD
ਤਦ ਉਸ ਦਾ ਦਿਲ ਯਾਕੂਬ ਦੀ ਧੀ ਦੀਨਾਹ ਨਾਲ ਲੱਗ ਗਿਆ ਅਤੇ ਉਹ ਨੇ ਉਸ ਕੁੜੀ ਨਾਲ ਪ੍ਰੇਮ ਕੀਤਾ ਅਤੇ ਉਸ ਕੁੜੀ ਨਾਲ ਮਿੱਠੇ ਬੋਲ ਬੋਲੇ।
Square Portrait Landscape 4K UHD
ਸੋ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਇਸ ਕੁੜੀ ਨੂੰ ਮੇਰੇ ਨਾਲ ਵਿਆਹੁਣ ਲਈ ਲੈ ਦੇ।
Square Portrait Landscape 4K UHD
ਯਾਕੂਬ ਨੇ ਸੁਣਿਆ ਕਿ ਸ਼ਕਮ ਨੇ ਮੇਰੀ ਧੀ ਦੀਨਾਹ ਨੂੰ ਭਰਿਸ਼ਟ ਕੀਤਾ ਹੈ ਪਰ ਉਹ ਦੇ ਪੁੱਤਰ ਪਸ਼ੂਆਂ ਦੇ ਨਾਲ ਮੈਦਾਨ ਨੂੰ ਗਏ ਹੋਏ ਸਨ, ਇਸ ਲਈ ਯਾਕੂਬ ਉਹਨਾਂ ਦੇ ਆਉਣ ਤੱਕ ਚੁੱਪ ਰਿਹਾ।
Square Portrait Landscape 4K UHD
ਫਿਰ ਹਮੋਰ ਸ਼ਕਮ ਦਾ ਪਿਤਾ ਯਾਕੂਬ ਦੇ ਨਾਲ ਗੱਲਾਂ ਕਰਨ ਲਈ ਉਹ ਦੇ ਕੋਲ ਬਾਹਰ ਗਿਆ
Square Portrait Landscape 4K UHD
ਅਤੇ ਯਾਕੂਬ ਦੇ ਪੁੱਤਰ ਇਹ ਸੁਣਦਿਆਂ ਹੀ ਮੈਦਾਨ ਤੋਂ ਬਹੁਤ ਦੁਖੀ ਹੋ ਕੇ ਅਤੇ ਗੁੱਸੇ ਵਿੱਚ ਆਏ ਕਿਉਂ ਜੋ ਸ਼ਕਮ ਨੇ ਯਾਕੂਬ ਦੀ ਧੀ ਨਾਲ ਲੇਟ ਕੇ ਇਸਰਾਏਲ ਵਿੱਚ ਅਜਿਹੀ ਮੂਰਖਤਾਈ ਕੀਤੀ ਸੀ ਜੋ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ।
Square Portrait Landscape 4K UHD
ਹਮੋਰ ਨੇ ਉਨ੍ਹਾਂ ਦੇ ਨਾਲ ਇਹ ਗੱਲ ਕੀਤੀ, ਮੇਰੇ ਪੁੱਤਰ ਸ਼ਕਮ ਦਾ ਦਿਲ ਤੁਹਾਡੀ ਧੀ ਨਾਲ ਲੱਗ ਗਿਆ ਹੈ, ਇਸ ਲਈ ਉਹ ਨੂੰ ਇਹ ਦੇ ਨਾਲ ਵਿਆਹ ਦਿਉ,
Square Portrait Landscape 4K UHD
ਅਤੇ ਸਾਡੇ ਨਾਲ ਰਿਸ਼ਤੇਦਾਰੀ ਕਰੋ। ਸਾਨੂੰ ਆਪਣੀਆਂ ਧੀਆਂ ਦੇ ਦਿਉ ਅਤੇ ਆਪਣੇ ਲਈ ਸਾਡੀਆਂ ਧੀਆਂ ਲੈ ਲਉ,
Square Portrait Landscape 4K UHD
ਅਤੇ ਸਾਡੇ ਨਾਲ ਵੱਸੋ ਅਤੇ ਇਹ ਦੇਸ਼ ਤੁਹਾਡੇ ਅੱਗੇ ਹੈ, ਇੱਥੇ ਵੱਸੋ ਅਤੇ ਵਣਜ-ਵਪਾਰ ਕਰੋ ਅਤੇ ਉਸ ਨੂੰ ਆਪਣੀ ਨਿੱਜ-ਸੰਪਤੀ ਬਣਾਓ।
Square Portrait Landscape 4K UHD
ਸ਼ਕਮ ਨੇ ਵੀ ਦੀਨਾਹ ਦੇ ਪਿਤਾ ਅਤੇ ਉਹ ਦੇ ਭਰਾਵਾਂ ਨੂੰ ਆਖਿਆ, ਜੇ ਤੁਹਾਡੀ ਨਿਗਾਹ ਵਿੱਚ ਮੇਰੇ ਲਈ ਦਯਾ ਹੋਵੇ ਤਾਂ ਜੋ ਤੁਸੀਂ ਮੈਨੂੰ ਆਖੋ, ਸੋ ਮੈਂ ਦਿਆਂਗਾ।
Square Portrait Landscape 4K UHD
ਜਿੰਨ੍ਹਾਂ ਵੀ ਦਾਜ ਅਤੇ ਦਾਨ ਤੁਸੀਂ ਮੇਰੇ ਉੱਤੇ ਲਾ ਦਿਓਗੇ, ਮੈਂ ਤੁਹਾਡੇ ਆਖੇ ਅਨੁਸਾਰ ਦਿਆਂਗਾ ਪਰ ਇਹ ਕੁੜੀ ਮੇਰੇ ਨਾਲ ਵਿਆਹ ਦਿਉ।
Square Portrait Landscape 4K UHD
ਤਦ ਇਹ ਸੋਚ ਕੇ ਕਿ ਸ਼ਕਮ ਨੇ ਉਨ੍ਹਾਂ ਦੀ ਭੈਣ ਦੀਨਾਹ ਨੂੰ ਭਰਿਸ਼ਟ ਕੀਤਾ ਹੈ, ਯਾਕੂਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਹ ਦੇ ਪਿਤਾ ਹਮੋਰ ਨੂੰ ਧੋਖੇ ਨਾਲ ਉੱਤਰ ਦਿੱਤਾ।
Square Portrait Landscape 4K UHD
ਉਨ੍ਹਾਂ ਨੂੰ ਆਖਿਆ, ਅਸੀਂ ਇਹ ਕੰਮ ਨਹੀਂ ਕਰ ਸਕਦੇ ਜੋ ਆਪਣੀ ਭੈਣ ਬੇਸੁੰਨਤੇ ਮਨੁੱਖ ਨੂੰ ਦੇਈਏ ਕਿਉਂ ਜੋ ਇਸ ਤੋਂ ਸਾਡੀ ਬਦਨਾਮੀ ਹੋਵੇਗੀ।
Square Portrait Landscape 4K UHD
ਅਸੀਂ ਸਿਰਫ਼ ਤਾਂ ਹੀ ਤੁਹਾਡੀ ਗੱਲ ਮੰਨਾਂਗੇ, ਜੇ ਤੁਸੀਂ ਸਾਡੇ ਵਾਂਗੂੰ ਹੋ ਜਾਓ ਅਤੇ ਤੁਹਾਡੇ ਵਿੱਚ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਜਾਏ।
Square Portrait Landscape 4K UHD
ਤਦ ਅਸੀਂ ਆਪਣੀਆਂ ਧੀਆਂ ਤੁਹਾਨੂੰ ਦਿਆਂਗੇ, ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲਵਾਂਗੇ, ਅਤੇ ਅਸੀਂ ਤੁਹਾਡੇ ਸੰਗ ਵੱਸਾਂਗੇ ਅਤੇ ਅਸੀਂ ਇੱਕ ਕੌਮ ਬਣ ਜਾਂਵਾਂਗੇ।
Square Portrait Landscape 4K UHD
ਪਰ ਜੇ ਤੁਸੀਂ ਸੁੰਨਤ ਕਰਾਉਣ ਦੇ ਵਿਖੇ ਸਾਡੀ ਨਹੀਂ ਸੁਣੋਗੇ ਤਾਂ ਅਸੀਂ ਆਪਣੀ ਧੀ ਲੈ ਕੇ ਚਲੇ ਜਾਂਵਾਂਗੇ।
Square Portrait Landscape 4K UHD
ਉਨ੍ਹਾਂ ਦੀਆਂ ਗੱਲਾਂ ਹਮੋਰ ਦੇ ਮਨ ਵਿੱਚ ਅਤੇ ਉਸ ਦੇ ਪੁੱਤਰ ਸ਼ਕਮ ਦੇ ਮਨ ਵਿੱਚ ਚੰਗੀਆਂ ਲੱਗੀਆਂ
Square Portrait Landscape 4K UHD
ਅਤੇ ਉਸ ਜਵਾਨ ਨੇ ਇਹ ਗੱਲ ਕਰਨ ਵਿੱਚ ਇਸ ਲਈ ਦੇਰੀ ਨਾ ਕੀਤੀ, ਕਿਉਂ ਜੋ ਉਹ ਯਾਕੂਬ ਦੀ ਧੀ ਨੂੰ ਬਹੁਤ ਚਾਹੁੰਦਾ ਸੀ ਅਤੇ ਉਹ ਆਪਣੇ ਪਿਤਾ ਦੇ ਸਾਰੇ ਘਰ ਵਿੱਚ ਮਾਣ-ਸਨਮਾਨ ਵਾਲਾ ਸੀ।
Square Portrait Landscape 4K UHD
ਤਦ ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਨੇ ਨਗਰ ਦੇ ਫਾਟਕ ਕੋਲ ਜਾ ਕੇ ਮਨੁੱਖਾਂ ਨਾਲ ਇਹ ਗੱਲ ਕੀਤੀ,
Square Portrait Landscape 4K UHD
ਇਹ ਮਨੁੱਖ ਸਾਡੇ ਨਾਲ ਮਿਲ-ਜੁਲ ਕੇ ਰਹਿਣਾ ਚਾਹੁੰਦੇ ਹਨ, ਇਸ ਲਈ ਓਹ ਇਸ ਦੇਸ਼ ਵਿੱਚ ਵੱਸਣ ਅਤੇ ਵਪਾਰ ਕਰਨ ਅਤੇ ਵੇਖੋ, ਇਹ ਦੇਸ਼ ਉਨ੍ਹਾਂ ਲਈ ਕਾਫੀ ਹੈ। ਉਨ੍ਹਾਂ ਦੀਆਂ ਧੀਆਂ ਅਸੀਂ ਆਪਣੇ ਲਈ ਅਤੇ ਆਪਣੇ ਪੁੱਤਰਾਂ ਲਈ ਵਿਆਹ ਲਵਾਂਗੇ ਅਤੇ ਆਪਣੀਆਂ ਧੀਆਂ ਉਨ੍ਹਾਂ ਨੂੰ ਦਿਆਂਗੇ।
Square Portrait Landscape 4K UHD
ਪਰ ਇਹ ਮਨੁੱਖ ਸਿਰਫ਼ ਇਸ ਗੱਲ ਤੋਂ ਸਾਡੇ ਨਾਲ ਵੱਸਣ ਲਈ ਮੰਨਣਗੇ ਅਤੇ ਇੱਕ ਕੌਮ ਹੋਣਗੇ ਜੇਕਰ ਉਨ੍ਹਾਂ ਦੀ ਤਰ੍ਹਾਂ ਸਾਡੇ ਵੀ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਜਾਵੇ, ਜਿਵੇਂ ਉਨ੍ਹਾਂ ਦੀ ਸੁੰਨਤ ਕੀਤੀ ਗਈ ਹੈ।
Square Portrait Landscape 4K UHD
ਭਲਾ, ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦ, ਉਨ੍ਹਾਂ ਦਾ ਮਾਲ ਧਨ ਅਤੇ ਉਨ੍ਹਾਂ ਦੇ ਸਾਰੇ ਡੰਗਰ ਸਾਡੇ ਨਹੀਂ ਹੋ ਜਾਣਗੇ? ਅਸੀਂ ਸਿਰਫ਼ ਉਨ੍ਹਾਂ ਦੀ ਗੱਲ ਨੂੰ ਮੰਨੀਏ ਤਾਂ ਓਹ ਸਾਡੇ ਨਾਲ ਵੱਸਣਗੇ।
Square Portrait Landscape 4K UHD
ਤਦ ਸਾਰਿਆਂ ਨੇ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ, ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਦੀ ਗੱਲ ਸੁਣੀ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਗਈ।
Square Portrait Landscape 4K UHD
ਤੀਜੇ ਦਿਨ ਅਜਿਹਾ ਹੋਇਆ ਕਿ ਜਦ ਓਹ ਦਰਦ ਵਿੱਚ ਸਨ ਤਾਂ ਯਾਕੂਬ ਦੇ ਦੋ ਪੁੱਤਰ ਸ਼ਿਮਓਨ ਅਤੇ ਲੇਵੀ, ਜੋ ਦੀਨਾਹ ਦੇ ਭਰਾ ਸਨ ਆਪਣੀਆਂ ਤਲਵਾਰਾਂ ਲੈ ਕੇ ਉਸ ਨਗਰ ਉੱਤੇ ਨਿਡਰ ਹੋ ਕੇ ਹਮਲਾ ਕੀਤਾ ਅਤੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।
Square Portrait Landscape 4K UHD
ਉਨ੍ਹਾਂ ਨੇ ਹਮੋਰ ਨੂੰ ਅਤੇ ਉਹ ਦੇ ਪੁੱਤਰ ਸ਼ਕਮ ਨੂੰ ਵੀ ਤਲਵਾਰ ਦੀ ਧਾਰ ਨਾਲ ਮਾਰ ਸੁੱਟਿਆ ਅਤੇ ਦੀਨਾਹ ਨੂੰ ਸ਼ਕਮ ਦੇ ਘਰੋਂ ਲੈ ਕੇ ਬਾਹਰ ਨਿੱਕਲ ਗਏ।
Square Portrait Landscape 4K UHD
ਯਾਕੂਬ ਦੇ ਪੁੱਤਰਾਂ ਨੂੰ ਨਾਸ ਕਰਨ ਤੋਂ ਬਾਅਦ ਵੀ ਉਸ ਨਗਰ ਨੂੰ ਲੁੱਟ ਲਿਆ, ਕਿਉਂ ਜੋ ਉੱਥੇ ਹੀ ਉਨ੍ਹਾਂ ਦੀ ਭੈਣ ਨੂੰ ਭਰਿਸ਼ਟ ਕੀਤਾ ਗਿਆ ਸੀ।
Square Portrait Landscape 4K UHD
ਉਨ੍ਹਾਂ ਨੇ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਗਧਿਆਂ ਨੂੰ ਅਤੇ ਜੋ ਕੁਝ ਨਗਰ ਅਤੇ ਮੈਦਾਨ ਵਿੱਚ ਸੀ, ਸਭ ਕੁਝ ਲੈ ਲਿਆ।
Square Portrait Landscape 4K UHD
ਉਹ ਉਨ੍ਹਾਂ ਦਾ ਸਾਰਾ ਧਨ ਅਤੇ ਉਨ੍ਹਾਂ ਦੇ ਸਾਰੇ ਬੱਚਿਆਂ ਅਤੇ ਇਸਤਰੀਆਂ ਨੂੰ ਫੜ੍ਹ ਕੇ ਲੈ ਗਏ ਅਤੇ ਜੋ ਕੁਝ ਘਰ ਵਿੱਚ ਸੀ, ਉਨ੍ਹਾਂ ਨੇ ਲੁੱਟ ਲਿਆ।
Square Portrait Landscape 4K UHD
ਤਦ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, ਤੁਸੀਂ ਮੈਨੂੰ ਸੰਕਟ ਵਿੱਚ ਪਾ ਦਿੱਤਾ ਅਤੇ ਇਸ ਦੇਸ਼ ਦੇ ਵਾਸੀਆਂ, ਕਨਾਨੀਆਂ ਅਤੇ ਫ਼ਰਿੱਜ਼ੀਆਂ ਦੇ ਸਾਹਮਣੇ ਮੇਰੀ ਬਦਨਾਮੀ ਕੀਤੀ ਹੈ, ਮੇਰੇ ਕੋਲ ਥੋੜ੍ਹੇ ਜਿਹੇ ਆਦਮੀ ਹਨ, ਇਸ ਲਈ ਹੁਣ ਓਹ ਮੇਰੇ ਵਿਰੁੱਧ ਇਕੱਠੇ ਹੋ ਕੇ ਮੈਨੂੰ ਮਾਰਨਗੇ ਅਤੇ ਮੇਰਾ ਅਤੇ ਮੇਰੇ ਘਰ ਦਾ ਵਿਨਾਸ਼ ਹੋ ਜਾਵੇਗਾ।
Square Portrait Landscape 4K UHD
ਪਰ ਉਨ੍ਹਾਂ ਨੇ ਆਖਿਆ, ਭਲਾ, ਉਹ ਸਾਡੀ ਭੈਣ ਨਾਲ ਕੰਜਰੀ ਵਰਗਾ ਵਰਤਾਓ ਕਰਨ?
Available Bible Translations
Genesis 34 (ASV) »
Genesis 34 (KJV) »
Genesis 34 (GW) »
Genesis 34 (BSB) »
Genesis 34 (WEB) »
Genèse 34 (LSG) »
Genesis 34 (LUTH1912) »
उत्पत्ति 34 (HINIRV) »
আদি 34 (BENIRV) »
ஆதியாகமம் 34 (TAMIRV) »
उत्पत्ति 34 (MARIRV) »
ఆదికాండం 34 (TELIRV) »
ઉત્પત્તિ 34 (GUJIRV) »
ಆದಿಕಾಂಡ 34 (KANIRV) »
اَلتَّكْوِينُ 34 (AVD) »
בראשית 34 (HEB) »
Gênesis 34 (BSL) »
Sáng Thế 34 (VIE) »
Génesis 34 (RVA) »
Genesi 34 (RIV) »
创 世 纪 34 (CUVS) »
創 世 記 34 (CUVT) »
Zanafilla 34 (ALB) »
1 Mosebok 34 (SV1917) »
Бытие 34 (RUSV) »
Буття 34 (UKR) »
1 Mózes 34 (KAR) »
Битие 34 (BULG) »
創世記 34 (JPN) »
1 Mosebok 34 (NORSK) »