1 ਕੁਰਿੰਥੀਆਂ Chapter 12 PANIRV Bible Verse Images

1 ਕੁਰਿੰਥੀਆਂ 12 Bible Verse Pictures. Choose from a large collection of inspirational, motivational and encouraging Bible verses with pictures of nature. Download and share 1 ਕੁਰਿੰਥੀਆਂ 12 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


1 ਕੁਰਿੰਥੀਆਂ 12:1 (PANIRV)
Square Portrait Landscape 4K UHD
ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਆਤਮਿਕ ਦਾਤਾਂ ਦੇ ਬਾਰੇ ਅਣਜਾਣ ਰਹੋ।

1 ਕੁਰਿੰਥੀਆਂ 12:2 (PANIRV)
Square Portrait Landscape 4K UHD
ਤੁਸੀਂ ਜਾਣਦੇ ਹੋ, ਕਿ ਜਦੋਂ ਤੁਸੀਂ ਵਿਸ਼ਵਾਸ ਵਿੱਚ ਨਹੀਂ ਸੀ, ਤਦ ਗੂੰਗੀਆਂ ਮੂਰਤੀਆਂ ਦੀ ਵੱਲ ਜਿਵੇਂ ਤੋਰੇ ਜਾਂਦੇ ਤਿਵੇਂ ਤੁਰਦੇ ਸੀ।

1 ਕੁਰਿੰਥੀਆਂ 12:3 (PANIRV)
Square Portrait Landscape 4K UHD
ਇਸ ਲਈ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਪਰਮੇਸ਼ੁਰ ਦੇ ਆਤਮਾ ਰਾਹੀਂ ਬੋਲ ਕੇ ਕੋਈ ਨਹੀਂ ਆਖ ਸਕਦਾ, “ਯਿਸੂ ਸਰਾਪਤ ਹੈ,” ਨਾ ਕੋਈ ਕਹਿ ਸਕਦਾ ਹੈ, “ਯਿਸੂ ਪ੍ਰਭੂ ਹੈ,” ਪਰ ਕੇਵਲ ਪਵਿੱਤਰ ਆਤਮਾ ਦੇ ਰਾਹੀਂ।

1 ਕੁਰਿੰਥੀਆਂ 12:4 (PANIRV)
Square Portrait Landscape 4K UHD
ਦਾਤਾਂ ਅਨੇਕ ਪ੍ਰਕਾਰ ਦੀਆਂ ਹਨ, ਪਰ ਆਤਮਾ ਇੱਕੋ ਹੈ।

1 ਕੁਰਿੰਥੀਆਂ 12:5 (PANIRV)
Square Portrait Landscape 4K UHD
ਅਤੇ ਸੇਵਾ ਕਈ ਪ੍ਰਕਾਰ ਦੀ ਹੈ, ਪਰ ਪ੍ਰਭੂ ਇੱਕੋ ਹੈ।

1 ਕੁਰਿੰਥੀਆਂ 12:6 (PANIRV)
Square Portrait Landscape 4K UHD
ਅਤੇ ਕਾਰਜ ਅਨੇਕ ਪ੍ਰਕਾਰ ਦੇ ਹਨ, ਪਰ ਪਰੰਤੂ ਪਰਮੇਸ਼ੁਰ ਇੱਕੋ ਹੈ ਜੋ ਸਭਨਾਂ ਵਿੱਚ ਕਾਰਜ ਕਰਦਾ ਹੈ।

1 ਕੁਰਿੰਥੀਆਂ 12:7 (PANIRV)
Square Portrait Landscape 4K UHD
ਪਰ ਆਤਮਾ ਦਾ ਪਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ ਹਰ ਇੱਕ ਨੂੰ ਦਿੱਤਾ ਜਾਂਦਾ ਹੈ।

1 ਕੁਰਿੰਥੀਆਂ 12:8 (PANIRV)
Square Portrait Landscape 4K UHD
ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ, ਦੂਜੇ ਨੂੰ ਉਸੇ ਆਤਮਾ ਦੇ ਅਨੁਸਾਰ ਵਿੱਦਿਆ ਦੀ ਗੱਲ,

1 ਕੁਰਿੰਥੀਆਂ 12:9 (PANIRV)
Square Portrait Landscape 4K UHD
ਹੋਰ ਨੂੰ ਉਸੇ ਆਤਮਾ ਤੋਂ ਵਿਸ਼ਵਾਸ, ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਚੰਗਾ ਕਰਨ ਦੀਆਂ ਦਾਤਾਂ।

1 ਕੁਰਿੰਥੀਆਂ 12:10 (PANIRV)
Square Portrait Landscape 4K UHD
ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ, ਹੋਰ ਕਿਸੇ ਨੂੰ ਭਵਿੱਖਬਾਣੀ ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ, ਹੋਰ ਨੂੰ ਅਨੇਕ ਪ੍ਰਕਾਰ ਦੀਆਂ ਭਾਸ਼ਾ, ਹੋਰ ਕਿਸੇ ਨੂੰ ਭਾਸ਼ਾ ਦਾ ਅਰਥ ਕਰਨਾ।

1 ਕੁਰਿੰਥੀਆਂ 12:11 (PANIRV)
Square Portrait Landscape 4K UHD
ਪਰ ਉਹ ਇੱਕੋ ਆਤਮਾ ਹੀ ਸਭ ਕੁਝ ਕਰਦਾ ਹੈ ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ।

1 ਕੁਰਿੰਥੀਆਂ 12:12 (PANIRV)
Square Portrait Landscape 4K UHD
ਜਿਸ ਤਰ੍ਹਾਂ ਸਰੀਰ ਇੱਕ ਹੈ ਅਤੇ ਉਹ ਦੇ ਅੰਗ ਬਹੁਤੇ ਹਨ, ਅਤੇ ਸਰੀਰ ਦੇ ਸਾਰੇ ਅੰਗ ਭਾਵੇਂ ਬਹੁਤੇ ਹਨ ਪਰ ਤਾਂ ਵੀ ਮਿਲ ਕੇ ਇੱਕੋ ਸਰੀਰ ਹੋਇਆ ਸੋ ਇਸੇ ਤਰ੍ਹਾਂ ਮਸੀਹ ਵੀ ਹੈ।

1 ਕੁਰਿੰਥੀਆਂ 12:13 (PANIRV)
Square Portrait Landscape 4K UHD
ਕਿਉਂ ਜੋ ਸਾਨੂੰ ਸਾਰਿਆਂ ਨੂੰ ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਸਾਨੂੰ ਸਾਰਿਆਂ ਨੂੰ ਇੱਕ ਆਤਮਾ ਪਿਆਇਆ ਗਿਆ।

1 ਕੁਰਿੰਥੀਆਂ 12:14 (PANIRV)
Square Portrait Landscape 4K UHD
ਇਸ ਲਈ ਸਰੀਰ ਇੱਕੋ ਅੰਗ ਨਹੀਂ, ਸਗੋਂ ਬਹੁਅੰਗਾ ਹੈ।

1 ਕੁਰਿੰਥੀਆਂ 12:15 (PANIRV)
Square Portrait Landscape 4K UHD
ਜੇ ਪੈਰ ਆਖੇ ਕਿ ਮੈਂ ਹੱਥ ਨਹੀਂ, ਇਸ ਲਈ ਸਰੀਰ ਦਾ ਨਹੀਂ ਹਾਂ ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ?

1 ਕੁਰਿੰਥੀਆਂ 12:16 (PANIRV)
Square Portrait Landscape 4K UHD
ਅਤੇ ਜੇ ਕੰਨ ਆਖੇ ਕਿ ਮੈਂ ਅੱਖ ਨਹੀਂ ਇਸ ਲਈ ਸਰੀਰ ਦਾ ਨਹੀਂ ਹਾਂ, ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ?

1 ਕੁਰਿੰਥੀਆਂ 12:17 (PANIRV)
Square Portrait Landscape 4K UHD
ਜੇ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਨਾ ਕਿੱਥੇ ਹੁੰਦਾ? ਜੇ ਸਾਰਾ ਸੁਣਨਾ ਹੀ ਹੁੰਦਾ ਤਾਂ ਸੁੰਘਣਾ ਕਿੱਥੇ ਹੁੰਦਾ?

1 ਕੁਰਿੰਥੀਆਂ 12:18 (PANIRV)
Square Portrait Landscape 4K UHD
ਪਰ ਹੁਣ ਪਰਮੇਸ਼ੁਰ ਨੇ ਜਿਸ ਪ੍ਰਕਾਰ ਉਹ ਨੂੰ ਭਾਉਂਦਾ ਸੀ, ਅੰਗਾਂ ਨੂੰ ਇੱਕ-ਇੱਕ ਕਰਕੇ ਸਰੀਰ ਵਿੱਚ ਰੱਖਿਆ ਹੈ।

1 ਕੁਰਿੰਥੀਆਂ 12:19 (PANIRV)
Square Portrait Landscape 4K UHD
ਪਰ ਜੇ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ?

1 ਕੁਰਿੰਥੀਆਂ 12:20 (PANIRV)
Square Portrait Landscape 4K UHD
ਪਰ ਹੁਣ ਤਾਂ ਬਹੁਤੇ ਅੰਗ ਹਨ, ਪਰ ਸਰੀਰ ਇੱਕੋ ਹੈ।

1 ਕੁਰਿੰਥੀਆਂ 12:21 (PANIRV)
Square Portrait Landscape 4K UHD
ਅੱਖ ਹੱਥ ਨੂੰ ਨਹੀਂ ਆਖ ਸਕਦੀ ਕਿ ਮੈਨੂੰ ਤੇਰੀ ਕੋਈ ਲੋੜ ਨਹੀਂ, ਨਾ ਸਿਰ ਪੈਰ ਨੂੰ ਕਿ ਮੈਨੂੰ ਤੁਹਾਡੀ ਕੋਈ ਲੋੜ ਨਹੀਂ l

1 ਕੁਰਿੰਥੀਆਂ 12:22 (PANIRV)
Square Portrait Landscape 4K UHD
ਪਰ ਸਰੀਰ ਦੇ ਜਿਹੜੇ ਅੰਗ ਹੋਰਨਾਂ ਨਾਲੋਂ ਕਮਜ਼ੋਰ ਦਿਸਦੇ ਹਨ ਉਹ ਅਤੇ ਜ਼ਰੂਰੀ ਹਨ।

1 ਕੁਰਿੰਥੀਆਂ 12:23 (PANIRV)
Square Portrait Landscape 4K UHD
ਅਤੇ ਸਰੀਰ ਦਿਆਂ ਜਿਹਨਾਂ ਅੰਗਾਂ ਨੂੰ ਅਸੀਂ ਹੋਰਨਾਂ ਨਾਲੋਂ ਨਿਰਾਦਰ ਸਮਝਦੇ ਹਾਂ ਉਹਨਾਂ ਦਾ ਬਹੁਤ ਵੱਧਕੇ ਆਦਰ ਕਰਦੇ ਹਾਂ ਅਤੇ ਸਾਡੇ ਲਈ ਉਹ ਸੋਹਣੇ ਹੋ ਜਾਂਦੇ ਹਨ l

1 ਕੁਰਿੰਥੀਆਂ 12:24 (PANIRV)
Square Portrait Landscape 4K UHD
ਪਰ ਸਾਡੇ ਅੰਗਾਂ ਨੂੰ ਕੋਈ ਲੋੜ ਨਹੀਂ ਪਰੰਤੂ ਜਿਹੜੇ ਅੰਗਾਂ ਨੂੰ ਕੁਝ ਘਾਟਾ ਸੀ, ਉਨ੍ਹਾਂ ਨੂੰ ਪਰਮੇਸ਼ੁਰ ਨੇ ਹੋਰ ਆਦਰ ਦੇ ਕੇ ਸਰੀਰ ਨੂੰ ਜੋੜਿਆ।

1 ਕੁਰਿੰਥੀਆਂ 12:25 (PANIRV)
Square Portrait Landscape 4K UHD
ਤਾਂ ਜੋ ਸਰੀਰ ਵਿੱਚ ਫੁੱਟ ਨਾ ਪਵੇ ਸਗੋਂ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ।

1 ਕੁਰਿੰਥੀਆਂ 12:26 (PANIRV)
Square Portrait Landscape 4K UHD
ਅਤੇ ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ ਅਤੇ ਜੇ ਇੱਕ ਅੰਗ ਦਾ ਆਦਰ ਹੋਵੇ ਤਾਂ ਸਾਰੇ ਉਹ ਦੇ ਨਾਲ ਅਨੰਦ ਹੁੰਦੇ ਹਨ।

1 ਕੁਰਿੰਥੀਆਂ 12:27 (PANIRV)
Square Portrait Landscape 4K UHD
ਹੁਣ ਤੁਸੀਂ ਰਲ ਕੇ ਮਸੀਹ ਦੇ ਸਰੀਰ ਹੋ ਅਤੇ ਇੱਕ-ਇੱਕ ਕਰਕੇ ਉਸ ਦੇ ਅੰਗ ਹੋ।

1 ਕੁਰਿੰਥੀਆਂ 12:28 (PANIRV)
Square Portrait Landscape 4K UHD
ਅਤੇ ਕਲੀਸਿਯਾ ਵਿੱਚ ਪਰਮੇਸ਼ੁਰ ਨੇ ਕਈਆਂ ਨੂੰ ਨਿਯੁਕਤ ਕੀਤਾ ਹੋਇਆ ਹੈ, ਪਹਿਲਾਂ ਰਸੂਲਾਂ ਨੂੰ, ਦੂਜਾ ਨਬੀਆਂ ਨੂੰ, ਤੀਜੇ ਉਪਦੇਸ਼ਕਾਂ ਨੂੰ, ਫੇਰ ਕਰਾਮਾਤੀਆਂ ਨੂੰ, ਫੇਰ ਨਰੋਇਆਂ ਕਰਨ ਦੀਆਂ ਦਾਤਾਂ ਵਾਲਿਆਂ ਨੂੰ, ਉਪਕਾਰੀਆਂ ਨੂੰ, ਹਾਕਮਾਂ ਨੂੰ ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ।

1 ਕੁਰਿੰਥੀਆਂ 12:29 (PANIRV)
Square Portrait Landscape 4K UHD
ਕੀ ਸਾਰੇ ਰਸੂਲ ਹਨ? ਕੀ ਸਾਰੇ ਨਬੀ ਹਨ? ਕੀ ਸਾਰੇ ਉਪਦੇਸ਼ਕ ਹਨ? ਕੀ ਸਾਰੇ ਕਰਾਮਾਤੀ ਹਨ?

1 ਕੁਰਿੰਥੀਆਂ 12:30 (PANIRV)
Square Portrait Landscape 4K UHD
ਕੀ ਸਭ ਨੂੰ ਨਰੋਇਆਂ ਕਰਨ ਦੀਆਂ ਦਾਤਾਂ ਮਿਲੀਆਂ ਹਨ? ਕੀ ਸਾਰੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਦੇ ਹਨ? ਕੀ ਸਾਰੇ ਅਰਥ ਕਰਦੇ ਹਨ?

1 ਕੁਰਿੰਥੀਆਂ 12:31 (PANIRV)
Square Portrait Landscape 4K UHD
ਪਰ ਤੁਸੀਂ ਚੰਗੀਆਂ ਦਾਤਾਂ ਦੀ ਭਾਲ ਕਰੋ, ਨਾਲੇ ਮੈਂ ਤੁਹਾਨੂੰ ਇੱਕ ਬਹੁਤ ਹੀ ਉੱਤਮ ਮਾਰਗ ਦੱਸਦਾ ਹਾਂ।

Available Bible Translations

American Standard Version
1 Corinthians 12 (ASV) »
King James Version
1 Corinthians 12 (KJV) »
GOD’S WORD® (GW)
1 Corinthians 12 (GW) »
World English Bible
1 Corinthians 12 (WEB) »
इंडियन रिवाइज्ड वर्जन - हिंदी
1 कुरिन्थियों 12 (HINIRV) »
ভারতীয় সংশোধিত সংস্করণ - বাংলা
1 কৰিন্থীয়া 12 (BENIRV) »
இந்தியன் ரீவைஸ்டு வேர்ஷன் - தமிழ்
1 கொரிந்தியர் 12 (TAMIRV) »
इंडियन रिवाइज्ड वर्जन - मराठी
1 करिंथकरांस 12 (MARIRV) »
ఇండియన్ రేవిజ్డ్ వెర్షన్ - తెలుగు
1 కొరింథీయులకు 12 (TELIRV) »
ઇન્ડિયન રિવાયઝ્ડ વર્ઝન - ગુજરાતી
1 કરિંથીઓને 12 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
1 ಕೊರಿಂಥದವರಿಗೆ 12 (KANIRV) »
الكتاب المقدس باللغة العربية، فان دايك
١ كورنثوس 12 (AVD) »
Bíblia Sagrada Português
1 Coríntios 12 (BSL) »
Kinh Thánh: Tiếng Việt
1 Cô-rinh-tô 12 (VIE) »
Reina Valera Antigua
1 Corintios 12 (RVA) »
La Sacra Bibbia
1 Corinzi 12 (RIV) »
圣 经 简体中文和合本
哥 林 多 前 书 12 (CUVS) »
聖 經 繁體中文和合本
歌 林 多 前 書 12 (CUVT) »
Библия на русском
1 Коринфянам 12 (RUSV) »
Українська Біблія
1 коринтян 12 (UKR) »
Szent Biblia - Magyar
1 Korinthus 12 (KAR) »
Българска Библия
1 Коринтяни 12 (BULG) »
Kitaabka Quduuska Ah
1 Korintos 12 (SOM) »
De Heilige Schrift
1 Corinthiërs 12 (NLD) »

1 ਕੁਰਿੰਥੀਆਂ (PANIRV) Chapter Selection

1 2 3 4 5 6 7 8 9 10 11 12 13 14 15 16

PANIRV Book Selection List