1 ਸਮੂਏਲ Chapter 24 PANIRV Bible Verse Images

1 ਸਮੂਏਲ 24 Bible Verse Pictures. Choose from a large collection of inspirational, motivational and encouraging Bible verses with pictures of nature. Download and share 1 ਸਮੂਏਲ 24 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


1 ਸਮੂਏਲ 24:1 (PANIRV)
Square Portrait Landscape 4K UHD
ਅਜਿਹਾ ਹੋਇਆ ਜਦ ਸ਼ਾਊਲ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਮੁੜ ਪਿਆ ਤਾਂ ਲੋਕਾਂ ਨੇ ਉਹ ਨੂੰ ਖ਼ਬਰ ਦਿੱਤੀ ਕਿ ਵੇਖੋ, ਦਾਊਦ ਏਨ-ਗਦੀ ਦੀ ਉਜਾੜ ਵਿੱਚ ਹੈ।

1 ਸਮੂਏਲ 24:2 (PANIRV)
Square Portrait Landscape 4K UHD
ਤਦ ਸ਼ਾਊਲ ਸਾਰੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਚੁਣਵੇਂ ਮਨੁੱਖ ਕੱਢ ਕੇ ਜੰਗਲੀ ਬੱਕਰੀਆਂ ਦੇ ਟੇਕਰੇ ਵੱਲ ਦਾਊਦ ਅਤੇ ਉਹ ਦੇ ਮਨੁੱਖਾਂ ਨੂੰ ਭਾਲਣ ਤੁਰਿਆ।

1 ਸਮੂਏਲ 24:3 (PANIRV)
Square Portrait Landscape 4K UHD
ਜਦ ਉਹ ਭੇਡਾਂ ਦੇ ਵਾੜਿਆਂ ਨੂੰ ਅੱਪੜ ਪਿਆ ਜੋ ਪਹੇ ਦੇ ਕੋਲ ਸਨ। ਉੱਥੇ ਇੱਕ ਗੁਫ਼ਾ ਸੀ ਸੋ ਸ਼ਾਊਲ ਜੰਗਲ ਪਾਣੀ ਫਿਰਨ ਲਈ ਉਸ ਗੁਫ਼ਾ ਵਿੱਚ ਵੜ ਗਿਆ ਅਤੇ ਉਸ ਵੇਲੇ ਦਾਊਦ ਆਪਣਿਆਂ ਮਨੁੱਖਾਂ ਸਮੇਤ ਉਸੇ ਗੁਫ਼ਾ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ।

1 ਸਮੂਏਲ 24:4 (PANIRV)
Square Portrait Landscape 4K UHD
ਦਾਊਦ ਦੇ ਮਨੁੱਖਾਂ ਨੇ ਉਹ ਨੂੰ ਆਖਿਆ, ਵੇਖੋ, ਉਹ ਦਿਨ ਆਇਆ ਹੈ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਕਿ ਵੇਖ, ਮੈਂ ਤੇਰੇ ਵੈਰੀ ਨੂੰ ਭਈ ਜੋ ਤੈਨੂੰ ਭਾਵੇ ਸੋ ਉਹ ਦੇ ਨਾਲ ਕਰਨ ਤੇਰੇ ਹੱਥ ਵਿੱਚ ਕਰ ਦਿਆਂਗਾ। ਤਦ ਦਾਊਦ ਨੇ ਚੁੱਪ-ਚਾਪ ਉੱਠ ਕੇ ਸ਼ਾਊਲ ਦੀ ਚੱਦਰ ਦਾ ਪੱਲਾ ਕੱਟ ਲਿਆ।

1 ਸਮੂਏਲ 24:5 (PANIRV)
Square Portrait Landscape 4K UHD
ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦਾ ਮਨ ਬੇਚੈਨ ਹੋ ਗਿਆ ਇਸ ਲਈ ਕਿ ਉਸ ਨੇ ਉਹ ਦੀ ਚੱਦਰ ਦਾ ਪੱਲਾ ਜੋ ਕੱਟਿਆ ਸੀ।

1 ਸਮੂਏਲ 24:6 (PANIRV)
Square Portrait Landscape 4K UHD
ਅਤੇ ਉਸ ਨੇ ਆਪਣੇ ਲੋਕਾਂ ਨੂੰ ਆਖਿਆ, ਯਹੋਵਾਹ ਨਾ ਕਰੇ ਕਿ ਮੈਂ ਆਪਣੇ ਸੁਆਮੀ ਨਾਲ ਜੋ ਯਹੋਵਾਹ ਵੱਲੋਂ ਅਭਿਸ਼ੇਕ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣਾ ਹੱਥ ਉਹ ਦੇ ਵਿਰੁੱਧ ਚਲਾਵਾਂ ਕਿਉਂ ਜੋ ਉਹ ਪਰਮੇਸ਼ੁਰ ਦਾ ਅਭਿਸ਼ੇਕ ਕੀਤਾ ਹੋਇਆ ਹੈ।

1 ਸਮੂਏਲ 24:7 (PANIRV)
Square Portrait Landscape 4K UHD
ਸੋ ਦਾਊਦ ਨੇ ਆਪਣੇ ਮਨੁੱਖਾਂ ਨੂੰ ਇਹ ਗੱਲਾਂ ਸੁਣਾ ਕੇ ਰੋਕਿਆ ਅਤੇ ਉਨ੍ਹਾਂ ਨੂੰ ਸ਼ਾਊਲ ਉੱਤੇ ਹੱਥ ਨਾ ਚਲਾਉਣ ਦਿੱਤਾ ਅਤੇ ਸ਼ਾਊਲ ਗੁਫ਼ਾ ਵਿੱਚੋਂ ਉੱਠ ਨਿੱਕਲ ਕੇ ਆਪਣੇ ਰਾਹ ਤੁਰਿਆ।

1 ਸਮੂਏਲ 24:8 (PANIRV)
Square Portrait Landscape 4K UHD
ਇਹ ਦੇ ਪਿੱਛੋਂ ਦਾਊਦ ਵੀ ਉੱਠ ਕੇ ਉਸ ਗੁਫ਼ਾ ਵਿੱਚੋਂ ਨਿੱਕਲਿਆ ਅਤੇ ਸ਼ਾਊਲ ਦੇ ਪਿੱਛੇ ਹਾਕਾਂ ਮਾਰ ਕੇ ਆਖਿਆ, ਹੇ ਮੇਰੇ ਮਹਾਰਾਜ ਰਾਜਾ! ਜਦ ਸ਼ਾਊਲ ਨੇ ਪਿਛੇ ਮੁੜ ਕੇ ਜਦ ਡਿੱਠਾ ਤਾਂ ਦਾਊਦ ਨੇ ਮੂੰਹ ਪਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ।

1 ਸਮੂਏਲ 24:9 (PANIRV)
Square Portrait Landscape 4K UHD
ਦਾਊਦ ਨੇ ਸ਼ਾਊਲ ਨੂੰ ਆਖਿਆ, ਤੂੰ ਉਨ੍ਹਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਿਉਂ ਕੰਨ ਲਾਉਂਦਾ ਹੈ ਜਿਹੜੇ ਆਖਦੇ ਹਨ ਭਈ ਵੇਖੋ, ਦਾਊਦ ਤੁਹਾਡੀ ਬੁਰਿਆਈ ਚਾਹੁੰਦਾ ਹੈ?

1 ਸਮੂਏਲ 24:10 (PANIRV)
Square Portrait Landscape 4K UHD
ਵੇਖ, ਅੱਜ ਤੂੰ ਆਪਣੀਆਂ ਅੱਖੀਆਂ ਨਾਲ ਦੇਖਿਆ ਜੋ ਯਹੋਵਾਹ ਨੇ ਅੱਜ ਹੀ ਕਿਸ ਤਰ੍ਹਾਂ ਤੈਨੂੰ ਗੁਫ਼ਾ ਦੇ ਅੰਦਰ ਮੇਰੇ ਵੱਸ ਵਿੱਚ ਕਰ ਦਿੱਤਾ ਸੀ ਅਤੇ ਕਈਆਂ ਨੇ ਮੈਨੂੰ ਆਖਿਆ ਵੀ, ਉਹ ਨੂੰ ਮਾਰ ਪਰ ਮੇਰੀਆਂ ਅੱਖੀਆਂ ਨੇ ਤੇਰੇ ਉੱਤੇ ਤਰਸ ਖਾਧਾ ਅਤੇ ਮੈਂ ਆਖਿਆ ਕਿ ਮੈਂ ਆਪਣੇ ਸੁਆਮੀ ਉੱਤੇ ਹੱਥ ਨਾ ਚਲਾਵਾਂਗਾ ਕਿਉਂ ਜੋ ਉਹ ਯਹੋਵਾਹ ਦਾ ਅਭਿਸ਼ੇਕ ਕੀਤਾ ਹੋਇਆ ਹੈ।

1 ਸਮੂਏਲ 24:11 (PANIRV)
Square Portrait Landscape 4K UHD
ਹੇ ਮੇਰੇ ਪਿਤਾ, ਵੇਖ, ਇਹ ਵੀ ਵੇਖ, ਤੇਰੀ ਚੱਦਰ ਦਾ ਪੱਲਾ ਮੇਰੇ ਹੱਥ ਵਿੱਚ ਹੈ ਮੈਂ ਤੇਰੀ ਚੱਦਰ ਦਾ ਪੱਲਾ ਕੱਟ ਲਿਆ ਪਰ ਤੈਨੂੰ ਨਾ ਮਾਰਿਆ। ਸੋ ਹੁਣ ਤੂੰ ਇਸ ਗੱਲ ਤੋਂ ਜਾਣ ਅਤੇ ਵੇਖ ਜੋ ਨਾ ਮੇਰੇ ਹੱਥ ਵਿੱਚ ਖੋਟ ਹੈ ਅਤੇ ਨਾ ਹੀ ਦੋਸ਼ ਹੈ ਅਤੇ ਮੈਂ ਤੇਰਾ ਕੋਈ ਪਾਪ ਨਹੀਂ ਕੀਤਾ ਤਾਂ ਵੀ ਤੂੰ ਮੇਰੀ ਜਿੰਦ ਦਾ ਨਾਸ ਕਰਨ ਦੀ ਭਾਲ ਵਿੱਚ ਲੱਗਾ ਰਹਿੰਦਾ ਹੈਂ।

1 ਸਮੂਏਲ 24:12 (PANIRV)
Square Portrait Landscape 4K UHD
ਮੇਰਾ ਤੇਰਾ ਨਿਆਂ ਯਹੋਵਾਹ ਕਰੇ ਅਤੇ ਯਹੋਵਾਹ ਤੈਥੋਂ ਬਦਲਾ ਲਵੇ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ।

1 ਸਮੂਏਲ 24:13 (PANIRV)
Square Portrait Landscape 4K UHD
ਜਿਵੇਂ ਪੁਰਾਣਿਆਂ ਦੀ ਅਖਾਉਤ ਵਿੱਚ ਹੈ ਭਈ ਬੁਰਿਆਂ ਤੋਂ ਬੁਰਿਆਈ ਹੀ ਹੁੰਦੀ ਹੈ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ।

1 ਸਮੂਏਲ 24:14 (PANIRV)
Square Portrait Landscape 4K UHD
ਇਸਰਾਏਲ ਦਾ ਰਾਜਾ ਕਿਸ ਦੇ ਮਗਰ ਨਿੱਕਲਿਆ ਹੈ ਅਤੇ ਤੂੰ ਕਿਸ ਦਾ ਪਿੱਛਾ ਕਰਨ ਲਈ ਆਇਆ ਹੈਂ? ਭਲਾ, ਮਰੇ ਹੋਏ ਕੁੱਤੇ ਦਾ ਜਾਂ ਇੱਕ ਪਿੱਸੂ ਦਾ!

1 ਸਮੂਏਲ 24:15 (PANIRV)
Square Portrait Landscape 4K UHD
ਫੇਰ ਯਹੋਵਾਹ ਹੀ ਨਿਆਈਂ ਬਣੇ ਅਤੇ ਮੇਰੇ ਤੇਰੇ ਵਿੱਚ ਨਿਤਾਰਾ ਕਰੇ ਅਤੇ ਵੇਖੇ ਅਤੇ ਮੇਰੇ ਝਗੜੇ ਨੂੰ ਨਬੇੜੇ ਅਤੇ ਮੈਨੂੰ ਤੇਰੇ ਹੱਥੋਂ ਛੁਡਾਵੇ।

1 ਸਮੂਏਲ 24:16 (PANIRV)
Square Portrait Landscape 4K UHD
ਅਜਿਹਾ ਹੋਇਆ ਜਦ ਦਾਊਦ ਨੇ ਇਹ ਗੱਲਾਂ ਸ਼ਾਊਲ ਨੂੰ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, ਹੇ ਮੇਰੇ ਪੁੱਤਰ ਦਾਊਦ, ਇਹ ਤੇਰੀ ਅਵਾਜ਼ ਹੈ? ਅਤੇ ਸ਼ਾਊਲ ਉੱਚੀ ਅਵਾਜ਼ ਨਾਲ ਰੋਇਆ

1 ਸਮੂਏਲ 24:17 (PANIRV)
Square Portrait Landscape 4K UHD
ਤਦ ਉਸ ਨੇ ਦਾਊਦ ਨੂੰ ਆਖਿਆ, ਤੂੰ ਮੇਰੇ ਤੋਂ ਵੱਧ ਧਰਮੀ ਹੈਂ ਕਿਉਂ ਜੋ ਮੈਂ ਤੇਰੇ ਨਾਲ ਬੁਰਿਆਈ ਕੀਤੀ ਪਰ ਤੂੰ ਉਹ ਦੇ ਬਦਲੇ ਮੇਰੇ ਨਾਲ ਭਲਿਆਈ ਕੀਤੀ ਹੈ।

1 ਸਮੂਏਲ 24:18 (PANIRV)
Square Portrait Landscape 4K UHD
ਅੱਜ ਤੂੰ ਪ੍ਰਗਟ ਕੀਤਾ ਜੋ ਤੂੰ ਮੇਰੇ ਨਾਲ ਭਲਿਆਈ ਕੀਤੀ ਜਦ ਕਿ ਜੋ ਯਹੋਵਾਹ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਪਰ ਤੂੰ ਮੈਨੂੰ ਨਾ ਮਾਰਿਆ।

1 ਸਮੂਏਲ 24:19 (PANIRV)
Square Portrait Landscape 4K UHD
ਜੇ ਕਦੀ ਕੋਈ ਮਨੁੱਖ ਆਪਣੇ ਵੈਰੀ ਨੂੰ ਟੱਕਰ ਜਾਵੇ ਤਾਂ ਕੀ, ਉਹ ਨੂੰ ਸੁੱਖ-ਸਾਂਦ ਨਾਲ ਛੱਡ ਦਿੰਦਾ ਹੈ? ਸੋ ਯਹੋਵਾਹ ਉਸ ਭਲਿਆਈ ਦੇ ਥਾਂ ਜੋ ਤੂੰ ਅੱਜ ਮੇਰੇ ਨਾਲ ਕੀਤੀ ਹੈ ਤੇਰੇ ਨਾਲ ਵੀ ਭਲਿਆਈ ਕਰੇ।

1 ਸਮੂਏਲ 24:20 (PANIRV)
Square Portrait Landscape 4K UHD
ਵੇਖ, ਹੁਣ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਜੋ ਸੱਚ-ਮੁੱਚ ਤੂੰ ਰਾਜਾ ਬਣੇਂਗਾ ਅਤੇ ਇਸਰਾਏਲ ਦਾ ਰਾਜ ਤੇਰੇ ਹੱਥ ਵਿੱਚ ਹੋਵੇਗਾ।

1 ਸਮੂਏਲ 24:21 (PANIRV)
Square Portrait Landscape 4K UHD
ਸੋ ਤੂੰ ਮੇਰੇ ਨਾਲ ਯਹੋਵਾਹ ਦੀ ਸਹੁੰ ਖਾ ਕੇ ਇਉਂ ਆਖ ਜੋ ਮੈਂ ਤੇਰੇ ਪਿੱਛੇ ਤੇਰੀ ਸੰਤਾਨ ਦਾ ਨਾਸ ਨਾ ਕਰਾਂਗਾ ਅਤੇ ਤੇਰੇ ਪਿਤਾ ਦੇ ਟੱਬਰ ਵਿੱਚੋਂ ਤੇਰੇ ਨਾਮ ਨੂੰ ਨਾ ਮਿਟਾਵਾਂਗਾ।

1 ਸਮੂਏਲ 24:22 (PANIRV)
Square Portrait Landscape 4K UHD
ਸੋ ਦਾਊਦ ਨੇ ਸ਼ਾਊਲ ਨਾਲ ਸਹੁੰ ਖਾਧੀ ਅਤੇ ਸ਼ਾਊਲ ਘਰ ਨੂੰ ਚੱਲਿਆ ਗਿਆ ਪਰ ਦਾਊਦ ਅਤੇ ਉਹ ਦੇ ਲੋਕ ਗੜ੍ਹ ਵਿੱਚ ਜਾ ਬੈਠੇ।

Available Bible Translations

American Standard Version (ASV)
1 Samuel 24 (ASV) »
King James Version (KJV)
1 Samuel 24 (KJV) »
GOD’S WORD® (GW)
1 Samuel 24 (GW) »
Berean Bible (BSB)
1 Samuel 24 (BSB) »
World English Bible (WEB)
1 Samuel 24 (WEB) »
French Bible (LSG)
1 Samuel 24 (LSG) »
German Bible (LUTH1912)
1 Samuel 24 (LUTH1912) »
Gujarati Bible (GUJIRV)
1 શમુએલ 24 (GUJIRV) »
Hebrew Bible (HEB)
שמואל א 24 (HEB) »
Portuguese Bible (BSL)
1 Samuel 24 (BSL) »
Vietnamese Bible (VIE)
1 Sa-mu-ên 24 (VIE) »
Spanish Bible (RVA)
1 Samuel 24 (RVA) »
Italian Bible (RIV)
1 Samuele 24 (RIV) »
Chinese Simplified (CUVS)
撒 母 耳 记 上 24 (CUVS) »
Chinese Traditional (CUVT)
撒 母 耳 記 上 24 (CUVT) »
Albanian Bible (ALB)
1 Samuelit 24 (ALB) »
Swedish Bible (SV1917)
1 Samuelsboken 24 (SV1917) »
Russian Bible (RUSV)
1 Царств 24 (RUSV) »
Hungarian Bible (KAR)
1 Sámuel 24 (KAR) »
Bulgarian Bible (BULG)
1 Царе 24 (BULG) »
Norwegian Bible (NORSK)
1 Samuel 24 (NORSK) »

1 ਸਮੂਏਲ (PANIRV) Chapter Selection

PANIRV Book Selection List