ਅਸਤਰ Chapter 3 PANIRV Bible Verse Images

ਅਸਤਰ 3 Bible Verse Pictures. Choose from a large collection of inspirational, motivational and encouraging Bible verses with pictures of nature. Download and share ਅਸਤਰ 3 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਅਸਤਰ 3:1 (PANIRV)
Square Portrait Landscape 4K UHD
ਇਨ੍ਹਾਂ ਘਟਨਾਵਾਂ ਤੋਂ ਬਾਅਦ ਰਾਜਾ ਅਹਸ਼ਵੇਰੋਸ਼ ਨੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਉੱਚੀ ਪਦਵੀ ਦੇ ਦਿੱਤੀ ਅਤੇ ਉਸ ਨੂੰ ਆਦਰ ਦਿੰਦੇ ਹੋਏ ਉਸਦਾ ਸਿੰਘਾਸਣ ਉਸ ਦੇ ਨਾਲ ਦੇ ਸਾਰੇ ਹਾਕਮਾਂ ਦੇ ਸਿੰਘਾਸਣਾਂ ਨਾਲੋਂ ਉੱਚਾ ਕਰ ਦਿੱਤਾ।

ਅਸਤਰ 3:2 (PANIRV)
Square Portrait Landscape 4K UHD
ਰਾਜਾ ਦੇ ਸਾਰੇ ਕਰਮਚਾਰੀ ਜਿਹੜੇ ਮਹਿਲ ਦੇ ਫਾਟਕ ਉੱਤੇ ਸਨ, ਹਾਮਾਨ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਮੱਥਾ ਟੇਕਦੇ ਸਨ ਕਿਉਂਕਿ ਉਸ ਦੇ ਲਈ ਰਾਜਾ ਦਾ ਇਹੋ ਹੁਕਮ ਸੀ, ਪਰ ਮਾਰਦਕਈ ਨਾ ਤਾਂ ਗੋਡੇ ਨਿਵਾਉਂਦਾ ਸੀ ਅਤੇ ਨਾ ਹੀ ਮੱਥਾ ਟੇਕਦਾ ਸੀ।

ਅਸਤਰ 3:3 (PANIRV)
Square Portrait Landscape 4K UHD
ਤਦ ਰਾਜਾ ਦੇ ਕਰਮਚਾਰੀਆਂ ਨੇ ਜਿਹੜੇ ਮਹਿਲ ਦੇ ਫਾਟਕ ਉੱਤੇ ਸਨ, ਮਾਰਦਕਈ ਨੂੰ ਪੁੱਛਿਆ, “ਤੂੰ ਰਾਜਾ ਦੇ ਹੁਕਮ ਦੀ ਉਲੰਘਣਾ ਕਿਉਂ ਕਰਦਾ ਹੈਂ?”

ਅਸਤਰ 3:4 (PANIRV)
Square Portrait Landscape 4K UHD
ਫਿਰ ਅਜਿਹਾ ਹੋਇਆ ਕਿ ਜਦ ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਕਹਿੰਦੇ ਰਹੇ ਅਤੇ ਮਾਰਦਕਈ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਨੇ ਹਾਮਾਨ ਨੂੰ ਦੱਸ ਦਿੱਤਾ, ਇਹ ਵੇਖਣ ਲਈ ਕਿ ਮਾਰਦਕਈ ਦੀ ਇਹ ਗੱਲ ਚੱਲੇਗੀ ਕਿ ਨਹੀਂ ਕਿਉਂਕਿ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਯਹੂਦੀ ਹੈ।

ਅਸਤਰ 3:5 (PANIRV)
Square Portrait Landscape 4K UHD
ਜਦ ਹਾਮਾਨ ਨੇ ਵੇਖਿਆ ਕਿ ਮਾਰਦਕਈ ਨਾ ਤਾਂ ਗੋਡੇ ਨਿਵਾਉਂਦਾ ਹੈ, ਅਤੇ ਨਾ ਹੀ ਮੈਨੂੰ ਮੱਥਾ ਟੇਕਦਾ ਹੈ ਤਾਂ ਹਾਮਾਨ ਗੁੱਸੇ ਨਾਲ ਭਰ ਗਿਆ।

ਅਸਤਰ 3:6 (PANIRV)
Square Portrait Landscape 4K UHD
ਪਰ ਇਕੱਲੇ ਮਾਰਦਕਈ ਉੱਤੇ ਹੱਥ ਪਾਉਣਾ, ਉਸ ਨੂੰ ਆਪਣੀ ਬੇਇੱਜ਼ਤੀ ਜਾਣ ਪਈ ਕਿਉਂਕਿ ਰਾਜਾ ਦੇ ਕਰਮਚਾਰੀਆਂ ਨੇ ਹਾਮਾਨ ਨੂੰ ਦੱਸ ਦਿੱਤਾ ਸੀ ਕਿ ਮਾਰਦਕਈ ਕਿਸ ਜਾਤੀ ਦਾ ਹੈ, ਇਸ ਲਈ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਦੇ ਰਾਜ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਅਰਥਾਤ ਮਾਰਦਕਈ ਦੇ ਸਾਰੇ ਲੋਕਾਂ ਨੂੰ ਨਾਸ ਕਰਨ ਦੀ ਯੋਜਨਾ ਬਣਾਈ।

ਅਸਤਰ 3:7 (PANIRV)
Square Portrait Landscape 4K UHD
ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਬਾਰਵੇਂ ਸਾਲ ਦੇ ਨੀਸਾਨ ਨਾਮਕ ਪਹਿਲੇ ਮਹੀਨੇ ਵਿੱਚ ਹਾਮਾਨ ਨੇ ਅਦਾਰ ਨਾਮਕ ਬਾਰਵੇਂ ਮਹੀਨੇ ਤੱਕ ਇੱਕ-ਇੱਕ ਦਿਨ ਅਤੇ ਇੱਕ-ਇੱਕ ਮਹੀਨੇ ਦੇ ਲਈ ਆਪਣੇ ਸਾਹਮਣੇ “ਪੂਰ” ਅਰਥਾਤ ਪਰਚੀਆਂ ਪਵਾਈਆਂ।

ਅਸਤਰ 3:8 (PANIRV)
Square Portrait Landscape 4K UHD
ਤਾਂ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ, “ਆਪ ਜੀ ਦੇ ਰਾਜ ਦੇ ਸਾਰੇ ਸੂਬਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਚਕਾਰ ਖਿੱਲਰੀ ਅਤੇ ਫੈਲੀ ਹੋਈ ਇੱਕ ਜਾਤੀ ਹੈ, ਜਿਨ੍ਹਾਂ ਦੀਆਂ ਰੀਤਾਂ ਹੋਰ ਸਾਰੀਆਂ ਜਾਤੀਆਂ ਨਾਲੋਂ ਵੱਖਰੀਆਂ ਹਨ, ਅਤੇ ਉਹ ਰਾਜਾ ਦੇ ਕਨੂੰਨ ਨੂੰ ਨਹੀਂ ਮੰਨਦੇ, ਇਸ ਲਈ ਉਸ ਜਾਤੀ ਨੂੰ ਰਹਿਣ ਦੇਣਾ ਰਾਜਾ ਲਈ ਲਾਭਦਾਇਕ ਨਹੀਂ ਹੈ।

ਅਸਤਰ 3:9 (PANIRV)
Square Portrait Landscape 4K UHD
ਜੇ ਰਾਜਾ ਨੂੰ ਸਵੀਕਾਰ ਹੋਵੇ ਤਾਂ ਉਨ੍ਹਾਂ ਨੂੰ ਨਾਸ ਕਰਨ ਲਈ ਹੁਕਮ ਲਿਖਿਆ ਜਾਵੇ, ਅਤੇ ਮੈਂ ਰਾਜਾ ਦੇ ਭੰਡਾਰੀਆਂ ਨੂੰ ਸ਼ਾਹੀ ਖਜ਼ਾਨੇ ਵਿੱਚ ਪਾਉਣ ਲਈ ਦਸ ਹਜ਼ਾਰ ਚਾਂਦੀ ਦੇ ਸਿੱਕੇ ਤੋਲ ਕੇ ਦਿਆਂਗਾ।”

ਅਸਤਰ 3:10 (PANIRV)
Square Portrait Landscape 4K UHD
ਤਾਂ ਰਾਜਾ ਨੇ ਆਪਣੀ ਮੋਹਰ ਦੀ ਅੰਗੂਠੀ ਆਪਣੇ ਹੱਥ ਤੋਂ ਉਤਾਰ ਕੇ ਯਹੂਦੀਆਂ ਦੇ ਵੈਰੀ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਦੇ ਦਿੱਤੀ।

ਅਸਤਰ 3:11 (PANIRV)
Square Portrait Landscape 4K UHD
ਅਤੇ ਰਾਜਾ ਨੇ ਹਾਮਾਨ ਨੂੰ ਕਿਹਾ, “ਤੇਰੀ ਚਾਂਦੀ ਮੈਂ ਤੈਨੂੰ ਦਿੰਦਾ ਹਾਂ ਅਤੇ ਉਹ ਲੋਕ ਵੀ, ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤੂੰ ਉਨ੍ਹਾਂ ਨਾਲ ਕਰੇਂ।”

ਅਸਤਰ 3:12 (PANIRV)
Square Portrait Landscape 4K UHD
ਇਸ ਤਰ੍ਹਾਂ ਉਸੇ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ, ਅਤੇ ਹਾਮਾਨ ਦੇ ਹੁਕਮ ਅਨੁਸਾਰ ਰਾਜਾ ਦੇ ਸਾਰੇ ਅਧਿਕਾਰੀਆਂ ਅਤੇ ਸਾਰੇ ਸੂਬਿਆਂ ਦੇ ਪ੍ਰਧਾਨਾਂ ਅਤੇ ਜਾਤੀ-ਜਾਤੀ ਦੇ ਲੋਕਾਂ ਦੇ ਹਾਕਮਾਂ ਦੇ ਲਈ ਹਰੇਕ ਸੂਬੇ ਦੀ ਲਿਖਤ ਅਤੇ ਹਰੇਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਰਾਜਾ ਅਹਸ਼ਵੇਰੋਸ਼ ਦੇ ਨਾਮ ਤੇ ਹੁਕਮਨਾਮੇ ਲਿਖੇ ਗਏ ਅਤੇ ਉਨ੍ਹਾਂ ਦੇ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾਈ ਗਈ।

ਅਸਤਰ 3:13 (PANIRV)
Square Portrait Landscape 4K UHD
ਰਾਜ ਦੇ ਹਰੇਕ ਸੂਬੇ ਵਿੱਚ ਇਹ ਹੁਕਮਨਾਮੇ ਸੰਦੇਸ਼ਵਾਹਕਾਂ ਦੇ ਰਾਹੀਂ ਇਸ ਉਦੇਸ਼ ਨਾਲ ਭੇਜੇ ਗਏ ਕਿ ਸਾਰੇ ਯਹੂਦੀ ਅਦਾਰ ਨਾਮਕ ਬਾਰਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਭਾਵੇਂ ਜੁਆਨ, ਭਾਵੇਂ ਬੁੱਢਾ, ਭਾਵੇਂ ਬੱਚਾ, ਭਾਵੇਂ ਇਸਤਰੀ, ਸਾਰੇ ਇੱਕ ਹੀ ਦਿਨ ਵਿੱਚ ਮਾਰ ਦਿੱਤੇ ਜਾਣ, ਨਾਸ ਕੀਤੇ ਜਾਣ ਅਤੇ ਮਿਟਾ ਦਿੱਤੇ ਜਾਣ ਅਤੇ ਉਨ੍ਹਾਂ ਦਾ ਮਾਲ ਧਨ ਲੁੱਟ ਲਿਆ ਜਾਵੇ।

ਅਸਤਰ 3:14 (PANIRV)
Square Portrait Landscape 4K UHD
ਉਸ ਲਿਖਤੀ ਹੁਕਮਨਾਮੇ ਦੀ ਇੱਕ-ਇੱਕ ਨਕਲ ਸਾਰੇ ਸੂਬਿਆਂ ਵਿੱਚ ਖੁੱਲ੍ਹੀ ਭੇਜੀ ਗਈ ਤਾਂ ਜੋ ਲੋਕ ਉਸ ਦਿਨ ਦੇ ਲਈ ਤਿਆਰ ਰਹਿਣ।

ਅਸਤਰ 3:15 (PANIRV)
Square Portrait Landscape 4K UHD
ਇਹ ਹੁਕਮ ਸ਼ੂਸ਼ਨ ਦੀ ਰਾਜਧਾਨੀ ਵਿੱਚ ਦਿੱਤਾ ਗਿਆ, ਅਤੇ ਰਾਜਾ ਦੇ ਹੁਕਮ ਅਨੁਸਾਰ ਸੰਦੇਸ਼-ਵਾਹਕ ਉਸੇ ਸਮੇਂ ਨਿੱਕਲ ਪਏ। ਰਾਜਾ ਅਤੇ ਹਾਮਾਨ ਤਾਂ ਮਧ ਪੀਣ ਲਈ ਬੈਠ ਗਏ ਪਰ ਸ਼ੂਸ਼ਨ ਦੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਿਆ।

Available Bible Translations

American Standard Version (ASV)
Esther 3 (ASV) »
King James Version (KJV)
Esther 3 (KJV) »
GOD’S WORD® (GW)
Esther 3 (GW) »
Berean Bible (BSB)
Esther 3 (BSB) »
World English Bible (WEB)
Esther 3 (WEB) »
French Bible (LSG)
Esther 3 (LSG) »
German Bible (LUTH1912)
Ester 3 (LUTH1912) »
Bengali Bible (BENIRV)
ইষ্টেৰ 3 (BENIRV) »
Marathi Bible (MARIRV)
एस्तेर 3 (MARIRV) »
Gujarati Bible (GUJIRV)
એસ્તેર 3 (GUJIRV) »
Hebrew Bible (HEB)
אסתר 3 (HEB) »
Portuguese Bible (BSL)
Ester 3 (BSL) »
Vietnamese Bible (VIE)
Ê-xơ-tê 3 (VIE) »
Spanish Bible (RVA)
Ester 3 (RVA) »
Italian Bible (RIV)
Ester 3 (RIV) »
Chinese Simplified (CUVS)
以 斯 帖 记 3 (CUVS) »
Chinese Traditional (CUVT)
以 斯 帖 記 3 (CUVT) »
Albanian Bible (ALB)
Ester 3 (ALB) »
Swedish Bible (SV1917)
Ester 3 (SV1917) »
Russian Bible (RUSV)
Есфирь 3 (RUSV) »
Ukrainian Bible (UKR)
Естер 3 (UKR) »
Hungarian Bible (KAR)
Eszter 3 (KAR) »
Bulgarian Bible (BULG)
Естир 3 (BULG) »
Japanese Bible (JPN)
エステル記 3 (JPN) »
Norwegian Bible (NORSK)
Ester 3 (NORSK) »

ਅਸਤਰ (PANIRV) Chapter Selection

1 2 3 4 5 6 7 8 9 10

PANIRV Book Selection List