ਲੂਕਾ Chapter 14 PANIRV Bible Verse Images

ਲੂਕਾ 14 Bible Verse Pictures. Choose from a large collection of inspirational, motivational and encouraging Bible verses with pictures of nature. Download and share ਲੂਕਾ 14 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਲੂਕਾ 14:1 (PANIRV)
Square Portrait Landscape 4K UHD
ਸਬਤ ਦੇ ਦਿਨ ਉਹ ਫ਼ਰੀਸੀ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਭੋਜਨ ਕਰਨ ਲਈ ਗਿਆ ਤਦ ਉਹ ਉਸ ਤੇ ਨਜ਼ਰ ਰੱਖੇ ਹੋਏ ਸਨ।

ਲੂਕਾ 14:2 (PANIRV)
Square Portrait Landscape 4K UHD
ਅਤੇ ਵੇਖੋ ਇੱਕ ਮਨੁੱਖ ਸੀ ਜਿਸ ਨੂੰ ਜਲੋਧਰੀ ਦੀ ਬਿਮਾਰੀ ਸੀ।

ਲੂਕਾ 14:3 (PANIRV)
Square Portrait Landscape 4K UHD
ਯਿਸੂ ਨੇ ਬਿਵਸਥਾ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਕਿ ਨਹੀਂ?

ਲੂਕਾ 14:4 (PANIRV)
Square Portrait Landscape 4K UHD
ਪਰ ਉਹਨਾਂ ਕੁਝ ਉੱਤਰ ਨਾ ਦਿੱਤਾ। ਤਾਂ ਯਿਸੂ ਨੇ ਉਸ ਨੂੰ ਛੂਹ ਕੇ ਚੰਗਾ ਕੀਤਾ ਅਤੇ ਤੋਰ ਦਿੱਤਾ।

ਲੂਕਾ 14:5 (PANIRV)
Square Portrait Landscape 4K UHD
ਅਤੇ ਉਨ੍ਹਾਂ ਨੂੰ ਆਖਿਆ ਤੁਹਾਡੇ ਵਿੱਚੋਂ ਕੌਣ ਹੈ ਜੇਕਰ ਉਸ ਦਾ ਗਧਾ ਜਾਂ ਬੈਲ ਖੂਹ ਵਿੱਚ ਡਿੱਗ ਪਵੇ ਤਾਂ ਉਹ ਝੱਟ ਸਬਤ ਦੇ ਦਿਨ ਉਸ ਨੂੰ ਬਾਹਰ ਨਾ ਕੱਢੇਗਾ।

ਲੂਕਾ 14:6 (PANIRV)
Square Portrait Landscape 4K UHD
ਅਤੇ ਉਹ ਯਿਸੂ ਨੂੰ ਇਸ ਦਾ ਉੱਤਰ ਨਾ ਦੇ ਸਕੇ।

ਲੂਕਾ 14:7 (PANIRV)
Square Portrait Landscape 4K UHD
ਜਦ ਉਸ ਨੇ ਵੇਖਿਆ ਜੋ ਮਹਿਮਾਨ ਕਿਸ ਤਰ੍ਹਾਂ ਉੱਚੀਆਂ ਥਾਵਾਂ ਨੂੰ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਕਿਹਾ

ਲੂਕਾ 14:8 (PANIRV)
Square Portrait Landscape 4K UHD
ਕਿ ਜਦ ਕੋਈ ਤੈਨੂੰ ਵਿਆਹ ਵਿੱਚ ਬੁਲਾਵੇ ਤਾਂ ਮੁੱਖ ਸਥਾਨ ਤੇ ਨਾ ਬੈਠ। ਕੀ ਜਾਣੀਏ ਕਿ ਉਸ ਨੇ ਤੇਰੇ ਨਾਲੋਂ ਕਿਸੇ ਆਦਰ ਵਾਲੇ ਨੂੰ ਬੁਲਾਇਆ ਹੋਵੇ।

ਲੂਕਾ 14:9 (PANIRV)
Square Portrait Landscape 4K UHD
ਅਤੇ ਜਿਸ ਨੇ ਤੈਨੂੰ ਅਤੇ ਉਸ ਨੂੰ ਬੁਲਾਇਆ ਹੈ ਤੇਰੇ ਕੋਲ ਆਣ ਕੇ ਆਖੇ ਕਿ ਇਹ ਜਗ੍ਹਾ ਛੱਡ ਅਤੇ ਤੈਨੂੰ ਸ਼ਰਮਿੰਦਗੀ ਨਾਲ ਸਭ ਤੋਂ ਮਗਰ ਬੈਠਣਾ ਪਵੇ।

ਲੂਕਾ 14:10 (PANIRV)
Square Portrait Landscape 4K UHD
ਪਰ ਜਦ ਤੈਨੂੰ ਬੁਲਇਆ ਜਾਵੇ ਤਾਂ ਸਭ ਤੋਂ ਪਿਛੇ ਬੈਠ, ਫੇਰ ਜਿਸ ਨੇ ਤੈਨੂੰ ਬੁਲਾਇਆ ਹੈ ਜਦ ਆਵੇ ਤਦ ਤੈਨੂੰ ਆਖੇ, “ਮਿੱਤਰਾ, ਅੱਗੇ ਆ ਜਾ” ਤਾਂ ਉਨ੍ਹਾਂ ਸਭਨਾਂ ਦੇ ਸਾਹਮਣੇ ਜੋ ਤੇਰੇ ਨਾਲ ਖਾਣ ਬੈਠੇ ਹਨ ਤੇਰਾ ਆਦਰ ਹੋਵੇਗਾ।

ਲੂਕਾ 14:11 (PANIRV)
Square Portrait Landscape 4K UHD
ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।

ਲੂਕਾ 14:12 (PANIRV)
Square Portrait Landscape 4K UHD
ਜਿਸ ਨੇ ਉਸ ਨੂੰ ਬੁਲਾਇਆ ਸੀ ਉਸ ਨੇ ਉਹ ਨੂੰ ਵੀ ਕਿਹਾ ਕਿ ਜਾਂ ਤੂੰ ਦਿਨ ਜਾਂ ਰਾਤ ਦੀ ਦਾਵਤ ਕਰੇਂ ਤਾਂ ਆਪਣਿਆਂ ਮਿੱਤਰਾਂ, ਆਪਣਿਆਂ ਭਾਈਆਂ, ਆਪਣਿਆਂ ਸਾਕਾਂ ਅਤੇ ਧਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਉਹ ਫੇਰ ਤੈਨੂੰ ਵੀ ਬੁਲਾਉਣ ਅਤੇ ਤੇਰਾ ਬਦਲਾ ਹੋ ਜਾਵੇ।

ਲੂਕਾ 14:13 (PANIRV)
Square Portrait Landscape 4K UHD
ਪਰ ਜਦ ਤੂੰ ਦਾਵਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਗੜਿਆਂ, ਅੰਨ੍ਹਿਆਂ ਨੂੰ ਬੁਲਾ।

ਲੂਕਾ 14:14 (PANIRV)
Square Portrait Landscape 4K UHD
ਅਤੇ ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਚੁਕਾਉਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਇਸ ਦਾ ਬਦਲਾ ਤੈਨੂੰ ਧਰਮੀਆਂ ਦੇ ਜੀ ਉੱਠਣ ਵਾਲੇ ਦਿਨ ਵਿੱਚ ਦਿੱਤਾ ਜਾਵੇਗਾ।

ਲੂਕਾ 14:15 (PANIRV)
Square Portrait Landscape 4K UHD
ਉਸ ਦੇ ਨਾਲ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਨ੍ਹਾਂ ਗੱਲਾਂ ਨੂੰ ਸੁਣ ਕੇ ਯਿਸੂ ਨੂੰ ਕਿਹਾ ਕਿ ਧੰਨ ਉਹ ਹੈ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਭੋਜਨ ਕਰੇਗਾ।

ਲੂਕਾ 14:16 (PANIRV)
Square Portrait Landscape 4K UHD
ਪਰ ਉਸ ਨੇ ਉਹ ਨੂੰ ਆਖਿਆ, ਕਿਸੇ ਮਨੁੱਖ ਨੇ ਇੱਕ ਵੱਡੀ ਦਾਵਤ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ।

ਲੂਕਾ 14:17 (PANIRV)
Square Portrait Landscape 4K UHD
ਅਤੇ ਉਸ ਨੇ ਭੋਜਨ ਦੇ ਸਮੇਂ ਆਪਣੇ ਨੌਕਰ ਨੂੰ ਭੇਜਿਆ ਜੋ ਉਹ ਸੱਦੇ ਹੋਇਆਂ ਨੂੰ ਆਖੇ ਕਿ ਆਓ ਕਿਉਂ ਜੋ ਹੁਣ ਸਭ ਕੁਝ ਤਿਆਰ ਹੈ

ਲੂਕਾ 14:18 (PANIRV)
Square Portrait Landscape 4K UHD
ਤਾਂ ਉਹ ਸੱਭੇ ਇੱਕ ਮੱਤ ਹੋ ਕੇ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਉਸ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਸ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ।

ਲੂਕਾ 14:19 (PANIRV)
Square Portrait Landscape 4K UHD
ਅਤੇ ਦੂਜੇ ਨੇ ਆਖਿਆ, ਮੈਂ ਬਲ਼ਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ।

ਲੂਕਾ 14:20 (PANIRV)
Square Portrait Landscape 4K UHD
ਅਤੇ ਹੋਰ ਨੇ ਆਖਿਆ, ਮੇਰਾ ਵਿਆਹ ਹੋਇਆ ਹੈ, ਇਸ ਲਈ ਮੈਂ ਨਹੀਂ ਆ ਸਕਦਾ।

ਲੂਕਾ 14:21 (PANIRV)
Square Portrait Landscape 4K UHD
ਤਦ ਉਸ ਨੌਕਰ ਨੇ ਆਣ ਕੇ ਆਪਣੇ ਮਾਲਕ ਨੂੰ ਇਹ ਗੱਲਾਂ ਦੱਸੀਆਂ। ਤਾਂ ਉਸ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ ਜਲਦੀ ਨਿੱਕਲ ਕੇ ਸ਼ਹਿਰ ਦੇ ਚੌਕਾਂ ਅਤੇ ਗਲੀਆਂ ਵਿੱਚ ਜਾ ਅਤੇ ਕੰਗਾਲਾਂ, ਟੁੰਡਿਆਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਅੰਦਰ ਲਿਆ।

ਲੂਕਾ 14:22 (PANIRV)
Square Portrait Landscape 4K UHD
ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸੀਂ ਹੁਕਮ ਦਿੱਤਾ ਸੀ। ਉਸੇ ਤਰ੍ਹਾਂ ਹੀ ਹੋਇਆ ਹੈ ਪਰ ਅਜੇ ਜਗ੍ਹਾ ਖਾਲੀ ਹੈ।

ਲੂਕਾ 14:23 (PANIRV)
Square Portrait Landscape 4K UHD
ਮਾਲਕ ਨੇ ਨੌਕਰ ਨੂੰ ਕਿਹਾ ਕਿ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨ੍ਹਿਆ ਵੱਲ ਜਾ ਅਤੇ ਵੱਡੀ ਤਗੀਦ ਕਰ ਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਮਹਿਮਾਨਾਂ ਨਾਲ ਭਰ ਜਾਵੇ।

ਲੂਕਾ 14:24 (PANIRV)
Square Portrait Landscape 4K UHD
ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰੇ ਭੋਜ ਵਿੱਚ ਸ਼ਾਮਲ ਨਹੀਂ ਹੋਵੇਗਾ।

ਲੂਕਾ 14:25 (PANIRV)
Square Portrait Landscape 4K UHD
ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਆਖਿਆ,

ਲੂਕਾ 14:26 (PANIRV)
Square Portrait Landscape 4K UHD
ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਤਾ, ਮਾਤਾ, ਪਤਨੀ, ਬਾਲ ਬੱਚਿਆਂ, ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।

ਲੂਕਾ 14:27 (PANIRV)
Square Portrait Landscape 4K UHD
ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਚੱਲੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।

ਲੂਕਾ 14:28 (PANIRV)
Square Portrait Landscape 4K UHD
ਤੁਹਾਡੇ ਵਿੱਚੋਂ ਕੌਣ ਹੈ ਜਿਸ ਦੀ ਬੁਰਜ ਬਣਾਉਣ ਦੀ ਯੋਜਨਾ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਹਿਸਾਬ ਨਾ ਕਰੇ ਜੋ ਮੇਰੇ ਕੋਲ ਉਸ ਦੇ ਪੂਰਾ ਕਰਨ ਯੋਗ ਧਨ ਹੈ ਕਿ ਨਹੀਂ?

ਲੂਕਾ 14:29 (PANIRV)
Square Portrait Landscape 4K UHD
ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਦ ਉਸ ਨੇ ਨੀਂਹ ਰੱਖੀ ਅਤੇ ਪੂਰਾ ਨਾ ਕਰ ਸਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸਦਾ ਮਜ਼ਾਕ ਉਡਾਉਣ

ਲੂਕਾ 14:30 (PANIRV)
Square Portrait Landscape 4K UHD
ਕਿ ਇਸ ਆਦਮੀ ਨੇ ਸ਼ੁਰੂ ਤਾਂ ਕੀਤਾ ਪਰ ਪੂਰਾ ਨਾ ਕਰ ਸਕਿਆ!

ਲੂਕਾ 14:31 (PANIRV)
Square Portrait Landscape 4K UHD
ਜਾਂ ਕਿਹੜਾ ਰਾਜਾ ਹੈ ਕਿ ਜਦ ਦੂਜੇ ਰਾਜੇ ਨਾਲ ਲੜਨ ਲਈ ਨਿੱਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ, ਕੀ ਮੈਂ ਦਸ ਹਜ਼ਾਰ ਸੈਨਿਕਾਂ ਨਾਲ ਉਹ ਦਾ ਸਾਹਮਣਾ ਕਰ ਸਕਦਾ ਹਾਂ, ਜਿਸ ਨੇ ਵੀਹ ਹਜ਼ਾਰ ਸੈਨਿਕ ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ?

ਲੂਕਾ 14:32 (PANIRV)
Square Portrait Landscape 4K UHD
ਜੇ ਨਹੀਂ ਤਾਂ ਹਮਲਾਵਰ ਦੇ ਅਜੇ ਦੂਰ ਹੁੰਦਿਆਂ ਉਹ ਆਪਣਾ ਦੂਤ ਭੇਜ ਕੇ ਮੇਲ-ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ।

ਲੂਕਾ 14:33 (PANIRV)
Square Portrait Landscape 4K UHD
ਸੋ ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ? ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸਕਦਾ।

ਲੂਕਾ 14:34 (PANIRV)
Square Portrait Landscape 4K UHD
ਲੂਣ ਤਾਂ ਚੰਗਾ ਹੈ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਿਵੇਂ ਸਲੂਣਾ ਕੀਤਾ ਜਾਵੇ?

ਲੂਕਾ 14:35 (PANIRV)
Square Portrait Landscape 4K UHD
ਉਹ ਨਾ ਖੇਤ, ਨਾ ਖਾਦ ਦੇ ਕੰਮ ਦਾ ਹੈ। ਲੋਕ ਉਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਸੁਣਨ ਵਾਲੇ ਕੰਨ ਹੋਣ ਉਹ ਸੁਣੇ।

Available Bible Translations

American Standard Version (ASV)
Luke 14 (ASV) »
King James Version (KJV)
Luke 14 (KJV) »
GOD’S WORD® (GW)
Luke 14 (GW) »
Berean Bible (BSB)
Luke 14 (BSB) »
World English Bible (WEB)
Luke 14 (WEB) »
French Bible (LSG)
Luc 14 (LSG) »
German Bible (LUTH1912)
Lukas 14 (LUTH1912) »
Hindi Bible (HINIRV)
लूका 14 (HINIRV) »
Bengali Bible (BENIRV)
লূক 14 (BENIRV) »
Marathi Bible (MARIRV)
लूक 14 (MARIRV) »
Telugu Bible (TELIRV)
లూకా 14 (TELIRV) »
Gujarati Bible (GUJIRV)
લૂક 14 (GUJIRV) »
Kannada Bible (KANIRV)
ಲೂಕನು 14 (KANIRV) »
Arabic Bible (AVD)
لُوقا 14 (AVD) »
Portuguese Bible (BSL)
Lucas 14 (BSL) »
Vietnamese Bible (VIE)
Lu-ca 14 (VIE) »
Spanish Bible (RVA)
Lucas 14 (RVA) »
Italian Bible (RIV)
Luca 14 (RIV) »
Chinese Simplified (CUVS)
路 加 福 音 14 (CUVS) »
Chinese Traditional (CUVT)
路 加 福 音 14 (CUVT) »
Albanian Bible (ALB)
Luka 14 (ALB) »
Swedish Bible (SV1917)
Lukas 14 (SV1917) »
Russian Bible (RUSV)
Луки 14 (RUSV) »
Ukrainian Bible (UKR)
Луки 14 (UKR) »
Hungarian Bible (KAR)
Lukács 14 (KAR) »
Bulgarian Bible (BULG)
Лука 14 (BULG) »
Norwegian Bible (NORSK)
Lukas 14 (NORSK) »

ਲੂਕਾ (PANIRV) Chapter Selection

PANIRV Book Selection List