1 ਰਾਜਿਆਂ Chapter 18 PANIRV Bible Verse Images

1 ਰਾਜਿਆਂ 18 Bible Verse Pictures. Choose from a large collection of inspirational, motivational and encouraging Bible verses with pictures of nature. Download and share 1 ਰਾਜਿਆਂ 18 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


1 ਰਾਜਿਆਂ 18:1 (PANIRV)
Square Portrait Landscape 4K UHD
ਬਹੁਤ ਦਿਨਾਂ ਤੋਂ ਮਗਰੋਂ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਏਲੀਯਾਹ ਕੋਲ ਤੀਜੇ ਸਾਲ ਵਿੱਚ ਆਇਆ ਕਿ ਜਾ ਅਹਾਬ ਕੋਲ ਆਪਣੇ ਆਪ ਨੂੰ ਵਿਖਾ ਅਤੇ ਮੈਂ ਜ਼ਮੀਨ ਉੱਤੇ ਮੀਂਹ ਪਾਵਾਂਗਾ।

1 ਰਾਜਿਆਂ 18:2 (PANIRV)
Square Portrait Landscape 4K UHD
ਸੋ ਏਲੀਯਾਹ ਆਪਣੇ ਆਪ ਨੂੰ ਅਹਾਬ ਕੋਲ ਵਿਖਾਉਣ ਲਈ ਤੁਰਿਆ ਅਤੇ ਸਾਮਰਿਯਾ ਵਿੱਚ ਸਖ਼ਤ ਕਾਲ ਸੀ।

1 ਰਾਜਿਆਂ 18:3 (PANIRV)
Square Portrait Landscape 4K UHD
ਇਸ ਤੋਂ ਬਾਅਦ ਅਹਾਬ ਨੇ ਓਬਦਿਆਹ ਨੂੰ ਜੋ ਉਹ ਦੇ ਮਹਿਲ ਦਾ ਦੀਵਾਨ ਸੀ ਸੱਦਿਆ। ਓਬਦਿਆਹ ਯਹੋਵਾਹ ਕੋਲੋਂ ਬਹੁਤ ਡਰਦਾ ਸੀ।

1 ਰਾਜਿਆਂ 18:4 (PANIRV)
Square Portrait Landscape 4K UHD
ਇਸ ਤਰ੍ਹਾਂ ਹੋਇਆ ਜਦ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢਦੀ ਪਈ ਸੀ ਤਾਂ ਓਬਦਿਆਹ ਨੇ ਸੌ ਨਬੀ ਲੈ ਕੇ ਉਨ੍ਹਾਂ ਨੂੰ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਲਿਆ ਅਤੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ।

1 ਰਾਜਿਆਂ 18:5 (PANIRV)
Square Portrait Landscape 4K UHD
ਤਾਂ ਅਹਾਬ ਨੇ ਓਬਦਿਆਹ ਨੂੰ ਆਖਿਆ, ਦੇਸ ਵਿੱਚ ਸਾਰੇ ਸੋਤਿਆਂ ਕੋਲ ਅਤੇ ਸਾਰੇ ਨਾਲਿਆਂ ਕੋਲ ਜਾ ਸ਼ਾਇਦ ਸਾਨੂੰ ਘਾਹ ਲੱਭੇ ਅਤੇ ਅਸੀਂ ਘੋੜੇ ਖੱਚਰਾਂ ਨੂੰ ਜਿਉਂਦੇ ਰੱਖ ਸਕੀਏ ਅਤੇ ਡੰਗਰਾਂ ਨੂੰ ਨਾ ਗੁਆਈਏ।

1 ਰਾਜਿਆਂ 18:6 (PANIRV)
Square Portrait Landscape 4K UHD
ਸੋ ਉਨ੍ਹਾਂ ਨੇ ਦੇਸ ਦੇ ਵਿੱਚੋਂ ਲੰਘਣ ਲਈ ਉਹ ਨੂੰ ਵੰਡ ਦਿੱਤਾ, ਅਹਾਬ ਇਕੱਲਾ ਇੱਕ ਰਾਹ ਗਿਆ ਅਤੇ ਓਬਦਿਆਹ ਇਕੱਲਾ ਦੂਜੇ ਰਾਹ ਗਿਆ।

1 ਰਾਜਿਆਂ 18:7 (PANIRV)
Square Portrait Landscape 4K UHD
ਜਦ ਓਬਦਿਆਹ ਰਾਹ ਵਿੱਚ ਸੀ ਤਾਂ ਵੇਖੋ ਏਲੀਯਾਹ ਉਸ ਨੂੰ ਮਿਲ ਪਿਆ ਅਤੇ ਉਸ ਨੇ ਉਹ ਨੂੰ ਪਹਿਚਾਣਿਆ ਅਤੇ ਮੂੰਹ ਪਰਨੇ ਡਿੱਗ ਕੇ ਆਖਿਆ, ਭਲਾ, ਮੇਰਾ ਸੁਆਮੀ ਏਲੀਯਾਹ ਤੂੰ ਹੀ ਹੈਂ?

1 ਰਾਜਿਆਂ 18:8 (PANIRV)
Square Portrait Landscape 4K UHD
ਉਸ ਨੇ ਆਖਿਆ, ਮੈਂ ਹੀ ਹਾਂ। ਜਾ ਆਪਣੇ ਮਾਲਕ ਨੂੰ ਆਖ ਕਿ ਵੇਖੋ ਏਲੀਯਾਹ ਆਇਆ।

1 ਰਾਜਿਆਂ 18:9 (PANIRV)
Square Portrait Landscape 4K UHD
ਉਸ ਨੇ ਆਖਿਆ, ਮੈਂ ਕੀ ਪਾਪ ਕੀਤਾ ਜੋ ਤੂੰ ਆਪਣੇ ਦਾਸ ਨੂੰ ਅਹਾਬ ਦੇ ਹੱਥ ਵਿੱਚ ਦੇਵੇਂ ਕਿ ਉਹ ਮੈਨੂੰ ਮਾਰ ਸੁੱਟੇ।

1 ਰਾਜਿਆਂ 18:10 (PANIRV)
Square Portrait Landscape 4K UHD
ਜਿਉਂਦੇ ਯਹੋਵਾਹ ਤੇਰੇ ਪਰਮੇਸ਼ੁਰ ਸਹੁੰ ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਥੇ ਮੇਰੇ ਸੁਆਮੀ ਨੇ ਤੇਰੇ ਭਾਲਣ ਲਈ ਨਹੀਂ ਭੇਜਿਆ ਹੈ। ਜਦ ਉਨ੍ਹਾਂ ਨੇ ਆਖਿਆ ਕਿ ਉਹ ਐਥੇ ਨਹੀਂ ਤਦ ਉਸ ਨੇ ਉਸ ਰਾਜ ਤੇ ਕੌਮ ਤੋਂ ਸਹੁੰ ਚੁਕਾਈ ਕਿ ਉਨ੍ਹਾਂ ਨੇ ਤੈਨੂੰ ਨਹੀਂ ਲੱਭਿਆ।

1 ਰਾਜਿਆਂ 18:11 (PANIRV)
Square Portrait Landscape 4K UHD
ਹੁਣ ਤੂੰ ਕਹਿੰਦਾ ਹੈਂ ਕਿ ਜਾ ਆਪਣੇ ਮਾਲਕ ਨੂੰ ਆਖ ਕਿ ਵੇਖੋ ਏਲੀਯਾਹ ਆਇਆ ਹੈ।

1 ਰਾਜਿਆਂ 18:12 (PANIRV)
Square Portrait Landscape 4K UHD
ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਮੈਂ ਤੇਰੇ ਕੋਲ ਚੱਲਿਆ ਜਾਂਵਾਂਗਾ ਤਾਂ ਯਹੋਵਾਹ ਦਾ ਆਤਮਾ ਤੈਨੂੰ ਖਬਰੇ ਕਿੱਥੇ ਲੈ ਜਾਵੇ ਅਤੇ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਹ ਨੂੰ ਨਾ ਲੱਭੇ ਤਾਂ ਉਹ ਮੈਨੂੰ ਵੱਢ ਸੁੱਟੇਗਾ ਪਰ ਤੇਰਾ ਦਾਸ ਬਚਪਨ ਤੋਂ ਯਹੋਵਾਹ ਦਾ ਭੈਅ ਮੰਨਦਾ ਰਿਹਾ।

1 ਰਾਜਿਆਂ 18:13 (PANIRV)
Square Portrait Landscape 4K UHD
ਭਲਾ, ਮੇਰੇ ਸੁਆਮੀ ਨੂੰ ਉਹ ਨਹੀਂ ਦੱਸਿਆ ਗਿਆ ਜੋ ਮੈਂ ਕੀਤਾ ਜਦ ਈਜ਼ਬਲ ਯਹੋਵਾਹ ਦੇ ਨਬੀਆਂ ਨੂੰ ਵੱਢ ਰਹੀ ਸੀ ਕਿ ਮੈਂ ਕਿਵੇਂ ਯਹੋਵਾਹ ਦੇ ਨਬੀਆਂ ਵਿੱਚੋਂ ਸੌ ਮਨੁੱਖ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਛੱਡੇ ਸਨ ਨਾਲੇ ਉਨ੍ਹਾਂ ਨੂੰ ਅੰਨ ਪਾਣੀ ਦਿੱਤਾ ਸੀ?

1 ਰਾਜਿਆਂ 18:14 (PANIRV)
Square Portrait Landscape 4K UHD
ਹੁਣ ਤੂੰ ਕਹਿੰਦਾ ਹੈਂ ਜਾ ਆਪਣੇ ਮਾਲਕ ਨੂੰ ਆਖ ਕਿ ਵੇਖੋ ਏਲੀਯਾਹ ਆਇਆ ਹੈ। ਉਹ ਮੈਨੂੰ ਵੱਢ ਸੁੱਟੇਗਾ।

1 ਰਾਜਿਆਂ 18:15 (PANIRV)
Square Portrait Landscape 4K UHD
ਤਾਂ ਏਲੀਯਾਹ ਨੇ ਆਖਿਆ, ਸੈਨਾਂ ਦੇ ਯਹੋਵਾਹ ਦੀ ਸਹੁੰ ਜਿਹ ਦੇ ਅੱਗੇ ਮੈਂ ਖੜ੍ਹਾ ਹਾਂ ਮੈਂ ਅੱਜ ਆਪਣਾ ਆਪ ਉਹ ਨੂੰ ਸੱਚ-ਮੁੱਚ ਵਿਖਾਵਾਂਗਾ।

1 ਰਾਜਿਆਂ 18:16 (PANIRV)
Square Portrait Landscape 4K UHD
ਸੋ ਓਬਦਿਆਹ ਅਹਾਬ ਨੂੰ ਮਿਲਣ ਲਈ ਗਿਆ ਅਤੇ ਉਹ ਨੂੰ ਖ਼ਬਰ ਦਿੱਤੀ। ਤਾਂ ਅਹਾਬ ਏਲੀਯਾਹ ਦੇ ਮਿਲਣ ਨੂੰ ਆਇਆ।

1 ਰਾਜਿਆਂ 18:17 (PANIRV)
Square Portrait Landscape 4K UHD
ਫੇਰ ਇਸ ਤਰ੍ਹਾਂ ਹੋਇਆ ਜਦ ਅਹਾਬ ਨੇ ਏਲੀਯਾਹ ਨੂੰ ਦੇਖਿਆ ਤਦ ਅਹਾਬ ਨੇ ਉਸ ਨੂੰ ਆਖਿਆ, ਭਲਾ, ਤੂੰ ਹੀ ਹੈਂ ਹੇ ਇਸਰਾਏਲ ਦੇ ਦੁੱਖ ਦੇਣ ਵਾਲਿਆ?

1 ਰਾਜਿਆਂ 18:18 (PANIRV)
Square Portrait Landscape 4K UHD
ਤਾਂ ਉਸਨੇ ਆਖਿਆ, ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ ਸਗੋਂ ਤੂੰ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੁਸੀਂ ਯਹੋਵਾਹ ਦੇ ਹੁਕਮਾਂ ਨੂੰ ਛੱਡ ਦਿੱਤਾ ਅਤੇ ਬਆਲ ਦੇ ਮਗਰ ਚੱਲ ਪਾਏ।

1 ਰਾਜਿਆਂ 18:19 (PANIRV)
Square Portrait Landscape 4K UHD
ਹੁਣ ਤੂੰ ਮੇਰੇ ਲਈ ਸਾਰਾ ਇਸਰਾਏਲ ਕਰਮਲ ਪਰਬਤ ਕੋਲ ਸੱਦ ਕੇ ਇਕੱਠਾ ਕਰ ਨਾਲੇ ਬਆਲ ਦੇ ਸਾਢੇ ਚਾਰ ਸੌ ਨਬੀ ਅਤੇ ਅਸ਼ੇਰਾਹ ਦੇਵੀਂ ਦੇ ਚਾਰ ਸੌ ਨਬੀ ਜਿਹੜੇ ਈਜ਼ਬਲ ਦੇ ਲੰਗਰ ਵਿੱਚੋਂ ਖਾਂਦੇ ਹਨ।

1 ਰਾਜਿਆਂ 18:20 (PANIRV)
Square Portrait Landscape 4K UHD
ਇਸ ਤੋਂ ਬਾਅਦ ਅਹਾਬ ਨੇ ਸਾਰੇ ਇਸਰਾਏਲੀਆਂ ਨੂੰ ਸੱਦਿਆ ਅਤੇ ਉਹਨਾਂ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ।

1 ਰਾਜਿਆਂ 18:21 (PANIRV)
Square Portrait Landscape 4K UHD
ਤਾਂ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਆਖਿਆ, ਭਲਾ, ਤੁਸੀਂ ਕਦ ਤੱਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ ਤਾਂ ਲੋਕਾਂ ਨੇ ਉਸ ਦੇ ਉੱਤਰ ਵਿੱਚ ਇੱਕ ਗੱਲ ਵੀ ਨਾ ਆਖੀ।

1 ਰਾਜਿਆਂ 18:22 (PANIRV)
Square Portrait Landscape 4K UHD
ਤਾਂ ਏਲੀਯਾਹ ਨੇ ਲੋਕਾਂ ਨੂੰ ਆਖਿਆ, ਮੈਂ ਇਕੱਲਾ ਹੀ ਯਹੋਵਾਹ ਦਾ ਨਬੀ ਰਹਿ ਗਿਆ ਹਾਂ ਪਰ ਬਆਲ ਦੇ ਸਾਢੇ ਚਾਰ ਸੌ ਮਨੁੱਖ ਹਨ।

1 ਰਾਜਿਆਂ 18:23 (PANIRV)
Square Portrait Landscape 4K UHD
ਉਹ ਸਾਨੂੰ ਦੋ ਬਲ਼ਦ ਦੇਣ ਅਤੇ ਉਹ ਆਪਣੇ ਲਈ ਇੱਕ ਬਲ਼ਦ ਚੁਣ ਲੈਣ ਅਤੇ ਉਹ ਨੂੰ ਟੋਟੇ-ਟੋਟੇ ਕਰ ਕੇ ਬਾਲਣ ਦੇ ਉੱਤੇ ਰੱਖਣ ਪਰ ਅੱਗ ਨਾ ਲਾਉਣ ਅਤੇ ਮੈਂ ਦੂਜਾ ਬਲ਼ਦ ਤਿਆਰ ਕਰਾਂਗਾ ਅਤੇ ਉਹ ਨੂੰ ਬਾਲਣ ਉੱਤੇ ਰੱਖਾਂਗਾ ਪਰ ਅੱਗ ਨਾ ਲਾਵਾਂਗਾ।

1 ਰਾਜਿਆਂ 18:24 (PANIRV)
Square Portrait Landscape 4K UHD
ਤਾਂ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਹੋਵਾਹ ਦਾ ਨਾਮ ਲੈ ਕੇ ਪੁਕਾਰਾਂਗਾ। ਫੇਰ ਜਿਹੜਾ ਪਰਮੇਸ਼ੁਰ ਅੱਗ ਨਾਲ ਉੱਤਰ ਦੇਵੇ ਉਹੋ ਹੀ ਪਰਮੇਸ਼ੁਰ ਹੋਵੇ। ਤਾਂ ਸਭਨਾਂ ਲੋਕਾਂ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਚੰਗੀ ਹੈ।

1 ਰਾਜਿਆਂ 18:25 (PANIRV)
Square Portrait Landscape 4K UHD
ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਆਖਿਆ, ਤੁਸੀਂ ਇੱਕ ਬਲ਼ਦ ਆਪਣੇ ਲਈ ਚੁਣ ਲਓ ਅਤੇ ਤੁਸੀਂ ਪਹਿਲਾਂ ਉਸ ਨੂੰ ਤਿਆਰ ਕਰੋ ਕਿਉਂ ਜੋ ਤੁਸੀਂ ਬਹੁਤੇ ਹੋ ਅਤੇ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ।

1 ਰਾਜਿਆਂ 18:26 (PANIRV)
Square Portrait Landscape 4K UHD
ਸੋ ਉਨ੍ਹਾਂ ਨੇ ਉਹ ਬਲ਼ਦ ਜੋ ਉਨ੍ਹਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ ਅਤੇ ਸਵੇਰ ਤੋਂ ਦੁਪਹਿਰ ਤੱਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਆਲ ਸਾਡੀ ਸੁਣ। ਪਰ ਕੁਝ ਅਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ।

1 ਰਾਜਿਆਂ 18:27 (PANIRV)
Square Portrait Landscape 4K UHD
ਦੁਪਹਿਰ ਨੂੰ ਇਸ ਤਰ੍ਹਾਂ ਹੋਇਆ ਕਿ ਏਲੀਯਾਹ ਨੇ ਉਨ੍ਹਾਂ ਦਾ ਮਖ਼ੌਲ ਉਡਾ ਕੇ ਆਖਿਆ, ਉੱਚੀ ਦੇ ਕੇ ਬੁਲਾਓ ਕਿਉਂ ਜੋ ਉਹ ਤਾਂ ਦੇਵਤਾ ਹੈ! ਕੀ ਜਾਣੀਏ ਜੋ ਉਹ ਸੋਚ ਵਿੱਚ ਹੋਵੇ ਜਾਂ ਲਾਂਭੇ ਗਿਆ ਹੋਵੇ ਜਾਂ ਉਹ ਸਫ਼ਰ ਵਿੱਚ ਹੋਵੇ ਜਾਂ ਸ਼ਾਇਦ ਸੁੱਤਾ ਪਿਆ ਹੋਵੇ ਅਤੇ ਉਹ ਨੂੰ ਜਗਾਉਣਾ ਪਵੇ?

1 ਰਾਜਿਆਂ 18:28 (PANIRV)
Square Portrait Landscape 4K UHD
ਤਦ ਉਨ੍ਹਾਂ ਨੇ ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਛੁਰੀਆਂ ਨਾਲ ਅਜਿਹਾ ਵੱਢਿਆ ਕਿ ਉਹ ਲਹੂ ਲੁਹਾਣ ਹੋ ਗਏ।

1 ਰਾਜਿਆਂ 18:29 (PANIRV)
Square Portrait Landscape 4K UHD
ਤਾਂ ਇਸ ਤਰ੍ਹਾਂ ਹੋਇਆ ਜਦ ਦੁਪਹਿਰ ਲੰਘ ਗਈ ਤਾਂ ਉਹ ਸ਼ਾਮ ਦੀ ਭੇਟ ਚੜ੍ਹਾਉਣ ਦੇ ਵੇਲੇ ਤੱਕ ਵਾਚਦੇ ਰਹੇ ਪਰ ਨਾ ਕੋਈ ਅਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਧਿਆਨ ਕਰਨ ਵਾਲਾ ਸੀ।

1 ਰਾਜਿਆਂ 18:30 (PANIRV)
Square Portrait Landscape 4K UHD
ਤਾਂ ਏਲੀਯਾਹ ਨੇ ਸਭਨਾਂ ਲੋਕਾਂ ਨੂੰ ਆਖਿਆ, ਮੇਰੇ ਨੇੜੇ ਆਓ ਅਤੇ ਸਭ ਲੋਕ ਉਹ ਦੇ ਨੇੜੇ ਗਏ ਤਾਂ ਉਸ ਨੇ ਯਹੋਵਾਹ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ।

1 ਰਾਜਿਆਂ 18:31 (PANIRV)
Square Portrait Landscape 4K UHD
ਫੇਰ ਏਲੀਯਾਹ ਨੇ ਯਾਕੂਬ ਦੇ ਪੁੱਤਰਾਂ ਦੇ ਗੋਤਾਂ ਦੇ ਲੇਖੇ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਦਾ ਬਚਨ ਇਸ ਤਰ੍ਹਾਂ ਆਇਆ ਕਿ ਤੇਰਾ ਨਾਮ ਇਸਰਾਏਲ ਹੋਵੇਗਾ ਬਾਰਾਂ ਪੱਥਰ ਲਏ।

1 ਰਾਜਿਆਂ 18:32 (PANIRV)
Square Portrait Landscape 4K UHD
ਅਤੇ ਇਨ੍ਹਾਂ ਪੱਥਰਾਂ ਨਾਲ ਯਹੋਵਾਹ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ ਅਤੇ ਜਗਵੇਦੀ ਦੇ ਚੁਫ਼ੇਰੇ ਉਸ ਨੇ ਅਜਿਹੀ ਵੱਡੀ ਖਾਈ ਪੁੱਟੀ ਜਿਹ ਦੇ ਵਿੱਚ ਵੀਹ ਕੁ ਸੇਰ ਬੀਜ ਸਮਾ ਜਾਣ।

1 ਰਾਜਿਆਂ 18:33 (PANIRV)
Square Portrait Landscape 4K UHD
ਅਤੇ ਲੱਕੜੀਆਂ ਨੂੰ ਚਿਣਿਆ ਅਤੇ ਬਲ਼ਦ ਨੂੰ ਟੋਟੇ-ਟੋਟੇ ਕਰ ਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ ਚਾਰ ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਅਤੇ ਬਾਲਣ ਉੱਤੇ ਡੋਹਲ ਦਿਓ।

1 ਰਾਜਿਆਂ 18:34 (PANIRV)
Square Portrait Landscape 4K UHD
ਤਾਂ ਉਸ ਨੇ ਆਖਿਆ, ਦੂਜੀ ਵਾਰ ਕਰੋ। ਸੋ ਉਨ੍ਹਾਂ ਨੇ ਦੂਜੀ ਵਾਰ ਕੀਤਾ। ਫੇਰ ਉਸ ਨੇ ਆਖਿਆ, ਤੀਜੀ ਵਾਰ ਕਰੋ। ਸੋ ਉਨ੍ਹਾਂ ਨੇ ਤੀਜੀ ਵਾਰ ਨਹੀਂ ਕੀਤਾ।

1 ਰਾਜਿਆਂ 18:35 (PANIRV)
Square Portrait Landscape 4K UHD
ਉਹ ਪਾਣੀ ਜਗਵੇਦੀ ਦੇ ਚੁਫ਼ੇਰੇ ਵੱਗਿਆ ਅਤੇ ਉਸ ਨੇ ਖਾਈ ਪਾਣੀ ਨਾਲ ਭਰ ਦਿੱਤੀ।

1 ਰਾਜਿਆਂ 18:36 (PANIRV)
Square Portrait Landscape 4K UHD
ਤਾਂ ਤਕਾਲਾਂ ਦੀ ਭੇਟ ਚੜ੍ਹਾਉਣ ਦੇ ਵੇਲੇ ਇਸ ਤਰ੍ਹਾਂ ਹੋਇਆ ਕਿ ਏਲੀਯਾਹ ਨਬੀ ਨੇ ਨੇੜੇ ਆ ਕੇ ਆਖਿਆ, ਹੇ ਯਹੋਵਾਹ ਅਬਰਾਹਾਮ, ਇਸਹਾਕ ਤੇ ਇਸਰਾਏਲ ਦੇ ਪਰਮੇਸ਼ੁਰ, ਅੱਜ ਪਤਾ ਲੱਗ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ।

1 ਰਾਜਿਆਂ 18:37 (PANIRV)
Square Portrait Landscape 4K UHD
ਮੇਰੀ ਸੁਣ, ਹੇ ਯਹੋਵਾਹ, ਮੇਰੀ ਸੁਣ, ਜੋ ਇਹ ਲੋਕ ਜਾਣਨ ਕਿ ਤੂੰ ਹੀ ਯਹੋਵਾਹ ਪਰਮੇਸ਼ੁਰ ਹੈਂ ਅਤੇ ਤੂੰ ਉਨ੍ਹਾਂ ਦਾ ਮਨ ਮੋੜ ਲਿਆ ਹੈ।

1 ਰਾਜਿਆਂ 18:38 (PANIRV)
Square Portrait Landscape 4K UHD
ਤਦ ਯਹੋਵਾਹ ਦੀ ਅੱਗ ਆਣ ਪਈ ਅਤੇ ਉਸ ਨੂੰ ਹੋਮ ਦੀ ਬਲੀ ਅਤੇ ਬਾਲਣ ਅਤੇ ਪੱਥਰਾਂ ਅਤੇ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ।

1 ਰਾਜਿਆਂ 18:39 (PANIRV)
Square Portrait Landscape 4K UHD
ਜਦ ਲੋਕਾਂ ਨੇ ਇਹ ਵੇਖਿਆ ਤਦ ਉਹ ਮੂੰਹਾਂ ਭਰ ਡਿੱਗੇ ਅਤੇ ਆਖਿਆ, ਯਹੋਵਾਹ ਉਹੋ ਪਰਮੇਸ਼ੁਰ ਹੈ! ਯਹੋਵਾਹ ਉਹੋ ਪਰਮੇਸ਼ੁਰ ਹੈ!

1 ਰਾਜਿਆਂ 18:40 (PANIRV)
Square Portrait Landscape 4K UHD
ਤਾਂ ਏਲੀਯਾਹ ਨੇ ਉਨ੍ਹਾਂ ਨੂੰ ਆਖਿਆ, ਬਆਲ ਦੇ ਨਬੀਆਂ ਨੂੰ ਫੜ ਲਓ। ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ। ਸੋ ਉਨ੍ਹਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਯਾਹ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ।

1 ਰਾਜਿਆਂ 18:41 (PANIRV)
Square Portrait Landscape 4K UHD
ਤਦ ਏਲੀਯਾਹ ਨੇ ਅਹਾਬ ਨੂੰ ਆਖਿਆ, ਚੜ੍ਹ ਜਾ ਅਤੇ ਖਾ ਪੀ ਕਿਉਂ ਜੋ ਡਾਢੇ ਮੀਂਹ ਦੀ ਅਵਾਜ਼ ਆਈ ਹੈ।

1 ਰਾਜਿਆਂ 18:42 (PANIRV)
Square Portrait Landscape 4K UHD
ਸੋ ਅਹਾਬ ਖਾਣ-ਪੀਣ ਨੂੰ ਚੜ੍ਹਿਆ ਅਤੇ ਏਲੀਯਾਹ ਕਰਮਲ ਦੀ ਟੀਸੀ ਉੱਤੇ ਚੜ੍ਹਿਆ ਅਤੇ ਧਰਤੀ ਤੱਕ ਝੁਕਿਆ ਅਤੇ ਆਪਣਾ ਮੂੰਹ ਗੋਡਿਆਂ ਵਿੱਚ ਰੱਖਿਆ।

1 ਰਾਜਿਆਂ 18:43 (PANIRV)
Square Portrait Landscape 4K UHD
ਤਾਂ ਉਸ ਨੇ ਆਪਣੇ ਬਾਲਕੇ ਨੂੰ ਆਖਿਆ, ਚੜ੍ਹ ਕੇ ਸਮੁੰਦਰ ਵੱਲ ਵੇਖ। ਉਹ ਚੜ੍ਹਿਆ ਜਦ ਵੇਖਿਆ ਤਾਂ ਆਖਿਆ, ਕੁਝ ਨਹੀਂ ਹੈ। ਫੇਰ ਉਸ ਨੇ ਆਖਿਆ, ਸੱਤ ਵਾਰ ਮੁੜ ਜਾ।

1 ਰਾਜਿਆਂ 18:44 (PANIRV)
Square Portrait Landscape 4K UHD
ਤਾਂ ਸੱਤਵੀਂ ਵਾਰ ਇਸ ਤਰ੍ਹਾਂ ਹੋਇਆ ਕਿ ਉਹ ਨੇ ਆਖਿਆ, ਵੇਖ ਇੱਕ ਨਿੱਕਾ ਜਿਹਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰੋਂ ਉੱਠ ਰਿਹਾ ਹੈ। ਤਾਂ ਉਸ ਨੇ ਆਖਿਆ, ਜਾ ਅਹਾਬ ਨੂੰ ਆਖ ਕਿ ਰਥ ਜੋੜ ਕੇ ਹੇਠਾਂ ਜਾਓ ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ।

1 ਰਾਜਿਆਂ 18:45 (PANIRV)
Square Portrait Landscape 4K UHD
ਐਨੇ ਵਿੱਚ ਇਸ ਤਰ੍ਹਾਂ ਹੋਇਆ ਕਿ ਅਕਾਸ਼ ਘਟਾਂ ਅਤੇ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰ੍ਹਿਆ ਤਾਂ ਅਹਾਬ ਚੜ੍ਹ ਕੇ ਯਿਜ਼ਰਏਲ ਨੂੰ ਗਿਆ।

1 ਰਾਜਿਆਂ 18:46 (PANIRV)
Square Portrait Landscape 4K UHD
ਯਹੋਵਾਹ ਦਾ ਹੱਥ ਏਲੀਯਾਹ ਦੇ ਉੱਤੇ ਸੀ ਸੋ ਉਹ ਆਪਣਾ ਲੱਕ ਬੰਨ੍ਹ ਕੇ ਅਹਾਬ ਦੇ ਅੱਗੇ ਯਿਜ਼ਰਏਲ ਦੇ ਲਾਂਘੇ ਤੱਕ ਭੱਜਿਆ ਗਿਆ।

Available Bible Translations

American Standard Version (ASV)
1 Kings 18 (ASV) »
King James Version (KJV)
1 Kings 18 (KJV) »
GOD’S WORD® (GW)
1 Kings 18 (GW) »
Berean Bible (BSB)
1 Kings 18 (BSB) »
World English Bible (WEB)
1 Kings 18 (WEB) »
French Bible (LSG)
1 Rois 18 (LSG) »
German Bible (LUTH1912)
1 Könige 18 (LUTH1912) »
Marathi Bible (MARIRV)
1 राजे 18 (MARIRV) »
Gujarati Bible (GUJIRV)
1 રાજાઓ 18 (GUJIRV) »
Hebrew Bible (HEB)
מלכים א 18 (HEB) »
Portuguese Bible (BSL)
1 Reis 18 (BSL) »
Vietnamese Bible (VIE)
1 Các Vua 18 (VIE) »
Spanish Bible (RVA)
1 Reyes 18 (RVA) »
Italian Bible (RIV)
1 Re 18 (RIV) »
Chinese Simplified (CUVS)
列 王 记 上 18 (CUVS) »
Chinese Traditional (CUVT)
列 王 紀 上 18 (CUVT) »
Albanian Bible (ALB)
1 Mbretërve 18 (ALB) »
Swedish Bible (SV1917)
1 Kungaboken 18 (SV1917) »
Russian Bible (RUSV)
3 Царств 18 (RUSV) »
Ukrainian Bible (UKR)
1 царів 18 (UKR) »
Hungarian Bible (KAR)
1 Királyok 18 (KAR) »
Bulgarian Bible (BULG)
3 Царе 18 (BULG) »
Japanese Bible (JPN)
列王紀上 18 (JPN) »
Norwegian Bible (NORSK)
1 Kongebok 18 (NORSK) »

1 ਰਾਜਿਆਂ (PANIRV) Chapter Selection

PANIRV Book Selection List