2 ਇਤਿਹਾਸ Chapter 30 PANIRV Bible Verse Images

2 ਇਤਿਹਾਸ 30 Bible Verse Pictures. Choose from a large collection of inspirational, motivational and encouraging Bible verses with pictures of nature. Download and share 2 ਇਤਿਹਾਸ 30 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


2 ਇਤਿਹਾਸ 30:1 (PANIRV)
Square Portrait Landscape 4K UHD
ਹਿਜ਼ਕੀਯਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਨੂੰ ਸੰਦੇਸ਼ ਭੇਜਿਆ, ਨਾਲੇ ਇਫ਼ਰਾਈਮ ਅਤੇ ਮਨੱਸ਼ਹ ਵੱਲ ਵੀ ਪੱਤ੍ਰ ਲਿਖ ਭੇਜੇ ਕਿ ਯਹੋਵਾਹ ਦੇ ਭਵਨ ਲਈ ਯਰੂਸ਼ਲਮ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਪਸਾਹ ਕਰਨ ਨੂੰ ਆਉਣਾ

2 ਇਤਿਹਾਸ 30:2 (PANIRV)
Square Portrait Landscape 4K UHD
ਕਿਉਂ ਜੋ ਪਾਤਸ਼ਾਹ ਅਤੇ ਸਰਦਾਰਾਂ ਅਤੇ ਯਰੂਸ਼ਲਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਵਿੱਚ ਪਸਾਹ ਮਨਾਉਣ ਦੀ ਸਲਾਹ ਕਰ ਲਈ ਸੀ

2 ਇਤਿਹਾਸ 30:3 (PANIRV)
Square Portrait Landscape 4K UHD
ਉਹ ਉਸ ਵੇਲੇ ਉਹ ਨੂੰ ਨਾ ਮਨਾ ਸਕੇ ਇਸ ਲਈ ਕਿ ਜਾਜਕਾਂ ਨੇ ਕਾਫੀ ਗਿਣਤੀ ਵਿੱਚ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਅਤੇ ਲੋਕੀ ਵੀ ਯਰੂਸ਼ਲਮ ਵਿੱਚ ਇਕੱਠੇ ਨਹੀਂ ਹੋਏ ਸਨ

2 ਇਤਿਹਾਸ 30:4 (PANIRV)
Square Portrait Landscape 4K UHD
ਇਹ ਗੱਲ ਪਾਤਸ਼ਾਹ ਦੀ ਨਿਗਾਹ ਵਿੱਚ ਅਤੇ ਸਾਰੀ ਸਭਾ ਦੀ ਨਿਗਾਹ ਵਿੱਚ ਠੀਕ ਸੀ

2 ਇਤਿਹਾਸ 30:5 (PANIRV)
Square Portrait Landscape 4K UHD
ਸੋ ਉਨ੍ਹਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਬਏਰਸ਼ਬਾ ਤੋਂ ਦਾਨ ਤੱਕ ਸਾਰੇ ਇਸਰਾਏਲ ਵਿੱਚ ਡੌਂਡੀ ਪਿਟਵਾਈ ਜਾਵੇ ਕਿ ਯਰੂਸ਼ਲਮ ਵਿੱਚ ਆ ਕੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਲਈ ਪਸਾਹ ਮਨਾਈ ਜਾਵੇ ਕਿਉਂ ਜੋ ਉਨ੍ਹਾਂ ਨੇ ਬਹੁਤਿਆਂ ਦਿਨਾਂ ਤੋਂ ਜਿਵੇਂ ਲਿਖਿਆ ਹੈ ਉਸ ਨੂੰ ਨਹੀਂ ਮਨਾਇਆ ਸੀ

2 ਇਤਿਹਾਸ 30:6 (PANIRV)
Square Portrait Landscape 4K UHD
ਸੋ ਹਲਕਾਰੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਹੱਥਾਂ ਦੇ ਪਰਵਾਨੇ ਲੈ ਕੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਗਏ ਅਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਇਹ ਆਖਿਆ ਕਿ ਹੇ ਇਸਰਾਏਲੀਓ, ਤੁਸੀਂ ਯਹੋਵਾਹ ਵੱਲ ਮੁੜੋ ਜਿਹੜਾ ਅਬਰਾਹਾਮ ਅਤੇ ਇਸਹਾਕ ਅਤੇ ਇਸਰਾਏਲ ਦਾ ਪਰਮੇਸ਼ੁਰ ਹੈ ਤਾਂ ਉਹ ਤੁਹਾਡੇ ਬਕੀਏ ਵੱਲ ਜਿਹੜਾ ਅੱਸ਼ੂਰ ਦੇ ਪਾਤਸ਼ਾਹਾਂ ਦੇ ਹੱਥੋਂ ਬਚ ਗਿਆ ਹੈ ਫੇਰ ਮੁੜੇ

2 ਇਤਿਹਾਸ 30:7 (PANIRV)
Square Portrait Landscape 4K UHD
ਅਤੇ ਤੁਸੀਂ ਆਪਣੇ ਪੁਰਖਿਆਂ ਅਤੇ ਭਰਾਵਾਂ ਵਰਗੇ ਨਾ ਬਣੋ ਜਿਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਨਾਲ ਬੇਈਮਾਨੀ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਭੈਜਲ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਵੇਖਦੇ ਹੋ

2 ਇਤਿਹਾਸ 30:8 (PANIRV)
Square Portrait Landscape 4K UHD
ਹੁਣ ਤੁਸੀਂ ਆਪਣੇ ਪੁਰਖਿਆਂ ਵਾਂਗੂੰ ਹੱਠੀਏ ਨਾ ਬਣੋ ਸਗੋਂ ਯਹੋਵਾਹ ਦੇ ਅਧੀਨ ਹੋ ਜਾਓ ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਆਓ ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਗਤੀ ਕਰੋ ਤਾਂ ਜੋ ਉਸ ਦਾ ਭਾਰੀ ਕਹਿਰ ਤੁਹਾਡੇ ਉੱਤੋਂ ਟਲ ਜਾਵੇ

2 ਇਤਿਹਾਸ 30:9 (PANIRV)
Square Portrait Landscape 4K UHD
ਜੇ ਤੁਸੀਂ ਯਹੋਵਾਹ ਵੱਲ ਫੇਰ ਮੁੜੋ ਤਾਂ ਤੁਹਾਡੇ ਭਰਾ ਅਤੇ ਤੁਹਾਡੇ ਪੁੱਤਰ ਆਪਣੇ ਗ਼ੁਲਾਮ ਕਰਨ ਵਾਲਿਆਂ ਦੇ ਅੱਗੇ ਤਰਸ ਜੋਗ ਬਣਨਗੇ ਅਤੇ ਇਸ ਦੇਸ ਵਿੱਚ ਫੇਰ ਮੁੜ ਆਉਣਗੇ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਦਿਆਲੂ ਤੇ ਕਿਰਪਾਲੂ ਹੈ, ਉਹ ਆਪਣਾ ਮੂੰਹ ਤੁਹਾਡੇ ਤੋਂ ਨਹੀਂ ਫੇਰੇਗਾ ਜੇ ਤੁਸੀਂ ਉਹ ਦੀ ਵੱਲ ਮੁੜੋ

2 ਇਤਿਹਾਸ 30:10 (PANIRV)
Square Portrait Landscape 4K UHD
ਸੋ ਹਲਕਾਰੇ ਇਫ਼ਰਾਈਮ ਅਤੇ ਮਨੱਸ਼ਹ ਦੇ ਦੇਸ ਵਿੱਚ ਸ਼ਹਿਰੋਂ ਸ਼ਹਿਰ ਘੁੰਮਦੇ ਹੋਏ ਜ਼ਬੂਲੁਨ ਤੱਕ ਪਹੁੰਚੇ ਪਰ ਉਹ ਉਨ੍ਹਾਂ ਨੂੰ ਤੁੱਛ ਜਾਣ ਕੇ ਹੱਸਦੇ ਅਤੇ ਉਨ੍ਹਾਂ ਨੂੰ ਠੱਠੇ ਮਾਰਦੇ ਸਨ

2 ਇਤਿਹਾਸ 30:11 (PANIRV)
Square Portrait Landscape 4K UHD
ਤਾਂ ਵੀ ਆਸ਼ੇਰ ਅਤੇ ਮਨੱਸ਼ਹ ਅਤੇ ਜ਼ਬੂਲੁਨ ਵਿੱਚੋਂ ਕਈ ਮਨੁੱਖ ਅਧੀਨ ਹੋ ਕੇ ਯਰੂਸ਼ਲਮ ਵਿੱਚ ਆਉਣ ਲੱਗ ਪਏ

2 ਇਤਿਹਾਸ 30:12 (PANIRV)
Square Portrait Landscape 4K UHD
ਨਾਲੇ ਯਹੂਦਾਹ ਉੱਤੇ ਪਰਮੇਸ਼ੁਰ ਦਾ ਹੱਥ ਸੀ ਕਿ ਉਨ੍ਹਾਂ ਨੂੰ ਇੱਕ ਦਿਲ ਕਰ ਦੇਵੇ ਤਾਂ ਜੋ ਉਹ ਪਾਤਸ਼ਾਹ ਅਤੇ ਸਰਦਾਰਾਂ ਦਾ ਹੁਕਮ ਜੋ ਯਹੋਵਾਹ ਦੇ ਵਾਕ ਅਨੁਸਾਰ ਸੀ ਮੰਨ ਲੈਣ।

2 ਇਤਿਹਾਸ 30:13 (PANIRV)
Square Portrait Landscape 4K UHD
ਸੋ ਬਹੁਤ ਸਾਰੇ ਲੋਕ ਯਰੂਸ਼ਲਮ ਵਿੱਚ ਇਕੱਠੇ ਹੋਏ ਤਾਂ ਜੋ ਦੂਜੇ ਮਹੀਨੇ ਵਿੱਚ ਪਤੀਰੀ ਰੋਟੀ ਦਾ ਪਰਬ ਮਨਾਉਣ, ਇਸ ਤਰ੍ਹਾਂ ਬਹੁਤ ਹੀ ਵੱਡੀ ਸਭਾ ਇਕੱਠੀ ਹੋ ਗਈ

2 ਇਤਿਹਾਸ 30:14 (PANIRV)
Square Portrait Landscape 4K UHD
ਤਾਂ ਉਹ ਉੱਠੇ ਅਤੇ ਉਨ੍ਹਾਂ ਨੇ ਜਗਵੇਦੀਆਂ ਨੂੰ ਜੋ ਯਰੂਸ਼ਲਮ ਵਿੱਚ ਸਨ ਅਤੇ ਧੂਪ ਦੀਆਂ ਸਾਰੀਆਂ ਜਗਵੇਦੀਆਂ ਨੂੰ ਦੂਰਦਫ਼ਾ ਕੀਤਾ ਅਤੇ ਉਨ੍ਹਾਂ ਨੂੰ ਕਿਦਰੋਨ ਦੇ ਨਾਲੇ ਵਿੱਚ ਸੁੱਟ ਦਿੱਤਾ

2 ਇਤਿਹਾਸ 30:15 (PANIRV)
Square Portrait Landscape 4K UHD
ਫੇਰ ਦੂਜੇ ਮਹੀਨੇ ਦੀ ਚੌਦਵੀਂ ਤਾਰੀਖ਼ ਨੂੰ ਉਨ੍ਹਾਂ ਨੇ ਪਸਾਹ ਨੂੰ ਕੱਟਿਆ ਤਾਂ ਜਾਜਕਾਂ ਅਤੇ ਲੇਵੀਆਂ ਨੇ ਸ਼ਰਮਿੰਦਿਆਂ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਦੇ ਭਵਨ ਵਿੱਚ ਹੋਮ ਬਲੀਆਂ ਲਿਆਏ

2 ਇਤਿਹਾਸ 30:16 (PANIRV)
Square Portrait Landscape 4K UHD
ਉਹ ਆਪਣੇ ਦਸਤੂਰ ਅਨੁਸਾਰ ਪਰਮੇਸ਼ੁਰ ਦੇ ਜਨ ਮੂਸਾ ਦੀ ਬਿਵਸਥਾ ਅਨੁਸਾਰ ਆਪਣੇ-ਆਪਣੇ ਥਾਂ ਖੜ੍ਹੇ ਹੋ ਗਏ ਅਤੇ ਜਾਜਕਾਂ ਨੇ ਲੇਵੀਆਂ ਦੇ ਹੱਥੋਂ ਲਹੂ ਲੈ ਕੇ ਛਿੜਕਿਆ

2 ਇਤਿਹਾਸ 30:17 (PANIRV)
Square Portrait Landscape 4K UHD
ਕਿਉਂ ਜੋ ਸਭਾ ਵਿੱਚ ਬਥੇਰੇ ਅਜਿਹੇ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਨਹੀਂ ਕੀਤਾ ਸੀ ਇਸ ਲਈ ਇਹ ਕੰਮ ਲੇਵੀਆਂ ਦੇ ਜੁੰਮੇ ਹੋਇਆ ਕਿ ਉਹ ਸਾਰੇ ਅਸ਼ੁੱਧਾਂ ਲਈ ਪਸਾਹ ਦੀਆਂ ਬਲੀਆਂ ਕੱਟਣ ਤਾਂ ਜੋ ਉਹ ਯਹੋਵਾਹ ਲਈ ਪਵਿੱਤਰ ਹੋਣ

2 ਇਤਿਹਾਸ 30:18 (PANIRV)
Square Portrait Landscape 4K UHD
ਕਿਉਂ ਜੋ ਇਫ਼ਰਾਈਮ ਅਤੇ ਮਨੱਸ਼ਹ ਅਤੇ ਯਿੱਸਾਕਾਰ ਅਤੇ ਜ਼ਬੂਲੁਨ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਸਾਫ਼ ਨਹੀਂ ਕੀਤਾ ਸੀ ਤਾਂ ਵੀ ਉਨ੍ਹਾਂ ਨੇ ਪਸਾਹ ਨੂੰ ਲਿਖਤ ਦੇ ਅਨੁਸਾਰ ਨਾ ਖਾਧਾ ਕਿਉਂ ਜੋ ਹਿਜ਼ਕੀਯਾਹ ਨੇ ਉਨ੍ਹਾਂ ਲਈ ਇਹ ਪ੍ਰਾਰਥਨਾ ਕੀਤੀ ਸੀ

2 ਇਤਿਹਾਸ 30:19 (PANIRV)
Square Portrait Landscape 4K UHD
ਕਿ ਯਹੋਵਾਹ ਜੋ ਨੇਕ ਹੈ ਹਰ ਇੱਕ ਨੂੰ ਮਾਫ਼ ਕਰੇ ਜਿਸ ਨੇ ਪਰਮੇਸ਼ੁਰ ਦੀ ਭਾਲ ਲਈ ਆਪਣਾ ਦਿਲ ਲਾਇਆ ਹੈ ਅਰਥਾਤ ਯਹੋਵਾਹ ਉਸ ਦੇ ਪੁਰਖਿਆਂ ਦਾ ਪਰਮੇਸ਼ੁਰ, ਭਾਵੇਂ ਹੀ ਉਹ ਪਵਿੱਤਰ ਸਥਾਨ ਦੀ ਪਵਿੱਤਰਤਾਈ ਅਨੁਸਾਰ ਸਾਫ਼ ਨਾ ਹੋਇਆ ਹੋਵੇ

2 ਇਤਿਹਾਸ 30:20 (PANIRV)
Square Portrait Landscape 4K UHD
ਯਹੋਵਾਹ ਨੇ ਹਿਜ਼ਕੀਯਾਹ ਦੀ ਸੁਣ ਲਈ ਅਤੇ ਲੋਕਾਂ ਨੂੰ ਚੰਗਾ ਕੀਤਾ

2 ਇਤਿਹਾਸ 30:21 (PANIRV)
Square Portrait Landscape 4K UHD
ਅਤੇ ਜਿਹੜੇ ਇਸਰਾਏਲੀ ਯਰੂਸ਼ਲਮ ਵਿੱਚ ਮੌਜੂਦ ਸਨ ਉਨ੍ਹਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਅਤੇ ਲੇਵੀ ਅਤੇ ਜਾਜਕ ਉੱਚੀ ਸੁਰ ਦੇ ਵਾਜਿਆਂ ਨਾਲ ਯਹੋਵਾਹ ਦੇ ਦਰਬਾਰ ਵਿੱਚ ਗਾ-ਗਾ ਕੇ ਨਿੱਤ-ਨਿੱਤ ਯਹੋਵਾਹ ਦੀ ਉਸਤਤ ਕਰਦੇ ਰਹੇ

2 ਇਤਿਹਾਸ 30:22 (PANIRV)
Square Portrait Landscape 4K UHD
ਤਾਂ ਹਿਜ਼ਕੀਯਾਹ ਨੇ ਉਨ੍ਹਾਂ ਲੇਵੀਆਂ ਨਾਲ ਤਸੱਲੀ ਦੀਆਂ ਗੱਲਾਂ ਕੀਤੀਆਂ ਜੋ ਦਿਲੋਂ ਯਹੋਵਾਹ ਦੇ ਜਾਣਨ ਵਾਲੇ ਸਨ ਸੋ ਉਹ ਪਰਬ ਦੇ ਸੱਤਾਂ ਦਿਨਾਂ ਤੱਕ ਖਾਂਦੇ ਅਤੇ ਸੁੱਖ-ਸਾਂਦ ਦੀਆਂ ਬਲੀਆਂ ਚੜ੍ਹਾਉਂਦੇ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਲਈ ਧੰਨਵਾਦ ਕਰਦੇ ਰਹੇ।

2 ਇਤਿਹਾਸ 30:23 (PANIRV)
Square Portrait Landscape 4K UHD
ਫੇਰ ਸਾਰੀ ਸਭਾ ਨੇ ਸਲਾਹ ਕੀਤੀ ਕਿ ਸੱਤ ਦਿਨ ਹੋਰ ਪਰਬ ਮਨਾਈਏ ਤਾਂ ਉਨ੍ਹਾਂ ਨੇ ਖੁਸ਼ੀ ਨਾਲ ਸੱਤ ਦਿਨ ਹੋਰ ਪਰਬ ਮਨਾਇਆ

2 ਇਤਿਹਾਸ 30:24 (PANIRV)
Square Portrait Landscape 4K UHD
ਕਿਉਂ ਜੋ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ ਸਭਾ ਨੂੰ ਇੱਕ ਹਜ਼ਾਰ ਵਹਿੜੇ ਅਤੇ ਸੱਤ ਹਜ਼ਾਰ ਭੇਡਾਂ ਦਿੱਤੀਆਂ ਅਤੇ ਸਰਦਾਰਾਂ ਨੇ ਵੀ ਸਭਾ ਨੂੰ ਇੱਕ ਹਜ਼ਾਰ ਵਹਿੜੇ ਅਤੇ ਦੱਸ ਹਜ਼ਾਰ ਭੇਡਾਂ ਦਿੱਤੀਆਂ ਅਤੇ ਬਹੁਤ ਸਾਰੇ ਜਾਜਕਾਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ

2 ਇਤਿਹਾਸ 30:25 (PANIRV)
Square Portrait Landscape 4K UHD
ਅਤੇ ਯਹੂਦਾਹ ਦੀ ਸਾਰੀ ਸਭਾ ਨੇ ਜਾਜਕਾਂ ਅਤੇ ਲੇਵੀਆਂ ਸਣੇ ਅਤੇ ਉਸ ਸਾਰੀ ਸਭਾ ਨੇ ਜੋ ਇਸਰਾਏਲ ਵਿੱਚੋਂ ਆਈ ਸੀ ਅਤੇ ਉਨ੍ਹਾਂ ਪਰਦੇਸੀਆਂ ਨੇ ਜੋ ਇਸਰਾਏਲ ਦੇ ਦੇਸ ਵਿੱਚੋਂ ਆਏ ਸਨ ਅਤੇ ਜਿਹੜੇ ਯਹੂਦਾਹ ਵਿੱਚ ਰਹਿੰਦੇ ਸਨ ਖੁਸ਼ੀ ਮਨਾਈ

2 ਇਤਿਹਾਸ 30:26 (PANIRV)
Square Portrait Landscape 4K UHD
ਸੋ ਯਰੂਸ਼ਲਮ ਵਿੱਚ ਵੱਡੀ ਖੁਸ਼ੀ ਹੋਈ ਕਿਉਂ ਜੋ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਯਰੂਸ਼ਲਮ ਵਿੱਚ ਅਜਿਹਾ ਨਹੀਂ ਹੋਇਆ ਸੀ

2 ਇਤਿਹਾਸ 30:27 (PANIRV)
Square Portrait Landscape 4K UHD
ਤਾਂ ਜਾਜਕਾਂ ਅਤੇ ਲੇਵੀਆਂ ਨੇ ਉੱਠ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ ਅਤੇ ਉਨ੍ਹਾਂ ਦੀ ਅਵਾਜ਼ ਸੁਣੀ ਗਈ ਅਤੇ ਉਨ੍ਹਾਂ ਦੀ ਪ੍ਰਾਰਥਨਾ ਉਸ ਦੇ ਪਵਿੱਤਰ ਧਾਮ ਅਰਥਾਤ ਅਕਾਸ਼ ਤੱਕ ਪਹੁੰਚੀ।

Available Bible Translations

American Standard Version
2 Chronicles 30 (ASV) »
King James Version
2 Chronicles 30 (KJV) »
GOD’S WORD® (GW)
2 Chronicles 30 (GW) »
World English Bible
2 Chronicles 30 (WEB) »
Louis Segond 1910
2 Chroniques 30 (LSG) »
इंडियन रिवाइज्ड वर्जन - हिंदी
2 इतिहास 30 (HINIRV) »
ভারতীয় সংশোধিত সংস্করণ - বাংলা
2 বংশাৱলি 30 (BENIRV) »
இந்தியன் ரீவைஸ்டு வேர்ஷன் - தமிழ்
2 நாளாகமம் 30 (TAMIRV) »
इंडियन रिवाइज्ड वर्जन - मराठी
2 इतिहास 30 (MARIRV) »
ఇండియన్ రేవిజ్డ్ వెర్షన్ - తెలుగు
2 దినవృత్తాంతాలు 30 (TELIRV) »
ઇન્ડિયન રિવાયઝ્ડ વર્ઝન - ગુજરાતી
2 કાળવૃતાંત 30 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
2 ಪೂರ್ವಕಾಲವೃತ್ತಾಂತ 30 (KANIRV) »
الكتاب المقدس باللغة العربية، فان دايك
٢ أخبار 30 (AVD) »
תנ ך עברי מודרני
דברי הימים ב 30 (HEB) »
Bíblia Sagrada Português
2 Crônicas 30 (BSL) »
Kinh Thánh: Tiếng Việt
2 Sử Ký 30 (VIE) »
Reina Valera Antigua
2 Crónicas 30 (RVA) »
圣 经 简体中文和合本
历 代 志 下 30 (CUVS) »
聖 經 繁體中文和合本
歷 代 志 下 30 (CUVT) »
Bibla e Shenjtë
2 Kronikave 30 (ALB) »
Библия на русском
2 Паралипоменон 30 (RUSV) »
Українська Біблія
2 хроніки 30 (UKR) »
Szent Biblia - Magyar
2 Krónika 30 (KAR) »
Българска Библия
2 Летописи 30 (BULG) »
De Heilige Schrift
2 Kronieken 30 (NLD) »

2 ਇਤਿਹਾਸ (PANIRV) Chapter Selection

PANIRV Book Selection List