ਯਸਾਯਾਹ Chapter 2 PANIRV Bible Verse Images

ਯਸਾਯਾਹ 2 Bible Verse Pictures. Choose from a large collection of inspirational, motivational and encouraging Bible verses with pictures of nature. Download and share ਯਸਾਯਾਹ 2 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਯਸਾਯਾਹ 2:1 (PANIRV)
Square Portrait Landscape 4K UHD
ਆਮੋਸ ਦੇ ਪੁੱਤਰ ਯਸਾਯਾਹ ਦਾ ਬਚਨ ਜਿਹੜਾ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਿਖੇ ਦਰਸ਼ਣ ਵਿੱਚ ਵੇਖਿਆ।

ਯਸਾਯਾਹ 2:2 (PANIRV)
Square Portrait Landscape 4K UHD
ਆਖਰੀ ਦਿਨਾਂ ਦੇ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਰਬਤਾਂ ਦੇ ਸਿਰੇ ਉੱਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਧਾਰ ਵਾਂਗੂੰ ਉਸ ਦੇ ਵੱਲ ਵਗਣਗੀਆਂ।

ਯਸਾਯਾਹ 2:3 (PANIRV)
Square Portrait Landscape 4K UHD
ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਤਾਂ ਜੋ ਉਹ ਸਾਨੂੰ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਰਾਹਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।

ਯਸਾਯਾਹ 2:4 (PANIRV)
Square Portrait Landscape 4K UHD
ਉਹ ਕੌਮਾਂ ਵਿੱਚ ਨਿਆਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹੱਲ ਦੇ ਫ਼ਾਲ ਅਤੇ ਆਪਣੇ ਬਰਛਿਆਂ ਨੂੰ ਦਾਤੀਆਂ ਬਣਾਉਣਗੇ। ਕੌਮ-ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਉਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।

ਯਸਾਯਾਹ 2:5 (PANIRV)
Square Portrait Landscape 4K UHD
ਹੇ ਯਾਕੂਬ ਦੇ ਵੰਸ਼ਜੋ, ਆਓ, ਅਸੀਂ ਯਹੋਵਾਹ ਦੇ ਚਾਨਣ ਵਿੱਚ ਚੱਲੀਏ।

ਯਸਾਯਾਹ 2:6 (PANIRV)
Square Portrait Landscape 4K UHD
ਤੂੰ ਤਾਂ ਆਪਣੀ ਪਰਜਾ ਯਾਕੂਬ ਦੇ ਵੰਸ਼ ਨੂੰ ਛੱਡ ਦਿੱਤਾ ਹੈ, ਕਿਉਂ ਜੋ ਉਹ ਪੂਰਬ ਦੀਆਂ ਰੀਤਾਂ ਨਾਲ ਭਰੇ ਹੋਏ ਹਨ, ਅਤੇ ਫ਼ਲਿਸਤੀਆਂ ਵਾਂਗੂੰ ਮਹੂਰਤ ਵੇਖਦੇ ਹਨ, ਅਤੇ ਪਰਦੇਸੀਆਂ ਦੀਆਂ ਰੀਤਾਂ ਨੂੰ ਗਲ਼ ਨਾਲ ਲਾਉਂਦੇ ਹਨ।

ਯਸਾਯਾਹ 2:7 (PANIRV)
Square Portrait Landscape 4K UHD
ਉਹਨਾਂ ਦਾ ਦੇਸ ਚਾਂਦੀ-ਸੋਨੇ ਨਾਲ ਭਰਿਆ ਹੋਇਆ ਹੈ, ਉਹਨਾਂ ਦੇ ਖਜ਼ਾਨਿਆਂ ਦਾ ਅੰਤ ਨਹੀਂ ਹੈ, ਉਹਨਾਂ ਦਾ ਦੇਸ ਘੋੜਿਆਂ ਨਾਲ ਭਰਿਆ ਹੋਇਆ ਹੈ ਅਤੇ ਉਹਨਾਂ ਦੇ ਰਥਾਂ ਦਾ ਅੰਤ ਨਹੀਂ ਹੈ।

ਯਸਾਯਾਹ 2:8 (PANIRV)
Square Portrait Landscape 4K UHD
ਉਹਨਾਂ ਦਾ ਦੇਸ ਬੁੱਤਾਂ ਨਾਲ ਭਰਿਆ ਹੋਇਆ ਹੈ, ਉਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ, ਜਿਹੜੀ ਉਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ!

ਯਸਾਯਾਹ 2:9 (PANIRV)
Square Portrait Landscape 4K UHD
ਇਸ ਲਈ ਆਦਮੀ ਝੁਕਾਇਆ ਜਾਂਦਾ, ਅਤੇ ਮਨੁੱਖ ਨੀਵਾਂ ਕੀਤਾ ਜਾਂਦਾ ਹੈ, - ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ!

ਯਸਾਯਾਹ 2:10 (PANIRV)
Square Portrait Landscape 4K UHD
ਯਹੋਵਾਹ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਚੱਟਾਨ ਵਿੱਚ ਵੜ ਅਤੇ ਮਿੱਟੀ ਵਿੱਚ ਲੁੱਕ ਜਾ!

ਯਸਾਯਾਹ 2:11 (PANIRV)
Square Portrait Landscape 4K UHD
ਕਿਉਂਕਿ ਆਦਮੀ ਦੀਆਂ ਉੱਚੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ, ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ।

ਯਸਾਯਾਹ 2:12 (PANIRV)
Square Portrait Landscape 4K UHD
ਇਸ ਲਈ ਕਿ ਸੈਨਾਂ ਦੇ ਯਹੋਵਾਹ ਦਾ ਇੱਕ ਦਿਨ ਹੈ, ਜਿਹੜਾ ਹਰੇਕ ਘਮੰਡੀ ਅਤੇ ਅਭਮਾਨੀ ਦੇ ਵਿਰੁੱਧ, ਅਤੇ ਹਰੇਕ ਹੰਕਾਰੀ ਦੇ ਵਿਰੁੱਧ ਹੈ, ਅਤੇ ਉਹ ਨੀਵੇਂ ਕੀਤੇ ਜਾਣਗੇ,

ਯਸਾਯਾਹ 2:13 (PANIRV)
Square Portrait Landscape 4K UHD
ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਅਤੇ ਵਧੀਆ ਹਨ, ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ,

ਯਸਾਯਾਹ 2:14 (PANIRV)
Square Portrait Landscape 4K UHD
ਸਾਰੇ ਉੱਚੇ ਪਹਾੜਾਂ ਦੇ ਵਿਰੁੱਧ, ਅਤੇ ਸਾਰੇ ਉੱਚੇ ਟਿੱਬਿਆਂ ਦੇ ਵਿਰੁੱਧ,

ਯਸਾਯਾਹ 2:15 (PANIRV)
Square Portrait Landscape 4K UHD
ਹਰੇਕ ਉੱਚੇ ਬੁਰਜ ਦੇ ਵਿਰੁੱਧ, ਅਤੇ ਹਰੇਕ ਮਜ਼ਬੂਤ ਸ਼ਹਿਰਪਨਾਹ ਦੇ ਵਿਰੁੱਧ,

ਯਸਾਯਾਹ 2:16 (PANIRV)
Square Portrait Landscape 4K UHD
ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਦੇ ਵਿਰੁੱਧ, ਅਤੇ ਸਾਰੇ ਮਨਭਾਉਂਦੇ ਜਹਾਜ਼ਾਂ ਦੇ ਵਿਰੁੱਧ ਉਹ ਦਿਨ ਆਉਂਦਾ ਹੈ।

ਯਸਾਯਾਹ 2:17 (PANIRV)
Square Portrait Landscape 4K UHD
ਆਦਮੀ ਦਾ ਗਰੂਰ ਨਿਵਾਇਆ ਜਾਵੇਗਾ, ਮਨੁੱਖ ਦਾ ਹੰਕਾਰ ਨੀਵਾਂ ਕੀਤਾ ਜਾਵੇਗਾ, ਅਤੇ ਉਸ ਦਿਨ ਸਿਰਫ਼ ਯਹੋਵਾਹ ਹੀ ਉੱਚਾ ਹੋਵੇਗਾ,

ਯਸਾਯਾਹ 2:18 (PANIRV)
Square Portrait Landscape 4K UHD
ਅਤੇ ਬੁੱਤ ਪੂਰੀ ਤਰ੍ਹਾਂ ਹੀ ਮਿਟ ਜਾਣਗੇ।

ਯਸਾਯਾਹ 2:19 (PANIRV)
Square Portrait Landscape 4K UHD
ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ ਮਨੁੱਖ ਚੱਟਾਨ ਦੀਆਂ ਖੁੰਧਰਾਂ ਵਿੱਚ, ਅਤੇ ਮਿੱਟੀ ਦੇ ਟੋਇਆਂ ਵਿੱਚ ਜਾ ਵੜਨਗੇ।

ਯਸਾਯਾਹ 2:20 (PANIRV)
Square Portrait Landscape 4K UHD
ਉਸ ਦਿਨ ਲੋਕ ਆਪਣੇ ਚਾਂਦੀ ਅਤੇ ਸੋਨੇ ਦੇ ਬੁੱਤਾਂ ਨੂੰ, ਜਿਹੜੇ ਉਨ੍ਹਾਂ ਨੇ ਆਪਣੇ ਲਈ ਮੱਥਾ ਟੇਕਣ ਨੂੰ ਬਣਾਏ, ਚਕਚੂੰਧਰਾਂ ਅਤੇ ਚਮਗਾਦੜਾਂ ਦੇ ਅੱਗੇ ਸੁੱਟ ਦੇਣਗੇ।

ਯਸਾਯਾਹ 2:21 (PANIRV)
Square Portrait Landscape 4K UHD
ਜਦ ਯਹੋਵਾਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਤਾਂ ਉਸ ਦੇ ਭੈਅ ਦੇ ਕਾਰਨ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਉਹ ਚੱਟਾਨ ਦਿਆਂ ਛੇਕਾਂ ਵਿੱਚ, ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਜਾ ਵੜਨਗੇ।

ਯਸਾਯਾਹ 2:22 (PANIRV)
Square Portrait Landscape 4K UHD
ਇਸ ਲਈ ਮਨੁੱਖ ਉੱਤੇ ਭਰੋਸਾ ਕਰਨ ਤੋਂ ਦੂਰ ਰਹੋ, ਜਿਸ ਦਾ ਸਾਹ ਉਹ ਦੀਆਂ ਨਾਸਾਂ ਵਿੱਚ ਹੈ, ਉਸ ਦਾ ਮੁੱਲ ਹੈ ਹੀ ਕੀ?

Available Bible Translations

American Standard Version
Isaiah 2 (ASV) »
King James Version
Isaiah 2 (KJV) »
GOD’S WORD® (GW)
Isaiah 2 (GW) »
Berean Bible
Isaiah 2 (BSB) »
World English Bible
Isaiah 2 (WEB) »
Louis Segond 1910
Ésaïe 2 (LSG) »
Luther Bibel 1912
Jesaja 2 (LUTH1912) »
इंडियन रिवाइज्ड वर्जन - हिंदी
यशायाह 2 (HINIRV) »
ভারতীয় সংশোধিত সংস্করণ - বাংলা
যিচয়া 2 (BENIRV) »
இந்தியன் ரீவைஸ்டு வேர்ஷன் - தமிழ்
ஏசாயா 2 (TAMIRV) »
इंडियन रिवाइज्ड वर्जन - मराठी
यशया 2 (MARIRV) »
ఇండియన్ రేవిజ్డ్ వెర్షన్ - తెలుగు
యెషయా 2 (TELIRV) »
ઇન્ડિયન રિવાયઝ્ડ વર્ઝન - ગુજરાતી
યશાયા 2 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಶಾಯನು 2 (KANIRV) »
الكتاب المقدس باللغة العربية، فان دايك
إِشَعْيَاءَ 2 (AVD) »
תנ ך עברי מודרני
ישעיה 2 (HEB) »
Bíblia Sagrada Português
Isaías 2 (BSL) »
Kinh Thánh: Tiếng Việt
I-sai-a 2 (VIE) »
Reina Valera Antigua
Isaías 2 (RVA) »
La Sacra Bibbia
Isaia 2 (RIV) »
圣 经 简体中文和合本
以 赛 亚 书 2 (CUVS) »
聖 經 繁體中文和合本
以 賽 亞 書 2 (CUVT) »
Bibla e Shenjtë
Isaia 2 (ALB) »
Svenska Bibeln 1917
Jesaja 2 (SV1917) »
Библия на русском
Исаия 2 (RUSV) »
Українська Біблія
Ісая 2 (UKR) »
Szent Biblia - Magyar
Ézsaiás 2 (KAR) »
Българска Библия
Исая 2 (BULG) »
聖書 日本語
イザヤ書 2 (JPN) »
Det Norsk Bibel
Jesaja 2 (NORSK) »
Biblia Takatifu
Isaya 2 (SWHULB) »
Kitaabka Quduuska Ah
Ishacyaah 2 (SOM) »
De Heilige Schrift
Jesaja 2 (NLD) »
Dansk Bibel 1871
Esajas 2 (DA1871) »

ਯਸਾਯਾਹ (PANIRV) Chapter Selection

PANIRV Book Selection List