ਯਸਾਯਾਹ Chapter 40 PANIRV Bible Verse Images

ਯਸਾਯਾਹ 40 Bible Verse Pictures. Choose from a large collection of inspirational, motivational and encouraging Bible verses with pictures of nature. Download and share ਯਸਾਯਾਹ 40 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਯਸਾਯਾਹ 40:1 (PANIRV)
Square Portrait Landscape 4K UHD
ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ੁਰ ਆਖਦਾ ਹੈ।

ਯਸਾਯਾਹ 40:2 (PANIRV)
Square Portrait Landscape 4K UHD
ਯਰੂਸ਼ਲਮ ਨਾਲ ਸ਼ਾਂਤੀ ਦੀਆਂ ਗੱਲਾਂ ਕਰੋ ਅਤੇ ਉਸ ਨੂੰ ਪੁਕਾਰ ਕੇ ਆਖੋ, ਤੇਰੀ ਔਖੀ ਸੇਵਾ ਪੂਰੀ ਹੋਈ ਹੈ, ਤੇਰੀ ਬਦੀ ਦੀ ਸਜ਼ਾ ਭਰ ਦਿੱਤੀ ਗਈ ਹੈ, ਯਹੋਵਾਹ ਦੇ ਹੱਥੋਂ ਤੂੰ ਆਪਣੇ ਸਾਰੇ ਪਾਪਾਂ ਦੀ ਦੁੱਗਣੀ ਸਜ਼ਾ ਪਾ ਚੁੱਕੀਂ ਹੈਂ।

ਯਸਾਯਾਹ 40:3 (PANIRV)
Square Portrait Landscape 4K UHD
ਇੱਕ ਅਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾਹ ਦਾ ਰਾਹ ਤਿਆਰ ਕਰੋ, ਬਿਆਬਾਨ ਵਿੱਚ ਸਾਡੇ ਪਰਮੇਸ਼ੁਰ ਲਈ ਇੱਕ ਸ਼ਾਹੀ ਮਾਰਗ ਨੂੰ ਸਿੱਧਾ ਕਰੋ।

ਯਸਾਯਾਹ 40:4 (PANIRV)
Square Portrait Landscape 4K UHD
ਹਰੇਕ ਘਾਟੀ ਭਰ ਦਿੱਤੀ ਜਾਵੇਗੀ, ਅਤੇ ਹਰੇਕ ਪਰਬਤ ਅਤੇ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਰਾ ਪੱਧਰਾ ਅਤੇ ਉੱਚੇ-ਨੀਵੇਂ ਥਾਂ ਸਿੱਧੇ ਕੀਤੇ ਜਾਣਗੇ।

ਯਸਾਯਾਹ 40:5 (PANIRV)
Square Portrait Landscape 4K UHD
ਯਹੋਵਾਹ ਦਾ ਪਰਤਾਪ ਪਰਗਟ ਹੋਵੇਗਾ, ਅਤੇ ਸਾਰੇ ਪ੍ਰਾਣੀ ਇਕੱਠੇ ਵੇਖਣਗੇ, ਯਹੋਵਾਹ ਨੇ ਆਪਣੇ ਮੂੰਹ ਨਾਲ ਬੋਲਿਆ ਹੈ।

ਯਸਾਯਾਹ 40:6 (PANIRV)
Square Portrait Landscape 4K UHD
ਇੱਕ ਅਵਾਜ਼ ਆਖਦੀ ਹੈ, ਪਰਚਾਰ ਕਰ! ਤਾਂ ਮੈਂ ਆਖਿਆ, ਮੈਂ ਕੀ ਪਰਚਾਰ ਕਰਾਂ? ਹਰੇਕ ਪ੍ਰਾਣੀ ਘਾਹ ਹੀ ਹੈ, ਉਹ ਦਾ ਸਾਰਾ ਸੁਹੱਪਣ ਖੇਤ ਦੇ ਫੁੱਲ ਵਰਗਾ ਹੈ।

ਯਸਾਯਾਹ 40:7 (PANIRV)
Square Portrait Landscape 4K UHD
ਜਦ ਯਹੋਵਾਹ ਦਾ ਸਾਹ ਉਸ ਉੱਤੇ ਫੂਕਿਆ ਜਾਂਦਾ ਹੈ, ਤਾਂ ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, - ਸੱਚ-ਮੁੱਚ ਲੋਕ ਘਾਹ ਹੀ ਹਨ!

ਯਸਾਯਾਹ 40:8 (PANIRV)
Square Portrait Landscape 4K UHD
ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੱਕ ਕਾਇਮ ਰਹੇਗਾ।

ਯਸਾਯਾਹ 40:9 (PANIRV)
Square Portrait Landscape 4K UHD
ਹੇ ਸੀਯੋਨ ਖੁਸ਼ਖਬਰੀ ਦੇ ਸੁਣਾਉਣ ਵਾਲੀ, ਉੱਚੇ ਪਰਬਤ ਉੱਤੇ ਚੜ੍ਹ ਜਾ! ਹੇ ਯਰੂਸ਼ਲਮ, ਖੁਸ਼ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸ਼ਹਿਰਾਂ ਨੂੰ ਆਖ, ਆਪਣੇ ਪਰਮੇਸ਼ੁਰ ਨੂੰ ਵੇਖੋ!

ਯਸਾਯਾਹ 40:10 (PANIRV)
Square Portrait Landscape 4K UHD
ਵੇਖੋ, ਪ੍ਰਭੂ ਯਹੋਵਾਹ ਬਲ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ, ਵੇਖੋ, ਉਹ ਦਾ ਫਲ ਉਹ ਦੇ ਨਾਲ ਹੈ, ਅਤੇ ਉਹ ਦਾ ਬਦਲਾ ਉਹ ਦੇ ਸਨਮੁਖ ਹੈ।

ਯਸਾਯਾਹ 40:11 (PANIRV)
Square Portrait Landscape 4K UHD
ਉਹ ਅਯਾਲੀ ਵਾਂਗੂੰ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਉਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ-ਹੌਲੀ ਤੋਰੇਗਾ।

ਯਸਾਯਾਹ 40:12 (PANIRV)
Square Portrait Landscape 4K UHD
ਕਿਸ ਨੇ ਆਪਣੀਆਂ ਚੁਲੀਆਂ ਨਾਲ ਸਮੁੰਦਰਾਂ ਨੂੰ ਮਿਣਿਆ ਹੈ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਤਰਾਜ਼ੂ ਵਿੱਚ ਤੋਲਿਆ ਹੈ?

ਯਸਾਯਾਹ 40:13 (PANIRV)
Square Portrait Landscape 4K UHD
ਕਿਸ ਨੇ ਯਹੋਵਾਹ ਦੇ ਆਤਮਾ ਨੂੰ ਮਾਰਗ ਵਿਖਾਇਆ ਜਾਂ ਉਹ ਦਾ ਸਲਾਹਕਾਰ ਹੋ ਕੇ ਉਸ ਨੂੰ ਸਮਝਾਇਆ?

ਯਸਾਯਾਹ 40:14 (PANIRV)
Square Portrait Landscape 4K UHD
ਉਹ ਨੇ ਕਿਸ ਦੇ ਨਾਲ ਸਲਾਹ ਕੀਤੀ, ਕਿਸ ਨੇ ਉਹ ਨੂੰ ਸਮਝ ਬਖ਼ਸ਼ੀ, ਜਾਂ ਨਿਆਂ ਦਾ ਮਾਰਗ ਉਹ ਨੂੰ ਸਿਖਾਇਆ, ਜਾਂ ਉਸ ਨੂੰ ਵਿੱਦਿਆ ਸਿਖਾਈ, ਜਾਂ ਉਸ ਨੂੰ ਗਿਆਨ ਦਾ ਰਾਹ ਸਮਝਾਇਆ?

ਯਸਾਯਾਹ 40:15 (PANIRV)
Square Portrait Landscape 4K UHD
ਵੇਖੋ, ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਤਰਾਜ਼ੂਆਂ ਦੀ ਧੂੜ ਜਿਹੀਆਂ ਠਹਿਰਦੀਆਂ ਹਨ, ਵੇਖੋ, ਉਹ ਟਾਪੂਆਂ ਨੂੰ ਧੂੜ ਦੇ ਕਣਾਂ ਵਾਂਗੂੰ ਚੁੱਕ ਲੈਂਦਾ ਹੈ।

ਯਸਾਯਾਹ 40:16 (PANIRV)
Square Portrait Landscape 4K UHD
ਲਬਾਨੋਨ ਬਾਲਣ ਲਈ ਥੋੜ੍ਹਾ ਹੈ, ਅਤੇ ਉਹ ਦੇ ਪਸ਼ੂ ਹੋਮ ਬਲੀ ਲਈ ਕਾਫ਼ੀ ਨਹੀਂ ਹਨ।

ਯਸਾਯਾਹ 40:17 (PANIRV)
Square Portrait Landscape 4K UHD
ਸਾਰੀਆਂ ਕੌਮਾਂ ਉਹ ਦੇ ਸਨਮੁਖ ਕੁਝ ਨਹੀਂ ਹਨ, ਉਹ ਉਸ ਦੀ ਨਜਰ ਵਿੱਚ ਵਿਅਰਥ ਅਤੇ ਫੋਕਟ ਤੋਂ ਵੀ ਘੱਟ ਗਿਣੀਆਂ ਜਾਂਦੀਆਂ ਹਨ।

ਯਸਾਯਾਹ 40:18 (PANIRV)
Square Portrait Landscape 4K UHD
ਤੁਸੀਂ ਪਰਮੇਸ਼ੁਰ ਨੂੰ ਕਿਸ ਦੇ ਵਰਗਾ ਦੱਸੋਗੇ, ਜਾਂ ਕਿਹੜੀ ਚੀਜ਼ ਨਾਲ ਉਹ ਦੀ ਉਪਮਾ ਦਿਓਗੇ।

ਯਸਾਯਾਹ 40:19 (PANIRV)
Square Portrait Landscape 4K UHD
ਮੂਰਤ? ਕਾਰੀਗਰ ਉਹ ਨੂੰ ਢਾਲਦਾ ਹੈ, ਅਤੇ ਸੁਨਿਆਰ ਉਹ ਦੇ ਉੱਤੇ ਸੋਨਾ ਮੜ੍ਹਦਾ ਹੈ, ਅਤੇ ਚਾਂਦੀ ਦੀਆਂ ਜੰਜ਼ੀਰਾਂ ਬਣਾਉਂਦਾ ਹੈ।

ਯਸਾਯਾਹ 40:20 (PANIRV)
Square Portrait Landscape 4K UHD
ਜਿਹੜਾ ਅਜਿਹੀ ਭੇਟ ਦੇਣ ਲਈ ਗਰੀਬ ਹੈ, ਉਹ ਅਜਿਹੀ ਲੱਕੜੀ ਚੁਣ ਲੈਂਦਾ ਹੈ ਜਿਹੜੀ ਗਲਣ ਵਾਲੀ ਨਹੀਂ, ਉਹ ਆਪਣੇ ਲਈ ਕੋਈ ਨਿਪੁੰਨ ਕਾਰੀਗਰ ਭਾਲਦਾ ਹੈ, ਤਾਂ ਜੋ ਉਹ ਇੱਕ ਅਜਿਹੀ ਮੂਰਤ ਕਾਇਮ ਕਰੇ, ਜਿਹੜੀ ਹਿੱਲੇ ਨਾ।

ਯਸਾਯਾਹ 40:21 (PANIRV)
Square Portrait Landscape 4K UHD
ਕੀ ਤੁਸੀਂ ਨਹੀਂ ਜਾਣਦੇ, ਕੀ ਤੁਸੀਂ ਨਹੀਂ ਸੁਣਦੇ? ਕੀ ਉਹ ਆਦ ਤੋਂ ਤੁਹਾਨੂੰ ਨਹੀਂ ਦੱਸਿਆ ਗਿਆ? ਕੀ ਧਰਤੀ ਦੇ ਮੁੱਢੋਂ ਤੁਸੀਂ ਨਹੀਂ ਸਮਝਿਆ?

ਯਸਾਯਾਹ 40:22 (PANIRV)
Square Portrait Landscape 4K UHD
ਉਹੋ ਹੈ ਜਿਹੜਾ ਧਰਤੀ ਦੇ ਘੇਰੇ ਉੱਪਰ ਬੈਠਦਾ ਹੈ, ਅਤੇ ਧਰਤੀ ਦੇ ਵਾਸੀ ਟਿੱਡਿਆਂ ਵਾਂਗੂੰ ਹਨ, ਜਿਹੜਾ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈ, ਅਤੇ ਵੱਸਣ ਲਈ ਉਹਨਾਂ ਨੂੰ ਤੰਬੂ ਵਾਂਗੂੰ ਫੈਲਾਉਂਦਾ ਹੈ,

ਯਸਾਯਾਹ 40:23 (PANIRV)
Square Portrait Landscape 4K UHD
ਜਿਹੜਾ ਇਖ਼ਤਿਆਰ ਵਾਲਿਆਂ ਨੂੰ ਤੁੱਛ ਜਿਹੇ ਕਰ ਦਿੰਦਾ, ਅਤੇ ਧਰਤੀ ਦੇ ਨਿਆਂਈਆਂ ਨੂੰ ਫੋਕਟ ਬਣਾ ਦਿੰਦਾ ਹੈ।

ਯਸਾਯਾਹ 40:24 (PANIRV)
Square Portrait Landscape 4K UHD
ਉਹ ਅਜੇ ਲਾਏ ਹੀ ਹਨ, ਉਹ ਅਜੇ ਬੀਜੇ ਹੀ ਹਨ, ਉਹਨਾਂ ਦੀ ਨਾਲੀ ਨੇ ਅਜੇ ਧਰਤੀ ਵਿੱਚ ਜੜ੍ਹ ਹੀ ਫੜ੍ਹੀ ਹੈ, ਕਿ ਉਹ ਉਹਨਾਂ ਉੱਤੇ ਫੂਕ ਮਾਰਦਾ ਹੈ, ਅਤੇ ਉਹ ਕੁਮਲਾ ਜਾਂਦੇ ਅਤੇ ਤੂਫ਼ਾਨ ਉਹਨਾਂ ਨੂੰ ਕੱਖਾਂ ਵਾਂਗੂੰ ਉਡਾ ਕੇ ਲੈ ਜਾਂਦਾ ਹੈ।

ਯਸਾਯਾਹ 40:25 (PANIRV)
Square Portrait Landscape 4K UHD
ਤੁਸੀਂ ਮੈਨੂੰ ਕਿਸ ਦੇ ਵਰਗਾ ਦੱਸੋਗੇ, ਕਿ ਮੈਂ ਉਹ ਦੇ ਤੁੱਲ ਠਹਿਰਾਂ? ਪਵਿੱਤਰ ਪੁਰਖ ਆਖਦਾ ਹੈ।

ਯਸਾਯਾਹ 40:26 (PANIRV)
Square Portrait Landscape 4K UHD
ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ, ਕਿਸ ਨੇ ਇਹਨਾਂ ਨੂੰ ਸਿਰਜਿਆ, ਜਿਹੜਾ ਇਹਨਾਂ ਦੀ ਸੈਨਾਂ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਇਹਨਾਂ ਸਾਰਿਆਂ ਨੂੰ ਨਾਮ ਲੈ-ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।

ਯਸਾਯਾਹ 40:27 (PANIRV)
Square Portrait Landscape 4K UHD
ਹੇ ਯਾਕੂਬ, ਤੂੰ ਕਿਉਂ ਆਖਦਾ, ਅਤੇ ਹੇ ਇਸਰਾਏਲ, ਤੂੰ ਕਿਉਂ ਬੋਲਦਾ ਹੈਂ, ਕਿ ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ, ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ੁਰ ਵੱਲੋਂ ਛੱਡਿਆ ਗਿਆ ਹੈ?

ਯਸਾਯਾਹ 40:28 (PANIRV)
Square Portrait Landscape 4K UHD
ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ ਜੋ ਧਰਤੀ ਦਿਆਂ ਬੰਨਿਆਂ ਦਾ ਕਰਤਾ ਹੈ, ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ?

ਯਸਾਯਾਹ 40:29 (PANIRV)
Square Portrait Landscape 4K UHD
ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ।

ਯਸਾਯਾਹ 40:30 (PANIRV)
Square Portrait Landscape 4K UHD
ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ,

ਯਸਾਯਾਹ 40:31 (PANIRV)
Square Portrait Landscape 4K UHD
ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਉਹ ਉਕਾਬਾਂ ਵਾਂਗੂੰ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਹੁੱਸਣਗੇ ਨਹੀਂ।

Available Bible Translations

American Standard Version
Isaiah 40 (ASV) »
King James Version
Isaiah 40 (KJV) »
GOD’S WORD® (GW)
Isaiah 40 (GW) »
World English Bible
Isaiah 40 (WEB) »
Louis Segond 1910
Ésaïe 40 (LSG) »
Luther Bibel 1912
Jesaja 40 (LUTH1912) »
इंडियन रिवाइज्ड वर्जन - हिंदी
यशायाह 40 (HINIRV) »
ভারতীয় সংশোধিত সংস্করণ - বাংলা
যিচয়া 40 (BENIRV) »
இந்தியன் ரீவைஸ்டு வேர்ஷன் - தமிழ்
ஏசாயா 40 (TAMIRV) »
इंडियन रिवाइज्ड वर्जन - मराठी
यशया 40 (MARIRV) »
ఇండియన్ రేవిజ్డ్ వెర్షన్ - తెలుగు
యెషయా 40 (TELIRV) »
ઇન્ડિયન રિવાયઝ્ડ વર્ઝન - ગુજરાતી
યશાયા 40 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಶಾಯನು 40 (KANIRV) »
الكتاب المقدس باللغة العربية، فان دايك
إِشَعْيَاءَ 40 (AVD) »
תנ ך עברי מודרני
ישעיה 40 (HEB) »
Bíblia Sagrada Português
Isaías 40 (BSL) »
Kinh Thánh: Tiếng Việt
I-sai-a 40 (VIE) »
Reina Valera Antigua
Isaías 40 (RVA) »
La Sacra Bibbia
Isaia 40 (RIV) »
圣 经 简体中文和合本
以 赛 亚 书 40 (CUVS) »
聖 經 繁體中文和合本
以 賽 亞 書 40 (CUVT) »
Bibla e Shenjtë
Isaia 40 (ALB) »
Svenska Bibeln 1917
Jesaja 40 (SV1917) »
Библия на русском
Исаия 40 (RUSV) »
Українська Біблія
Ісая 40 (UKR) »
Szent Biblia - Magyar
Ézsaiás 40 (KAR) »
Българска Библия
Исая 40 (BULG) »
Det Norsk Bibel
Jesaja 40 (NORSK) »
Biblia Takatifu
Isaya 40 (SWHULB) »
Kitaabka Quduuska Ah
Ishacyaah 40 (SOM) »
De Heilige Schrift
Jesaja 40 (NLD) »
Dansk Bibel 1871
Esajas 40 (DA1871) »

ਯਸਾਯਾਹ (PANIRV) Chapter Selection

PANIRV Book Selection List