ਯਿਰਮਿਯਾਹ Chapter 30 PANIRV Bible Verse Images

ਯਿਰਮਿਯਾਹ 30 Bible Verse Pictures. Choose from a large collection of inspirational, motivational and encouraging Bible verses with pictures of nature. Download and share ਯਿਰਮਿਯਾਹ 30 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਯਿਰਮਿਯਾਹ 30:1 (PANIRV)
Square Portrait Landscape 4K UHD
ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਕਿ

ਯਿਰਮਿਯਾਹ 30:2 (PANIRV)
Square Portrait Landscape 4K UHD
ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਆਖੀਆਂ ਹਨ, ਪੋਥੀ ਵਿੱਚ ਲਿਖ ਲੈ

ਯਿਰਮਿਯਾਹ 30:3 (PANIRV)
Square Portrait Landscape 4K UHD
ਕਿਉਂ ਜੋ, ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਆਪਣੀ ਪਰਜਾ ਇਸਰਾਏਲ ਅਤੇ ਯਹੂਦਾਹ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਆਖਦਾ ਹੈ, ਅਤੇ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਮੋੜ ਲਿਆਵਾਂਗਾ ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤਾ ਅਤੇ ਉਹ ਦੇ ਉੱਤੇ ਉਹ ਕਬਜ਼ਾ ਕਰਨਗੇ।

ਯਿਰਮਿਯਾਹ 30:4 (PANIRV)
Square Portrait Landscape 4K UHD
ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਇਸਰਾਏਲ ਦੇ ਬਾਰੇ ਅਤੇ ਯਹੂਦਾਹ ਦੇ ਬਾਰੇ ਬੋਲਿਆ ਹੈ, -

ਯਿਰਮਿਯਾਹ 30:5 (PANIRV)
Square Portrait Landscape 4K UHD
ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਅਸੀਂ ਧੜਕਣ ਦੀ ਅਵਾਜ਼ ਸੁਣੀ, ਭੈਅ ਦੀ, ਅਤੇ ਕੋਈ ਸ਼ਾਂਤੀ ਨਹੀਂ।

ਯਿਰਮਿਯਾਹ 30:6 (PANIRV)
Square Portrait Landscape 4K UHD
ਹੁਣ ਤੁਸੀਂ ਪੁੱਛੋ ਅਤੇ ਤੁਸੀਂ ਵੇਖੋ, ਕੀ ਕਿਸੇ ਨਰ ਨੂੰ ਬੱਚਾ ਜੰਮ ਸਕਦਾ ਹੈ? ਮੈਂ ਕਿਉਂ ਹਰੇਕ ਮਰਦ ਨੂੰ ਦੇਖਦਾ ਹਾਂ ਕਿ ਉਸ ਆਪਣੇ ਹੇਠ ਆਪਣੀਆਂ ਢਾਕਾਂ ਉੱਤੇ ਜਣਨ ਵਾਲੀ ਵਾਂਗੂੰ ਰੱਖੇ ਹੋਏ ਹਨ? ਕਿਉਂ ਸਾਰੀਆਂ ਦੇ ਮੂੰਹ ਪੀਲੇ ਪੈ ਗਏ ਹਨ?

ਯਿਰਮਿਯਾਹ 30:7 (PANIRV)
Square Portrait Landscape 4K UHD
ਹਾਏ! ਉਹ ਦਿਨ ਐਡਾ ਵੱਡਾ ਹੈ, ਕਿ ਉਹ ਦੇ ਜਿਹਾ ਹੋਰ ਹੈ ਨਹੀਂ! ਇਹ ਯਾਕੂਬ ਦੇ ਦੁੱਖ ਦਾ ਵੇਲਾ ਹੈ, ਤਾਂ ਵੀ ਉਹ ਇਸ ਵਿੱਚੋਂ ਬਚ ਜਾਵੇਗਾ।

ਯਿਰਮਿਯਾਹ 30:8 (PANIRV)
Square Portrait Landscape 4K UHD
ਉਸ ਦਿਨ ਇਸ ਤਰ੍ਹਾਂ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਕਿ ਮੈਂ ਤੇਰੀ ਧੌਣ ਉੱਤੋਂ ਉਹ ਦਾ ਜੂਲਾ ਭੰਨ ਸੁੱਟਾਂਗਾ, ਮੈਂ ਤੇਰੇ ਬੰਧਣ ਖੋਲ੍ਹ ਦਿਆਂਗਾ, ਅਤੇ ਓਪਰੇ ਫੇਰ ਉਹ ਦੇ ਕੋਲੋਂ ਟਹਿਲ ਨਾ ਕਰਾਉਣਗੇ।

ਯਿਰਮਿਯਾਹ 30:9 (PANIRV)
Square Portrait Landscape 4K UHD
ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ, ਅਤੇ ਦਾਊਦ ਆਪਣੇ ਰਾਜਾ ਦੀ, ਜਿਹ ਨੂੰ ਮੈਂ ਉਹਨਾਂ ਲਈ ਖੜਾ ਕਰਾਂਗਾ ਟਹਿਲ ਕਰਨਗੇ।

ਯਿਰਮਿਯਾਹ 30:10 (PANIRV)
Square Portrait Landscape 4K UHD
ਹੇ ਯਾਕੂਬ ਮੇਰੇ ਟਹਿਲੂਏ, ਤੂੰ ਨਾ ਡਰ, ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ, ਤੂੰ ਨਾ ਘਬਰਾ, ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ ਬਚਾਵਾਂਗਾ, ਅਤੇ ਤੇਰੀ ਨਸਲ ਨੂੰ ਉਹਨਾਂ ਦੀ ਗ਼ੁਲਾਮੀ ਦੇ ਦੇਸ ਤੋਂ, ਯਾਕੂਬ ਮੁੜੇਗਾ ਅਤੇ ਚੈਨ ਤੇ ਅਰਾਮ ਕਰੇਗਾ, ਅਤੇ ਉਹ ਨੂੰ ਕੋਈ ਨਾ ਡਰਾਵੇਗਾ।

ਯਿਰਮਿਯਾਹ 30:11 (PANIRV)
Square Portrait Landscape 4K UHD
ਮੈਂ ਤੇਰੇ ਬਚਾਉਣ ਲਈ ਤੇਰੇ ਨਾਲ ਜੋ ਹਾਂ, ਯਹੋਵਾਹ ਦਾ ਵਾਕ ਹੈ, ਮੈਂ ਸਾਰੀਆਂ ਕੌਮਾਂ ਨੂੰ ਤਾਂ ਮੂਲੋਂ ਮੁੱਢੋਂ ਮੁਕਾ ਦਿਆਂਗਾ, ਜਿਹਨਾਂ ਵਿੱਚ ਮੈਂ ਤੈਨੂੰ ਖੇਰੂੰ-ਖੇਰੂੰ ਕੀਤਾ, ਪਰ ਮੈਂ ਤੈਨੂੰ ਮੂਲੋਂ ਨਾ ਮੁਕਾਵਾਂਗਾ, ਮੈਂ ਤੈਨੂੰ ਨਰਮਾਈ ਨਾਲ ਘੁਰਕਾਂਗਾ, ਪਰ ਮੈਂ ਤੈਨੂੰ ਉੱਕਾ ਹੀ ਸਜ਼ਾ ਦੇ ਬਿਨ੍ਹਾਂ ਨਾ ਛੱਡਾਂਗਾ।

ਯਿਰਮਿਯਾਹ 30:12 (PANIRV)
Square Portrait Landscape 4K UHD
ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਤੇਰਾ ਘਾਓ ਅਸਾਧ ਹੈ, ਅਤੇ ਤੇਰਾ ਫੱਟ ਸਖ਼ਤ ਹੈ।

ਯਿਰਮਿਯਾਹ 30:13 (PANIRV)
Square Portrait Landscape 4K UHD
ਤੇਰਾ ਕੋਈ ਦਰਦੀ ਨਹੀਂ ਭਈ ਤੇਰੇ ਪੱਟੀ ਬੰਨ੍ਹੇ, ਤੇਰੇ ਲਈ ਕੋਈ ਦਵਾ-ਦਾਰੂ ਨਹੀਂ।

ਯਿਰਮਿਯਾਹ 30:14 (PANIRV)
Square Portrait Landscape 4K UHD
ਤੇਰੇ ਸਾਰੇ ਪ੍ਰੇਮੀ ਤੈਨੂੰ ਭੁੱਲ ਗਏ, ਉਹ ਤੇਰੀ ਭਾਲ ਨਹੀਂ ਕਰਦੇ, ਕਿਉਂ ਜੋ ਮੈਂ ਤੈਨੂੰ ਵੈਰੀ ਦੀ ਮਾਰ ਮਾਰੀ, ਬੇ ਤਰਸ ਵੈਰੀ ਦੀ ਸਜ਼ਾ ਨਾਲ, ਤੇਰੀ ਬਦੀ ਜੋ ਵੱਧ ਗਈ ਸੀ, ਤੇਰੇ ਪਾਪ ਜੋ ਬਹੁਤੇ ਹੋ ਗਏ ਸਨ।

ਯਿਰਮਿਯਾਹ 30:15 (PANIRV)
Square Portrait Landscape 4K UHD
ਤੂੰ ਆਪਣੀ ਸੱਟ ਲਈ ਕਿਉਂ ਚਿੱਲਾਉਂਦੀ ਹੈਂ? ਤੇਰਾ ਦੁੱਖ ਅਸਾਧ ਹੈ, ਇਸ ਕਰਕੇ ਕਿ ਤੇਰੀ ਬਦੀ ਵੱਧ ਗਈ, ਅਤੇ ਤੇਰੇ ਪਾਪ ਬਹੁਤ ਹੋ ਗਏ, ਮੈਂ ਤੇਰੇ ਨਾਲ ਇਹ ਕੀਤਾ।

ਯਿਰਮਿਯਾਹ 30:16 (PANIRV)
Square Portrait Landscape 4K UHD
ਇਸ ਲਈ ਉਹ ਸਾਰੇ ਜਿਹੜੇ ਤੈਨੂੰ ਨਿਗਲਦੇ ਹਨ, ਉਹ ਆਪ ਨਿਗਲੇ ਜਾਣਗੇ, ਤੇਰੇ ਸਾਰੇ ਵਿਰੋਧੀ, ਹਾਂ, ਸਾਰੀਆਂ ਦੇ ਸਾਰੇ, ਗ਼ੁਲਾਮੀ ਵਿੱਚ ਜਾਣਗੇ, ਜਿਹੜੇ ਤੈਨੂੰ ਲੁੱਟਦੇ ਹਨ ਉਹ ਆਪ ਲੁੱਟੇ ਜਾਣਗੇ, ਜਿਹੜੇ ਤੈਨੂੰ ਸ਼ਿਕਾਰ ਬਣਾਉਂਦੇ ਮੈਂ ਉਹਨਾਂ ਨੂੰ ਸ਼ਿਕਾਰ ਬਣਾਵਾਂਗਾ,

ਯਿਰਮਿਯਾਹ 30:17 (PANIRV)
Square Portrait Landscape 4K UHD
ਕਿਉਂ ਜੋ ਮੈਂ ਤੈਨੂੰ ਨਰੋਆ ਕਰਾਂਗਾ, ਮੈਂ ਤੇਰੇ ਫੱਟਾਂ ਨੂੰ ਵੱਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਉਹਨਾਂ ਨੇ ਤੈਨੂੰ ਜੋ “ਅਛੂਤ” ਆਖਿਆ ਹੈ, “ਇਹ ਸੀਯੋਨ ਹੈ ਜਿਹ ਦੀ ਕੋਈ ਪਰਵਾਹ ਨਹੀਂ ਕਰਦਾ!”

ਯਿਰਮਿਯਾਹ 30:18 (PANIRV)
Square Portrait Landscape 4K UHD
ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਯਾਕੂਬ ਦੇ ਤੰਬੂਆਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਅਤੇ ਉਹ ਦੇ ਵਸੇਬਿਆਂ ਉੱਤੇ ਰਹਮ ਕਰਾਂਗਾ। ਸ਼ਹਿਰ ਆਪਣੇ ਥੇਹ ਉੱਤੇ ਫਿਰ ਬਣਾਇਆ ਜਾਵੇਗਾ, ਅਤੇ ਮਹਿਲ ਆਪਣੇ ਹੀ ਥਾਂ ਉੱਤੇ ਵਸਾਇਆ ਜਾਵੇਗਾ।

ਯਿਰਮਿਯਾਹ 30:19 (PANIRV)
Square Portrait Landscape 4K UHD
ਉਹਨਾਂ ਵਿੱਚੋਂ ਧੰਨਵਾਦ ਅਤੇ ਹੱਸਣ ਵਾਲਿਆਂ ਦੀ ਅਵਾਜ਼ ਨਿੱਕਲੇਗੀ, ਮੈਂ ਉਹਨਾਂ ਨੂੰ ਵਧਾਵਾਂਗਾ ਅਤੇ ਉਹ ਘਟਣਗੇ ਨਹੀਂ, ਮੈਂ ਉਹਨਾਂ ਨੂੰ ਪਤਵੰਤੇ ਕਰਾਂਗਾ, ਉਹ ਛੋਟੇ ਨਾ ਹੋਣਗੇ।

ਯਿਰਮਿਯਾਹ 30:20 (PANIRV)
Square Portrait Landscape 4K UHD
ਉਹਨਾਂ ਦੇ ਪੁੱਤਰ ਪਹਿਲੇ ਸਮੇਂ ਵਾਂਗੂੰ ਹੋਣਗੇ, ਉਹਨਾਂ ਦੀ ਮੰਡਲੀ ਮੇਰੇ ਅੱਗੇ ਕਾਇਮ ਰਹੇਗੀ, ਮੈਂ ਉਹਨਾਂ ਦੇ ਸਭ ਸਤਾਉਣ ਵਾਲਿਆਂ ਨੂੰ ਸਜ਼ਾ ਦਿਆਂਗਾ।

ਯਿਰਮਿਯਾਹ 30:21 (PANIRV)
Square Portrait Landscape 4K UHD
ਉਹਨਾਂ ਦਾ ਸ਼ਹਿਜ਼ਾਦਾ ਉਹਨਾਂ ਵਿੱਚ ਹੋਵੇਗਾ, ਉਹਨਾਂ ਦਾ ਹਾਕਮ ਉਹਨਾਂ ਵਿੱਚੋਂ ਨਿੱਕਲੇਗਾ। ਮੈਂ ਉਹ ਨੂੰ ਨੇੜੇ ਕਰਾਂਗਾ ਅਤੇ ਉਹ ਮੇਰੇ ਕੋਲ ਪਹੁੰਚੇਗਾ, ਉਹ ਕਿਹੜਾ ਹੈ ਜਿਸ ਮੇਰੇ ਕੋਲ ਆਉਣ ਦੀ ਦਿਲੇਰੀ ਕੀਤੀ? ਯਹੋਵਾਹ ਦਾ ਵਾਕ ਹੈ।

ਯਿਰਮਿਯਾਹ 30:22 (PANIRV)
Square Portrait Landscape 4K UHD
ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।

ਯਿਰਮਿਯਾਹ 30:23 (PANIRV)
Square Portrait Landscape 4K UHD
ਵੇਖੋ, ਯਹੋਵਾਹ ਦਾ ਤੂਫਾਨ! ਉਸ ਦਾ ਗੁੱਸਾ ਫੁੱਟ ਨਿੱਕਲਿਆ ਹੈ, ਇੱਕ ਵਾਵਰੋਲੇ ਵਾਲਾ ਤੂਫਾਨ! ਉਹ ਦੁਸ਼ਟਾਂ ਦੇ ਸਿਰ ਉੱਤੇ ਫੁੱਟ ਪਵੇਗਾ!

ਯਿਰਮਿਯਾਹ 30:24 (PANIRV)
Square Portrait Landscape 4K UHD
ਯਹੋਵਾਹ ਦੇ ਕ੍ਰੋਧ ਦਾ ਤੇਜ਼ ਗੁੱਸਾ ਨਾ ਹਟੇਗਾ, ਜਦ ਤੱਕ ਉਹ ਆਪਣੇ ਮਨ ਦੇ ਪਰੋਜਨ ਪੂਰੇ ਅਤੇ ਸੁਰਜੀਤ ਨਾ ਕਰੇ। ਅੰਤਲੇ ਦਿਨਾਂ ਵਿੱਚ ਤੁਸੀਂ ਇਹ ਨੂੰ ਸਮਝੋਗੇ।

Available Bible Translations

American Standard Version
Jeremiah 30 (ASV) »
King James Version
Jeremiah 30 (KJV) »
GOD’S WORD® (GW)
Jeremiah 30 (GW) »
World English Bible
Jeremiah 30 (WEB) »
Louis Segond 1910
Jérémie 30 (LSG) »
Luther Bibel 1912
Jeremia 30 (LUTH1912) »
इंडियन रिवाइज्ड वर्जन - हिंदी
यिर्मयाह 30 (HINIRV) »
ভারতীয় সংশোধিত সংস্করণ - বাংলা
যিৰিমিয়া 30 (BENIRV) »
இந்தியன் ரீவைஸ்டு வேர்ஷன் - தமிழ்
எரேமியா 30 (TAMIRV) »
इंडियन रिवाइज्ड वर्जन - मराठी
यिर्मया 30 (MARIRV) »
ఇండియన్ రేవిజ్డ్ వెర్షన్ - తెలుగు
యిర్మీయా 30 (TELIRV) »
ઇન્ડિયન રિવાયઝ્ડ વર્ઝન - ગુજરાતી
યર્મિયા 30 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆರೆಮೀಯನು 30 (KANIRV) »
الكتاب المقدس باللغة العربية، فان دايك
إِرْمِيَا 30 (AVD) »
תנ ך עברי מודרני
ירמיה 30 (HEB) »
Bíblia Sagrada Português
Jeremias 30 (BSL) »
Kinh Thánh: Tiếng Việt
Giê-rê-mi-a 30 (VIE) »
Reina Valera Antigua
Jeremías 30 (RVA) »
La Sacra Bibbia
Geremia 30 (RIV) »
圣 经 简体中文和合本
耶 利 米 书 30 (CUVS) »
聖 經 繁體中文和合本
耶 利 米 書 30 (CUVT) »
Bibla e Shenjtë
Jeremia 30 (ALB) »
Svenska Bibeln 1917
Jeremia 30 (SV1917) »
Библия на русском
Иеремия 30 (RUSV) »
Українська Біблія
Єремія 30 (UKR) »
Szent Biblia - Magyar
Jeremiás 30 (KAR) »
Българска Библия
Еремия 30 (BULG) »
Det Norsk Bibel
Jeremia 30 (NORSK) »
Kitaabka Quduuska Ah
Yeremyaah 30 (SOM) »
De Heilige Schrift
Jeremia 30 (NLD) »
Dansk Bibel 1871
Jeremias 30 (DA1871) »

ਯਿਰਮਿਯਾਹ (PANIRV) Chapter Selection

PANIRV Book Selection List