ਯਸ਼ਵਾ Chapter 18 PANIRV Bible Verse Images

ਯਸ਼ਵਾ 18 Bible Verse Pictures. Choose from a large collection of inspirational, motivational and encouraging Bible verses with pictures of nature. Download and share ਯਸ਼ਵਾ 18 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਯਸ਼ਵਾ 18:1 (PANIRV)
Square Portrait Landscape 4K UHD
ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿੱਚ ਇਕੱਠੀ ਹੋਈ, ਉੱਥੇ ਮੰਡਲੀ ਦੇ ਤੰਬੂ ਨੂੰ ਖੜ੍ਹਾ ਕੀਤਾ ਅਤੇ ਉਹ ਦੇਸ ਉਹਨਾਂ ਦੇ ਅੱਗੇ ਅਧੀਨ ਹੋ ਗਿਆ।

ਯਸ਼ਵਾ 18:2 (PANIRV)
Square Portrait Landscape 4K UHD
ਇਸਰਾਏਲੀਆਂ ਵਿੱਚ ਸੱਤ ਗੋਤਾਂ ਬਾਕੀ ਰਹਿੰਦੀਆਂ ਸਨ ਜਿਨ੍ਹਾਂ ਨੂੰ ਵਿਰਾਸਤ ਨਹੀਂ ਵੰਡੀ ਗਈ।

ਯਸ਼ਵਾ 18:3 (PANIRV)
Square Portrait Landscape 4K UHD
ਸੋ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਉਸ ਦੇਸ ਵਿੱਚ ਜਾ ਕੇ ਕਬਜ਼ਾ ਕਰਨ ਦੇ ਲਈ, ਜਿਹੜਾ ਤੁਹਾਡਿਆਂ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦੇ ਦਿੱਤਾ ਹੈ, ਕਦੋਂ ਤੱਕ ਦੇਰ ਕਰੋਂਗੇ?

ਯਸ਼ਵਾ 18:4 (PANIRV)
Square Portrait Landscape 4K UHD
ਆਪਣੇ ਲਈ ਹਰ ਗੋਤ ਤੋਂ ਤਿੰਨ ਮਨੁੱਖ ਠਹਿਰਾਓ। ਫਿਰ ਮੈਂ ਉਹਨਾਂ ਨੂੰ ਭੇਜਾਂਗਾ ਅਤੇ ਉਹ ਉੱਠ ਕੇ ਉਸ ਦੇਸ ਵਿੱਚ ਫਿਰਨ ਅਤੇ ਆਪਣੀ ਮਿਲਖ਼ ਅਨੁਸਾਰ ਉਹ ਨੂੰ ਦੱਸਣ, ਫਿਰ ਉਹ ਮੇਰੇ ਕੋਲ ਆਉਣ।

ਯਸ਼ਵਾ 18:5 (PANIRV)
Square Portrait Landscape 4K UHD
ਉਹ ਉਸ ਨੂੰ ਸੱਤਾਂ ਹਿੱਸਿਆਂ ਵਿੱਚ ਵੰਡਣ। ਯਹੂਦਾਹ ਆਪਣੀ ਹੱਦ ਕੋਲ ਦੱਖਣ ਵਿੱਚ ਖੜ੍ਹਾ ਰਹੇ ਅਤੇ ਯੂਸੁਫ਼ ਦਾ ਘਰਾਣਾ ਆਪਣੀ ਹੱਦ ਕੋਲ ਉਤਰ ਵੱਲ ਖੜ੍ਹਾ ਰਹੇ।

ਯਸ਼ਵਾ 18:6 (PANIRV)
Square Portrait Landscape 4K UHD
ਤਦ ਤੁਸੀਂ ਉਸ ਦੇਸ ਨੂੰ ਸੱਤਾਂ ਹਿੱਸਿਆਂ ਵਿੱਚ ਲਿਖ ਕੇ ਉਹਨਾਂ ਨੂੰ ਐਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਐਥੇ ਹਿੱਸਾ ਪਾਵਾਂਗਾ।

ਯਸ਼ਵਾ 18:7 (PANIRV)
Square Portrait Landscape 4K UHD
ਪਰ ਲੇਵੀਆਂ ਲਈ ਤੁਹਾਡੇ ਵਿੱਚ ਕੋਈ ਭਾਗ ਨਹੀਂ ਹੈ ਕਿਉਂ ਜੋ ਯਹੋਵਾਹ ਦੀ ਜਾਜਕਾਈ ਉਹਨਾਂ ਦੀ ਮਿਲਖ਼ ਹੈ ਅਤੇ ਗਾਦ ਅਤੇ ਰਊਬੇਨ, ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਮਿਲਖ਼ ਨੂੰ ਯਰਦਨ ਪਾਰ ਪੂਰਬ ਵੱਲ ਲੈ ਲਿਆ ਹੈ ਜਿਹ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤਾ ਸੀ।

ਯਸ਼ਵਾ 18:8 (PANIRV)
Square Portrait Landscape 4K UHD
ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯਹੋਸ਼ੁਆ ਨੇ ਉਹਨਾਂ ਜਾਣ ਵਾਲਿਆਂ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ ਜਾਓ ਅਤੇ ਉਸ ਦੇਸ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈਂ ਤੁਹਾਡੇ ਲਈ ਇੱਥੇ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਭਾਗ ਪਾਵਾਂਗਾ।

ਯਸ਼ਵਾ 18:9 (PANIRV)
Square Portrait Landscape 4K UHD
ਉਸ ਤੋਂ ਬਾਅਦ ਉਹ ਮਨੁੱਖ ਜਾ ਕੇ ਉਸ ਦੇਸ ਵਿੱਚੋਂ ਦੀ ਲੰਘੇ ਅਤੇ ਉਹਨਾਂ ਨੇ ਸ਼ਹਿਰਾਂ ਅਨੁਸਾਰ ਸੱਤਾਂ ਹਿੱਸਿਆਂ ਵਿੱਚ ਕਰਕੇ ਇੱਕ ਪੋਥੀ ਵਿੱਚ ਲਿਖਿਆ ਤਾਂ ਉਹ ਯਹੋਸ਼ੁਆ ਕੋਲ ਸ਼ੀਲੋਹ ਦੇ ਡੇਰੇ ਵਿੱਚ ਮੁੜ ਆਏ।

ਯਸ਼ਵਾ 18:10 (PANIRV)
Square Portrait Landscape 4K UHD
ਯਹੋਸ਼ੁਆ ਨੇ ਉਹਨਾਂ ਲਈ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਪਰਚੀਆਂ ਪਾਈਆਂ ਸੋ ਯਹੋਸ਼ੁਆ ਨੇ ਉੱਥੇ ਉਸ ਦੇਸ ਨੂੰ ਇਸਰਾਏਲੀਆਂ ਲਈ ਉਹਨਾਂ ਦੇ ਹਿੱਸਿਆਂ ਅਨੁਸਾਰ ਵੰਡ ਦਿੱਤਾ।

ਯਸ਼ਵਾ 18:11 (PANIRV)
Square Portrait Landscape 4K UHD
ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਭਾਗ ਦੀ ਹੱਦ ਯਹੂਦੀਆਂ ਅਤੇ ਯੂਸੁਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ।

ਯਸ਼ਵਾ 18:12 (PANIRV)
Square Portrait Landscape 4K UHD
ਉਤਰ ਪਾਸੇ ਉਹਨਾਂ ਦੀ ਹੱਦ ਯਰਦਨ ਤੋਂ ਸੀ ਅਤੇ ਉਹ ਹੱਦ ਉਤਰ ਵੱਲ ਯਰੀਹੋ ਦੀ ਉਚਿਆਈ ਨੂੰ ਚੜ੍ਹ ਕੇ ਪੱਛਮ ਵੱਲੋਂ ਪਹਾੜੀ ਦੇਸ ਦੇ ਰਸਤੇ ਤੋਂ ਚੜ੍ਹੀ ਅਤੇ ਉਹ ਦਾ ਫੈਲਾਓ ਬੈਤ-ਆਵਨ ਦੀ ਉਜਾੜ ਤੱਕ ਸੀ।

ਯਸ਼ਵਾ 18:13 (PANIRV)
Square Portrait Landscape 4K UHD
ਉੱਥੋਂ ਉਹ ਹੱਦ ਲੂਜ਼ ਵੱਲ ਲੂਜ਼ ਦੀ ਚੜ੍ਹਾਈ ਤੱਕ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਸ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਤ-ਹੋਰੋਨ ਦੇ ਦੱਖਣ ਦੀ ਵੱਲ ਹੈ।

ਯਸ਼ਵਾ 18:14 (PANIRV)
Square Portrait Landscape 4K UHD
ਤਾਂ ਉਹ ਹੱਦ ਹੇਠਾਂ ਜਾ ਕੇ ਲਹਿੰਦੇ ਪਾਸੇ ਉਸ ਪਰਬਤ ਤੋਂ ਦੱਖਣ ਵੱਲ ਮੁੜੀ ਜਿਹੜਾ ਬੈਤ-ਹੋਰੋਨ ਦੇ ਅੱਗੇ ਦੱਖਣ ਵੱਲ ਹੈ ਅਤੇ ਉਹ ਦਾ ਫੈਲਾਓ ਕਿਰਯਥ-ਬਆਲ ਤੱਕ ਸੀ ਜਿਹੜਾ ਕਿਰਯਥ-ਯਾਰੀਮ ਵੀ ਹੈ ਜਿਹੜਾ ਯਹੂਦੀਆਂ ਦਾ ਸ਼ਹਿਰ ਹੈ। ਇਹ ਪੱਛਮ ਦਾ ਪਾਸਾ ਸੀ।

ਯਸ਼ਵਾ 18:15 (PANIRV)
Square Portrait Landscape 4K UHD
ਦੱਖਣ ਦਾ ਪਾਸਾ ਕਿਰਯਥ-ਯਾਰੀਮ ਦੀ ਸਰਹੱਦ ਤੋਂ ਸੀ ਅਤੇ ਉਹ ਹੱਦ ਪੱਛਮ ਵੱਲ ਜਾ ਕੇ ਨਫ਼ਤੋਆਹ ਦੇ ਪਾਣੀਆਂ ਦੇ ਸੋਤੇ ਤੱਕ ਪਹੁੰਚੀ।

ਯਸ਼ਵਾ 18:16 (PANIRV)
Square Portrait Landscape 4K UHD
ਫਿਰ ਉਹ ਹੱਦ ਉਸ ਪਰਬਤ ਦੇ ਸਿਰੇ ਤੱਕ ਜਿਹੜਾ ਬਨ ਹਿੰਨੋਮ ਦੇ ਪੁੱਤਰ ਦੀ ਵਾਦੀ ਦੇ ਅੱਗੇ ਹੈ ਅਤੇ ਜਿਹੜਾ ਉੱਤਰ ਵੱਲ ਰਫ਼ਾਈਮ ਦੀ ਖੱਡ ਵਿੱਚ ਹੈ ਉਤਰੀ ਅਤੇ ਉਹ ਹਿੰਨੋਮ ਦੀ ਵਾਦੀ ਤੋਂ ਯਬੂਸੀਆਂ ਦੀ ਚੜ੍ਹਾਈ ਤੱਕ ਦੱਖਣ ਵੱਲ ਉਤਰੀ ਤਾਂ ਏਨ-ਰੋਗੇਲ ਨੂੰ ਉਤਰੀ।

ਯਸ਼ਵਾ 18:17 (PANIRV)
Square Portrait Landscape 4K UHD
ਫਿਰ ਉਹ ਉਤਰ ਵੱਲ ਜਾ ਕੇ ਏਨ-ਸ਼ਮਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਨਿੱਕਲੀ ਜਿਹੜਾ ਅੱਦੁਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤੱਕ ਉਤਰੀ।

ਯਸ਼ਵਾ 18:18 (PANIRV)
Square Portrait Landscape 4K UHD
ਉਹ ਅਰਾਬਾਹ ਦੇ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ।

ਯਸ਼ਵਾ 18:19 (PANIRV)
Square Portrait Landscape 4K UHD
ਫਿਰ ਉਹ ਹੱਦ ਬੈਤ ਹਗਲਾਹ ਦੀ ਚੜ੍ਹਾਈ ਤੱਕ ਉਤਰ ਵੱਲ ਪਹੁੰਚੀ ਅਤੇ ਉਸ ਹੱਦ ਦਾ ਫੈਲਾਓ ਖਾਰੇ ਸਮੁੰਦਰ ਦੀ ਉਤਰ ਵੱਲ ਦੀ ਖਾੜੀ ਤੱਕ ਅਰਥਾਤ ਯਰਦਨ ਦੇ ਦੱਖਣੀ ਸਿਰੇ ਤੱਕ ਸੀ। ਇਹ ਦੱਖਣ ਦੀ ਹੱਦ ਸੀ।

ਯਸ਼ਵਾ 18:20 (PANIRV)
Square Portrait Landscape 4K UHD
ਪੂਰਬ ਦੇ ਪਾਸੇ ਉਹ ਦੀ ਹੱਦ ਯਰਦਨ ਸੀ। ਇਹ ਬਿਨਯਾਮੀਨੀਆਂ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।

ਯਸ਼ਵਾ 18:21 (PANIRV)
Square Portrait Landscape 4K UHD
ਬਿਨਯਾਮੀਨੀਆਂ ਦੇ ਗੋਤ ਦੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸਨ, ਯਰੀਹੋ ਅਤੇ ਬੈਤ ਹਗਲਾਹ ਅਤੇ ਏਮਕ ਕਸੀਸ

ਯਸ਼ਵਾ 18:22 (PANIRV)
Square Portrait Landscape 4K UHD
ਅਤੇ ਬੈਤ ਅਰਾਬਾਹ ਅਤੇ ਸਮਾਰਯਿਮ ਅਤੇ ਬੈਤਏਲ

ਯਸ਼ਵਾ 18:23 (PANIRV)
Square Portrait Landscape 4K UHD
ਅਤੇ ਅੱਵੀਮ ਅਤੇ ਪਾਰਾਹ ਅਤੇ ਓਫਰਾਹ

ਯਸ਼ਵਾ 18:24 (PANIRV)
Square Portrait Landscape 4K UHD
ਅਤੇ ਕਫ਼ਰ-ਅੰਮੋਨੀ ਅਤੇ ਆਫ਼ਨੀ ਅਤੇ ਗਬਾ। ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ

ਯਸ਼ਵਾ 18:25 (PANIRV)
Square Portrait Landscape 4K UHD
ਗਿਬਓਨ ਅਤੇ ਰਾਮਾਹ ਅਤੇ ਬਏਰੋਥ

ਯਸ਼ਵਾ 18:26 (PANIRV)
Square Portrait Landscape 4K UHD
ਅਤੇ ਮਿਸਪੇਹ ਅਤੇ ਕਫ਼ੀਰਾਹ ਅਤੇ ਮੋਸਾਹ

ਯਸ਼ਵਾ 18:27 (PANIRV)
Square Portrait Landscape 4K UHD
ਅਤੇ ਰਕਮ ਅਤੇ ਯਿਰਪਏਲ ਅਤੇ ਤਰਲਾਹ

ਯਸ਼ਵਾ 18:28 (PANIRV)
Square Portrait Landscape 4K UHD
ਅਤੇ ਸੇਲਾ ਅਲਫ ਅਤੇ ਯਬੂਸੀ ਜਿਹੜਾ ਯਰੂਸ਼ਲਮ ਹੈ ਅਤੇ ਗਿਬਬ ਕਿਰਯਥ। ਚੌਦਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ। ਇਹ ਬਿਨਯਾਮੀਨੀਆਂ ਦਾ ਹਿੱਸਾ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ।

Available Bible Translations

American Standard Version (ASV)
Joshua 18 (ASV) »
King James Version (KJV)
Joshua 18 (KJV) »
GOD’S WORD® (GW)
Joshua 18 (GW) »
Berean Bible (BSB)
Joshua 18 (BSB) »
World English Bible (WEB)
Joshua 18 (WEB) »
French Bible (LSG)
Josué 18 (LSG) »
German Bible (LUTH1912)
Josua 18 (LUTH1912) »
Gujarati Bible (GUJIRV)
યહોશુઆ 18 (GUJIRV) »
Arabic Bible (AVD)
يَشُوع 18 (AVD) »
Hebrew Bible (HEB)
יהושע 18 (HEB) »
Portuguese Bible (BSL)
Joshua 18 (BSL) »
Vietnamese Bible (VIE)
Giô-sua 18 (VIE) »
Spanish Bible (RVA)
Josué 18 (RVA) »
Italian Bible (RIV)
Giosué 18 (RIV) »
Chinese Simplified (CUVS)
约 书 亚 记 18 (CUVS) »
Chinese Traditional (CUVT)
約 書 亞 記 18 (CUVT) »
Albanian Bible (ALB)
Jozueu 18 (ALB) »
Swedish Bible (SV1917)
Josua 18 (SV1917) »
Hungarian Bible (KAR)
Józsué 18 (KAR) »
Japanese Bible (JPN)
ヨシュア記 18 (JPN) »
Norwegian Bible (NORSK)
Josvas 18 (NORSK) »

ਯਸ਼ਵਾ (PANIRV) Chapter Selection

PANIRV Book Selection List