ਯਸ਼ਵਾ Chapter 8 PANIRV Bible Verse Images

ਯਸ਼ਵਾ 8 Bible Verse Pictures. Choose from a large collection of inspirational, motivational and encouraging Bible verses with pictures of nature. Download and share ਯਸ਼ਵਾ 8 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਯਸ਼ਵਾ 8:1 (PANIRV)
Square Portrait Landscape 4K UHD
ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਨਾ ਡਰ ਅਤੇ ਤੇਰਾ ਮਨ ਨਾ ਘਬਰਾਵੇ। ਸਾਰੇ ਯੋਧਿਆਂ ਨੂੰ ਆਪਣੇ ਨਾਲ ਲੈ ਅਤੇ ਅਈ ਉੱਤੇ ਚੜ੍ਹਾਈ ਕਰ। ਵੇਖ, ਮੈਂ ਅਈ ਦੇ ਰਾਜੇ ਨੂੰ, ਉਹ ਦੇ ਲੋਕਾਂ ਨੂੰ, ਉਹ ਦੇ ਸ਼ਹਿਰ ਨੂੰ ਅਤੇ ਉਹ ਦੇ ਦੇਸ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ।

ਯਸ਼ਵਾ 8:2 (PANIRV)
Square Portrait Landscape 4K UHD
ਤੂੰ ਅਈ ਨਾਲ ਅਤੇ ਉਹ ਦੇ ਰਾਜੇ ਨਾਲ ਉਸੇ ਤਰ੍ਹਾਂ ਕਰੀਂ ਜੋ ਤੂੰ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ। ਉੱਥੇ ਦੀ ਲੁੱਟ ਅਤੇ ਡੰਗਰ ਤੁਸੀਂ ਆਪਣੇ ਲਈ ਖੋਹ ਲਵੋ ਅਤੇ ਸ਼ਹਿਰ ਦੇ ਪਿੱਛੇ ਘਾਤ ਲਾ ਲਿਓ।

ਯਸ਼ਵਾ 8:3 (PANIRV)
Square Portrait Landscape 4K UHD
ਯਹੋਸ਼ੁਆ ਅਤੇ ਸਾਰੇ ਯੋਧੇ ਅਈ ਉੱਤੇ ਚੜ੍ਹਾਈ ਕਰਨ ਲਈ ਤਿਆਰ ਹੋਏ। ਯਹੋਸ਼ੁਆ ਨੇ ਤੀਹ ਹਜ਼ਾਰ ਸੂਰਬੀਰ ਚੁਣੇ ਅਤੇ ਰਾਤ ਨੂੰ ਉਹਨਾਂ ਨੂੰ ਭੇਜਿਆ।

ਯਸ਼ਵਾ 8:4 (PANIRV)
Square Portrait Landscape 4K UHD
ਉਹਨਾਂ ਨੂੰ ਹੁਕਮ ਦਿੱਤਾ ਕਿ ਵੇਖੋ ਤੁਸੀਂ ਸ਼ਹਿਰ ਦੀ ਘਾਤ ਵਿੱਚ ਪਿੱਛੇ ਬੈਠ ਜਾਣਾ। ਸ਼ਹਿਰ ਤੋਂ ਬਹੁਤ ਦੂਰ ਨਾ ਜਾਣਾ ਅਤੇ ਤੁਸੀਂ ਸਾਰਿਆਂ ਨੇ ਤਿਆਰ ਰਹਿਣਾ।

ਯਸ਼ਵਾ 8:5 (PANIRV)
Square Portrait Landscape 4K UHD
ਮੈਂ ਅਤੇ ਮੇਰੇ ਨਾਲ ਦੇ ਸਾਰੇ ਲੋਕ ਸ਼ਹਿਰ ਦੇ ਕੋਲ ਆਵਾਂਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਡਾ ਸਾਹਮਣਾ ਕਰਨ ਲਈ ਨਿੱਕਲਣ ਤਾਂ ਅਸੀਂ ਉਹਨਾਂ ਦੇ ਅੱਗੋਂ ਪਹਿਲਾਂ ਵਾਂਗੂੰ ਭੱਜਾਂਗੇ।

ਯਸ਼ਵਾ 8:6 (PANIRV)
Square Portrait Landscape 4K UHD
ਉਹ ਸਾਡੇ ਪਿੱਛੇ ਆਉਣਗੇ ਐਥੋਂ ਤੱਕ ਕਿ ਅਸੀਂ ਉਹਨਾਂ ਨੂੰ ਸ਼ਹਿਰੋਂ ਦੂਰ ਲੈ ਜਾਂਵਾਂਗੇ ਕਿਉਂ ਜੋ ਉਹ ਆਖਣਗੇ ਕਿ ਇਹ ਸਾਡੇ ਅੱਗੋਂ ਪਹਿਲਾਂ ਵਾਂਗੂੰ ਭੱਜਦੇ ਹਨ। ਇਸ ਤਰ੍ਹਾਂ ਅਸੀਂ ਉਹਨਾਂ ਦੇ ਅੱਗੋਂ ਭੱਜਾਂਗੇ।

ਯਸ਼ਵਾ 8:7 (PANIRV)
Square Portrait Landscape 4K UHD
ਤਦ ਤੁਸੀਂ ਘਾਤ ਵਿੱਚੋਂ ਨਿੱਕਲ ਕੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉਹ ਨੂੰ ਤੁਹਾਡੇ ਹੱਥ ਵਿੱਚ ਕਰ ਦੇਵੇਗਾ।

ਯਸ਼ਵਾ 8:8 (PANIRV)
Square Portrait Landscape 4K UHD
ਇਸ ਤਰ੍ਹਾਂ ਹੋਵੇਗਾ ਜਦ ਸ਼ਹਿਰ ਕਾਬੂ ਵਿੱਚ ਆ ਜਾਵੇ ਤਾਂ ਸ਼ਹਿਰ ਵਿੱਚ ਅੱਗ ਲਾ ਦੇਣੀ ਅਤੇ ਯਹੋਵਾਹ ਦੀ ਆਗਿਆ ਅਨੁਸਾਰ ਕਰਿਓ। ਵੇਖੋ ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ!

ਯਸ਼ਵਾ 8:9 (PANIRV)
Square Portrait Landscape 4K UHD
ਯਹੋਸ਼ੁਆ ਨੇ ਉਹਨਾਂ ਨੂੰ ਭੇਜਿਆ ਤਾਂ ਉਹ ਘਾਤ ਵਿੱਚ ਬੈਠ ਗਏ ਅਤੇ ਬੈਤਏਲ ਅਤੇ ਅਈ ਦੇ ਵਿੱਚਕਾਰ ਅਈ ਦੇ ਲਹਿੰਦੇ ਪਾਸੇ ਜਾ ਬੈਠੇ ਪਰ ਯਹੋਸ਼ੁਆ ਰਾਤ ਨੂੰ ਲੋਕਾਂ ਵਿੱਚ ਰਿਹਾ।

ਯਸ਼ਵਾ 8:10 (PANIRV)
Square Portrait Landscape 4K UHD
ਤਾਂ ਯਹੋਸ਼ੁਆ ਨੇ ਸਵੇਰੇ ਉੱਠ ਕੇ ਲੋਕਾਂ ਦੀ ਗਿਣਤੀ ਕੀਤੀ ਅਤੇ ਉਹ ਇਸਰਾਏਲ ਦੇ ਬਜ਼ੁਰਗਾਂ ਸਣੇ ਲੋਕਾਂ ਦੇ ਅੱਗੇ ਅਈ ਵੱਲ ਚੜ੍ਹਿਆ।

ਯਸ਼ਵਾ 8:11 (PANIRV)
Square Portrait Landscape 4K UHD
ਅਤੇ ਸਾਰੇ ਯੋਧੇ ਜਿਹੜੇ ਉਹ ਦੇ ਨਾਲ ਸਨ ਉਤਾਹਾਂ ਗਏ, ਨੇੜੇ ਪਹੁੰਚੇ ਅਤੇ ਸ਼ਹਿਰ ਦੇ ਸਾਹਮਣੇ ਆ ਕੇ ਅਈ ਦੇ ਉੱਤਰ ਵੱਲ ਡੇਰੇ ਲਾਏ। ਉਸ ਦੇ ਵਿੱਚ ਅਤੇ ਅਈ ਦੀ ਵਿੱਚਕਾਰ ਇੱਕ ਖੱਡ ਸੀ।

ਯਸ਼ਵਾ 8:12 (PANIRV)
Square Portrait Landscape 4K UHD
ਤਾਂ ਉਸ ਨੇ ਪੰਜ ਕੁ ਹਜ਼ਾਰ ਮਨੁੱਖ ਲਏ ਅਤੇ ਉਹਨਾਂ ਨੂੰ ਬੈਤਏਲ ਅਤੇ ਅਈ ਦੇ ਵਿੱਚਕਾਰ ਸ਼ਹਿਰੋਂ ਪੱਛਮ ਵੱਲ ਘਾਤ ਵਿੱਚ ਬਿਠਾਇਆ।

ਯਸ਼ਵਾ 8:13 (PANIRV)
Square Portrait Landscape 4K UHD
ਤਾਂ ਉਹਨਾਂ ਨੇ ਲੋਕਾਂ ਨੂੰ ਅਰਥਾਤ ਸਾਰੇ ਦਲ ਨੂੰ ਜਿਹੜੇ ਸ਼ਹਿਰੋਂ ਉਤਰ ਵੱਲ ਸਨ ਅਤੇ ਘਾਤ ਵਾਲਿਆਂ ਨੂੰ ਸ਼ਹਿਰੋਂ ਪੱਛਮ ਵੱਲ ਬਿਠਾਇਆ ਤਾਂ ਯਹੋਸ਼ੁਆ ਉਸ ਰਾਤ ਖੱਡ ਵਿੱਚ ਗਿਆ।

ਯਸ਼ਵਾ 8:14 (PANIRV)
Square Portrait Landscape 4K UHD
ਅਤੇ ਇਸ ਤਰ੍ਹਾਂ ਹੋਇਆ ਕਿ ਜਦ ਅਈ ਦੇ ਰਾਜੇ ਨੇ ਇਹ ਵੇਖਿਆ ਤਾਂ ਉਹਨਾਂ ਨੇ ਛੇਤੀ ਕੀਤੀ ਅਤੇ ਸਵੇਰੇ ਹੀ ਉੱਠੇ ਅਤੇ ਸ਼ਹਿਰ ਦੇ ਮਨੁੱਖ ਅਰਥਾਤ ਉਹ ਅਤੇ ਉਸ ਦੇ ਸਾਰੇ ਲੋਕ ਠਹਿਰਾਏ ਹੋਏ ਸਮੇਂ ਉੱਤੇ ਅਰਾਬਾਹ ਦੇ ਅੱਗੇ ਇਸਰਾਏਲ ਦੇ ਵਿਰੁੱਧ ਲੜਨ ਲਈ ਬਾਹਰ ਨਿੱਕਲੇ ਪਰ ਉਸ ਨੇ ਇਹ ਨਾ ਜਾਣਿਆ ਕਿ ਸ਼ਹਿਰ ਦੇ ਪਿੱਛੇ ਉਸ ਦੇ ਵਿਰੁੱਧ ਘਾਤ ਵਾਲੇ ਬੈਠੇ ਹਨ।

ਯਸ਼ਵਾ 8:15 (PANIRV)
Square Portrait Landscape 4K UHD
ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਨੱਸਿਆ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਹੋਏ ਹੁੰਦੇ ਹਨ।

ਯਸ਼ਵਾ 8:16 (PANIRV)
Square Portrait Landscape 4K UHD
ਤਾਂ ਸਾਰੇ ਲੋਕ ਜਿਹੜੇ ਸ਼ਹਿਰ ਵਿੱਚ ਸਨ ਉਹਨਾਂ ਦਾ ਪਿੱਛਾ ਕਰਨ ਲਈ ਇਕੱਠੇ ਸੱਦੇ ਗਏ ਸੋ ਉਹਨਾਂ ਨੇ ਯਹੋਸ਼ੁਆ ਦਾ ਅਜਿਹਾ ਪਿੱਛਾ ਕੀਤਾ ਕਿ ਉਹ ਸ਼ਹਿਰੋਂ ਦੂਰ ਚਲੇ ਗਏ।

ਯਸ਼ਵਾ 8:17 (PANIRV)
Square Portrait Landscape 4K UHD
ਉਸ ਤੋਂ ਬਾਅਦ ਅਈ ਅਤੇ ਬੈਤਏਲ ਵਿੱਚ ਕੋਈ ਮਨੁੱਖ ਬਾਕੀ ਨਾ ਰਿਹਾ ਜਿਹੜਾ ਇਸਰਾਏਲ ਦਾ ਪਿੱਛਾ ਕਰਨ ਨੂੰ ਨਾ ਨਿੱਕਲਿਆ ਹੋਵੇ ਅਤੇ ਉਹ ਸ਼ਹਿਰ ਨੂੰ ਖੁੱਲ੍ਹਾ ਛੱਡ ਕੇ ਇਸਰਾਏਲ ਦੇ ਪਿੱਛੇ ਭੱਜ ਪਏ।

ਯਸ਼ਵਾ 8:18 (PANIRV)
Square Portrait Landscape 4K UHD
ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਬਰਛੇ ਨੂੰ ਜਿਹੜਾ ਤੇਰੇ ਹੱਥ ਵਿੱਚ ਹੈ ਅਈ ਵੱਲ ਵਧਾ ਕਿਉਂ ਜੋ ਮੈਂ ਉਸ ਨੂੰ ਤੇਰੇ ਹੱਥ ਦੇ ਦਿਆਂਗਾ ਤਾਂ ਯਹੋਸ਼ੁਆ ਨੇ ਬਰਛੇ ਨੂੰ ਜਿਹੜਾ ਉਹ ਦੇ ਹੱਥ ਵਿੱਚ ਸੀ ਸ਼ਹਿਰ ਵੱਲ ਵਧਾਇਆ। ਜਦ ਉਹ ਨੇ ਆਪਣਾ ਹੱਥ ਵਧਾਇਆ।

ਯਸ਼ਵਾ 8:19 (PANIRV)
Square Portrait Landscape 4K UHD
ਤਾਂ ਘਾਤ ਵਾਲੇ ਆਪਣੇ ਥਾਂ ਤੋਂ ਛੇਤੀ ਨਾਲ ਉੱਠ ਕੇ ਨੱਠੇ ਅਤੇ ਸ਼ਹਿਰ ਵਿੱਚ ਜਾ ਵੜੇ ਅਤੇ ਉਹ ਨੂੰ ਕਬਜ਼ੇ ਵਿੱਚ ਲਿਆ ਫਿਰ ਉਹਨਾਂ ਛੇਤੀ ਨਾਲ ਸ਼ਹਿਰ ਨੂੰ ਅੱਗ ਲਾ ਦਿੱਤੀ।

ਯਸ਼ਵਾ 8:20 (PANIRV)
Square Portrait Landscape 4K UHD
ਜਦ ਅਈ ਦੇ ਮਨੁੱਖਾਂ ਨੇ ਪਿੱਛੇ ਮੂੰਹ ਕਰਕੇ ਵੇਖਿਆ ਤਾਂ ਵੇਖੋ ਸ਼ਹਿਰ ਦਾ ਧੂੰਆਂ ਅਕਾਸ਼ ਤੱਕ ਉੱਠ ਰਿਹਾ ਸੀ ਸੋ ਉਹਨਾਂ ਵਿੱਚ ਇੱਧਰ-ਉੱਧਰ ਭੱਜਣ ਦੀ ਸ਼ਕਤੀ ਨਾ ਰਹੀ ਅਤੇ ਉਹ ਲੋਕ ਜਿਹੜੇ ਉਜਾੜ ਵੱਲ ਭੱਜੇ ਜਾਂਦੇ ਸਨ ਪਿੱਛਾ ਕਰਨ ਵਾਲਿਆਂ ਦੇ ਉੱਤੇ ਉਲਟ ਪਏ।

ਯਸ਼ਵਾ 8:21 (PANIRV)
Square Portrait Landscape 4K UHD
ਜਦ ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਵਾਲਿਆਂ ਨੇ ਸ਼ਹਿਰ ਨੂੰ ਜਿੱਤ ਲਿਆ ਹੈ ਅਤੇ ਸ਼ਹਿਰ ਤੋਂ ਧੂੰਆਂ ਉੱਠ ਰਿਹਾ ਹੈ ਤਾਂ ਉਹਨਾਂ ਨੇ ਮੁੜ ਕੇ ਅਈ ਦੇ ਮਨੁੱਖਾਂ ਨੂੰ ਮਾਰ ਸੁੱਟਿਆ।

ਯਸ਼ਵਾ 8:22 (PANIRV)
Square Portrait Landscape 4K UHD
ਅਤੇ ਇਹ ਸਾਹਮਣਾ ਕਰਨ ਲਈ ਸ਼ਹਿਰ ਤੋਂ ਬਾਹਰ ਆਏ ਸੋ ਉਹ ਇਸਰਾਏਲ ਦੇ ਵਿੱਚਕਾਰ ਹੋ ਗਏ ਅਰਥਾਤ ਕੁਝ ਇਸਰਾਏਲੀ ਇੱਧਰ ਅਤੇ ਕੁਝ ਉੱਧਰ ਹੋ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਮਾਰਿਆ ਕਿ ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ।

ਯਸ਼ਵਾ 8:23 (PANIRV)
Square Portrait Landscape 4K UHD
ਤਾਂ ਉਹਨਾਂ ਨੇ ਅਈ ਦੇ ਰਾਜੇ ਨੂੰ ਜੀਉਂਦਾ ਫੜ੍ਹ ਕੇ ਯਹੋਸ਼ੁਆ ਕੋਲ ਲੈ ਆਂਦਾ।

ਯਸ਼ਵਾ 8:24 (PANIRV)
Square Portrait Landscape 4K UHD
ਤਾਂ ਇਸ ਤਰ੍ਹਾਂ ਹੋਇਆ ਕਿ ਜਦ ਇਸਰਾਏਲ ਉਸ ਉਜਾੜ ਵਿੱਚ ਜਿੱਥੋਂ ਉਹਨਾਂ ਦਾ ਪਿੱਛਾ ਕੀਤਾ ਸੀ ਅਈ ਦੇ ਸਾਰੇ ਵਸਨੀਕਾਂ ਨੂੰ ਵੱਢ ਚੁੱਕੇ ਅਤੇ ਜਦ ਉਹ ਸਾਰੇ ਤਲਵਾਰ ਦੀ ਧਾਰ ਨਾਲ ਵੱਢੇ ਗਏ ਇੱਥੋਂ ਤੱਕ ਕਿ ਉਹ ਸਾਰੇ ਹੀ ਮੁੱਕ ਗਏ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜੇ ਅਤੇ ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਹ ਨੂੰ ਵੱਢ ਸੁੱਟਿਆ।

ਯਸ਼ਵਾ 8:25 (PANIRV)
Square Portrait Landscape 4K UHD
ਇਉਂ ਉਸ ਦਿਨ ਦੇ ਸਾਰੇ ਮਾਰੇ ਹੋਏ ਮਨੁੱਖ ਅਤੇ ਤੀਵੀਆਂ ਬਾਰਾਂ ਹਜ਼ਾਰ ਸਨ ਅਰਥਾਤ ਅਈ ਦੇ ਸਾਰੇ ਲੋਕ।

ਯਸ਼ਵਾ 8:26 (PANIRV)
Square Portrait Landscape 4K UHD
ਕਿਉਂ ਜੋ ਯਹੋਸ਼ੁਆ ਨੇ ਆਪਣਾ ਹੱਥ ਜਿਹ ਦੇ ਵਿੱਚ ਬਰਛਾ ਫੜਿਆ ਹੋਇਆ ਸੀ ਪਿੱਛੇ ਨਾ ਹਟਾਇਆ ਜਦ ਤੱਕ ਕਿ ਉਸ ਨੇ ਅਈ ਦੇ ਸਾਰੇ ਵਸਨੀਕਾਂ ਦਾ ਸੱਤਿਆਨਾਸ ਨਾ ਕਰ ਲਿਆ

ਯਸ਼ਵਾ 8:27 (PANIRV)
Square Portrait Landscape 4K UHD
ਇਸਰਾਏਲ ਨੇ ਉਸ ਸ਼ਹਿਰ ਦੇ ਕੇਵਲ ਪਸ਼ੂ ਅਤੇ ਲੁੱਟ ਦਾ ਮਾਲ ਆਪਣੇ ਲਈ ਖੋਹ ਲਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦੇ ਕੇ ਗੱਲ ਆਖੀ ਸੀ।

ਯਸ਼ਵਾ 8:28 (PANIRV)
Square Portrait Landscape 4K UHD
ਸੋ ਯਹੋਸ਼ੁਆ ਨੇ ਅਈ ਨੂੰ ਸਾੜ ਸੁੱਟਿਆ ਅਤੇ ਸਦਾ ਲਈ ਇੱਕ ਖੰਡਰ ਬਣਾ ਦਿੱਤਾ, ਉਹ ਅੱਜ ਦੇ ਦਿਨ ਤੱਕ ਉਜਾੜ ਹੈ।

ਯਸ਼ਵਾ 8:29 (PANIRV)
Square Portrait Landscape 4K UHD
ਫਿਰ ਅਈ ਦੇ ਰਾਜੇ ਨੂੰ ਸ਼ਾਮਾਂ ਤੱਕ ਰੁੱਖ ਉੱਤੇ ਟੰਗ ਦਿੱਤਾ, ਜਦ ਸੂਰਜ ਡੁੱਬ ਗਿਆ ਤਾਂ ਯਹੋਸ਼ੁਆ ਨੇ ਹੁਕਮ ਦਿੱਤਾ, ਉਹਨਾਂ ਨੇ ਉਹ ਦੀ ਲੋਥ ਨੂੰ ਰੁੱਖ ਉੱਤੋਂ ਉਤਾਰਿਆ ਅਤੇ ਸ਼ਹਿਰ ਦੇ ਫਾਟਕ ਦੇ ਸਾਹਮਣੇ ਲਿਆ ਸੁੱਟਿਆ। ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੱਕ ਹੈ।

ਯਸ਼ਵਾ 8:30 (PANIRV)
Square Portrait Landscape 4K UHD
ਫਿਰ ਯਹੋਸ਼ੁਆ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਲਈ ਇੱਕ ਜਗਵੇਦੀ ਏਬਾਲ ਪਰਬਤ ਵਿੱਚ ਬਣਾਈ।

ਯਸ਼ਵਾ 8:31 (PANIRV)
Square Portrait Landscape 4K UHD
ਜਿਵੇਂ ਮੂਸਾ ਯਹੋਵਾਹ ਦੇ ਦਾਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ, ਜਿਵੇਂ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੈ ਉਹ ਜਗਵੇਦੀ ਬਿਨ੍ਹਾਂ ਤਰਾਸ਼ੇ ਪੱਥਰਾਂ ਦੀ ਬਣਾਈ ਹੋਈ ਸੀ। ਜਿਸ ਉੱਤੇ ਕਿਸੇ ਨੇ ਸੰਦ ਨਹੀਂ ਲਾਇਆ ਸੀ ਅਤੇ ਉਸ ਉੱਤੇ ਉਹਨਾਂ ਨੇ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੇ ਬਲੀਦਾਨ ਕੀਤੇ।

ਯਸ਼ਵਾ 8:32 (PANIRV)
Square Portrait Landscape 4K UHD
ਉਸ ਨੇ ਉਹਨਾਂ ਪੱਥਰਾਂ ਉੱਤੇ ਮੂਸਾ ਦੀ ਬਿਵਸਥਾ ਦੀ ਨਕਲ ਨੂੰ ਲਿਖਿਆ ਜਿਹ ਨੂੰ ਇਸਰਾਏਲੀਆਂ ਦੇ ਸਾਹਮਣੇ ਲਿਖਿਆ ਸੀ।

ਯਸ਼ਵਾ 8:33 (PANIRV)
Square Portrait Landscape 4K UHD
ਅਤੇ ਸਾਰਾ ਇਸਰਾਏਲ ਅਤੇ ਉਹਨਾਂ ਦੇ ਬਜ਼ੁਰਗ ਅਤੇ ਅਧਿਕਾਰੀ ਅਤੇ ਉਹਨਾਂ ਦੇ ਨਿਆਈਂ ਸੰਦੂਕ ਦੇ ਇਸ ਪਾਸੇ ਅਤੇ ਉਸ ਪਾਸੇ ਲੇਵੀ ਜਾਜਕਾਂ ਦੇ ਸਾਹਮਣੇ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ ਖਲੋਤੇ ਸਨ, ਨਾਲੇ ਪਰਦੇਸੀ ਨਾਲੇ ਘਰ ਜੰਮ, ਉਹਨਾਂ ਦਾ ਅੱਧ ਗਰਿੱਜ਼ੀਮ ਪਰਬਤ ਦੇ ਸਾਹਮਣੇ ਅਤੇ ਅੱਧ ਏਬਾਲ ਪਰਬਤ ਦੇ ਸਾਹਮਣੇ ਸੀ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਇਸਰਾਏਲ ਦੀ ਪਰਜਾ ਨੂੰ ਬਰਕਤ ਦੇਣ ਦਾ ਹੁਕਮ ਪਹਿਲਾਂ ਦਿੱਤਾ ਸੀ।

ਯਸ਼ਵਾ 8:34 (PANIRV)
Square Portrait Landscape 4K UHD
ਫਿਰ ਉਸ ਨੇ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੜ ਕੇ ਬਰਕਤਾਂ ਅਤੇ ਸਰਾਪ ਦੋਵੇਂ ਸੁਣਾਏ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਸਨ।

ਯਸ਼ਵਾ 8:35 (PANIRV)
Square Portrait Landscape 4K UHD
ਜੋ ਕੁਝ ਮੂਸਾ ਨੇ ਹੁਕਮ ਦਿੱਤਾ ਸੀ ਉਹ ਦੀ ਇੱਕ ਗੱਲ ਵੀ ਅਜਿਹੀ ਨਹੀਂ ਸੀ ਜਿਹ ਨੂੰ ਯਹੋਸ਼ੁਆ ਨੇ ਇਸਰਾਏਲੀਆਂ ਦੀ ਸਾਰੀ ਸਭਾ ਨਾਲੇ ਤੀਵੀਆਂ ਅਤੇ ਨਿਆਣਿਆਂ ਅਤੇ ਉਹਨਾਂ ਦੇ ਪਰਦੇਸੀਆਂ ਦੇ ਸਾਹਮਣੇ ਜਿਹੜੇ ਉਹਨਾਂ ਵਿੱਚ ਵੱਸਦੇ ਸਨ ਨਾ ਸੁਣਾਇਆ ਹੋਵੇ।

Available Bible Translations

American Standard Version
Joshua 8 (ASV) »
King James Version
Joshua 8 (KJV) »
GOD’S WORD® (GW)
Joshua 8 (GW) »
Berean Bible
Joshua 8 (BSB) »
World English Bible
Joshua 8 (WEB) »
Louis Segond 1910
Josué 8 (LSG) »
Luther Bibel 1912
Josua 8 (LUTH1912) »
इंडियन रिवाइज्ड वर्जन - हिंदी
यहोशू 8 (HINIRV) »
ভারতীয় সংশোধিত সংস্করণ - বাংলা
যিহোচূৱা 8 (BENIRV) »
இந்தியன் ரீவைஸ்டு வேர்ஷன் - தமிழ்
யோசுவா 8 (TAMIRV) »
इंडियन रिवाइज्ड वर्जन - मराठी
यहोशवा 8 (MARIRV) »
ఇండియన్ రేవిజ్డ్ వెర్షన్ - తెలుగు
యెహోషువ 8 (TELIRV) »
ઇન્ડિયન રિવાયઝ્ડ વર્ઝન - ગુજરાતી
યહોશુઆ 8 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೋಶುವನು 8 (KANIRV) »
الكتاب المقدس باللغة العربية، فان دايك
يَشُوع 8 (AVD) »
תנ ך עברי מודרני
יהושע 8 (HEB) »
Bíblia Sagrada Português
Joshua 8 (BSL) »
Kinh Thánh: Tiếng Việt
Giô-sua 8 (VIE) »
Reina Valera Antigua
Josué 8 (RVA) »
La Sacra Bibbia
Giosué 8 (RIV) »
圣 经 简体中文和合本
约 书 亚 记 8 (CUVS) »
聖 經 繁體中文和合本
約 書 亞 記 8 (CUVT) »
Bibla e Shenjtë
Jozueu 8 (ALB) »
Svenska Bibeln 1917
Josua 8 (SV1917) »
Библия на русском
Иисус Навин 8 (RUSV) »
Українська Біблія
Ісус Навин 8 (UKR) »
Szent Biblia - Magyar
Józsué 8 (KAR) »
Българска Библия
Исус Навиев 8 (BULG) »
Det Norsk Bibel
Josvas 8 (NORSK) »
Biblia Takatifu
Yoshua 8 (SWHULB) »
Kitaabka Quduuska Ah
Yashuuca 8 (SOM) »
De Heilige Schrift
Jozua 8 (NLD) »
Dansk Bibel 1871
Josua 8 (DA1871) »

ਯਸ਼ਵਾ (PANIRV) Chapter Selection

PANIRV Book Selection List