ਗਿਣਤੀ Chapter 19 PANIRV Bible Verse Images

ਗਿਣਤੀ 19 Bible Verse Pictures. Choose from a large collection of inspirational, motivational and encouraging Bible verses with pictures of nature. Download and share ਗਿਣਤੀ 19 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਗਿਣਤੀ 19:1 (PANIRV)
Square Portrait Landscape 4K UHD
ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ,

ਗਿਣਤੀ 19:2 (PANIRV)
Square Portrait Landscape 4K UHD
ਇਹ ਬਿਵਸਥਾ ਦੀ ਬਿਧੀ ਹੈ ਜਿਸ ਦਾ ਯਹੋਵਾਹ ਨੇ ਹੁਕਮ ਦਿੱਤਾ ਕਿ ਇਸਰਾਏਲੀਆਂ ਨੂੰ ਬੋਲ ਕਿ ਉਹ ਤੇਰੇ ਕੋਲ ਇੱਕ ਲਾਲ ਨਰੋਈ ਵੱਛੀ ਲਿਆਉਣ ਜਿਹੜੀ ਦੋਸ਼ ਰਹਿਤ ਹੋਵੇ ਅਤੇ ਜਿਸ ਦੇ ਉੱਤੇ ਜੂਲਾ ਨਾ ਰੱਖਿਆ ਗਿਆ ਹੋਵੇ।

ਗਿਣਤੀ 19:3 (PANIRV)
Square Portrait Landscape 4K UHD
ਤਦ ਤੁਸੀਂ ਉਹ ਨੂੰ ਅਲਆਜ਼ਾਰ ਜਾਜਕ ਨੂੰ ਦਿਓ ਅਤੇ ਉਹ ਉਸ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਹ ਦੇ ਸਾਹਮਣੇ ਕੋਈ ਉਸ ਨੂੰ ਕੱਟੇ।

ਗਿਣਤੀ 19:4 (PANIRV)
Square Portrait Landscape 4K UHD
ਫੇਰ ਅਲਆਜ਼ਾਰ ਜਾਜਕ ਆਪਣੀ ਉਂਗਲੀ ਨਾਲ ਉਸ ਦੇ ਲਹੂ ਵਿੱਚੋਂ ਲੈ ਕੇ ਮੰਡਲੀ ਦੇ ਤੰਬੂ ਦੇ ਅਗਲੇ ਪਾਸੇ ਵੱਲ ਸੱਤ ਵਾਰ ਉਸ ਲਹੂ ਨੂੰ ਛਿੜਕੇ।

ਗਿਣਤੀ 19:5 (PANIRV)
Square Portrait Landscape 4K UHD
ਤਾਂ ਕੋਈ ਉਸ ਗਾਂ ਨੂੰ ਚਮੜੇ, ਮਾਸ, ਲਹੂ ਅਤੇ ਗੋਹੇ ਸਮੇਤ ਉਹ ਦੀਆਂ ਅੱਖਾਂ ਦੇ ਸਾਹਮਣੇ ਸਾੜੇ।

ਗਿਣਤੀ 19:6 (PANIRV)
Square Portrait Landscape 4K UHD
ਫੇਰ ਜਾਜਕ ਦਿਆਰ ਦੀ ਲੱਕੜੀ ਅਤੇ ਜੂਫ਼ਾ ਅਤੇ ਲਾਲ ਰੰਗ ਦਾ ਕੱਪੜਾ ਲੈ ਕੇ ਅੱਗ ਵਿੱਚ ਸੁੱਟੇ ਜਿਸ ਵਿੱਚ ਉਸ ਵੱਛੀ ਨੂੰ ਸਾੜਿਆ ਗਿਆ ਹੋਵੇ।

ਗਿਣਤੀ 19:7 (PANIRV)
Square Portrait Landscape 4K UHD
ਫੇਰ ਜਾਜਕ ਆਪਣੇ ਕੱਪੜੇ ਧੋਵੇ ਅਤੇ ਇਸ਼ਨਾਨ ਕਰੇ। ਉਸ ਦੇ ਮਗਰੋਂ ਉਹ ਡੇਰੇ ਵਿੱਚ ਆਵੇ ਪਰ ਉਹ ਜਾਜਕ ਸ਼ਾਮ ਤੱਕ ਅਸ਼ੁੱਧ ਰਹੇ।

ਗਿਣਤੀ 19:8 (PANIRV)
Square Portrait Landscape 4K UHD
ਅਤੇ ਸਾੜਨ ਵਾਲਾ ਵੀ ਆਪਣੇ ਕੱਪੜੇ ਧੋਵੇ ਅਤੇ ਇਸ਼ਨਾਨ ਕਰੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।

ਗਿਣਤੀ 19:9 (PANIRV)
Square Portrait Landscape 4K UHD
ਕੋਈ ਸ਼ੁੱਧ ਮਨੁੱਖ ਗਾਂ ਦੀ ਸੁਆਹ ਇਕੱਠੀ ਕਰੇ ਅਤੇ ਉਹ ਨੂੰ ਡੇਰੇ ਤੋਂ ਬਾਹਰ ਸ਼ੁੱਧ ਸਥਾਨ ਵਿੱਚ ਰੱਖੇ ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਦਾ ਜਲ ਕਰਕੇ ਰੱਖੀ ਜਾਵੇ, ਉਹ ਪਾਪ ਦੀ ਭੇਟ ਹੈ।

ਗਿਣਤੀ 19:10 (PANIRV)
Square Portrait Landscape 4K UHD
ਅਤੇ ਜਿਹੜਾ ਗਾਂ ਦੀ ਸੁਆਹ ਇਕੱਠੀ ਕਰਦਾ ਹੈ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਇਸਰਾਏਲੀਆਂ ਦੇ ਲਈ ਅਤੇ ਉਹਨਾਂ ਵਿੱਚ ਵੱਸਣ ਵਾਲੇ ਪਰਦੇਸੀਆਂ ਲਈ ਸਦਾ ਦੀ ਬਿਧੀ ਹੋਵੇ।

ਗਿਣਤੀ 19:11 (PANIRV)
Square Portrait Landscape 4K UHD
ਜੇ ਕੋਈ ਕਿਸੇ ਆਦਮੀ ਦੀ ਲਾਸ਼ ਨੂੰ ਛੂਹੇ ਉਹ ਸੱਤ ਦਿਨ ਅਸ਼ੁੱਧ ਰਹੇ।

ਗਿਣਤੀ 19:12 (PANIRV)
Square Portrait Landscape 4K UHD
ਉਹ ਤੀਜੇ ਦਿਨ ਆਪਣੇ ਆਪ ਨੂੰ ਉਹ ਦੇ ਨਾਲ ਸ਼ੁੱਧ ਕਰੇ ਤਾਂ ਸੱਤਵੇਂ ਦਿਨ ਉਹ ਸ਼ੁੱਧ ਹੋਵੇਗਾ ਪਰ ਜੇ ਉਹ ਤੀਜੇ ਦਿਨ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਤਾਂ ਸੱਤਵੇਂ ਦਿਨ ਵੀ ਉਹ ਸ਼ੁੱਧ ਨਹੀਂ ਹੋਵੇਗਾ।

ਗਿਣਤੀ 19:13 (PANIRV)
Square Portrait Landscape 4K UHD
ਜੋ ਕੋਈ ਕਿਸੇ ਆਦਮੀ ਦੀ ਲਾਸ਼ ਛੂਹੇ ਅਤੇ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਉਹ ਯਹੋਵਾਹ ਦੇ ਡੇਰੇ ਨੂੰ ਭਰਿਸ਼ਟ ਕਰਦਾ ਹੈ ਸੋ ਉਹ ਮਨੁੱਖ ਇਸਰਾਏਲ ਵਿੱਚੋਂ ਛੇਕਿਆ ਜਾਵੇ, ਇਸ ਲਈ ਕਿ ਅਸ਼ੁੱਧਤਾਈ ਦਾ ਜਲ ਉਹ ਦੇ ਉੱਤੇ ਨਹੀਂ ਛਿੜਕਿਆ ਗਿਆ, ਉਹ ਅਸ਼ੁੱਧ ਹੋਵੇਗਾ। ਉਹ ਅਜੇ ਅਸ਼ੁੱਧ ਹੈ।

ਗਿਣਤੀ 19:14 (PANIRV)
Square Portrait Landscape 4K UHD
ਜਦ ਕੋਈ ਮਨੁੱਖ ਤੰਬੂ ਵਿੱਚ ਮਰ ਜਾਵੇ ਤਾਂ ਉਸ ਲਈ ਇਹ ਬਿਵਸਥਾ ਹੈ। ਜੋ ਕੋਈ ਤੰਬੂ ਵਿੱਚ ਵੜੇ ਅਤੇ ਜੋ ਕੋਈ ਤੰਬੂ ਵਿੱਚ ਹੋਵੇ ਸੱਤ ਦਿਨ ਤੱਕ ਅਸ਼ੁੱਧ ਰਹੇਗਾ।

ਗਿਣਤੀ 19:15 (PANIRV)
Square Portrait Landscape 4K UHD
ਸਾਰੇ ਭਾਂਡੇ ਜਿਨ੍ਹਾਂ ਉੱਤੇ ਕੋਈ ਢੱਕਣ ਨਾ ਹੋਵੇ, ਉਹ ਅਸ਼ੁੱਧ ਹਨ।

ਗਿਣਤੀ 19:16 (PANIRV)
Square Portrait Landscape 4K UHD
ਜੋ ਕੋਈ ਮੈਦਾਨ ਵਿੱਚ ਤਲਵਾਰ ਨਾਲ ਵੱਢੇ ਹੋਏ ਨੂੰ ਜਾਂ ਕਿਸੇ ਲਾਸ਼ ਨੂੰ ਜਾਂ ਆਦਮੀ ਦੀ ਹੱਡੀ ਨੂੰ ਜਾਂ ਕਿਸੇ ਕਬਰ ਨੂੰ ਛੂਹੇ ਉਹ ਸੱਤ ਦਿਨ ਤੱਕ ਅਸ਼ੁੱਧ ਰਹੇਗਾ।

ਗਿਣਤੀ 19:17 (PANIRV)
Square Portrait Landscape 4K UHD
ਅਤੇ ਉਸ ਅਸ਼ੁੱਧ ਮਨੁੱਖ ਲਈ ਪਾਪ ਦੀ ਭੇਟ ਦੀ ਸੁਆਹ ਨੂੰ ਲੈ ਕੇ ਇੱਕ ਭਾਂਡੇ ਵਿੱਚ ਪਾ ਕੇ ਉਸ ਉੱਤੇ ਵਗਦਾ ਪਾਣੀ ਪਾਇਆ ਜਾਵੇ।

ਗਿਣਤੀ 19:18 (PANIRV)
Square Portrait Landscape 4K UHD
ਅਤੇ ਕੋਈ ਸ਼ੁੱਧ ਮਨੁੱਖ ਜੂਫ਼ਾ ਲੈ ਕੇ ਉਸ ਜਲ ਵਿੱਚ ਡਬੋਵੇ, ਫੇਰ ਉਸ ਤੰਬੂ ਉੱਤੇ, ਸਾਰਿਆਂ ਭਾਂਡਿਆਂ ਉੱਤੇ, ਉਨ੍ਹਾਂ ਪ੍ਰਾਣੀਆਂ ਜਿਹੜੇ ਉੱਥੇ ਸਨ, ਨਾਲੇ ਉਸ ਉੱਤੇ ਜਿਸ ਨੇ ਹੱਡੀ ਨੂੰ ਜਾਂ ਵੱਢੇ ਹੋਏ ਨੂੰ ਜਾਂ ਲਾਸ਼ ਨੂੰ ਜਾਂ ਕਬਰ ਨੂੰ ਛੂਹਿਆ ਹੋਵੇ, ਉਸ ਉੱਤੇ ਛਿੜਕੇ।

ਗਿਣਤੀ 19:19 (PANIRV)
Square Portrait Landscape 4K UHD
ਅਤੇ ਸ਼ੁੱਧ ਪੁਰਖ ਤੀਜੇ ਦਿਨ ਅਤੇ ਸੱਤਵੇਂ ਦਿਨ ਅਸ਼ੁੱਧ ਪੁਰਖ ਉੱਤੇ ਇਸ ਨੂੰ ਛਿੜਕੇ ਅਤੇ ਇਸ ਤਰ੍ਹਾਂ ਸੱਤਵੇਂ ਦਿਨ ਉਹ ਨੂੰ ਸ਼ੁੱਧ ਕਰੇ। ਉਹ ਆਪਣੇ ਕੱਪੜੇ ਧੋਵੇ ਅਤੇ ਅਸ਼ਨਾਨ ਕਰੇ ਤਾਂ ਉਹ ਸ਼ਾਮ ਨੂੰ ਸ਼ੁੱਧ ਹੋਵੇਗਾ।

ਗਿਣਤੀ 19:20 (PANIRV)
Square Portrait Landscape 4K UHD
ਪਰ ਜਿਹੜਾ ਮਨੁੱਖ ਅਸ਼ੁੱਧ ਰਹੇ ਅਤੇ ਆਪਣੇ ਆਪ ਨੂੰ ਸ਼ੁੱਧ ਨਾ ਕਰੇ, ਉਹ ਪ੍ਰਾਣੀ ਸਭਾ ਵਿੱਚੋਂ ਕੱਢਿਆ ਜਾਵੇ ਕਿਉਂ ਜੋ ਉਹ ਨੇ ਯਹੋਵਾਹ ਦੇ ਪਵਿੱਤਰ ਸਥਾਨ ਨੂੰ ਭਰਿਸ਼ਟ ਕੀਤਾ। ਅਸ਼ੁੱਧਤਾਈ ਦਾ ਜਲ ਉਹ ਦੇ ਉੱਤੇ ਨਹੀਂ ਛਿੜਕਿਆ ਗਿਆ ਸੋ ਉਹ ਅਸ਼ੁੱਧ ਹੈ।

ਗਿਣਤੀ 19:21 (PANIRV)
Square Portrait Landscape 4K UHD
ਅਤੇ ਉਨ੍ਹਾਂ ਲਈ ਇਹ ਸਦਾ ਦੀ ਬਿਧੀ ਹੋਵੇਗੀ ਅਤੇ ਅਸ਼ੁੱਧਤਾਈ ਦੇ ਜਲ ਦਾ ਛਿੜਕਣ ਵਾਲਾ ਆਪਣੇ ਕੱਪੜੇ ਧੋਵੇ ਅਤੇ ਅਸ਼ੁੱਧਤਾਈ ਦੇ ਜਲ ਨੂੰ ਛੂਹਣ ਵਾਲਾ ਸ਼ਾਮ ਤੱਕ ਅਸ਼ੁੱਧ ਰਹੇ।

ਗਿਣਤੀ 19:22 (PANIRV)
Square Portrait Landscape 4K UHD
ਅਤੇ ਜੋ ਕੁਝ ਉਹ ਅਸ਼ੁੱਧ ਮਨੁੱਖ ਛੂਹੇ ਉਹ ਵੀ ਅਸ਼ੁੱਧ ਹੋਵੇਗਾ ਅਤੇ ਜਿਹੜਾ ਮਨੁੱਖ ਉਸ ਚੀਜ਼ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

Available Bible Translations

American Standard Version
Numbers 19 (ASV) »
King James Version
Numbers 19 (KJV) »
GOD’S WORD® (GW)
Numbers 19 (GW) »
World English Bible
Numbers 19 (WEB) »
Louis Segond 1910
Nombres 19 (LSG) »
Luther Bibel 1912
Numeri 19 (LUTH1912) »
इंडियन रिवाइज्ड वर्जन - हिंदी
गिनती 19 (HINIRV) »
ভারতীয় সংশোধিত সংস্করণ - বাংলা
গননা 19 (BENIRV) »
இந்தியன் ரீவைஸ்டு வேர்ஷன் - தமிழ்
எண்ணாகமம் 19 (TAMIRV) »
इंडियन रिवाइज्ड वर्जन - मराठी
गणना 19 (MARIRV) »
ఇండియన్ రేవిజ్డ్ వెర్షన్ - తెలుగు
సంఖ్యాకాండం 19 (TELIRV) »
ઇન્ડિયન રિવાયઝ્ડ વર્ઝન - ગુજરાતી
ગણના 19 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅರಣ್ಯಕಾಂಡ 19 (KANIRV) »
الكتاب المقدس باللغة العربية، فان دايك
اَلْعَدَد 19 (AVD) »
תנ ך עברי מודרני
במדבר 19 (HEB) »
Bíblia Sagrada Português
Números 19 (BSL) »
Kinh Thánh: Tiếng Việt
Dân Số 19 (VIE) »
Reina Valera Antigua
Números 19 (RVA) »
La Sacra Bibbia
Numeri 19 (RIV) »
圣 经 简体中文和合本
民 数 记 19 (CUVS) »
聖 經 繁體中文和合本
民 數 記 19 (CUVT) »
Bibla e Shenjtë
Numrat 19 (ALB) »
Svenska Bibeln 1917
4 Mosebok 19 (SV1917) »
Библия на русском
Числа 19 (RUSV) »
Українська Біблія
Числа 19 (UKR) »
Szent Biblia - Magyar
4 Mózes 19 (KAR) »
Българска Библия
Числа 19 (BULG) »
聖書 日本語
民数記 19 (JPN) »
Biblia Takatifu
Hesabu 19 (SWHULB) »
Kitaabka Quduuska Ah
Tirintii 19 (SOM) »
De Heilige Schrift
Numberi 19 (NLD) »

ਗਿਣਤੀ (PANIRV) Chapter Selection

PANIRV Book Selection List