ਗਿਣਤੀ Chapter 27 PANIRV Bible Verse Images

ਗਿਣਤੀ 27 Bible Verse Pictures. Choose from a large collection of inspirational, motivational and encouraging Bible verses with pictures of nature. Download and share ਗਿਣਤੀ 27 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਗਿਣਤੀ 27:1 (PANIRV)
Square Portrait Landscape 4K UHD
ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਟੱਬਰਾਂ ਵਿੱਚੋਂ ਸਲਾਫ਼ਹਾਦ ਜਿਹੜਾ ਹੇਫ਼ਰ ਦਾ ਪੁੱਤਰ ਗਿਲਆਦ ਦਾ ਪੋਤਾ ਮਾਕੀਰ ਦਾ ਪੜਪੋਤਾ ਅਤੇ ਮਨੱਸ਼ਹ ਦੀ ਅੰਸ ਤੋਂ ਸੀ ਉਸ ਦੀਆਂ ਧੀਆਂ ਆਈਆਂ ਜਿਨ੍ਹਾਂ ਦੇ ਨਾਮ ਮਹਲਾਹ, ਨੋਆਹ, ਹਾਗਲਾਹ, ਮਿਲਕਾਹ, ਅਤੇ ਤਿਰਸਾਹ ਸਨ

ਗਿਣਤੀ 27:2 (PANIRV)
Square Portrait Landscape 4K UHD
ਅਤੇ ਮੂਸਾ ਦੇ ਅੱਗੇ, ਅਲਆਜ਼ਾਰ ਜਾਜਕ, ਪ੍ਰਧਾਨਾਂ ਅਤੇ ਸਾਰੀ ਮੰਡਲੀ ਦੇ ਅੱਗੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਆਖਿਆ,

ਗਿਣਤੀ 27:3 (PANIRV)
Square Portrait Landscape 4K UHD
ਸਾਡਾ ਪਿਤਾ ਉਜਾੜ ਵਿੱਚ ਮਰ ਗਿਆ ਪਰ ਉਹ ਉਸ ਟੋਲੀ ਵਿੱਚ ਨਹੀਂ ਸੀ ਜਿਹੜੇ ਕੋਰਹ ਦੀ ਮੰਡਲੀ ਨਾਲ ਰਲ ਕੇ ਯਹੋਵਾਹ ਦੇ ਵਿਰੁੱਧ ਹੋ ਗਏ ਸਨ। ਉਹ ਤਾਂ ਆਪਣੇ ਹੀ ਪਾਪ ਨਾਲ ਮਰਿਆ ਅਤੇ ਉਸ ਦੇ ਪੁੱਤਰ ਨਹੀਂ ਸਨ।

ਗਿਣਤੀ 27:4 (PANIRV)
Square Portrait Landscape 4K UHD
ਸਾਡੇ ਪਿਤਾ ਦਾ ਨਾਮ ਉਸ ਦੇ ਟੱਬਰ ਵਿੱਚੋਂ ਪੁੱਤਰ ਨਾ ਹੋਣ ਦੇ ਕਾਰਨ ਕਿਉਂ ਮਿਟਾਇਆ ਜਾਵੇ? ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਜ਼ਮੀਨ ਦਿਓ।

ਗਿਣਤੀ 27:5 (PANIRV)
Square Portrait Landscape 4K UHD
ਤਾਂ ਮੂਸਾ ਉਨ੍ਹਾਂ ਦੀ ਬੇਨਤੀ ਨੂੰ ਯਹੋਵਾਹ ਅੱਗੇ ਲੈ ਗਿਆ।

ਗਿਣਤੀ 27:6 (PANIRV)
Square Portrait Landscape 4K UHD
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ,

ਗਿਣਤੀ 27:7 (PANIRV)
Square Portrait Landscape 4K UHD
ਸਲਾਫ਼ਹਾਦ ਦੀਆਂ ਧੀਆਂ ਠੀਕ ਬੋਲਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਨਾਲ ਜ਼ਰੂਰ ਜਾਇਦਾਦ ਦੇ ਅਰਥਾਤ ਉਨ੍ਹਾਂ ਤੱਕ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਪਹੁੰਚਾ ਦੇ।

ਗਿਣਤੀ 27:8 (PANIRV)
Square Portrait Landscape 4K UHD
ਤੂੰ ਇਸਰਾਏਲੀਆਂ ਨੂੰ ਬੋਲ ਕਿ ਜੇ ਕੋਈ ਮਨੁੱਖ ਮਰ ਜਾਵੇ ਅਤੇ ਉਸ ਦਾ ਪੁੱਤਰ ਨਾ ਹੋਵੇ ਤਾਂ ਉਸ ਦੀ ਜ਼ਮੀਨ ਉਸ ਦੀ ਧੀ ਨੂੰ ਦੇਵੋ।

ਗਿਣਤੀ 27:9 (PANIRV)
Square Portrait Landscape 4K UHD
ਜੇ ਉਸ ਦੀ ਧੀ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਭਰਾਵਾਂ ਨੂੰ ਦਿਓ।

ਗਿਣਤੀ 27:10 (PANIRV)
Square Portrait Landscape 4K UHD
ਜੇ ਉਸ ਦਾ ਭਰਾ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਪਿਤਾ ਦੇ ਭਰਾਵਾਂ ਨੂੰ ਦਿਓ।

ਗਿਣਤੀ 27:11 (PANIRV)
Square Portrait Landscape 4K UHD
ਅਤੇ ਜੇ ਉਸ ਦੇ ਪਿਤਾ ਦੇ ਭਰਾ ਨਾ ਹੋਣ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਜਿਹੜੇ ਉਸ ਦੇ ਟੱਬਰ ਦੇ ਹੋਣ ਦਿਓ ਅਤੇ ਉਹ ਆਪਣੇ ਕਬਜ਼ੇ ਵਿੱਚ ਲੈਣ ਅਤੇ ਇਹ ਇਸਰਾਏਲੀਆਂ ਲਈ ਨਿਆਂ ਦੀ ਬਿਧੀ ਹੋਵੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

ਗਿਣਤੀ 27:12 (PANIRV)
Square Portrait Landscape 4K UHD
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਤੂੰ ਇਸ ਅਬਾਰੀਮ ਨਾਮੀ ਪਰਬਤ ਉੱਤੇ ਚੜ੍ਹ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ।

ਗਿਣਤੀ 27:13 (PANIRV)
Square Portrait Landscape 4K UHD
ਜਦ ਤੂੰ ਉਹ ਨੂੰ ਵੇਖ ਲਿਆ ਤਾਂ ਤੂੰ ਵੀ ਆਪਣੇ ਲੋਕਾਂ ਵਿੱਚ ਜਾ ਰਲੇਗਾ ਜਿਵੇਂ ਹਾਰੂਨ ਤੇਰਾ ਭਰਾ ਜਾ ਰਲਿਆ ਹੈ।

ਗਿਣਤੀ 27:14 (PANIRV)
Square Portrait Landscape 4K UHD
ਇਸ ਲਈ ਕਿ ਤੁਸੀਂ ਮੇਰੇ ਹੁਕਮ ਨੂੰ ਸੀਨਈ ਦੀ ਉਜਾੜ ਵਿੱਚ ਰੱਦਿਆ ਜਦ ਮੰਡਲੀ ਵਿਰੋਧੀ ਹੋ ਗਈ ਅਤੇ ਤੁਸੀਂ ਮੈਨੂੰ ਉਸ ਪਾਣੀ ਵਿਖੇ ਉਨ੍ਹਾਂ ਦੀਆਂ ਅੱਖਾਂ ਅੱਗੇ ਪਵਿੱਤਰ ਨਾ ਠਹਿਰਾਇਆ। ਉਹ ਮਰੀਬਾਹ ਦਾ ਪਾਣੀ ਸੀਨ ਦੀ ਉਜਾੜ ਵਿੱਚ ਕਾਦੇਸ਼ ਦੇ ਕੋਲ ਸੀ।

ਗਿਣਤੀ 27:15 (PANIRV)
Square Portrait Landscape 4K UHD
ਫਿਰ ਮੂਸਾ ਨੇ ਯਹੋਵਾਹ ਨਾਲ ਗੱਲ ਕੀਤੀ

ਗਿਣਤੀ 27:16 (PANIRV)
Square Portrait Landscape 4K UHD
ਕਿ ਯਹੋਵਾਹ ਜਿਹੜਾ ਸਾਰੇ ਸਰੀਰਾਂ ਦੀਆਂ ਆਤਮਾਵਾਂ ਦਾ ਪਰਮੇਸ਼ੁਰ ਹੈ ਕਿਸੇ ਮਨੁੱਖ ਨੂੰ ਮੰਡਲੀ ਉੱਤੇ ਠਹਿਰਾਵੇ।

ਗਿਣਤੀ 27:17 (PANIRV)
Square Portrait Landscape 4K UHD
ਜਿਹੜਾ ਉਨ੍ਹਾਂ ਦੇ ਅੱਗੇ ਬਾਹਰ ਜਾਵੇ ਅਤੇ ਜਿਹੜਾ ਉਨ੍ਹਾਂ ਦੇ ਅੱਗੇ ਅੰਦਰ ਆਵੇ ਅਤੇ ਜਿਹੜਾ ਉਨ੍ਹਾਂ ਨੂੰ ਬਾਹਰ ਲੈ ਜਾਵੇ ਅਤੇ ਅੰਦਰ ਲੈ ਆਵੇ ਤਾਂ ਜੋ ਯਹੋਵਾਹ ਦੀ ਮੰਡਲੀ ਉਸ ਇੱਜੜ ਵਾਂਗੂੰ ਨਾ ਹੋਵੇ ਜਿਨ੍ਹਾਂ ਦਾ ਕੋਈ ਚਰਵਾਹਾ ਨਹੀਂ।

ਗਿਣਤੀ 27:18 (PANIRV)
Square Portrait Landscape 4K UHD
ਅੱਗੋਂ ਯਹੋਵਾਹ ਨੇ ਮੂਸਾ ਨੂੰ ਆਖਿਆ, ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਲਈ ਲੈ। ਉਹ ਇੱਕ ਮਨੁੱਖ ਹੈ ਜਿਸ ਦੇ ਵਿੱਚ ਆਤਮਾ ਹੈ ਅਤੇ ਤੂੰ ਆਪਣਾ ਹੱਥ ਉਸ ਉੱਤੇ ਰੱਖ।

ਗਿਣਤੀ 27:19 (PANIRV)
Square Portrait Landscape 4K UHD
ਫੇਰ ਤੂੰ ਉਹ ਨੂੰ ਅਲਆਜ਼ਾਰ ਜਾਜਕ ਦੇ ਅੱਗੇ ਅਤੇ ਸਾਰੀ ਮੰਡਲੀ ਦੇ ਅੱਗੇ ਖੜ੍ਹਾ ਕਰ ਕੇ ਉਨ੍ਹਾਂ ਦੇ ਵੇਖਦਿਆਂ ਉਹ ਨੂੰ ਅਧਿਕਾਰ ਦੇ।

ਗਿਣਤੀ 27:20 (PANIRV)
Square Portrait Landscape 4K UHD
ਅਤੇ ਤੂੰ ਉਸ ਨੂੰ ਆਪਣੀ ਪਦਵੀ ਤੋਂ ਦੇ ਤਾਂ ਜੋ ਇਸਰਾਏਲ ਦੀ ਸਾਰੀ ਮੰਡਲੀ ਉਸ ਦੀ ਸੁਣੇ।

ਗਿਣਤੀ 27:21 (PANIRV)
Square Portrait Landscape 4K UHD
ਅਤੇ ਉਹ ਅਲਆਜ਼ਾਰ ਜਾਜਕ ਦੇ ਅੱਗੇ ਖੜ੍ਹਾ ਹੋਵੇ ਅਤੇ ਉਹ ਯਹੋਵਾਹ ਦੇ ਅੱਗੇ ਊਰੀਮ ਦਾ ਫ਼ੈਸਲਾ ਉਹ ਦੇ ਵਿਖੇ ਪੁੱਛੇ। ਉਸ ਦੇ ਹੁਕਮ ਉੱਤੇ ਉਹ ਸਾਰੇ ਇਸਰਾਏਲੀ ਅਰਥਾਤ ਸਾਰੀ ਮੰਡਲੀ ਬਾਹਰ ਜਾਵੇ ਅਤੇ ਉਸ ਦੇ ਹੁਕਮ ਉੱਤੇ ਅੰਦਰ ਆਵੇ।

ਗਿਣਤੀ 27:22 (PANIRV)
Square Portrait Landscape 4K UHD
ਸੋ ਮੂਸਾ ਨੇ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਅਤੇ ਯਹੋਸ਼ੁਆ ਨੂੰ ਲੈ ਕੇ ਅਲਆਜ਼ਾਰ ਜਾਜਕ ਦੇ ਅੱਗੇ ਅਤੇ ਸਾਰੀ ਮੰਡਲੀ ਦੇ ਅੱਗੇ ਖੜ੍ਹਾ ਕੀਤਾ।

ਗਿਣਤੀ 27:23 (PANIRV)
Square Portrait Landscape 4K UHD
ਫੇਰ ਉਹ ਨੇ ਆਪਣੇ ਹੱਥ ਉਸ ਉੱਤੇ ਰੱਖੇ ਅਤੇ ਉਸ ਨੂੰ ਇਖ਼ਤਿਆਰ ਦਿੱਤਾ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਬੋਲਿਆ ਸੀ।

Available Bible Translations

American Standard Version
Numbers 27 (ASV) »
King James Version
Numbers 27 (KJV) »
GOD’S WORD® (GW)
Numbers 27 (GW) »
World English Bible
Numbers 27 (WEB) »
Louis Segond 1910
Nombres 27 (LSG) »
Luther Bibel 1912
Numeri 27 (LUTH1912) »
इंडियन रिवाइज्ड वर्जन - हिंदी
गिनती 27 (HINIRV) »
ভারতীয় সংশোধিত সংস্করণ - বাংলা
গননা 27 (BENIRV) »
இந்தியன் ரீவைஸ்டு வேர்ஷன் - தமிழ்
எண்ணாகமம் 27 (TAMIRV) »
इंडियन रिवाइज्ड वर्जन - मराठी
गणना 27 (MARIRV) »
ఇండియన్ రేవిజ్డ్ వెర్షన్ - తెలుగు
సంఖ్యాకాండం 27 (TELIRV) »
ઇન્ડિયન રિવાયઝ્ડ વર્ઝન - ગુજરાતી
ગણના 27 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅರಣ್ಯಕಾಂಡ 27 (KANIRV) »
الكتاب المقدس باللغة العربية، فان دايك
اَلْعَدَد 27 (AVD) »
תנ ך עברי מודרני
במדבר 27 (HEB) »
Bíblia Sagrada Português
Números 27 (BSL) »
Kinh Thánh: Tiếng Việt
Dân Số 27 (VIE) »
Reina Valera Antigua
Números 27 (RVA) »
La Sacra Bibbia
Numeri 27 (RIV) »
圣 经 简体中文和合本
民 数 记 27 (CUVS) »
聖 經 繁體中文和合本
民 數 記 27 (CUVT) »
Bibla e Shenjtë
Numrat 27 (ALB) »
Svenska Bibeln 1917
4 Mosebok 27 (SV1917) »
Библия на русском
Числа 27 (RUSV) »
Українська Біблія
Числа 27 (UKR) »
Szent Biblia - Magyar
4 Mózes 27 (KAR) »
Българска Библия
Числа 27 (BULG) »
聖書 日本語
民数記 27 (JPN) »
Biblia Takatifu
Hesabu 27 (SWHULB) »
Kitaabka Quduuska Ah
Tirintii 27 (SOM) »
De Heilige Schrift
Numberi 27 (NLD) »

ਗਿਣਤੀ (PANIRV) Chapter Selection

PANIRV Book Selection List