ਪਰਕਾਸ਼ ਦੀ ਪੋਥੀ Chapter 18 PANIRV Bible Verse Images

ਪਰਕਾਸ਼ ਦੀ ਪੋਥੀ 18 Bible Verse Pictures. Choose from a large collection of inspirational, motivational and encouraging Bible verses with pictures of nature. Download and share ਪਰਕਾਸ਼ ਦੀ ਪੋਥੀ 18 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਪਰਕਾਸ਼ ਦੀ ਪੋਥੀ 18:1 (PANIRV)
Square Portrait Landscape 4K UHD
ਇਸ ਤੋਂ ਬਾਅਦ ਮੈਂ ਇੱਕ ਹੋਰ ਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਦੇ ਕੋਲ ਅਧਿਕਾਰ ਸੀ ਅਤੇ ਉਹ ਦੇ ਤੇਜ ਨਾਲ ਧਰਤੀ ਚਾਨਣੀ ਹੋ ਗਈ।

ਪਰਕਾਸ਼ ਦੀ ਪੋਥੀ 18:2 (PANIRV)
Square Portrait Landscape 4K UHD
ਅਤੇ ਉਹ ਨੇ ਬਹੁਤ ਉੱਚੀ ਆਵਾਜ਼ ਮਾਰ ਕੇ ਆਖਿਆ, ਢਹਿ ਪਈ ਬਾਬੁਲ, ਵੱਡੀ ਨਗਰੀ ਡਿੱਗ ਪਈ! ਉਹ ਭੂਤਾਂ ਦਾ ਟਿਕਾਣਾ ਹੋ ਗਿਆ, ਨਾਲੇ ਹਰ ਅਸ਼ੁੱਧ ਆਤਮਾਵਾਂ ਦਾ ਅੱਡਾ, ਹਰ ਦੁਸ਼ਟ ਅਤੇ ਘਿਣਾਉਣੇ ਪੰਛੀ ਦਾ ਅੱਡਾ।

ਪਰਕਾਸ਼ ਦੀ ਪੋਥੀ 18:3 (PANIRV)
Square Portrait Landscape 4K UHD
ਕਿਉਂ ਜੋ ਉਹ ਦੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਤੋਂ ਸਾਰੀਆਂ ਕੌਮਾਂ ਨੇ ਪੀਤਾ, ਅਤੇ ਧਰਤੀ ਦੇ ਰਾਜਿਆਂ ਨੇ ਉਹ ਦੇ ਨਾਲ ਹਰਾਮਕਾਰੀ ਕੀਤੀ, ਅਤੇ ਧਰਤੀ ਦੇ ਵਪਾਰੀ ਉਹ ਦੇ ਬਹੁਤ ਜਿਆਦਾ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।

ਪਰਕਾਸ਼ ਦੀ ਪੋਥੀ 18:4 (PANIRV)
Square Portrait Landscape 4K UHD
ਮੈਂ ਇੱਕ ਹੋਰ ਅਵਾਜ਼ ਅਕਾਸ਼ ਤੋਂ ਇਹ ਆਖਦੇ ਸੁਣੀ, ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਕਿਤੇ ਤੁਸੀਂ ਉਹ ਦੇ ਪਾਪਾਂ ਦੇ ਭਾਗੀ ਬਣੋ, ਕਿਤੇ ਤੁਸੀਂ ਉਹ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਹੋਵੋ!

ਪਰਕਾਸ਼ ਦੀ ਪੋਥੀ 18:5 (PANIRV)
Square Portrait Landscape 4K UHD
ਉਹ ਦੇ ਪਾਪ ਤਾਂ ਸਵਰਗ ਤੱਕ ਪਹੁੰਚ ਗਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਯਾਦ ਕੀਤੇ ਹਨ।

ਪਰਕਾਸ਼ ਦੀ ਪੋਥੀ 18:6 (PANIRV)
Square Portrait Landscape 4K UHD
ਜਿਵੇਂ ਉਹ ਨੇ ਵਰਤਿਆ ਤਿਵੇਂ ਤੁਸੀਂ ਉਹ ਦੇ ਨਾਲ ਵੀ ਵਰਤੋ, ਸਗੋਂ ਉਹ ਦੇ ਕੰਮਾਂ ਦੇ ਅਨੁਸਾਰ ਉਹ ਨੂੰ ਦੁਗਣਾ ਬਦਲਾ ਦਿਓ, - ਜਿਹੜਾ ਪਿਆਲਾ ਉਹ ਨੇ ਭਰਿਆ, ਤੁਸੀਂ ਉਸ ਵਿੱਚ ਉਹ ਦੇ ਲਈ ਦੁਗਣਾ ਭਰੋ।

ਪਰਕਾਸ਼ ਦੀ ਪੋਥੀ 18:7 (PANIRV)
Square Portrait Landscape 4K UHD
ਜਿੰਨੀ ਉਹ ਨੇ ਆਪਣੀ ਵਡਿਆਈ ਕੀਤੀ, ਅਤੇ ਭੋਗ ਬਿਲਾਸ ਕੀਤਾ, ਉਨ੍ਹਾਂ ਹੀ ਉਹ ਨੂੰ ਕਸ਼ਟ ਅਤੇ ਸੋਗ ਦਿਉ, ਕਿਉਂ ਜੋ ਉਹ ਆਪਣੇ ਮਨ ਵਿੱਚ ਇਹ ਆਖਦੀ ਹੈ, ਮੈਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ, ਨਾ ਕਦੇ ਸੋਗ ਵੇਖਾਂਗੀ!

ਪਰਕਾਸ਼ ਦੀ ਪੋਥੀ 18:8 (PANIRV)
Square Portrait Landscape 4K UHD
ਇਸ ਕਰਕੇ ਉਹ ਦੀਆਂ ਮਹਾਂਮਾਰੀਆਂ ਇੱਕੋ ਦਿਨ ਵਿੱਚ ਆ ਪੈਣਗੀਆਂ; ਮੌਤ, ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੂ ਪਰਮੇਸ਼ੁਰ ਜਿਹੜਾ ਉਹ ਦਾ ਨਿਆਂ ਕਰਦਾ ਹੈ!

ਪਰਕਾਸ਼ ਦੀ ਪੋਥੀ 18:9 (PANIRV)
Square Portrait Landscape 4K UHD
ਧਰਤੀ ਦੇ ਰਾਜੇ ਜਿਨ੍ਹਾਂ ਉਹ ਦੇ ਨਾਲ ਹਰਾਮਕਾਰੀ ਅਤੇ ਭੋਗ ਬਿਲਾਸ ਕੀਤਾ, ਜਿਸ ਵੇਲੇ ਉਹ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਹ ਦੇ ਉੱਤੇ ਰੋਣਗੇ ਅਤੇ ਵਿਰਲਾਪ ਕਰਨਗੇ।

ਪਰਕਾਸ਼ ਦੀ ਪੋਥੀ 18:10 (PANIRV)
Square Portrait Landscape 4K UHD
ਅਤੇ ਉਹ ਦੇ ਕਸ਼ਟ ਤੋਂ ਡਰ ਦੇ ਮਾਰੇ ਉਹ ਦੂਰ ਖੜ ਕੇ ਆਖਣਗੇ, ਹਾਏ, ਹਾਏ! ਹੇ ਵੱਡੀ ਨਗਰੀ, ਮਜ਼ਬੂਤ ਨਗਰੀ ਬਾਬੁਲ! ਇੱਕੋ ਘੰਟੇ ਵਿੱਚ ਤੇਰਾ ਨਿਬੇੜਾ ਹੋ ਗਿਆ!

ਪਰਕਾਸ਼ ਦੀ ਪੋਥੀ 18:11 (PANIRV)
Square Portrait Landscape 4K UHD
ਧਰਤੀ ਦੇ ਵਪਾਰੀ ਉਹ ਨੂੰ ਰੋਂਦੇ ਅਤੇ ਕੁਰਲਾਉਂਦੇ ਹਨ, ਕਿਉਂ ਜੋ ਹੁਣ ਉਨ੍ਹਾਂ ਦਾ ਮਾਲ ਕੋਈ ਨਹੀਂ ਲੈਂਦਾ।

ਪਰਕਾਸ਼ ਦੀ ਪੋਥੀ 18:12 (PANIRV)
Square Portrait Landscape 4K UHD
ਅਰਥਾਤ ਮਾਲ ਸੋਨੇ ਦਾ ਅਤੇ ਚਾਂਦੀ, ਜਵਾਹਰ, ਮੋਤੀਆਂ, ਅਤੇ ਕਤਾਨ ਦਾ ਅਤੇ ਬੈਂਗਣੀ, ਰੇਸ਼ਮੀ ਅਤੇ ਲਾਲ ਰੰਗ ਦੇ ਕੱਪੜੇ ਦਾ ਅਤੇ ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ ਅਤੇ ਹਾਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਗਮਰਮਰ ਦੀ ਹਰੇਕ ਵਸਤ

ਪਰਕਾਸ਼ ਦੀ ਪੋਥੀ 18:13 (PANIRV)
Square Portrait Landscape 4K UHD
ਅਤੇ ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਮੈਅ, ਤੇਲ, ਮੈਦਾ, ਕਣਕ, ਡੰਗਰ, ਭੇਡਾਂ, ਘੋੜੇ ਅਤੇ ਰੱਥ, ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ।

ਪਰਕਾਸ਼ ਦੀ ਪੋਥੀ 18:14 (PANIRV)
Square Portrait Landscape 4K UHD
ਤੇਰੇ ਮਨਭਾਉਂਦੇ ਫਲ ਤੇਰੇ ਕੋਲੋਂ ਦੂਰ ਹੋ ਗਏ, ਸਾਰੀਆਂ ਕੀਮਤੀ ਅਤੇ ਭੜਕੀਲੀਆਂ ਵਸਤਾਂ ਤੇਰੇ ਕੋਲੋਂ ਜਾਂਦੀਆਂ ਰਹੀਆਂ, ਅਤੇ ਹੁਣ ਕਦੇ ਨਾ ਲੱਭਣਗੀਆਂ!

ਪਰਕਾਸ਼ ਦੀ ਪੋਥੀ 18:15 (PANIRV)
Square Portrait Landscape 4K UHD
ਇਨ੍ਹਾਂ ਵਸਤਾਂ ਦੇ ਵਪਾਰੀ ਜਿਹੜੇ ਉਹ ਦੇ ਰਾਹੀਂ ਧਨਵਾਨ ਹੋਏ ਸਨ, ਉਹ ਦੇ ਦੁੱਖ ਤੋਂ ਡਰ ਦੇ ਮਾਰੇ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ,

ਪਰਕਾਸ਼ ਦੀ ਪੋਥੀ 18:16 (PANIRV)
Square Portrait Landscape 4K UHD
ਹਾਏ ਹਾਏ, ਇਸ ਵੱਡੀ ਨਗਰੀ ਨੂੰ! ਜਿਹੜੀ ਕਤਾਨ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸੀ, ਅਤੇ ਸੋਨੇ, ਜਵਾਹਰਾਂ ਅਤੇ ਮੋਤੀਆਂ ਦੇ ਨਾਲ ਸ਼ਿੰਗਾਰੀ ਹੋਈ ਸੀ,

ਪਰਕਾਸ਼ ਦੀ ਪੋਥੀ 18:17 (PANIRV)
Square Portrait Landscape 4K UHD
ਕਿਉਂ ਜੋ ਐਨਾ ਸਾਰਾ ਧਨ ਇੱਕੋ ਘੰਟੇ ਵਿੱਚ ਬਰਬਾਦ ਹੋ ਗਿਆ ਹੈ!। ਹਰੇਕ ਮਲਾਹਾਂ ਦਾ ਸਿਰਕਰਦਾ ਅਤੇ ਹਰ ਕੋਈ ਜਿਹੜਾ ਜਹਾਜ਼ਾਂ ਵਿੱਚ ਕਿਧਰੇ ਫਿਰਦਾ ਹੈ ਅਤੇ ਮਲਾਹ ਅਤੇ ਸਮੁੰਦਰ ਉੱਤੇ ਜਿੰਨੇ ਰੋਜ਼ੀ ਰੋਟੀ ਕਮਾਉਂਦੇ ਹਨ, ਸੱਭੇ ਦੂਰ ਖੜ੍ਹੇ ਹੋਏ।

ਪਰਕਾਸ਼ ਦੀ ਪੋਥੀ 18:18 (PANIRV)
Square Portrait Landscape 4K UHD
ਅਤੇ ਉਹ ਦੇ ਸੜਨ ਦਾ ਧੂੰਆਂ ਵੇਖ ਕੇ ਚੀਕਾਂ ਮਾਰ ਉੱਠੇ ਅਤੇ ਬੋਲੇ ਭਈ ਕਿਹੜਾ ਇਸ ਵੱਡੀ ਨਗਰੀ ਦੇ ਵਰਗਾ ਹੈ?

ਪਰਕਾਸ਼ ਦੀ ਪੋਥੀ 18:19 (PANIRV)
Square Portrait Landscape 4K UHD
ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾਈ ਅਤੇ ਰੋਂਦਿਆਂ ਕੁਰਲਾਉਂਦਿਆਂ ਚੀਕਾਂ ਮਾਰ-ਮਾਰ ਕੇ ਆਖਿਆ, ਹਾਏ ਹਾਏ ਇਸ ਵੱਡੀ ਨਗਰੀ ਨੂੰ! ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਹ ਦੇ ਧਨ ਦੇ ਰਾਹੀਂ ਧਨੀ ਹੋ ਗਏ! ਉਹ ਤਾਂ ਇੱਕ ਘੰਟੇ ਵਿੱਚ ਬਰਬਾਦ ਹੋ ਗਈ!

ਪਰਕਾਸ਼ ਦੀ ਪੋਥੀ 18:20 (PANIRV)
Square Portrait Landscape 4K UHD
ਹੇ ਸਵਰਗ ਅਤੇ ਹੇ ਸੰਤੋ, ਰਸੂਲੋ ਅਤੇ ਨਬੀਓ, ਉਹ ਦੇ ਉੱਤੇ ਖੁਸ਼ੀ ਕਰੋ, ਕਿਉਂ ਜੋ ਪਰਮੇਸ਼ੁਰ ਨੇ ਨਿਆਂ ਕਰ ਕੇ ਤੁਹਾਡਾ ਬਦਲਾ ਉਸ ਤੋਂ ਲੈ ਲਿਆ!

ਪਰਕਾਸ਼ ਦੀ ਪੋਥੀ 18:21 (PANIRV)
Square Portrait Landscape 4K UHD
ਤਾਂ ਇੱਕ ਬਲਵਾਨ ਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸੇ ਤਰ੍ਹਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ!

ਪਰਕਾਸ਼ ਦੀ ਪੋਥੀ 18:22 (PANIRV)
Square Portrait Landscape 4K UHD
ਰਬਾਬੀਆਂ, ਗਵੱਈਆਂ, ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੁਰ੍ਹੀ ਫੂਕਣ ਵਾਲਿਆਂ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਕਿਸੇ ਪੇਸ਼ੇ ਦਾ ਕੋਈ ਕਾਰੀਗਰ ਤੇਰੇ ਵਿੱਚ ਫੇਰ ਕਦੇ ਨਾ ਲੱਭੇਗਾ। ਚੱਕੀ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ,

ਪਰਕਾਸ਼ ਦੀ ਪੋਥੀ 18:23 (PANIRV)
Square Portrait Landscape 4K UHD
ਅਤੇ ਦੀਵੇ ਦੀ ਰੋਸ਼ਨੀ ਤੇਰੇ ਵਿੱਚ ਫੇਰ ਕਦੀ ਨਾ ਚਮਕੇਗੀ, ਲਾੜੀ ਅਤੇ ਲਾੜੇ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਤੇਰੇ ਵਪਾਰੀ ਤਾਂ ਧਰਤੀ ਦੇ ਮਹਾਂ ਪੁਰਖ ਸਨ, ਅਤੇ ਸਾਰੀਆਂ ਕੌਮਾਂ ਤੇਰੀ ਜਾਦੂਗਰੀ ਨਾਲ ਭਰਮਾਈਆਂ ਗਈਆਂ,

ਪਰਕਾਸ਼ ਦੀ ਪੋਥੀ 18:24 (PANIRV)
Square Portrait Landscape 4K UHD
ਨਾਲੇ ਨਬੀਆਂ, ਸੰਤਾਂ ਅਤੇ ਉਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਮਾਰੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ!

Available Bible Translations

American Standard Version (ASV)
Revelation 18 (ASV) »
King James Version (KJV)
Revelation 18 (KJV) »
GOD’S WORD® (GW)
Revelation 18 (GW) »
Berean Bible (BSB)
Revelation 18 (BSB) »
World English Bible (WEB)
Revelation 18 (WEB) »
French Bible (LSG)
Apocalypse 18 (LSG) »
German Bible (LUTH1912)
Offenbarung 18 (LUTH1912) »
Arabic Bible (AVD)
رُؤيا 18 (AVD) »
Hebrew Bible (HEB)
ההתגלות 18 (HEB) »
Portuguese Bible (BSL)
Apocalipse 18 (BSL) »
Vietnamese Bible (VIE)
Khải Huyền 18 (VIE) »
Spanish Bible (RVA)
Apocalipsis 18 (RVA) »
Italian Bible (RIV)
Apocalisse 18 (RIV) »
Chinese Simplified (CUVS)
启 示 录 18 (CUVS) »
Chinese Traditional (CUVT)
启 示 录 18 (CUVT) »
Albanian Bible (ALB)
Zbulesa 18 (ALB) »
Swedish Bible (SV1917)
Uppenbarelseboken 18 (SV1917) »
Hungarian Bible (KAR)
Jelenések 18 (KAR) »
Norwegian Bible (NORSK)
Åpenbaringen 18 (NORSK) »

ਪਰਕਾਸ਼ ਦੀ ਪੋਥੀ (PANIRV) Chapter Selection

PANIRV Book Selection List