ਰੁੱਤ Chapter 1 PANIRV Bible Verse Images

ਰੁੱਤ 1 Bible Verse Pictures. Choose from a large collection of inspirational, motivational and encouraging Bible verses with pictures of nature. Download and share ਰੁੱਤ 1 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਰੁੱਤ 1:1 (PANIRV)
Square Portrait Landscape 4K UHD
ਬਹੁਤ ਪਹਿਲੇ ਸਮੇਂ ਦੌਰਾਨ ਅਜਿਹਾ ਹੋਇਆ ਕਿ ਇਸਰਾਏਲ ਦੇਸ ਵਿੱਚ ਕਾਲ ਪੈ ਗਿਆ। ਬੈਤਲਹਮ ਸ਼ਹਿਰ ਦੇ ਯਹੂਦਾਹ ਖੇਤਰ ਦਾ ਇੱਕ ਮਨੁੱਖ ਆਪਣੀ ਪਤਨੀ ਅਤੇ ਦੋਵੇਂ ਪੁੱਤਰਾਂ ਦੇ ਨਾਲ ਮੋਆਬ ਦੇ ਦੇਸ ਵਿੱਚ ਪਰਦੇਸੀ ਹੋ ਕੇ ਰਹਿਣ ਨੂੰ ਗਿਆ।

ਰੁੱਤ 1:2 (PANIRV)
Square Portrait Landscape 4K UHD
ਉਸ ਮਨੁੱਖ ਦਾ ਨਾਮ ਅਲੀਮਲਕ ਅਤੇ ਉਸ ਦੀ ਪਤਨੀ ਦਾ ਨਾਮ ਨਾਓਮੀ ਸੀ, ਉਸ ਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਓਨ ਸਨ। ਇਹ ਬੈਤਲਹਮ ਸ਼ਹਿਰ ਦੇ ਯਹੂਦਾਹ ਖੇਤਰ ਦੇ ਅਫਰਾਥੀ ਸਮੂਹ ਦੇ ਸਨ ਅਤੇ ਉਹ ਮੋਆਬ ਦੇ ਦੇਸ ਵਿੱਚ ਆ ਕੇ ਉੱਥੇ ਰਹਿਣ ਲੱਗੇ।

ਰੁੱਤ 1:3 (PANIRV)
Square Portrait Landscape 4K UHD
ਜਦ ਉਹ ਮੋਆਬ ਵਿੱਚ ਹੀ ਸਨ, ਨਾਓਮੀ ਦਾ ਪਤੀ ਅਲੀਮਲਕ ਮਰ ਗਿਆ। ਨਾਓਮੀ ਅਤੇ ਉਸ ਦੇ ਦੋਵੇਂ ਪੁੱਤਰ ਰਹਿ ਗਏ l

ਰੁੱਤ 1:4 (PANIRV)
Square Portrait Landscape 4K UHD
ਉਨ੍ਹਾਂ ਦੋਹਾਂ ਪੁੱਤਰਾਂ ਨੇ ਮੋਆਬ ਦੀਆਂ ਕੁਆਰੀਆਂ ਵਿੱਚੋਂ ਇੱਕ-ਇੱਕ ਕੁਆਰੀ ਨਾਲ ਵਿਆਹ ਕਰਵਾ ਲਿਆ। ਇੱਕ ਦਾ ਨਾਮ ਆਰਪਾਹ, ਦੂਜੀ ਦਾ ਨਾਮ ਰੂਥ ਸੀ ਅਤੇ ਉਹ ਲੱਗਭੱਗ ਦਸ ਸਾਲ ਤੱਕ ਉੱਥੇ ਰਹੇ।

ਰੁੱਤ 1:5 (PANIRV)
Square Portrait Landscape 4K UHD
ਇਸ ਤੋਂ ਬਾਦ ਮਹਿਲੋਨ ਅਤੇ ਕਿਲਓਨ ਦੋਵੇਂ ਮਰ ਗਏ। ਨਾਓਮੀ ਆਪਣੇ ਦੋਵੇਂ ਪੁੱਤਰਾਂ ਅਤੇ ਪਤੀ ਤੋਂ ਬਿਨ੍ਹਾਂ ਇਕੱਲੀ ਰਹਿ ਗਈ।

ਰੁੱਤ 1:6 (PANIRV)
Square Portrait Landscape 4K UHD
ਤਦ ਕੁਝ ਦਿਨਾਂ ਤੋਂ ਬਾਅਦ, ਨਾਓਮੀ ਆਪਣੀਆਂ ਦੋਵੇਂ ਨੂੰਹਾਂ ਦੇ ਨਾਲ ਮੋਆਬ ਦੇ ਦੇਸ ਤੋਂ ਵਾਪਸ ਜਾਣ ਲਈ ਉੱਠੀ ਕਿਉਂਕਿ ਉਸ ਨੇ ਮੋਆਬ ਦੇ ਦੇਸ ਵਿੱਚ ਇਹ ਗੱਲ ਸੁਣੀ ਕਿ ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਹੈ।

ਰੁੱਤ 1:7 (PANIRV)
Square Portrait Landscape 4K UHD
ਇਸ ਲਈ ਉਹ ਉਸ ਸਥਾਨ ਤੋਂ ਜਿੱਥੇ ਉਹ ਰਹਿੰਦੀ ਸੀ, ਆਪਣੀ ਦੋਵੇਂ ਨੂੰਹਾਂ ਦੇ ਨਾਲ ਤੁਰ ਪਈ ਅਤੇ ਯਹੂਦਾਹ ਦੇ ਦੇਸ ਨੂੰ ਮੁੜ ਜਾਣ ਲਈ ਸਫ਼ਰ ਸ਼ੁਰੂ ਕੀਤਾ।

ਰੁੱਤ 1:8 (PANIRV)
Square Portrait Landscape 4K UHD
ਨਾਓਮੀ ਨੇ ਆਪਣੀਆਂ ਨੂੰਹਾਂ ਨੂੰ ਕਿਹਾ, “ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਘਰ ਚਲੀਆਂ ਜਾਓ। ਜਿਵੇਂ ਤੁਸੀਂ ਮੇਰੇ ਮ੍ਰਿਤਕਾਂ ਉੱਤੇ ਅਤੇ ਮੇਰੇ ਉੱਤੇ ਦਯਾ ਕੀਤੀ ਹੈ, ਉਸੇ ਤਰ੍ਹਾਂ ਯਹੋਵਾਹ ਤੁਹਾਡੇ ਉੱਤੇ ਦਯਾ ਕਰੇ।

ਰੁੱਤ 1:9 (PANIRV)
Square Portrait Landscape 4K UHD
ਯਹੋਵਾਹ ਅਜਿਹਾ ਕਰੇ ਕਿ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ।” ਤਦ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈਆਂ।

ਰੁੱਤ 1:10 (PANIRV)
Square Portrait Landscape 4K UHD
ਫੇਰ ਉਨ੍ਹਾਂ ਨੇ ਉਸ ਨੂੰ ਕਿਹਾ, “ਸੱਚ-ਮੁੱਚ ਅਸੀਂ ਤੇਰੇ ਨਾਲ, ਤੇਰੇ ਲੋਕਾਂ ਦੇ ਵਿੱਚ ਜਾਵਾਂਗੀਆਂ।”

ਰੁੱਤ 1:11 (PANIRV)
Square Portrait Landscape 4K UHD
ਅੱਗੋਂ ਨਾਓਮੀ ਨੇ ਕਿਹਾ, “ਹੇ ਮੇਰੀ ਧੀਓ, ਵਾਪਸ ਚਲੀਆਂ ਜਾਓ। ਤੁਸੀਂ ਮੇਰੇ ਨਾਲ ਕਿਉਂ ਆਉਂਦੀਆਂ ਹੋ? ਭਲਾ, ਮੇਰੇ ਗਰਭ ਵਿੱਚ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ?

ਰੁੱਤ 1:12 (PANIRV)
Square Portrait Landscape 4K UHD
ਹੇ ਮੇਰੀਓ ਧੀਓ, ਵਾਪਸ ਚਲੀਆਂ ਜਾਓ, ਕਿਉਂਕਿ ਮੈਂ ਬਹੁਤ ਬੁੱਢੀ ਹਾਂ ਅਤੇ ਪਤੀ ਕਰਨ ਦੇ ਯੋਗ ਨਹੀਂ ਹਾਂ, ਜੇ ਮੈਂ ਆਖਾਂ ਕਿ ਮੈਨੂੰ ਆਸ ਹੈ ਕਿ ਜੇਕਰ ਅੱਜ ਦੀ ਰਾਤ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜੰਮਦੀ

ਰੁੱਤ 1:13 (PANIRV)
Square Portrait Landscape 4K UHD
ਤਾਂ ਵੀ ਜਦ ਤੱਕ ਉਹ ਵੱਡੇ ਹੁੰਦੇ ਭਲਾ, ਤਦ ਤੱਕ ਤੁਸੀਂ ਉਡੀਕਦੀਆਂ ਅਤੇ ਉਨ੍ਹਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ ਮੇਰੀ ਧੀਓ, ਅਜਿਹਾ ਨਾ ਹੋਵੇ, ਕਿਉਂਕਿ ਮੇਰਾ ਦੁੱਖ ਤੁਹਾਡੇ ਦੁੱਖ ਨਾਲੋਂ ਬਹੁਤ ਵੱਡਾ ਹੈ, ਕਿਉਂ ਜੋ ਯਹੋਵਾਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ।”

ਰੁੱਤ 1:14 (PANIRV)
Square Portrait Landscape 4K UHD
ਤਦ ਉਹ ਫਿਰ ਉੱਚੀ ਅਵਾਜ਼ ਨਾਲ ਰੋਈਆਂ ਅਤੇ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ ਪਰ ਰੂਥ ਨੇ ਨਾਓਮੀ ਨੂੰ ਨਾ ਛੱਡਿਆ।

ਰੁੱਤ 1:15 (PANIRV)
Square Portrait Landscape 4K UHD
ਤਦ ਨਾਓਮੀ ਨੇ ਰੂਥ ਨੂੰ ਕਿਹਾ, “ਵੇਖ, ਤੇਰੀ ਜੇਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਦੇ ਕੋਲ ਮੁੜ ਗਈ ਹੈ, ਤੂੰ ਵੀ ਆਪਣੀ ਜੇਠਾਣੀ ਦੇ ਪਿੱਛੇ ਚਲੀ ਜਾ।”

ਰੁੱਤ 1:16 (PANIRV)
Square Portrait Landscape 4K UHD
ਪਰ ਰੂਥ ਨੇ ਕਿਹਾ, “ਮੇਰੇ ਅੱਗੇ ਤਰਲੇ ਨਾ ਕਰ ਕਿ ਮੈਂ ਤੈਨੂੰ ਇਕੱਲੀ ਛੱਡਾਂ ਅਤੇ ਵਾਪਸ ਮੁੜਾਂ ਕਿਉਂਕਿ ਜਿੱਥੇ ਤੂੰ ਜਾਵੇਂਗੀ, ਉੱਥੇ ਹੀ ਮੈਂ ਜਾਂਵਾਂਗੀ ਅਤੇ ਜਿੱਥੇ ਤੂੰ ਰਹੇਂਗੀ, ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ,

ਰੁੱਤ 1:17 (PANIRV)
Square Portrait Landscape 4K UHD
ਜਿੱਥੇ ਤੂੰ ਮਰੇਂਗੀ, ਉੱਥੇ ਮੈਂ ਮਰਾਂਗੀ ਅਤੇ ਅਸੀਂ ਉੱਥੇ ਹੀ ਦਫ਼ਨਾਈਆਂ ਜਾਵਾਂਗੀਆਂ l ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਨਾਲੋਂ ਵੀ ਵੱਧ, ਮੌਤ ਤੋਂ ਬਿਨ੍ਹਾਂ ਕੋਈ ਹੋਰ ਕਾਰਨ ਮੈਨੂੰ ਤੇਰੇ ਤੋਂ ਵੱਖਰਾ ਨਾ ਕਰੇ।”

ਰੁੱਤ 1:18 (PANIRV)
Square Portrait Landscape 4K UHD
ਜਦ ਨਾਓਮੀ ਨੇ ਵੇਖਿਆ ਕਿ ਰੂਥ ਨੇ ਉਸ ਦੇ ਨਾਲ ਜਾਣ ਲਈ ਆਪਣੇ ਮਨ ਵਿੱਚ ਠਾਣ ਲਿਆ ਹੈ ਤਾਂ ਉਹ ਉਸ ਨੂੰ ਵਾਪਸ ਜਾਣ ਨੂੰ ਆਖਣ ਤੋਂ ਹਟ ਗਈ।

ਰੁੱਤ 1:19 (PANIRV)
Square Portrait Landscape 4K UHD
ਤਦ ਉਹ ਦੋਵੇਂ ਤੁਰ ਪਈਆਂ ਅਤੇ ਬੈਤਲਹਮ ਵਿੱਚ ਆਈਆਂ। ਜਦ ਉਹ ਬੈਤਲਹਮ ਵਿੱਚ ਪਹੁੰਚੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲ਼ਾ ਪੈ ਗਿਆ ਅਤੇ ਇਸਤਰੀਆਂ ਕਹਿਣ ਲੱਗੀਆਂ, “ਕੀ ਇਹ ਨਾਓਮੀ ਹੈ?”

ਰੁੱਤ 1:20 (PANIRV)
Square Portrait Landscape 4K UHD
ਨਾਓਮੀ ਨੇ ਉਨ੍ਹਾਂ ਨੂੰ ਕਿਹਾ, “ਮੈਨੂੰ ਨਾਓਮੀ ਨਾ ਕਹੋ, ਮੈਨੂੰ ‘ਮਾਰਾ’ ਕਹੋ ਕਿਉਂ ਜੋ ਸਰਬ ਸ਼ਕਤੀਮਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ।

ਰੁੱਤ 1:21 (PANIRV)
Square Portrait Landscape 4K UHD
ਮੈਂ ਭਰੀ ਪੂਰੀ ਇੱਥੋਂ ਨਿੱਕਲੀ ਸੀ, ਪਰ ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ। ਫੇਰ ਤੁਸੀਂ ਮੈਨੂੰ ਨਾਓਮੀ ਕਿਉਂ ਕਹਿੰਦੀਆਂ ਹੋ? ਤੁਸੀਂ ਵੇਖਦੇ ਹੋ, ਜੋ ਯਹੋਵਾਹ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ।”

ਰੁੱਤ 1:22 (PANIRV)
Square Portrait Landscape 4K UHD
ਗੱਲ ਕਾਹਦੀ, ਨਾਓਮੀ ਅਤੇ ਉਸ ਦੀ ਨੂੰਹ ਮੋਆਬਣ ਰੂਥ, ਮੋਆਬ ਦੇ ਦੇਸ ਤੋਂ ਵਾਪਸ ਆਈਆਂ ਅਤੇ ਜੌਂ ਦੀ ਵਾਢੀ ਦੇ ਦਿਨਾਂ ਵਿੱਚ ਬੈਤਲਹਮ ਨੂੰ ਪਹੁੰਚੀਆਂ।

Available Bible Translations

American Standard Version (ASV)
Ruth 1 (ASV) »
King James Version (KJV)
Ruth 1 (KJV) »
GOD’S WORD® (GW)
Ruth 1 (GW) »
Berean Bible (BSB)
Ruth 1 (BSB) »
World English Bible (WEB)
Ruth 1 (WEB) »
French Bible (LSG)
Ruth 1 (LSG) »
German Bible (LUTH1912)
Rut 1 (LUTH1912) »
Hindi Bible (HINIRV)
रूत 1 (HINIRV) »
Bengali Bible (BENIRV)
ৰূথ 1 (BENIRV) »
Tamil Bible (TAMIRV)
ரூத் 1 (TAMIRV) »
Marathi Bible (MARIRV)
रूथ 1 (MARIRV) »
Telugu Bible (TELIRV)
రూతు 1 (TELIRV) »
Gujarati Bible (GUJIRV)
રૂથ 1 (GUJIRV) »
Kannada Bible (KANIRV)
ರೂತಳು 1 (KANIRV) »
Arabic Bible (AVD)
رَاعُوث 1 (AVD) »
Hebrew Bible (HEB)
רות 1 (HEB) »
Portuguese Bible (BSL)
Rute 1 (BSL) »
Vietnamese Bible (VIE)
Ru-tơ 1 (VIE) »
Spanish Bible (RVA)
Rut 1 (RVA) »
Italian Bible (RIV)
Rut 1 (RIV) »
Chinese Simplified (CUVS)
路 得 记 1 (CUVS) »
Chinese Traditional (CUVT)
路 得 記 1 (CUVT) »
Albanian Bible (ALB)
Ruthi 1 (ALB) »
Swedish Bible (SV1917)
Rut 1 (SV1917) »
Russian Bible (RUSV)
Руфь 1 (RUSV) »
Ukrainian Bible (UKR)
Рут 1 (UKR) »
Hungarian Bible (KAR)
Ruth 1 (KAR) »
Bulgarian Bible (BULG)
Рут 1 (BULG) »
Japanese Bible (JPN)
ルツ記 1 (JPN) »
Norwegian Bible (NORSK)
Rut 1 (NORSK) »

ਰੁੱਤ (PANIRV) Chapter Selection

1 2 3 4

PANIRV Book Selection List