ਰੁੱਤ Chapter 3 PANIRV Bible Verse Images

ਰੁੱਤ 3 Bible Verse Pictures. Choose from a large collection of inspirational, motivational and encouraging Bible verses with pictures of nature. Download and share ਰੁੱਤ 3 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਰੁੱਤ 3:1 (PANIRV)
Square Portrait Landscape 4K UHD
ਇੱਕ ਦਿਨ ਉਸ ਦੀ ਸੱਸ ਨਾਓਮੀ ਨੇ ਰੂਥ ਨੂੰ ਕਿਹਾ, “ਹੇ ਮੇਰੀਏ ਧੀਏ, ਕੀ ਮੈਂ ਤੇਰੇ ਲਈ ਕੋਈ ਘਰ ਨਾ ਲੱਭਾਂ, ਜੋ ਤੇਰਾ ਭਲਾ ਹੋਵੇ?

ਰੁੱਤ 3:2 (PANIRV)
Square Portrait Landscape 4K UHD
ਭਲਾ, ਹੁਣ ਬੋਅਜ਼ ਸਾਡੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਨਹੀਂ, ਜਿਸ ਦੀਆਂ ਦਾਸੀਆਂ ਦੇ ਨਾਲ ਤੂੰ ਰਹੀ ਸੀ? ਵੇਖ, ਉਹ ਅੱਜ ਰਾਤ ਪਿੜ ਵਿੱਚ ਜੌਂ ਛੱਟੇਂਗਾ,

ਰੁੱਤ 3:3 (PANIRV)
Square Portrait Landscape 4K UHD
ਸੋ ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਚੰਗੇ ਬਸਤਰ ਪਾ ਕੇ ਪਿੜ ਵੱਲ ਜਾ ਅਤੇ ਜਦ ਤੱਕ ਉਹ ਖਾ ਪੀ ਨਾ ਚੁੱਕੇ ਤਦ ਤੱਕ ਆਪਣੇ ਆਪ ਨੂੰ ਉਸ ਮਨੁੱਖ ਅੱਗੇ ਪ੍ਰਗਟ ਨਾ ਕਰੀਂ।

ਰੁੱਤ 3:4 (PANIRV)
Square Portrait Landscape 4K UHD
ਅਤੇ ਜਦ ਬੋਅਜ਼ ਲੇਟ ਜਾਵੇ ਤਾਂ ਉਸ ਸਥਾਨ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ ਰੱਖੀਂ। ਫੇਰ ਤੂੰ ਅੰਦਰ ਜਾ ਕੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੇਟ ਜਾਵੀਂ ਅਤੇ ਫਿਰ ਉਹ ਸਭ ਕੁਝ ਜੋ ਤੂੰ ਕਰਨਾ ਹੈ, ਤੈਨੂੰ ਆਪ ਹੀ ਦੱਸੇਗਾ।”

ਰੁੱਤ 3:5 (PANIRV)
Square Portrait Landscape 4K UHD
ਰੂਥ ਨੇ ਆਪਣੀ ਸੱਸ ਨੂੰ ਕਿਹਾ, “ਜੋ ਕੁਝ ਤੂੰ ਮੈਨੂੰ ਕਿਹਾ ਹੈ, ਮੈਂ ਸਭ ਕਰਾਂਗੀ।”

ਰੁੱਤ 3:6 (PANIRV)
Square Portrait Landscape 4K UHD
ਇਸ ਤੋਂ ਬਾਦ, ਉਹ ਪਿੜ ਵੱਲ ਚਲੀ ਗਈ ਅਤੇ ਜੋ ਕੁਝ ਉਹ ਦੀ ਸੱਸ ਨੇ ਆਗਿਆ ਦਿੱਤੀ ਸੀ, ਉਹ ਸਭ ਕੁਝ ਉਸ ਨੇ ਕੀਤਾ।

ਰੁੱਤ 3:7 (PANIRV)
Square Portrait Landscape 4K UHD
ਜਦ ਬੋਅਜ਼ ਖਾ ਪੀ ਚੁੱਕਿਆ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਉਹ ਅਨਾਜ ਦੇ ਢੇਰ ਦੇ ਇੱਕ ਪਾਸੇ ਵੱਲ ਜਾ ਕੇ ਲੰਮਾ ਪੈ ਗਿਆ, ਤਦ ਰੂਥ ਚੁੱਪ-ਚੁਪੀਤੇ ਆਈ ਅਤੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਲੇਟ ਗਈ।

ਰੁੱਤ 3:8 (PANIRV)
Square Portrait Landscape 4K UHD
ਫਿਰ ਅਜਿਹਾ ਹੋਇਆ ਕਿ ਅੱਧੀ ਰਾਤ ਨੂੰ ਉਹ ਮਨੁੱਖ ਚੌਂਕ ਗਿਆ ਅਤੇ ਪਾਸਾ ਪਰਤ ਕੇ ਵੇਖਿਆ ਕਿ ਇੱਕ ਇਸਤਰੀ ਉਸ ਦੇ ਪੈਰਾਂ ਕੋਲ ਲੇਟੀ ਹੋਈ ਹੈ।

ਰੁੱਤ 3:9 (PANIRV)
Square Portrait Landscape 4K UHD
ਬੋਅਜ਼ ਨੇ ਪੁੱਛਿਆ, “ਤੂੰ ਕੌਣ ਹੈਂ?” ਉਹ ਬੋਲੀ, “ਮੈਂ ਤੁਹਾਡੀ ਦਾਸੀ ਰੂਥ ਹਾਂ, ਤੁਸੀਂ ਆਪਣੀ ਦਾਸੀ ਉੱਤੇ ਆਪਣੀ ਚੱਦਰ ਦਾ ਪੱਲਾ ਪਾ ਦਿਉ ਕਿਉਂ ਜੋ ਤੁਸੀਂ ਸਾਡੀ ਜ਼ਮੀਨ ਨੂੰ ਛੁਡਾਉਣ ਵਾਲਿਆਂ ਵਿੱਚੋਂ ਹੋ।”

ਰੁੱਤ 3:10 (PANIRV)
Square Portrait Landscape 4K UHD
ਬੋਅਜ਼ ਨੇ ਕਿਹਾ, “ਹੇ ਮੇਰੀਏ ਧੀਏ, ਯਹੋਵਾਹ ਤੈਨੂੰ ਅਸੀਸ ਦੇਵੇ ਕਿਉਂ ਜੋ ਤੂੰ ਪਹਿਲਾਂ ਨਾਲੋਂ, ਅੰਤ ਵਿੱਚ ਵੱਧ ਕਿਰਪਾ ਵਿਖਾਈ ਹੈ, ਇਸ ਲਈ ਜੋ ਤੂੰ ਗੱਭਰੂਆਂ ਦੇ ਪਿੱਛੇ ਨਹੀਂ ਲੱਗੀ, ਭਾਵੇਂ ਧਨਵਾਨ ਹੋਣ ਭਾਵੇਂ ਗਰੀਬ।

ਰੁੱਤ 3:11 (PANIRV)
Square Portrait Landscape 4K UHD
ਇਸ ਲਈ ਹੁਣ ਹੇ ਮੇਰੀ ਧੀਏ, ਨਾ ਡਰ। ਮੈਂ ਉਹ ਸਭ ਕੁਝ ਜੋ ਤੂੰ ਮੰਗਦੀ ਹੈਂ, ਤੇਰੇ ਲਈ ਕਰਾਂਗਾ ਕਿਉਂ ਜੋ ਮੇਰੇ ਨਗਰ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਭਲੀ ਇਸਤਰੀ ਹੈਂ।

ਰੁੱਤ 3:12 (PANIRV)
Square Portrait Landscape 4K UHD
ਇਹ ਗੱਲ ਤਾਂ ਸੱਚ ਹੈ ਕਿ ਮੈਂ ਛੁਡਾਉਣ ਵਾਲਾ ਹਾਂ ਪਰ ਇੱਕ ਹੋਰ ਛੁਡਾਉਣ ਵਾਲਾ ਹੈ, ਜੋ ਮੇਰੇ ਨਾਲੋਂ ਵੀ ਨਜ਼ਦੀਕ ਦਾ ਹੈ।

ਰੁੱਤ 3:13 (PANIRV)
Square Portrait Landscape 4K UHD
ਅੱਜ ਦੀ ਰਾਤ ਠਹਿਰ ਜਾ ਅਤੇ ਸਵੇਰ ਨੂੰ ਜੇ ਉਹ ਤੇਰੇ ਲਈ ਛੁਡਾਉਣ ਦਾ ਕੰਮ ਕਰੇ ਤਾਂ ਚੰਗਾ, ਉਹ ਛੁਡਾਵੇ, ਪਰ ਜੇ ਉਹ ਛੁਡਾਉਣਾ ਨਾ ਚਾਹੇ ਤਾਂ ਮੈਂ ਇਹ ਕੰਮ ਕਰਾਂਗਾ, ਮੈਂ ਜੀਉਂਦੇ ਯਹੋਵਾਹ ਦੀ ਸਹੁੰ ਖਾਂਦਾ ਹਾਂ। ਤੂੰ ਸਵੇਰ ਤੱਕ ਇੱਥੇ ਹੀ ਲੇਟੀ ਰਹਿ।”

ਰੁੱਤ 3:14 (PANIRV)
Square Portrait Landscape 4K UHD
ਤਦ ਉਹ ਸਵੇਰ ਤੱਕ ਉਹ ਦੇ ਪੈਰਾਂ ਕੋਲ ਲੇਟੀ ਰਹੀ ਅਤੇ ਸਾਜਰੇ ਹੀ, ਜਿਸ ਵੇਲੇ ਕੋਈ ਇੱਕ ਦੂਜੇ ਨੂੰ ਪਛਾਣ ਨਾ ਸਕੇ ਉਹ ਉੱਠ ਖਲੋਤੀ। ਤਦ ਬੋਅਜ਼ ਨੇ ਕਿਹਾ, “ਇਸ ਗੱਲ ਦੀ ਖ਼ਬਰ ਕਿਸੇ ਨੂੰ ਨਾ ਹੋਵੇ ਕਿ ਪਿੜ ਵਿੱਚ ਕੋਈ ਇਸਤਰੀ ਆਈ ਸੀ।”

ਰੁੱਤ 3:15 (PANIRV)
Square Portrait Landscape 4K UHD
ਫਿਰ ਬੋਅਜ਼ ਨੇ ਕਿਹਾ, “ਆਪਣੇ ਉੱਪਰਲੀ ਚੱਦਰ ਫੜ੍ਹ ਲੈ,” ਅਤੇ ਜਦ ਉਸ ਨੇ ਉਹ ਨੂੰ ਫੜ੍ਹ ਲਿਆ ਤਾਂ ਉਸ ਨੇ ਛੇ ਟੋਪੇ ਜੌਂ ਦੇ ਮਿਣੇ ਅਤੇ ਉਸ ਨੂੰ ਦਿੱਤੇ, ਫਿਰ ਉਹ ਨਗਰ ਨੂੰ ਚਲੀ ਗਈ।

ਰੁੱਤ 3:16 (PANIRV)
Square Portrait Landscape 4K UHD
ਜਦ ਰੂਥ ਆਪਣੀ ਸੱਸ ਕੋਲ ਆਈ ਤਾਂ ਉਸ ਨੇ ਪੁੱਛਿਆ, “ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ?” ਤਦ ਉਸ ਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਸ ਦੇ ਲਈ ਕੀਤਾ ਸੀ।

ਰੁੱਤ 3:17 (PANIRV)
Square Portrait Landscape 4K UHD
ਫਿਰ ਉਸ ਨੇ ਕਿਹਾ, “ਉਸ ਨੇ ਮੈਨੂੰ ਇਹ ਛੇ ਟੋਪੇ ਜੌਂ ਦੇ ਦਿੱਤੇ ਕਿਉਂਕਿ ਉਸ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਸੱਸ ਕੋਲ ਖ਼ਾਲੀ ਹੱਥ ਨਾ ਜਾਈਂ।”

ਰੁੱਤ 3:18 (PANIRV)
Square Portrait Landscape 4K UHD
ਤਦ ਨਾਓਮੀ ਨੇ ਕਿਹਾ, “ਮੇਰੀਏ ਧੀਏ, ਜਦ ਤੱਕ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ; ਤੂੰ ਚੁੱਪ-ਚਾਪ ਬੈਠੀ ਰਹਿ, ਕਿਉਂਕਿ ਅੱਜ ਜਦ ਤੱਕ ਉਹ ਇਸ ਕੰਮ ਨੂੰ ਪੂਰਾ ਨਾ ਕਰ ਲਵੇ, ਤਦ ਤੱਕ ਉਸ ਮਨੁੱਖ ਨੇ ਅਰਾਮ ਨਹੀਂ ਕਰਨਾ।”

Available Bible Translations

American Standard Version
Ruth 3 (ASV) »
King James Version
Ruth 3 (KJV) »
GOD’S WORD® (GW)
Ruth 3 (GW) »
Berean Bible
Ruth 3 (BSB) »
World English Bible
Ruth 3 (WEB) »
Louis Segond 1910
Ruth 3 (LSG) »
Luther Bibel 1912
Rut 3 (LUTH1912) »
इंडियन रिवाइज्ड वर्जन - हिंदी
रूत 3 (HINIRV) »
ভারতীয় সংশোধিত সংস্করণ - বাংলা
ৰূথ 3 (BENIRV) »
இந்தியன் ரீவைஸ்டு வேர்ஷன் - தமிழ்
ரூத் 3 (TAMIRV) »
इंडियन रिवाइज्ड वर्जन - मराठी
रूथ 3 (MARIRV) »
ఇండియన్ రేవిజ్డ్ వెర్షన్ - తెలుగు
రూతు 3 (TELIRV) »
ઇન્ડિયન રિવાયઝ્ડ વર્ઝન - ગુજરાતી
રૂથ 3 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ರೂತಳು 3 (KANIRV) »
الكتاب المقدس باللغة العربية، فان دايك
رَاعُوث 3 (AVD) »
תנ ך עברי מודרני
רות 3 (HEB) »
Bíblia Sagrada Português
Rute 3 (BSL) »
Kinh Thánh: Tiếng Việt
Ru-tơ 3 (VIE) »
Reina Valera Antigua
Rut 3 (RVA) »
La Sacra Bibbia
Rut 3 (RIV) »
圣 经 简体中文和合本
路 得 记 3 (CUVS) »
聖 經 繁體中文和合本
路 得 記 3 (CUVT) »
Bibla e Shenjtë
Ruthi 3 (ALB) »
Svenska Bibeln 1917
Rut 3 (SV1917) »
Библия на русском
Руфь 3 (RUSV) »
Українська Біблія
Рут 3 (UKR) »
Szent Biblia - Magyar
Ruth 3 (KAR) »
Българска Библия
Рут 3 (BULG) »
聖書 日本語
ルツ記 3 (JPN) »
Det Norsk Bibel
Rut 3 (NORSK) »
Biblia Takatifu
Ruth 3 (SWHULB) »
Polska Biblia
Rut 3 (POLUBG) »
Kitaabka Quduuska Ah
Ruud 3 (SOM) »
De Heilige Schrift
Ruth 3 (NLD) »
Dansk Bibel 1871
Rut 3 (DA1871) »

ਰੁੱਤ (PANIRV) Chapter Selection

1 2 3 4

PANIRV Book Selection List