2 ਰਾਜਿਆਂ Chapter 10 PANIRV Bible Verse Images

2 ਰਾਜਿਆਂ 10 Bible Verse Pictures. Choose from a large collection of inspirational, motivational and encouraging Bible verses with pictures of nature. Download and share 2 ਰਾਜਿਆਂ 10 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


2 ਰਾਜਿਆਂ 10:1 (PANIRV)
Square Portrait Landscape 4K UHD
ਸਾਮਰਿਯਾ ਵਿੱਚ ਅਹਾਬ ਦੇ ਸੱਤਰ ਪੁੱਤਰ ਸਨ, ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਸਰਦਾਰਾਂ, ਬਜ਼ੁਰਗਾਂ ਅਤੇ ਉਨ੍ਹਾਂ ਨੂੰ ਜੋ ਅਹਾਬ ਦੇ ਪੁੱਤਰਾਂ ਨੂੰ ਪਾਲਣ ਵਾਲੇ ਸਨ, ਪੱਤਰੀਆਂ ਲਿਖ ਕੇ ਭੇਜੀਆਂ।

2 ਰਾਜਿਆਂ 10:2 (PANIRV)
Square Portrait Landscape 4K UHD
ਤੁਹਾਡੇ ਕੋਲ ਤੁਹਾਡੇ ਸੁਆਮੀ ਦੇ ਪੁੱਤਰ ਪੋਤਰੇ ਰਹਿੰਦੇ ਹਨ ਅਤੇ ਤੁਹਾਡੇ ਕੋਲ ਰੱਥ, ਘੋੜੇ, ਸ਼ਹਿਰਪਨਾਹ ਵਾਲੇ ਸ਼ਹਿਰ ਅਤੇ ਹਥਿਆਰ ਵੀ ਹਨ।

2 ਰਾਜਿਆਂ 10:3 (PANIRV)
Square Portrait Landscape 4K UHD
ਇਸ ਲਈ ਜਦ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ ਤਾਂ ਤੁਸੀਂ ਆਪਣੇ ਸੁਆਮੀ ਦੇ ਵੰਸ਼ਜਾਂ ਵਿੱਚੋਂ ਸਾਰਿਆਂ ਨਾਲੋਂ ਚੰਗੇ ਤੇ ਲਾਇਕ ਨੂੰ ਚੁਣ ਕੇ, ਉਸ ਨੂੰ ਉਸ ਦੇ ਪਿਤਾ ਦੀ ਗੱਦੀ ਉੱਤੇ ਬਿਠਾਓ ਅਤੇ ਤੁਸੀਂ ਆਪਣੇ ਸੁਆਮੀ ਦੇ ਘਰਾਣੇ ਲਈ ਯੁੱਧ ਕਰੋ।

2 ਰਾਜਿਆਂ 10:4 (PANIRV)
Square Portrait Landscape 4K UHD
ਤਦ ਉਹ ਬਹੁਤ ਡਰ ਕੇ ਆਖਣ ਲੱਗੇ, ਵੇਖੋ, ਦੋ ਰਾਜੇ ਤਾਂ ਉਸ ਦੇ ਅੱਗੇ ਖੜ੍ਹੇ ਨਾ ਹੋ ਸਕੇ ਤਾਂ ਅਸੀਂ ਕਿਵੇਂ ਖੜ੍ਹੇ ਹੋਵਾਂਗੇ?

2 ਰਾਜਿਆਂ 10:5 (PANIRV)
Square Portrait Landscape 4K UHD
ਤਦ ਉਸ ਨੇ ਜਿਹੜਾ ਘਰ ਦਾ ਮੁਖੀਆ ਅਤੇ ਜੋ ਸ਼ਹਿਰ ਉੱਤੇ ਹਾਕਮ ਸੀ, ਉਹਨਾਂ ਨੇ ਅਤੇ ਬਜ਼ੁਰਗਾਂ ਨੇ ਅਤੇ ਪਾਲਣ ਵਾਲਿਆਂ ਨੇ ਯੇਹੂ ਨੂੰ ਇਹ ਸੁਨੇਹਾ ਭੇਜਿਆ ਕਿ ਅਸੀਂ ਤਾਂ ਤੁਹਾਡੇ ਦਾਸ ਹਾਂ ਅਤੇ ਸਭ ਜੋ ਕੁਝ ਤੁਸੀਂ ਆਖੋਗੇ ਅਸੀਂ ਕਰਾਂਗੇ। ਅਸੀਂ ਕਿਸੇ ਆਦਮੀ ਨੂੰ ਰਾਜਾ ਨਹੀਂ ਬਣਾਵਾਂਗੇ। ਜੋ ਕੁਝ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਉਹ ਹੀ ਕਰੋ।

2 ਰਾਜਿਆਂ 10:6 (PANIRV)
Square Portrait Landscape 4K UHD
ਤਦ ਉਸ ਨੇ ਉਨ੍ਹਾਂ ਨੂੰ ਦੂਜੀ ਚਿੱਠੀ ਵਿੱਚ ਇਹ ਲਿਖਿਆ, ਜੋ ਤੁਸੀਂ ਮੇਰੇ ਹੋ ਅਤੇ ਮੇਰੀ ਅਵਾਜ਼ ਨੂੰ ਸੁਣਨਾ ਚਾਹੁੰਦੇ ਹੋ ਤਾਂ ਉਨ੍ਹਾਂ ਮਨੁੱਖਾਂ ਦੇ ਜੋ ਤੁਹਾਡੇ ਸੁਆਮੀ ਦੇ ਪੁੱਤਰ ਹਨ, ਸਿਰ ਲਾਹ ਛੱਡੋ ਅਤੇ ਕੱਲ ਇਸੇ ਕੁਵੇਲੇ ਮੇਰੇ ਕੋਲ ਯਿਜ਼ਰਏਲ ਵਿੱਚ ਆ ਜਾਓ। ਹੁਣ ਰਾਜਾ ਦੇ ਪੁੱਤਰ ਜੋ ਸੱਤਰ ਪ੍ਰਾਣੀ ਸਨ, ਸ਼ਹਿਰ ਦੇ ਉਨ੍ਹਾਂ ਮਹਾਂ ਪੁਰਸ਼ਾਂ ਦੇ ਨਾਲ ਸਨ ਜੋ ਉਨ੍ਹਾਂ ਨੂੰ ਪਾਲਦੇ ਸਨ।

2 ਰਾਜਿਆਂ 10:7 (PANIRV)
Square Portrait Landscape 4K UHD
ਅਜਿਹਾ ਹੋਇਆ ਕਿ ਜਦ ਚਿੱਠੀ ਉਨ੍ਹਾਂ ਕੋਲ ਪਹੁੰਚੀ ਉਨ੍ਹਾਂ ਨੇ ਰਾਜਾ ਦੇ ਪੁੱਤਰਾਂ ਨੂੰ ਅਰਥਾਤ ਸੱਤਰਾਂ ਜਣਿਆਂ ਨੂੰ ਫੜ੍ਹ ਕੇ ਮਾਰ ਛੱਡਿਆ ਅਤੇ ਉਨ੍ਹਾਂ ਦੇ ਸਿਰਾਂ ਨੂੰ ਟੋਕਰਿਆਂ ਵਿੱਚ ਪਾ ਕੇ ਉਹ ਦੇ ਕੋਲ ਯਿਜ਼ਰਏਲ ਵਿੱਚ ਭੇਜ ਦਿੱਤਾ।

2 ਰਾਜਿਆਂ 10:8 (PANIRV)
Square Portrait Landscape 4K UHD
ਤਦ ਇੱਕ ਸੰਦੇਸ਼ਵਾਹਕ ਨੇ ਆ ਕੇ ਉਸ ਨੂੰ ਦੱਸਿਆ ਕਿ ਉਹ ਰਾਜਾ ਦੇ ਪੁੱਤਰਾਂ ਦੇ ਸਿਰ ਲਿਆਏ ਹਨ ਅਤੇ ਉਸ ਨੇ ਆਖਿਆ, ਉਨ੍ਹਾਂ ਦੇ ਦੋ ਢੇਰ ਲਾ ਕੇ ਕੱਲ ਸਵੇਰ ਤੱਕ ਫਾਟਕ ਦੇ ਕੋਲ ਰੱਖੋ।

2 ਰਾਜਿਆਂ 10:9 (PANIRV)
Square Portrait Landscape 4K UHD
ਅਜਿਹਾ ਹੋਇਆ ਕਿ ਸਵੇਰ ਨੂੰ ਉਹ ਬਾਹਰ ਨਿੱਕਲ ਕੇ ਖੜ੍ਹਾ ਹੋ ਗਿਆ ਅਤੇ ਸਾਰਿਆਂ ਲੋਕਾਂ ਨੂੰ ਆਖਣ ਲੱਗਾ, ਤੁਸੀਂ ਧਰਮੀ ਹੋ। ਵੇਖੋ, ਮੈਂ ਆਪਣੇ ਸੁਆਮੀ ਦੇ ਵਿਰੁੱਧ ਯੋਜਨਾ ਬਣਾਈ ਅਤੇ ਉਸ ਨੂੰ ਮਾਰ ਛੱਡਿਆ ਪਰ ਇਨ੍ਹਾਂ ਸਾਰਿਆਂ ਨੂੰ ਕਿਸ ਨੇ ਮਾਰਿਆ?

2 ਰਾਜਿਆਂ 10:10 (PANIRV)
Square Portrait Landscape 4K UHD
ਹੁਣ ਤੁਸੀਂ ਜਾਣ ਲਓ ਕਿ ਜੋ ਗੱਲ ਯਹੋਵਾਹ ਨੇ ਅਹਾਬ ਦੇ ਘਰਾਣੇ ਬਾਰੇ ਆਖੀ ਕਿ ਉਹ ਖਾਲੀ ਨਾ ਜਾਵੇਗੀ ਪਰ ਯਹੋਵਾਹ ਨੇ ਉਹ ਕੁਝ ਕੀਤਾ ਹੈ ਜੋ ਉਸ ਨੇ ਆਪਣੇ ਦਾਸ ਏਲੀਯਾਹ ਦੇ ਰਾਹੀਂ ਆਖਿਆ ਸੀ।

2 ਰਾਜਿਆਂ 10:11 (PANIRV)
Square Portrait Landscape 4K UHD
ਤਦ ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਜੋ ਅਹਾਬ ਦੇ ਘਰਾਣੇ ਦੇ ਯਿਜ਼ਰਏਲ ਵਿੱਚ ਬਾਕੀ ਰਹੇ ਸਨ, ਉਹ ਦੇ ਸਾਰੇ ਮਹਾਂ ਪੁਰਸ਼ਾਂ, ਉਹ ਦੇ ਜਾਣ ਪਛਾਣਾਂ ਅਤੇ ਉਹ ਦੇ ਜਾਜਕਾਂ ਨੂੰ ਮਾਰ ਸੁੱਟਿਆ ਇੱਥੋਂ ਤੱਕ ਕਿ ਉਨ੍ਹਾਂ ਵਿੱਚੋਂ ਕੋਈ ਬਾਕੀ ਨਾ ਰਿਹਾ।

2 ਰਾਜਿਆਂ 10:12 (PANIRV)
Square Portrait Landscape 4K UHD
ਤਦ ਉਹ ਉੱਠ ਕੇ ਸਾਮਰਿਯਾ ਨੂੰ ਤੁਰ ਪਿਆ। ਉਹ ਅਯਾਲੀਆਂ ਦੀ ਉੱਨ ਕਤਰਣ ਵਾਲੀ ਥਾਂ ਵਿੱਚ ਰਾਹ ਦੇ ਉੱਤੇ ਸੀ।

2 ਰਾਜਿਆਂ 10:13 (PANIRV)
Square Portrait Landscape 4K UHD
ਅਤੇ ਉੱਥੇ ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਭਰਾ ਯੇਹੂ ਨੂੰ ਮਿਲ ਪਏ ਅਤੇ ਉਹ ਬੋਲਿਆ ਤੁਸੀਂ ਕੌਣ ਹੋ? ਅੱਗੋਂ ਉਹ ਬੋਲੇ, ਅਸੀਂ ਅਹਜ਼ਯਾਹ ਦੇ ਭਰਾ ਹਾਂ ਅਸੀਂ ਰਾਜਾ ਦੇ ਪੁੱਤਰਾਂ ਅਤੇ ਰਾਣੀ ਦੇ ਪੁੱਤਰਾਂ ਨੂੰ ਸੁੱਖ-ਸਾਂਦ ਪੁੱਛਣ ਚੱਲੇ ਹਾਂ।

2 ਰਾਜਿਆਂ 10:14 (PANIRV)
Square Portrait Landscape 4K UHD
ਤਦ ਉਸ ਨੇ ਆਖਿਆ, ਉਨ੍ਹਾਂ ਨੂੰ ਜੀਉਂਦੇ ਫੜ ਲਵੋ। ਉਨ੍ਹਾਂ ਨੇ ਉਹਨਾਂ ਨੂੰ ਜੀਉਂਦੇ ਫੜ ਲਿਆ ਅਤੇ ਉਨ੍ਹਾਂ ਬਿਆਲੀ ਆਦਮੀਆਂ ਨੂੰ ਉੱਨ ਕਤਰਣ ਵਾਲੀ ਥਾਂ ਦੇ ਘਰ ਦੇ ਟੋਏ ਕੋਲ ਮਾਰ ਸੁੱਟਿਆ। ਉਸ ਨੇ ਉਨ੍ਹਾਂ ਵਿੱਚੋਂ ਇੱਕ ਵੀ ਮਨੁੱਖ ਨਾ ਛੱਡਿਆ।

2 ਰਾਜਿਆਂ 10:15 (PANIRV)
Square Portrait Landscape 4K UHD
ਫੇਰ ਉਹ ਉੱਥੋਂ ਤੁਰ ਪਿਆ ਅਤੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਜੋ ਉਹ ਨੂੰ ਮਿਲਣ ਲਈ ਆਉਂਦਾ ਸੀ ਮਿਲਿਆ ਅਤੇ ਉਹ ਨੇ ਉਸ ਨੂੰ ਪਰਨਾਮ ਕਰ ਕੇ ਆਖਿਆ, ਕੀ ਤੇਰਾ ਮਨ ਠੀਕ ਹੈ ਜਿਵੇਂ ਮੇਰਾ ਮਨ ਤੇਰੇ ਮਨ ਦੇ ਨਾਲ ਹੈ? ਅੱਗੋਂ ਯਹੋਨਾਦਾਬ ਬੋਲਿਆ, ਠੀਕ ਹੈ। ਸੋ ਜੇ ਠੀਕ ਹੈ ਤੇ ਆਪਣਾ ਹੱਥ ਮੈਨੂੰ ਦੇ ਅਤੇ ਉਸ ਨੇ ਆਪਣਾ ਹੱਥ ਉਹ ਨੂੰ ਦਿੱਤਾ। ਤਾਂ ਉਹ ਨੇ ਉਸ ਨੂੰ ਆਪਣੇ ਰੱਥ ਉੱਤੇ ਬਿਠਾ ਲਿਆ

2 ਰਾਜਿਆਂ 10:16 (PANIRV)
Square Portrait Landscape 4K UHD
ਅਤੇ ਆਖਿਆ, ਮੇਰੇ ਨਾਲ ਚੱਲ ਤੇ ਯਹੋਵਾਹ ਦੇ ਲਈ ਮੇਰੇ ਜੋਸ਼ ਨੂੰ ਵੇਖ। ਫਿਰ ਉਨ੍ਹਾਂ ਨੇ ਉਸ ਨੂੰ ਉਹ ਦੇ ਰੱਥ ਵਿੱਚ ਬਿਠਾ ਦਿੱਤਾ।

2 ਰਾਜਿਆਂ 10:17 (PANIRV)
Square Portrait Landscape 4K UHD
ਜਦ ਉਹ ਸਾਮਰਿਯਾ ਵਿੱਚ ਆਇਆ ਤਦ ਅਹਾਬ ਦੇ ਜਿੰਨੇ ਬਚੇ-ਖੁਚੇ ਸਾਮਰਿਯਾ ਵਿੱਚ ਸਨ, ਉਨ੍ਹਾਂ ਸਭਨਾਂ ਨੂੰ ਮਾਰ ਸੁੱਟਿਆ ਇੱਥੋਂ ਤੱਕ ਕਿ ਉਸ ਨੇ ਯਹੋਵਾਹ ਦੇ ਬਚਨ ਅਨੁਸਾਰ ਜੋ ਉਸ ਨੇ ਏਲੀਯਾਹ ਨੂੰ ਆਖਿਆ ਸੀ ਉਸ ਨੂੰ ਨਸ਼ਟ ਕਰ ਛੱਡਿਆ।

2 ਰਾਜਿਆਂ 10:18 (PANIRV)
Square Portrait Landscape 4K UHD
ਤਦ ਯੇਹੂ ਨੇ ਸਾਰਿਆਂ ਲੋਕਾਂ ਨੂੰ ਇਕੱਠੇ ਕੀਤਾ ਅਤੇ ਉਹਨਾਂ ਨੂੰ ਆਖਿਆ, ਅਹਾਬ ਨੇ ਬਆਲ ਦੀ ਥੋੜ੍ਹੀ ਜਿਹੀ ਉਪਾਸਨਾ ਕੀਤੀ, ਯੇਹੂ ਉਸ ਦੀ ਬਹੁਤ ਉਪਾਸਨਾ ਕਰੇਗਾ।

2 ਰਾਜਿਆਂ 10:19 (PANIRV)
Square Portrait Landscape 4K UHD
ਇਸ ਲਈ ਹੁਣ ਤੁਸੀਂ ਬਆਲ ਦੇ ਸਾਰੇ ਨਬੀਆਂ, ਸਾਰਿਆਂ ਉਪਾਸਕਾਂ ਅਤੇ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਬੁਲਾ ਲਿਆਓ। ਕੋਈ ਵੀ ਰਹਿ ਨਾ ਜਾਵੇ ਕਿਉਂ ਜੋ ਬਆਲ ਦੇ ਲਈ ਮੈਂ ਇੱਕ ਵੱਡੀ ਭੇਟ ਚੜ੍ਹਾਉਣੀ ਹੈ ਜੇ ਕੋਈ ਨਾ ਆਵੇ ਤਾਂ ਉਹ ਜੀਉਂਦਾ ਨਾ ਬਚੇਗਾ। ਪਰ ਯੇਹੂ ਨੇ ਬਆਲ ਦੇ ਉਪਾਸਕਾਂ ਦਾ ਨਾਸ ਕਰਨ ਲਈ ਇਹ ਧੋਖਾ ਕੀਤਾ ਸੀ।

2 ਰਾਜਿਆਂ 10:20 (PANIRV)
Square Portrait Landscape 4K UHD
ਯੇਹੂ ਨੇ ਆਖਿਆ, ਬਆਲ ਦੇ ਲਈ ਤੁਸੀਂ ਇੱਕ ਮਹਾਂ ਸਭਾ ਤਿਆਰ ਕਰੋ ਅਤੇ ਉਹਨਾਂ ਨੇ ਮੁਨਾਦੀ ਕੀਤੀ।

2 ਰਾਜਿਆਂ 10:21 (PANIRV)
Square Portrait Landscape 4K UHD
ਯੇਹੂ ਨੇ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਬਆਲ ਦੇ ਸਾਰੇ ਉਪਾਸਕ ਆਏ ਇੱਥੋਂ ਤੱਕ ਕਿ ਇੱਕ ਵੀ ਆਦਮੀ ਨਾ ਰਿਹਾ ਜਿਹੜਾ ਨਾ ਆਇਆ ਹੋਵੇ, ਉਹ ਬਆਲ ਦੇ ਮੰਦਰ ਵਿੱਚ ਪਹੁੰਚ ਗਏ ਅਤੇ ਬਆਲ ਦਾ ਮੰਦਰ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਭਰ ਗਿਆ।

2 ਰਾਜਿਆਂ 10:22 (PANIRV)
Square Portrait Landscape 4K UHD
ਤਦ ਉਹ ਨੇ ਉਸ ਨੂੰ ਜਿਹੜਾ ਕੱਪੜਿਆਂ ਦੇ ਭੰਡਾਰ ਦਾ ਮੁਖੀਆ ਸੀ ਆਖਿਆ ਕਿ ਬਆਲ ਦੇ ਸਾਰੇ ਉਪਾਸਕਾਂ ਲਈ ਕੱਪੜੇ ਕੱਢ ਲਿਆ ਅਤੇ ਉਹ ਉਨ੍ਹਾਂ ਦੇ ਲਈ ਕੱਪੜੇ ਕੱਢ ਲਿਆਇਆ।

2 ਰਾਜਿਆਂ 10:23 (PANIRV)
Square Portrait Landscape 4K UHD
ਤਦ ਯੇਹੂ ਰੇਕਾਬ ਦੇ ਪੁੱਤਰ ਯਹੋਨਾਦਾਬ ਨਾਲ ਬਆਲ ਦੇ ਮੰਦਰ ਵਿੱਚ ਪਹੁੰਚਿਆ ਅਤੇ ਉਹ ਨੇ ਬਆਲ ਦੇ ਉਪਾਸਕਾਂ ਨੂੰ ਆਖਿਆ, ਤੁਸੀਂ ਭਾਲ ਕਰੋ ਤੇ ਵੇਖੋ ਕਿ ਇੱਥੇ ਤੁਹਾਡੇ ਨਾਲ ਕੋਈ ਯਹੋਵਾਹ ਦਾ ਉਪਾਸਕ ਨਾ ਹੋਵੇ। ਕੇਵਲ ਬਆਲ ਦੇ ਹੀ ਉਪਾਸਕ ਹੋਣ।

2 ਰਾਜਿਆਂ 10:24 (PANIRV)
Square Portrait Landscape 4K UHD
ਜਦ ਉਹ ਭੇਟਾਂ ਅਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਲਈ ਅੰਦਰ ਗਏ ਤਦ ਯੇਹੂ ਨੇ ਅੱਸੀ ਆਦਮੀਆਂ ਨੂੰ ਬਾਹਰ ਠਹਿਰਾ ਕੇ ਆਖਿਆ, ਜਿਨ੍ਹਾਂ ਆਦਮੀਆਂ ਨੂੰ ਮੈਂ ਤੁਹਾਡੇ ਹੱਥਾਂ ਵਿੱਚ ਦਿੰਦਾ ਹਾਂ ਜੇ ਉਨ੍ਹਾਂ ਵਿੱਚੋਂ ਕੋਈ ਬਚ ਨਿੱਕਲੇ ਤਾਂ ਜਿਹੜਾ ਉਹ ਨੂੰ ਜਾਣ ਦੇਵੇ ਉਸ ਦੇ ਪ੍ਰਾਣ ਉਹ ਦੇ ਬਦਲੇ ਲਏ ਜਾਣਗੇ।

2 ਰਾਜਿਆਂ 10:25 (PANIRV)
Square Portrait Landscape 4K UHD
ਤਦ ਅਜਿਹਾ ਹੋਇਆ ਕਿ ਜਿਵੇਂ ਉਹ ਹੋਮ ਦੀ ਬਲੀ ਚੜ੍ਹਾ ਚੁੱਕਿਆ ਉਸੇ ਤਰ੍ਹਾਂ ਹੀ ਯੇਹੂ ਨੇ ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੂੰ ਆਖਿਆ, ਵੜ ਜਾਓ ਅਤੇ ਉਨ੍ਹਾਂ ਨੂੰ ਮਾਰ ਦਿਓ। ਇੱਕ ਵੀ ਮਨੁੱਖ ਨਿੱਕਲ ਨਾ ਸਕੇ। ਉਹਨਾਂ ਨੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ, ਪਹਿਰੇਦਾਰਾਂ ਅਤੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਬਾਹਰ ਸੁੱਟ ਦਿੱਤਾ ਅਤੇ ਬਆਲ ਦੇ ਮੰਦਰ ਦੇ ਸ਼ਹਿਰ ਤੱਕ ਗਏ।

2 ਰਾਜਿਆਂ 10:26 (PANIRV)
Square Portrait Landscape 4K UHD
ਥੰਮ੍ਹਾਂ ਨੂੰ ਜਿਹੜੇ ਬਆਲ ਦੇ ਮੰਦਰ ਵਿੱਚ ਸਨ ਕੱਢ ਕੇ ਸਾੜ ਦਿੱਤਾ।

2 ਰਾਜਿਆਂ 10:27 (PANIRV)
Square Portrait Landscape 4K UHD
ਉਹਨਾਂ ਨੇ ਬਆਲ ਦੇ ਥੰਮ੍ਹ ਨੂੰ ਤੋੜ ਛੱਡਿਆ ਅਤੇ ਬਆਲ ਦੇ ਮੰਦਰ ਨੂੰ ਢਾਹ ਕੇ ਪਖ਼ਾਨਾ ਬਣਾ ਦਿੱਤਾ। ਉਹ ਅੱਜ ਦੇ ਦਿਨ ਤੱਕ ਉਸੇ ਤਰ੍ਹਾਂ ਹੀ ਹੈ।

2 ਰਾਜਿਆਂ 10:28 (PANIRV)
Square Portrait Landscape 4K UHD
ਇਸ ਤਰ੍ਹਾਂ ਯੇਹੂ ਨੇ ਬਆਲ ਨੂੰ ਇਸਰਾਏਲ ਵਿੱਚੋਂ ਮਿਟਾ ਦਿੱਤਾ।

2 ਰਾਜਿਆਂ 10:29 (PANIRV)
Square Portrait Landscape 4K UHD
ਤਦ ਵੀ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਯੇਹੂ ਨੇ ਮੂੰਹ ਨਾ ਮੋੜਿਆ ਅਰਥਾਤ ਉਨ੍ਹਾਂ ਨੇ ਸੋਨੇ ਦੇ ਵੱਛਿਆਂ ਦੀ ਪੂਜਾ ਕੀਤੀ ਜੋ ਬੈਤਏਲ ਦੇ ਦਾਨ ਵਿੱਚ ਸਨ।

2 ਰਾਜਿਆਂ 10:30 (PANIRV)
Square Portrait Landscape 4K UHD
ਤਦ ਯਹੋਵਾਹ ਨੇ ਯੇਹੂ ਨੂੰ ਆਖਿਆ, ਇਸ ਲਈ ਕਿ ਤੂੰ ਉਹ ਕੰਮ ਕਰਕੇ ਜੋ ਮੇਰੀ ਨਿਗਾਹ ਵਿੱਚ ਚੰਗਾ ਸੀ, ਇਹ ਭਲਿਆਈ ਕੀਤੀ ਹੈ ਅਤੇ ਅਹਾਬ ਦੇ ਘਰਾਣੇ ਨਾਲ ਮੇਰੇ ਮਨ ਦੀ ਇੱਛਾ ਅਨੁਸਾਰ ਵਰਤਾਵਾ ਕੀਤਾ, ਤੇਰੇ ਪੁੱਤਰ ਚੌਥੀ ਪੀੜ੍ਹੀ ਤੱਕ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣਗੇ।

2 ਰਾਜਿਆਂ 10:31 (PANIRV)
Square Portrait Landscape 4K UHD
ਪਰ ਯੇਹੂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਆਪਣੇ ਸਾਰੇ ਮਨ ਨਾਲ ਚੱਲਣ ਦੀ ਕੋਸ਼ਿਸ਼ ਨਾ ਕੀਤੀ, ਉਹ ਨੇ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਾ ਮੋੜਿਆ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।

2 ਰਾਜਿਆਂ 10:32 (PANIRV)
Square Portrait Landscape 4K UHD
ਉਨ੍ਹਾਂ ਦਿਨਾਂ ਵਿੱਚ ਯਹੋਵਾਹ ਇਸਰਾਏਲ ਨੂੰ ਘਟਾਉਣ ਲੱਗਾ ਅਤੇ ਹਜ਼ਾਏਲ ਨੇ ਉਨ੍ਹਾਂ ਨੂੰ ਇਸਰਾਏਲ ਦੀਆਂ ਸਾਰੀਆਂ ਹੱਦਾਂ ਵਿੱਚ ਮਾਰਿਆ।

2 ਰਾਜਿਆਂ 10:33 (PANIRV)
Square Portrait Landscape 4K UHD
ਯਰਦਨ ਤੋਂ ਲੈ ਕੇ ਪੂਰਬ ਵੱਲ ਗਿਲਆਦ ਦੇ ਸਾਰੇ ਦੇਸ ਵਿੱਚ ਗਾਦੀਆਂ ਤੇ ਰਊਬੇਨੀਆਂ ਤੇ ਮਨੱਸ਼ੀਆਂ ਨੂੰ ਅਰੋਏਰ ਤੋਂ ਲੈ ਕੇ ਜੋ ਅਰਨੋਨ ਦੀ ਘਾਟੀ ਦੇ ਕੋਲ ਹੈ, ਗਿਲਆਦ ਅਤੇ ਬਾਸ਼ਾਨ ਨੂੰ ਵੀ।

2 ਰਾਜਿਆਂ 10:34 (PANIRV)
Square Portrait Landscape 4K UHD
ਯੇਹੂ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਅਤੇ ਉਸ ਦੀ ਸਾਮਰਥ, ਕੀ ਉਹ ਇਸਰਾਏਲ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ?

2 ਰਾਜਿਆਂ 10:35 (PANIRV)
Square Portrait Landscape 4K UHD
ਯੇਹੂ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਸਾਮਰਿਯਾ ਵਿੱਚ ਦੱਬਿਆ, ਉਸ ਦਾ ਪੁੱਤਰ ਯਹੋਆਹਾਜ਼ ਉਸ ਦੇ ਥਾਂ ਰਾਜ ਕਰਨ ਲੱਗਾ।

2 ਰਾਜਿਆਂ 10:36 (PANIRV)
Square Portrait Landscape 4K UHD
ਉਹ ਸਮਾਂ ਜਿਹ ਦੇ ਵਿੱਚ ਯੇਹੂ ਨੇ ਇਸਰਾਏਲ ਉੱਤੇ ਸਾਮਰਿਯਾ ਵਿੱਚ ਰਾਜ ਕੀਤਾ, ਅਠਾਈ ਸਾਲ ਦਾ ਸੀ।

Available Bible Translations

American Standard Version
2 Kings 10 (ASV) »
King James Version
2 Kings 10 (KJV) »
GOD’S WORD® (GW)
2 Kings 10 (GW) »
World English Bible
2 Kings 10 (WEB) »
Louis Segond 1910
2 Rois 10 (LSG) »
इंडियन रिवाइज्ड वर्जन - हिंदी
2 राजाओं 10 (HINIRV) »
ভারতীয় সংশোধিত সংস্করণ - বাংলা
2 ৰাজাৱলি 10 (BENIRV) »
இந்தியன் ரீவைஸ்டு வேர்ஷன் - தமிழ்
2 இராஜாக்கள் 10 (TAMIRV) »
इंडियन रिवाइज्ड वर्जन - मराठी
2 राजे 10 (MARIRV) »
ఇండియన్ రేవిజ్డ్ వెర్షన్ - తెలుగు
2 రాజులు 10 (TELIRV) »
ઇન્ડિયન રિવાયઝ્ડ વર્ઝન - ગુજરાતી
2 રાજાઓ 10 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
2 ಅರಸುಗಳು 10 (KANIRV) »
الكتاب المقدس باللغة العربية، فان دايك
اَلْمُلُوكِ ٱلثَّانِي 10 (AVD) »
תנ ך עברי מודרני
מלכים ב 10 (HEB) »
Bíblia Sagrada Português
2 Reis 10 (BSL) »
Kinh Thánh: Tiếng Việt
2 Các Vua 10 (VIE) »
Reina Valera Antigua
2 Reyes 10 (RVA) »
La Sacra Bibbia
2 Re 10 (RIV) »
圣 经 简体中文和合本
列 王 记 下 10 (CUVS) »
聖 經 繁體中文和合本
列 王 紀 下 10 (CUVT) »
Svenska Bibeln 1917
2 Kungaboken 10 (SV1917) »
Библия на русском
4 Царств 10 (RUSV) »
Українська Біблія
2 царів 10 (UKR) »
Szent Biblia - Magyar
2 Királyok 10 (KAR) »
Българска Библия
4 Царе 10 (BULG) »
Kitaabka Quduuska Ah
Boqorradii Labaad 10 (SOM) »
De Heilige Schrift
2 Koningen 10 (NLD) »

2 ਰਾਜਿਆਂ (PANIRV) Chapter Selection

PANIRV Book Selection List