2 ਰਾਜਿਆਂ Chapter 13 PANIRV Bible Verse Images

2 ਰਾਜਿਆਂ 13 Bible Verse Pictures. Choose from a large collection of inspirational, motivational and encouraging Bible verses with pictures of nature. Download and share 2 ਰਾਜਿਆਂ 13 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


2 ਰਾਜਿਆਂ 13:1 (PANIRV)
Square Portrait Landscape 4K UHD
ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ ਰਾਜ ਦੇ ਤੇਈਵੇਂ ਸਾਲ ਤੋਂ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਸਤਾਰਾਂ ਸਾਲ ਰਾਜ ਕੀਤਾ।

2 ਰਾਜਿਆਂ 13:2 (PANIRV)
Square Portrait Landscape 4K UHD
ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ, ਜਿਹੜੇ ਉਹ ਨੇ ਇਸਰਾਏਲ ਤੋਂ ਕਰਵਾਏ ਸਨ ਅਤੇ ਉਸ ਨੇ ਉਨ੍ਹਾਂ ਨੂੰ ਨਾ ਛੱਡਿਆ।

2 ਰਾਜਿਆਂ 13:3 (PANIRV)
Square Portrait Landscape 4K UHD
ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਹਨਾਂ ਨੂੰ ਅਰਾਮ ਦੇ ਰਾਜਾ ਹਜ਼ਾਏਲ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ ਦੇ ਹੱਥ ਵਿੱਚ ਦਿੰਦਾ ਰਿਹਾ।

2 ਰਾਜਿਆਂ 13:4 (PANIRV)
Square Portrait Landscape 4K UHD
ਤਦ ਯਹੋਆਹਾਜ਼ ਨੇ ਯਹੋਵਾਹ ਨੂੰ ਮਨਾ ਲਿਆ ਅਤੇ ਯਹੋਵਾਹ ਨੇ ਉਸ ਦੀ ਸੁਣ ਲਈ ਕਿਉਂ ਜੋ ਉਸ ਨੇ ਇਸਰਾਏਲ ਉੱਤੇ ਹੋ ਰਹੇ ਅਨ੍ਹੇਰ ਨੂੰ ਵੇਖਿਆ, ਉਹ ਅਨ੍ਹੇਰ ਜਿਹੜਾ ਅਰਾਮ ਦਾ ਰਾਜਾ ਉਹਨਾਂ ਉੱਤੇ ਕਰਦਾ ਸੀ।

2 ਰਾਜਿਆਂ 13:5 (PANIRV)
Square Portrait Landscape 4K UHD
ਯਹੋਵਾਹ ਨੇ ਇਸਰਾਏਲ ਨੂੰ ਇੱਕ ਛੁਡਾਉਣ ਵਾਲਾ ਦਿੱਤਾ, ਉਹ ਅਰਾਮ ਦੇ ਹੱਥ ਹੇਠੋਂ ਨਿੱਕਲ ਗਏ ਅਤੇ ਇਸਰਾਏਲੀ ਅੱਗੇ ਵਾਂਗੂੰ ਆਪਣਿਆਂ ਤੰਬੂਆਂ ਵਿੱਚ ਰਹਿਣ ਲੱਗ ਪਏ

2 ਰਾਜਿਆਂ 13:6 (PANIRV)
Square Portrait Landscape 4K UHD
ਫਿਰ ਵੀ ਉਹਨਾਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਨ੍ਹਾਂ ਪਾਪਾਂ ਨੂੰ ਨਾ ਛੱਡਿਆ ਜੋ ਉਹ ਨੇ ਇਸਰਾਏਲ ਤੋਂ ਕਰਾਏ ਸਨ ਪਰ ਉਨ੍ਹਾਂ ਉੱਤੇ ਉਹ ਚੱਲਦੇ ਰਹੇ ਨਾਲੇ ਲੱਕੜ ਦੇ ਬੁੱਤ ਵੀ ਅਜੇ ਤੱਕ ਸਾਮਰਿਯਾ ਵਿੱਚ ਖੜ੍ਹੇ ਸਨ।

2 ਰਾਜਿਆਂ 13:7 (PANIRV)
Square Portrait Landscape 4K UHD
ਉਹ ਨੇ ਯਹੋਆਹਾਜ਼ ਲਈ ਪੰਜਾਹ ਸਵਾਰਾਂ ਅਤੇ ਦਸ ਰੱਥਾਂ ਅਤੇ ਦਸ ਹਜ਼ਾਰ ਪਿਆਦਿਆਂ ਤੋਂ ਬਿਨ੍ਹਾਂ ਕੋਈ ਆਦਮੀ ਨਾ ਛੱਡਿਆ ਕਿਉਂ ਜੋ ਅਰਾਮ ਦੇ ਰਾਜਾ ਨੇ ਉਹਨਾਂ ਦਾ ਨਾਸ ਕਰ ਦਿੱਤਾ ਸੀ ਅਤੇ ਮਿੱਧ-ਮਿੱਧ ਕੇ ਮਿੱਟੀ ਵਾਂਗੂੰ ਕਰ ਦਿੱਤਾ ਸੀ।

2 ਰਾਜਿਆਂ 13:8 (PANIRV)
Square Portrait Landscape 4K UHD
ਯਹੋਆਹਾਜ਼ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਉਸ ਦੀ ਸਾਮਰਥ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ?

2 ਰਾਜਿਆਂ 13:9 (PANIRV)
Square Portrait Landscape 4K UHD
ਤਦ ਯਹੋਆਹਾਜ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹਨਾਂ ਨੇ ਉਸ ਨੂੰ ਸਾਮਰਿਯਾ ਵਿੱਚ ਦੱਬ ਦਿੱਤਾ ਅਤੇ ਉਸ ਦਾ ਪੁੱਤਰ ਯੋਆਸ਼ ਉਸ ਦੇ ਥਾਂ ਰਾਜ ਕਰਨ ਲੱਗਾ।

2 ਰਾਜਿਆਂ 13:10 (PANIRV)
Square Portrait Landscape 4K UHD
ਯਹੂਦਾਹ ਦੇ ਰਾਜਾ ਯੋਆਸ਼ ਦੇ ਰਾਜ ਦੇ ਸੈਂਤੀਵੇਂ ਸਾਲ ਯਹੋਆਹਾਜ਼ ਦਾ ਪੁੱਤਰ ਯਹੋਆਸ਼ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਸੋਲ਼ਾਂ ਸਾਲ ਰਾਜ ਕੀਤਾ।

2 ਰਾਜਿਆਂ 13:11 (PANIRV)
Square Portrait Landscape 4K UHD
ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰਿਆਂ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਮੂੰਹ ਨਾ ਮੋੜਿਆ। ਉਹ ਉਨ੍ਹਾਂ ਉੱਤੇ ਚੱਲਦਾ ਰਿਹਾ।

2 ਰਾਜਿਆਂ 13:12 (PANIRV)
Square Portrait Landscape 4K UHD
ਯੋਆਸ਼ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਅਤੇ ਉਸ ਦੀ ਸਾਮਰਥ ਜਿਹ ਦੇ ਨਾਲ ਉਹ ਯਹੂਦਾਹ ਦੇ ਰਾਜਾ ਅਮਸਯਾਹ ਦੇ ਵਿਰੁੱਧ ਲੜਿਆ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?

2 ਰਾਜਿਆਂ 13:13 (PANIRV)
Square Portrait Landscape 4K UHD
ਤਦ ਯੋਆਸ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਯਾਰਾਬੁਆਮ ਉਸ ਦੇ ਥਾਂ ਰਾਜ ਗੱਦੀ ਉੱਤੇ ਬੈਠ ਗਿਆ, ਯੋਆਸ਼ ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦੱਬਿਆ ਗਿਆ।

2 ਰਾਜਿਆਂ 13:14 (PANIRV)
Square Portrait Landscape 4K UHD
ਫਿਰ ਅਲੀਸ਼ਾ ਉਸ ਰੋਗ ਨਾਲ ਬਿਮਾਰ ਹੋਇਆ, ਜਿਹ ਦੇ ਨਾਲ ਉਹ ਮਰਨ ਵਾਲਾ ਸੀ। ਤਦ ਇਸਰਾਏਲ ਦਾ ਰਾਜਾ ਯੋਆਸ਼ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਰੋ ਕੇ ਆਖਣ ਲੱਗਾ, ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਸਰਾਏਲ ਦੇ ਰਥ ਅਤੇ ਉਸ ਦੇ ਸਾਰਥੀ।

2 ਰਾਜਿਆਂ 13:15 (PANIRV)
Square Portrait Landscape 4K UHD
ਤਦ ਅਲੀਸ਼ਾ ਨੇ ਉਸ ਨੂੰ ਆਖਿਆ, ਧਣੁੱਖ ਤੇ ਤੀਰ ਲੈ। ਉਸ ਨੇ ਆਪਣੇ ਲਈ ਧਣੁੱਖ ਤੇ ਤੀਰ ਲੈ ਲਏ।

2 ਰਾਜਿਆਂ 13:16 (PANIRV)
Square Portrait Landscape 4K UHD
ਤਦ ਉਹ ਨੇ ਇਸਰਾਏਲ ਦੇ ਰਾਜਾ ਨੂੰ ਆਖਿਆ, ਧਣੁੱਖ ਉੱਤੇ ਆਪਣਾ ਹੱਥ ਰੱਖ। ਉਸ ਨੇ ਆਪਣਾ ਹੱਥ ਉਹ ਦੇ ਉੱਤੇ ਰੱਖਿਆ ਫੇਰ ਅਲੀਸ਼ਾ ਨੇ ਆਪਣੇ ਹੱਥ ਰਾਜਾ ਦੇ ਹੱਥਾਂ ਉੱਤੇ ਰੱਖੇ।

2 ਰਾਜਿਆਂ 13:17 (PANIRV)
Square Portrait Landscape 4K UHD
ਅਤੇ ਆਖਿਆ, ਪੂਰਬ ਵੱਲ ਦੀ ਖਿੜਕੀ ਖੋਲ੍ਹ, ਉਸ ਨੇ ਖੋਲ੍ਹੀ। ਤਦ ਅਲੀਸ਼ਾ ਨੇ ਆਖਿਆ, ਤੀਰ ਮਾਰ ਅਤੇ ਉਸ ਨੇ ਮਾਰਿਆ। ਤਦ ਉਹ ਬੋਲਿਆ, ਯਹੋਵਾਹ ਵੱਲੋਂ ਜਿੱਤ ਦਾ ਤੀਰ ਸਗੋਂ ਅਰਾਮ ਉੱਤੇ ਜਿੱਤ ਦਾ ਤੀਰ ਹੈ ਕਿਉਂ ਜੋ ਤੂੰ ਅਫੇਕ ਵਿੱਚ ਅਰਾਮ ਨੂੰ ਇੱਥੋਂ ਤੱਕ ਮਾਰੇਂਗਾ ਕਿ ਉਹ ਦਾ ਨਾਸ ਹੋ ਜਾਵੇਗਾ।

2 ਰਾਜਿਆਂ 13:18 (PANIRV)
Square Portrait Landscape 4K UHD
ਤਦ ਉਹ ਨੇ ਆਖਿਆ, ਤੀਰਾਂ ਨੂੰ ਲੈ ਸੋ ਉਸ ਨੇ ਲੈ ਲਏ। ਤਦ ਉਹ ਨੇ ਇਸਰਾਏਲ ਦੇ ਰਾਜਾ ਨੂੰ ਕਿਹਾ, ਧਰਤੀ ਉੱਤੇ ਮਾਰ ਸੋ ਉਸ ਨੇ ਤਿੰਨ ਵਾਰੀ ਮਾਰਿਆ, ਤਦ ਠਹਿਰ ਗਿਆ।

2 ਰਾਜਿਆਂ 13:19 (PANIRV)
Square Portrait Landscape 4K UHD
ਫੇਰ ਪਰਮੇਸ਼ੁਰ ਦਾ ਜਨ ਉਸ ਦੇ ਉੱਤੇ ਕ੍ਰੋਧਵਾਨ ਹੋ ਕੇ ਬੋਲਿਆ, ਤੈਨੂੰ ਪੰਜ ਜਾਂ ਛੇ ਵਾਰੀ ਮਾਰਨਾ ਚਾਹੀਦਾ ਸੀ ਤਾਂ ਤੂੰ ਅਰਾਮ ਨੂੰ ਇੰਨ੍ਹਾਂ ਮਾਰਦਾ ਕਿ ਉਹ ਨੂੰ ਨਾਸ ਕਰ ਦਿੰਦਾ ਪਰ ਹੁਣ ਤੂੰ ਤਿੰਨ ਵਾਰੀ ਹੀ ਅਰਾਮ ਨੂੰ ਮਾਰੇਂਗਾ।

2 ਰਾਜਿਆਂ 13:20 (PANIRV)
Square Portrait Landscape 4K UHD
ਅਲੀਸ਼ਾ ਮਰ ਗਿਆ ਅਤੇ ਉਨ੍ਹਾਂ ਨੇ ਉਹ ਨੂੰ ਦੱਬ ਦਿੱਤਾ। ਮੋਆਬੀਆਂ ਦੇ ਜੱਥੇ ਸਾਲ ਦੇ ਸ਼ੁਰੂ ਵਿੱਚ ਦੇਸ ਵਿੱਚ ਆ ਵੜੇ।

2 ਰਾਜਿਆਂ 13:21 (PANIRV)
Square Portrait Landscape 4K UHD
ਅਤੇ ਅਜਿਹਾ ਹੋਇਆ ਕਿ ਜਦ ਉਹ ਇੱਕ ਮਨੁੱਖ ਨੂੰ ਦੱਬਣ ਨੂੰ ਹੀ ਸਨ ਤਾਂ ਵੇਖੋ ਉਨ੍ਹਾਂ ਨੇ ਇੱਕ ਜੱਥਾ ਦੇਖਿਆ। ਸੋ ਉਨ੍ਹਾਂ ਨੇ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਤੇ ਜਦ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੂਹਿਆ ਤਾਂ ਉਹ ਜੀ ਉੱਠਿਆ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਗਿਆ।

2 ਰਾਜਿਆਂ 13:22 (PANIRV)
Square Portrait Landscape 4K UHD
ਅਰਾਮ ਦਾ ਰਾਜਾ ਹਜ਼ਾਏਲ ਯਹੋਆਹਾਜ਼ ਦੇ ਸਾਰਿਆਂ ਦਿਨਾਂ ਵਿੱਚ ਇਸਰਾਏਲ ਨੂੰ ਸਤਾਉਂਦਾ ਰਿਹਾ।

2 ਰਾਜਿਆਂ 13:23 (PANIRV)
Square Portrait Landscape 4K UHD
ਪਰ ਯਹੋਵਾਹ ਉਨ੍ਹਾਂ ਉੱਤੇ ਦਯਾਵਾਨ ਹੋਇਆ ਅਤੇ ਉਨ੍ਹਾਂ ਉੱਤੇ ਤਰਸ ਖਾਧਾ, ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੰਨ੍ਹੇ ਹੋਏ ਨੇਮ ਦੇ ਕਾਰਨ ਉਨ੍ਹਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਨ੍ਹਾਂ ਦਾ ਨਾਸ ਕਰਨਾ ਨਾ ਉਨ੍ਹਾਂ ਨੂੰ ਆਪਣੇ ਹਜ਼ੂਰੋਂ ਪਰ੍ਹੇ ਹਟਾਉਣਾ ਚਾਹੁੰਦਾ ਸੀ।

2 ਰਾਜਿਆਂ 13:24 (PANIRV)
Square Portrait Landscape 4K UHD
ਤਦ ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ, ਉਹ ਦਾ ਪੁੱਤਰ ਬਨ-ਹਦਦ ਉਹ ਦੇ ਥਾਂ ਰਾਜ ਕਰਨ ਲੱਗਾ।

2 ਰਾਜਿਆਂ 13:25 (PANIRV)
Square Portrait Landscape 4K UHD
ਅਤੇ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਦੇ ਹੱਥੋਂ ਉਹ ਸ਼ਹਿਰ ਫੇਰ ਖੋਹ ਲਏ, ਜੋ ਉਹ ਨੇ ਉਸ ਦੇ ਪਿਉ ਯਹੋਆਹਾਜ਼ ਦੇ ਹੱਥੋਂ ਯੁੱਧ ਵਿੱਚ ਲੈ ਲਏ ਸਨ। ਤਿੰਨ ਵਾਰੀ ਯੋਆਸ਼ ਨੇ ਉਹ ਨੂੰ ਮਾਰਿਆ ਅਤੇ ਇਸਰਾਏਲ ਦੇ ਸ਼ਹਿਰਾਂ ਨੂੰ ਮੁੜ ਲੈ ਲਿਆ।

Available Bible Translations

American Standard Version
2 Kings 13 (ASV) »
King James Version
2 Kings 13 (KJV) »
GOD’S WORD® (GW)
2 Kings 13 (GW) »
World English Bible
2 Kings 13 (WEB) »
Louis Segond 1910
2 Rois 13 (LSG) »
इंडियन रिवाइज्ड वर्जन - हिंदी
2 राजाओं 13 (HINIRV) »
ভারতীয় সংশোধিত সংস্করণ - বাংলা
2 ৰাজাৱলি 13 (BENIRV) »
இந்தியன் ரீவைஸ்டு வேர்ஷன் - தமிழ்
2 இராஜாக்கள் 13 (TAMIRV) »
इंडियन रिवाइज्ड वर्जन - मराठी
2 राजे 13 (MARIRV) »
ఇండియన్ రేవిజ్డ్ వెర్షన్ - తెలుగు
2 రాజులు 13 (TELIRV) »
ઇન્ડિયન રિવાયઝ્ડ વર્ઝન - ગુજરાતી
2 રાજાઓ 13 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
2 ಅರಸುಗಳು 13 (KANIRV) »
الكتاب المقدس باللغة العربية، فان دايك
اَلْمُلُوكِ ٱلثَّانِي 13 (AVD) »
תנ ך עברי מודרני
מלכים ב 13 (HEB) »
Bíblia Sagrada Português
2 Reis 13 (BSL) »
Kinh Thánh: Tiếng Việt
2 Các Vua 13 (VIE) »
Reina Valera Antigua
2 Reyes 13 (RVA) »
La Sacra Bibbia
2 Re 13 (RIV) »
圣 经 简体中文和合本
列 王 记 下 13 (CUVS) »
聖 經 繁體中文和合本
列 王 紀 下 13 (CUVT) »
Svenska Bibeln 1917
2 Kungaboken 13 (SV1917) »
Библия на русском
4 Царств 13 (RUSV) »
Українська Біблія
2 царів 13 (UKR) »
Szent Biblia - Magyar
2 Királyok 13 (KAR) »
Българска Библия
4 Царе 13 (BULG) »
Kitaabka Quduuska Ah
Boqorradii Labaad 13 (SOM) »
De Heilige Schrift
2 Koningen 13 (NLD) »

2 ਰਾਜਿਆਂ (PANIRV) Chapter Selection

PANIRV Book Selection List