ਅਸਤਸਨਾ Chapter 27 PANIRV Bible Verse Images

ਅਸਤਸਨਾ 27 Bible Verse Pictures. Choose from a large collection of inspirational, motivational and encouraging Bible verses with pictures of nature. Download and share ਅਸਤਸਨਾ 27 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਅਸਤਸਨਾ 27:1 (PANIRV)
Square Portrait Landscape 4K UHD
ਮੂਸਾ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਪਰਜਾ ਨੂੰ ਹੁਕਮ ਦੇ ਕੇ ਆਖਿਆ, “ਇਨ੍ਹਾਂ ਸਾਰੇ ਹੁਕਮਾਂ ਦੀ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਪਾਲਣਾ ਕਰੋ।

ਅਸਤਸਨਾ 27:2 (PANIRV)
Square Portrait Landscape 4K UHD
ਜਦ ਤੁਸੀਂ ਯਰਦਨ ਨਦੀ ਤੋਂ ਪਾਰ ਉਸ ਦੇਸ਼ ਵਿੱਚ ਪਹੁੰਚੋਗੇ, ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਤਦ ਤੁਸੀਂ ਆਪਣੇ ਲਈ ਵੱਡੇ-ਵੱਡੇ ਪੱਥਰ ਖੜ੍ਹੇ ਕਰਿਓ ਅਤੇ ਉਨ੍ਹਾਂ ਉੱਤੇ ਲਿਪਾਈ ਕਰਿਓ।

ਅਸਤਸਨਾ 27:3 (PANIRV)
Square Portrait Landscape 4K UHD
ਜਦ ਤੁਸੀਂ ਪਾਰ ਲੰਘ ਜਾਓ ਤਾਂ ਤੁਸੀਂ ਉਹਨਾਂ ਉੱਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਲਿਖਿਓ ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਪਹੁੰਚੋ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਜਿਵੇਂ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਬਚਨ ਦਿੱਤਾ ਹੈ।

ਅਸਤਸਨਾ 27:4 (PANIRV)
Square Portrait Landscape 4K UHD
ਫੇਰ ਜਦ ਤੁਸੀਂ ਯਰਦਨ ਤੋਂ ਪਾਰ ਲੰਘੋ ਤਾਂ ਤੁਸੀਂ ਇਹਨਾਂ ਪੱਥਰਾਂ ਨੂੰ ਜਿਨ੍ਹਾਂ ਦੇ ਵਿਖੇ ਮੈਂ ਤੁਹਾਨੂੰ ਅੱਜ ਹੁਕਮ ਦਿੱਤਾ ਹੈ, ਏਬਾਲ ਪਰਬਤ ਉੱਤੇ ਖੜ੍ਹਾ ਕਰ ਕੇ ਉਹਨਾਂ ਉੱਤੇ ਲਿਪਾਈ ਕਰ ਦਿਓ।

ਅਸਤਸਨਾ 27:5 (PANIRV)
Square Portrait Landscape 4K UHD
ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਜਗਵੇਦੀ ਬਣਾਇਓ ਅਰਥਾਤ ਪੱਥਰਾਂ ਦੀ ਇੱਕ ਜਗਵੇਦੀ। ਤੁਸੀਂ ਉਹਨਾਂ ਉੱਤੇ ਲੋਹੇ ਦਾ ਕੋਈ ਸੰਦ ਨਾ ਚਲਾਇਓ।

ਅਸਤਸਨਾ 27:6 (PANIRV)
Square Portrait Landscape 4K UHD
ਤੁਸੀਂ ਅਣਘੜਤ ਪੱਥਰਾਂ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਜਗਵੇਦੀ ਬਣਾਇਓ ਅਤੇ ਤੁਸੀਂ ਉਸ ਉੱਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਹੋਮ ਦੀਆਂ ਭੇਟਾਂ ਚੜ੍ਹਾਇਓ,

ਅਸਤਸਨਾ 27:7 (PANIRV)
Square Portrait Landscape 4K UHD
ਤੁਸੀਂ ਉੱਥੇ ਸੁੱਖ-ਸਾਂਦ ਦੀਆਂ ਬਲੀਆਂ ਚੜ੍ਹਾਇਓ ਅਤੇ ਉੱਥੇ ਹੀ ਭੋਜਨ ਖਾਇਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਨਮੁਖ ਅਨੰਦ ਕਰਿਓ।

ਅਸਤਸਨਾ 27:8 (PANIRV)
Square Portrait Landscape 4K UHD
ਤੁਸੀਂ ਉਹਨਾਂ ਪੱਥਰਾਂ ਉੱਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਸਾਫ਼-ਸਾਫ਼ ਲਿਖਿਓ।”

ਅਸਤਸਨਾ 27:9 (PANIRV)
Square Portrait Landscape 4K UHD
ਤਦ ਮੂਸਾ ਅਤੇ ਲੇਵੀ ਜਾਜਕਾਂ ਨੇ ਸਾਰੇ ਇਸਰਾਏਲ ਨੂੰ ਆਖਿਆ, “ਹੇ ਇਸਰਾਏਲ, ਚੁੱਪ ਰਹਿ ਕੇ ਸੁਣੋ! ਅੱਜ ਦੇ ਦਿਨ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ,

ਅਸਤਸਨਾ 27:10 (PANIRV)
Square Portrait Landscape 4K UHD
ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਹੁਕਮਾਂ ਅਤੇ ਬਿਧੀਆਂ ਨੂੰ ਜਿਹੜੀਆਂ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਪੂਰਾ ਕਰੋ।”

ਅਸਤਸਨਾ 27:11 (PANIRV)
Square Portrait Landscape 4K UHD
ਮੂਸਾ ਨੇ ਉਸੇ ਦਿਨ ਪਰਜਾ ਨੂੰ ਇਹ ਹੁਕਮ ਦਿੱਤਾ,

ਅਸਤਸਨਾ 27:12 (PANIRV)
Square Portrait Landscape 4K UHD
ਜਦ ਤੁਸੀਂ ਯਰਦਨ ਨਦੀ ਪਾਰ ਲੰਘ ਜਾਓਗੇ ਤਦ ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਯੂਸੁਫ਼ ਅਤੇ ਬਿਨਯਾਮੀਨ, ਇਹ ਗਰਿੱਜ਼ੀਮ ਪਰਬਤ ਉੱਤੇ ਖੜ੍ਹੇ ਹੋ ਕੇ ਪਰਜਾ ਨੂੰ ਅਸੀਸ ਦੇਣ,

ਅਸਤਸਨਾ 27:13 (PANIRV)
Square Portrait Landscape 4K UHD
ਅਤੇ ਰਊਬੇਨ, ਗਾਦ, ਆਸ਼ੇਰ ਜ਼ਬੂਲੁਨ, ਦਾਨ ਅਤੇ ਨਫ਼ਤਾਲੀ ਇਹ ਏਬਾਲ ਪਰਬਤ ਉੱਤੇ ਸਰਾਪ ਲਈ ਖੜ੍ਹੇ ਹੋਣ।

ਅਸਤਸਨਾ 27:14 (PANIRV)
Square Portrait Landscape 4K UHD
ਤਦ ਲੇਵੀ ਉੱਤਰ ਦੇ ਕੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਉੱਚੀ ਅਵਾਜ਼ ਨਾਲ ਆਖਣ,

ਅਸਤਸਨਾ 27:15 (PANIRV)
Square Portrait Landscape 4K UHD
ਸਰਾਪੀ ਹੋਵੇ ਉਹ ਮਨੁੱਖ, ਜਿਹੜਾ ਘੜ੍ਹੀ ਹੋਈ ਜਾਂ ਢਾਲੀ ਹੋਈ ਮੂਰਤ ਬਣਾਵੇ, ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ, ਅਤੇ ਉਹਨਾਂ ਨੂੰ ਕਿਸੇ ਗੁਪਤ ਸਥਾਨ ਵਿੱਚ ਖੜ੍ਹਾ ਕਰੇ ਕਿਉਂ ਜੋ ਇਸ ਤੋਂ ਯਹੋਵਾਹ ਘਿਰਣਾ ਕਰਦਾ ਹੈ। ‘ਤਦ ਸਾਰੀ ਪਰਜਾ ਉੱਤਰ ਦੇ ਕੇ ਆਖੇ, ਆਮੀਨ।’

ਅਸਤਸਨਾ 27:16 (PANIRV)
Square Portrait Landscape 4K UHD
ਸਰਾਪੀ ਹੋਵੇ ਉਹ, ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਦਾ ਨਿਰਾਦਰ ਕਰੇ। ‘ਤਦ ਸਾਰੀ ਪਰਜਾ ਆਖੇ, ਆਮੀਨ।’

ਅਸਤਸਨਾ 27:17 (PANIRV)
Square Portrait Landscape 4K UHD
ਸਰਾਪੀ ਹੋਵੇ ਉਹ, ਜਿਹੜਾ ਆਪਣੇ ਗੁਆਂਢੀ ਦੀਆਂ ਹੱਦਾਂ ਨੂੰ ਸਰਕਾਵੇ। ‘ਤਦ ਸਾਰੀ ਪਰਜਾ ਆਖੇ, ਆਮੀਨ।’

ਅਸਤਸਨਾ 27:18 (PANIRV)
Square Portrait Landscape 4K UHD
‘ਸਰਾਪੀ ਹੋਵੇ ਉਹ, ਜਿਹੜਾ ਅੰਨ੍ਹੇ ਨੂੰ ਰਾਹ ਤੋਂ ਭਟਕਾ ਦੇਵੇ।’ ਤਦ ਸਾਰੀ ਪਰਜਾ ਆਖੇ, ਆਮੀਨ।

ਅਸਤਸਨਾ 27:19 (PANIRV)
Square Portrait Landscape 4K UHD
ਸਰਾਪੀ ਹੋਵੇ ਉਹ, ਜਿਹੜਾ ਪਰਦੇਸੀ, ਯਤੀਮ, ਅਤੇ ਵਿਧਵਾ ਦਾ ਨਿਆਂ ਵਿਗਾੜੇ। ‘ਤਦ ਸਾਰੀ ਪਰਜਾ ਆਖੇ, ਆਮੀਨ।’

ਅਸਤਸਨਾ 27:20 (PANIRV)
Square Portrait Landscape 4K UHD
ਸਰਾਪੀ ਹੋਵੇ ਉਹ, ਜਿਹੜਾ ਆਪਣੇ ਪਿਤਾ ਦੀ ਪਤਨੀ, ਨਾਲ ਕੁਕਰਮ ਕਰੇ ਕਿਉਂ ਜੋ ਉਸ ਨੇ ਆਪਣੇ ਪਿਤਾ ਦਾ ਨੰਗੇਜ਼ ਖੋਲ੍ਹਿਆ ਹੈ। ‘ਤਦ ਸਾਰੀ ਪਰਜਾ ਆਖੇ, ਆਮੀਨ।’

ਅਸਤਸਨਾ 27:21 (PANIRV)
Square Portrait Landscape 4K UHD
‘ਸਰਾਪੀ ਹੋਵੇ ਉਹ, ਜਿਹੜਾ ਕਿਸੇ ਪਸ਼ੂ ਨਾਲ ਕੁਕਰਮ ਕਰੇ। ਤਦ ਸਾਰੀ ਪਰਜਾ ਆਖੇ, ਆਮੀਨ।’

ਅਸਤਸਨਾ 27:22 (PANIRV)
Square Portrait Landscape 4K UHD
‘ਸਰਾਪੀ ਹੋਵੇ ਉਹ, ਜਿਹੜਾ ਆਪਣੀ ਭੈਣ, ਨਾਲ ਕੁਕਰਮ ਕਰੇ, ਭਾਵੇਂ ਉਹ ਉਸ ਦੇ ਪਿਤਾ ਦੀ ਧੀ ਹੋਵੇ ਭਾਵੇਂ ਉਸ ਦੀ ਮਾਂ ਦੀ ਧੀ ਹੋਵੇ। ਤਦ ਸਾਰੀ ਪਰਜਾ ਆਖੇ, ਆਮੀਨ।’

ਅਸਤਸਨਾ 27:23 (PANIRV)
Square Portrait Landscape 4K UHD
ਸਰਾਪੀ ਹੋਵੇ ਉਹ, ਜਿਹੜਾ ਆਪਣੀ ਸੱਸ ਨਾਲ ਕੁਕਰਮ ਕਰੇ। ‘ਤਦ ਸਾਰੀ ਪਰਜਾ ਆਖੇ, ਆਮੀਨ।’

ਅਸਤਸਨਾ 27:24 (PANIRV)
Square Portrait Landscape 4K UHD
‘ਸਰਾਪੀ ਹੋਵੇ ਉਹ, ਜਿਹੜਾ ਆਪਣੇ ਗੁਆਂਢੀ ਨੂੰ ਲੁੱਕ ਕੇ ਮਾਰੇ। ਤਦ ਸਾਰੀ ਪਰਜਾ ਆਖੇ, ਆਮੀਨ।’

ਅਸਤਸਨਾ 27:25 (PANIRV)
Square Portrait Landscape 4K UHD
‘ਸਰਾਪੀ ਹੋਵੇ ਉਹ, ਜਿਹੜਾ ਰਿਸ਼ਵਤ ਲੈ ਕੇ ਨਿਰਦੋਸ਼ ਵਿਅਕਤੀ ਦਾ ਖੂਨ ਕਰੇ। ਤਦ ਸਾਰੀ ਪਰਜਾ ਆਖੇ, ਆਮੀਨ।’

ਅਸਤਸਨਾ 27:26 (PANIRV)
Square Portrait Landscape 4K UHD
‘ਸਰਾਪੀ ਹੋਵੇ ਉਹ, ਜਿਹੜਾ ਇਸ ਬਿਵਸਥਾ ਦੀਆਂ, ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ। ਤਦ ਸਾਰੀ ਪਰਜਾ ਆਖੇ, ਆਮੀਨ।’

Available Bible Translations

American Standard Version (ASV)
Deuteronomy 27 (ASV) »
King James Version (KJV)
Deuteronomy 27 (KJV) »
GOD’S WORD® (GW)
Deuteronomy 27 (GW) »
Berean Bible (BSB)
Deuteronomy 27 (BSB) »
World English Bible (WEB)
Deuteronomy 27 (WEB) »
French Bible (LSG)
Deutéronome 27 (LSG) »
German Bible (LUTH1912)
Deuteronomium 27 (LUTH1912) »
Hebrew Bible (HEB)
דברים 27 (HEB) »
Portuguese Bible (BSL)
Deuteronômio 27 (BSL) »
Spanish Bible (RVA)
Deuteronomio 27 (RVA) »
Italian Bible (RIV)
Deuteronomio 27 (RIV) »
Chinese Simplified (CUVS)
申 命 记 27 (CUVS) »
Chinese Traditional (CUVT)
申 命 記 27 (CUVT) »
Swedish Bible (SV1917)
5 Mosebok 27 (SV1917) »
Hungarian Bible (KAR)
5 Mózes 27 (KAR) »
Japanese Bible (JPN)
申命記 27 (JPN) »
Norwegian Bible (NORSK)
5 Mosebok 27 (NORSK) »

ਅਸਤਸਨਾ (PANIRV) Chapter Selection

PANIRV Book Selection List