ਪੈਦਾਇਸ਼ Chapter 44 PANIRV Bible Verse Images

ਪੈਦਾਇਸ਼ 44 Bible Verse Pictures. Choose from a large collection of inspirational, motivational and encouraging Bible verses with pictures of nature. Download and share ਪੈਦਾਇਸ਼ 44 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਪੈਦਾਇਸ਼ 44:1 (PANIRV)
Square Portrait Landscape 4K UHD
ਤਦ ਉਸ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਮਨੁੱਖਾਂ ਦੇ ਬੋਰਿਆਂ ਵਿੱਚ ਜਿੰਨ੍ਹਾਂ ਉਹ ਲੈ ਸਕਣ ਅੰਨ ਭਰ ਦੇ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਦੇ ਮੂੰਹ ਵਿੱਚ ਰੱਖਦੇ

ਪੈਦਾਇਸ਼ 44:2 (PANIRV)
Square Portrait Landscape 4K UHD
ਅਤੇ ਮੇਰਾ ਚਾਂਦੀ ਦਾ ਪਿਆਲਾ ਸਭ ਤੋਂ ਛੋਟੇ ਦੇ ਬੋਰੇ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖਦੇ। ਸੋ ਉਸ ਨੇ ਯੂਸੁਫ਼ ਦੇ ਆਖੇ ਅਨੁਸਾਰ ਹੀ ਕੀਤਾ।

ਪੈਦਾਇਸ਼ 44:3 (PANIRV)
Square Portrait Landscape 4K UHD
ਸਵੇਰ ਹੁੰਦਿਆਂ ਹੀ ਉਹ ਮਨੁੱਖ ਅਤੇ ਉਨ੍ਹਾਂ ਦੇ ਗਧੇ ਤੋਰ ਦਿੱਤੇ ਗਏ।

ਪੈਦਾਇਸ਼ 44:4 (PANIRV)
Square Portrait Landscape 4K UHD
ਓਹ ਨਗਰ ਤੋਂ ਬਾਹਰ ਅਜੇ ਦੂਰ ਨਹੀਂ ਗਏ ਸਨ ਕਿ ਯੂਸੁਫ਼ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ, ਉੱਠ ਉਨ੍ਹਾਂ ਮਨੁੱਖਾਂ ਦਾ ਪਿੱਛਾ ਕਰ ਅਤੇ ਜਦ ਤੂੰ ਉਨ੍ਹਾਂ ਕੋਲ ਪਹੁੰਚ ਜਾਵੇਂ ਤਾਂ ਉਨ੍ਹਾਂ ਨੂੰ ਆਖੀਂ, ਤੁਸੀਂ ਭਲਿਆਈ ਦੇ ਬਦਲੇ ਬੁਰਿਆਈ ਕਿਉਂ ਕੀਤੀ?

ਪੈਦਾਇਸ਼ 44:5 (PANIRV)
Square Portrait Landscape 4K UHD
ਕੀ ਇਹ ਉਹ ਪਿਆਲਾ ਨਹੀਂ ਜਿਸ ਵਿੱਚ ਮੇਰਾ ਸੁਆਮੀ ਪੀਂਦਾ ਹੈ ਅਤੇ ਜਿਸ ਦੇ ਨਾਲ ਉਹ ਆਤਮਿਕ ਗੱਲਾਂ ਵਿਚਾਰਦਾ ਹੈ? ਤੁਸੀਂ ਜੋ ਇਹ ਕੀਤਾ ਹੈ ਸੋ ਬੁਰਾ ਹੀ ਕੀਤਾ ਹੈ।

ਪੈਦਾਇਸ਼ 44:6 (PANIRV)
Square Portrait Landscape 4K UHD
ਤਦ ਉਸ ਨੇ ਉਨ੍ਹਾਂ ਨੂੰ ਜਾ ਫੜ੍ਹਿਆ ਅਤੇ ਇਹੋ ਗੱਲਾਂ ਉਨ੍ਹਾਂ ਨੂੰ ਆਖੀਆਂ।

ਪੈਦਾਇਸ਼ 44:7 (PANIRV)
Square Portrait Landscape 4K UHD
ਉਨ੍ਹਾਂ ਨੇ ਉਹ ਨੂੰ ਆਖਿਆ, ਸਾਡਾ ਸੁਆਮੀ ਅਜਿਹੀਆਂ ਗੱਲਾਂ ਕਿਉਂ ਬੋਲਦਾ ਹੈ? ਤੁਹਾਡੇ ਦਾਸਾਂ ਤੋਂ ਅਜਿਹਾ ਕੰਮ ਕਰਨਾ ਦੂਰ ਰਹੇ।

ਪੈਦਾਇਸ਼ 44:8 (PANIRV)
Square Portrait Landscape 4K UHD
ਵੇਖੋ, ਜਦ ਉਹ ਚਾਂਦੀ ਜਿਹੜੀ ਸਾਨੂੰ ਸਾਡੇ ਬੋਰਿਆਂ ਦੇ ਮੂੰਹ ਵਿੱਚ ਲੱਭੀ ਸੀ, ਅਸੀਂ ਉਹ ਕਨਾਨ ਦੇਸ਼ ਤੋਂ ਮੋੜ ਕੇ ਤੁਹਾਡੇ ਕੋਲ ਲੈ ਆਏ ਹਾਂ, ਤਾਂ ਕਿਵੇਂ ਅਸੀਂ ਤੁਹਾਡੇ ਸੁਆਮੀ ਦੇ ਘਰ ਵਿੱਚੋਂ ਚਾਂਦੀ ਜਾਂ ਸੋਨਾ ਚੁਰਾ ਸਕਦੇ ਹਾਂ?

ਪੈਦਾਇਸ਼ 44:9 (PANIRV)
Square Portrait Landscape 4K UHD
ਤੁਹਾਡੇ ਦਾਸਾਂ ਵਿੱਚੋਂ ਜਿਸ ਦੇ ਕੋਲੋਂ ਉਹ ਲੱਭੇ, ਉਹ ਮਾਰਿਆ ਜਾਵੇ ਅਤੇ ਅਸੀਂ ਵੀ ਆਪਣੇ ਸੁਆਮੀ ਦੇ ਗ਼ੁਲਾਮ ਹੋ ਜਾਂਵਾਂਗੇ।

ਪੈਦਾਇਸ਼ 44:10 (PANIRV)
Square Portrait Landscape 4K UHD
ਤਦ ਉਸ ਨੇ ਆਖਿਆ, ਹੁਣ ਤੁਹਾਡੀਆਂ ਗੱਲਾਂ ਦੇ ਅਨੁਸਾਰ ਹੀ ਹੋਵੇਗਾ। ਜਿਸ ਦੇ ਕੋਲੋਂ ਉਹ ਲੱਭੇਗਾ, ਉਹ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਨਿਰਦੋਸ਼ ਠਹਿਰੋਗੇ।

ਪੈਦਾਇਸ਼ 44:11 (PANIRV)
Square Portrait Landscape 4K UHD
ਉਨ੍ਹਾਂ ਨੇ ਛੇਤੀ ਨਾਲ ਆਪੋ ਆਪਣੇ ਬੋਰੇ ਜ਼ਮੀਨ ਉੱਤੇ ਲਾਹ ਕੇ ਖੋਲ੍ਹ ਦਿੱਤੇ

ਪੈਦਾਇਸ਼ 44:12 (PANIRV)
Square Portrait Landscape 4K UHD
ਅਤੇ ਉਸ ਨੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਭ ਦੀ ਤਲਾਸ਼ੀ ਲਈ ਅਤੇ ਉਹ ਪਿਆਲਾ ਬਿਨਯਾਮੀਨ ਦੇ ਬੋਰੇ ਵਿੱਚ ਲੱਭਿਆ।

ਪੈਦਾਇਸ਼ 44:13 (PANIRV)
Square Portrait Landscape 4K UHD
ਤਦ ਉਨ੍ਹਾਂ ਨੇ ਆਪਣੇ ਬਸਤਰ ਪਾੜੇ ਅਤੇ ਹਰ ਇੱਕ ਨੇ ਆਪਣਾ ਗਧਾ ਲੱਦਿਆ ਅਤੇ ਓਹ ਨਗਰ ਨੂੰ ਮੁੜ ਆਏ।

ਪੈਦਾਇਸ਼ 44:14 (PANIRV)
Square Portrait Landscape 4K UHD
ਜਦ ਯਹੂਦਾਹ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਆਏ ਅਤੇ ਉਹ ਅਜੇ ਤੱਕ ਉੱਥੇ ਹੀ ਸੀ ਤਾਂ ਓਹ ਉਸ ਦੇ ਅੱਗੇ ਧਰਤੀ ਉੱਤੇ ਡਿੱਗ ਪਏ।

ਪੈਦਾਇਸ਼ 44:15 (PANIRV)
Square Portrait Landscape 4K UHD
ਫੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਇਹ ਕੀ ਕਰਤੂਤ ਹੈ ਜੋ ਤੁਸੀਂ ਕੀਤੀ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਮੇਰੇ ਵਰਗਾ ਆਦਮੀ ਆਤਮਿਕ ਗੱਲਾਂ ਵਿਚਾਰ ਸਕਦਾ ਹੈ?

ਪੈਦਾਇਸ਼ 44:16 (PANIRV)
Square Portrait Landscape 4K UHD
ਯਹੂਦਾਹ ਨੇ ਆਖਿਆ, ਅਸੀਂ ਆਪਣੇ ਸੁਆਮੀ ਨੂੰ ਕੀ ਆਖੀਏ ਅਤੇ ਕੀ ਬੋਲੀਏ ਅਤੇ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਨਿਰਦੋਸ਼ ਸਾਬਤ ਕਰੀਏ? ਪਰਮੇਸ਼ੁਰ ਨੇ ਤੁਹਾਡੇ ਦਾਸਾਂ ਦੀ ਬੁਰਿਆਈ ਲੱਭ ਲਈ ਹੈ। ਵੇਖੋ, ਅਸੀਂ ਆਪਣੇ ਸੁਆਮੀ ਦੇ ਗ਼ੁਲਾਮ ਹਾਂ, ਅਸੀਂ ਵੀ ਅਤੇ ਉਹ ਵੀ ਜਿਸ ਦੇ ਕੋਲੋਂ ਇਹ ਪਿਆਲਾ ਲੱਭਿਆ ਹੈ।

ਪੈਦਾਇਸ਼ 44:17 (PANIRV)
Square Portrait Landscape 4K UHD
ਪਰ ਯੂਸੁਫ਼ ਨੇ ਆਖਿਆ, ਇਹ ਕੰਮ ਮੈਥੋਂ ਦੂਰ ਹੋਵੇ। ਉਹ ਮਨੁੱਖ ਜਿਸ ਦੇ ਕੋਲੋਂ ਪਿਆਲਾ ਲੱਭਿਆ ਹੈ ਉਹ ਹੀ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਸਲਾਮਤੀ ਨਾਲ ਆਪਣੇ ਪਿਤਾ ਦੇ ਕੋਲ ਵਾਪਿਸ ਚਲੇ ਜਾਓ।

ਪੈਦਾਇਸ਼ 44:18 (PANIRV)
Square Portrait Landscape 4K UHD
ਫੇਰ ਯਹੂਦਾਹ ਨੇ ਉਸ ਦੇ ਨੇੜੇ ਜਾ ਕੇ ਆਖਿਆ, ਮੇਰੇ ਸੁਆਮੀ ਜੀ, ਮੇਰੀ ਬੇਨਤੀ ਹੈ ਕਿ ਤੁਹਾਡਾ ਦਾਸ ਆਪਣੇ ਸੁਆਮੀ ਦੇ ਕੰਨਾਂ ਵਿੱਚ ਗੱਲ ਕਰੇ ਅਤੇ ਤੁਹਾਡਾ ਕ੍ਰੋਧ ਤੁਹਾਡੇ ਦਾਸ ਦੇ ਵਿਰੁੱਧ ਨਾ ਭੜਕੇ, ਕਿਉਂ ਜੋ ਤੁਸੀਂ ਫ਼ਿਰਊਨ ਦੇ ਸਮਾਨ ਹੋ।

ਪੈਦਾਇਸ਼ 44:19 (PANIRV)
Square Portrait Landscape 4K UHD
ਮੇਰੇ ਸੁਆਮੀ ਨੇ ਆਪਣੇ ਦਾਸਾਂ ਤੋਂ ਇਹ ਪੁੱਛਿਆ ਸੀ, ਕੀ ਤੁਹਾਡਾ ਪਿਤਾ ਜਾਂ ਭਰਾ ਹੈ?

ਪੈਦਾਇਸ਼ 44:20 (PANIRV)
Square Portrait Landscape 4K UHD
ਅਤੇ ਅਸੀਂ ਆਪਣੇ ਸੁਆਮੀ ਨੂੰ ਆਖਿਆ ਸੀ ਕਿ ਸਾਡਾ ਬਜ਼ੁਰਗ ਪਿਤਾ ਹੈ, ਅਤੇ ਉਸ ਦੀ ਬਿਰਧ ਅਵਸਥਾ ਦਾ ਇੱਕ ਛੋਟਾ ਪੁੱਤਰ ਹੈ ਅਤੇ ਉਸ ਦਾ ਭਰਾ ਮਰ ਗਿਆ ਹੈ, ਅਤੇ ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਤੇ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ।

ਪੈਦਾਇਸ਼ 44:21 (PANIRV)
Square Portrait Landscape 4K UHD
ਤੁਸੀਂ ਆਪਣੇ ਦਾਸਾਂ ਨੂੰ ਆਖਿਆ ਕਿ ਉਸ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਮੁੰਡੇ ਨੂੰ ਆਪਣੀਆਂ ਅੱਖਾਂ ਨਾਲ ਵੇਖਾਂ।

ਪੈਦਾਇਸ਼ 44:22 (PANIRV)
Square Portrait Landscape 4K UHD
ਤਾਂ ਅਸੀਂ ਆਪਣੇ ਸੁਆਮੀ ਨੂੰ ਆਖਿਆ ਕਿ ਮੁੰਡਾ ਆਪਣੇ ਪਿਤਾ ਨੂੰ ਛੱਡ ਨਹੀਂ ਸਕਦਾ। ਜੇਕਰ ਉਹ ਉਸ ਨੂੰ ਛੱਡੇ ਤਾਂ ਸਾਡਾ ਪਿਤਾ ਮਰ ਜਾਵੇਗਾ।

ਪੈਦਾਇਸ਼ 44:23 (PANIRV)
Square Portrait Landscape 4K UHD
ਫੇਰ ਤੁਸੀਂ ਆਪਣੇ ਦਾਸਾਂ ਨੂੰ ਆਖਿਆ ਸੀ ਕਿ ਜਦ ਤੱਕ ਤੁਹਾਡਾ ਛੋਟਾ ਭਰਾ ਤੁਹਾਡੇ ਨਾਲ ਨਾ ਆਵੇ ਤੁਸੀਂ ਮੇਰਾ ਮੂੰਹ ਫੇਰ ਨਾ ਵੇਖੋਗੇ।

ਪੈਦਾਇਸ਼ 44:24 (PANIRV)
Square Portrait Landscape 4K UHD
ਇਸ ਲਈ ਜਦ ਅਸੀਂ ਤੁਹਾਡੇ ਦਾਸ ਆਪਣੇ ਪਿਤਾ ਕੋਲ ਗਏ ਤਾਂ ਅਸੀਂ ਆਪਣੇ ਸੁਆਮੀ ਦੀਆਂ ਗੱਲਾਂ ਉਸ ਨੂੰ ਦੱਸੀਆਂ।

ਪੈਦਾਇਸ਼ 44:25 (PANIRV)
Square Portrait Landscape 4K UHD
ਤਦ ਸਾਡੇ ਪਿਤਾ ਨੇ ਆਖਿਆ, ਮੁੜ ਕੇ ਜਾਓ ਅਤੇ ਥੋੜ੍ਹਾ ਅੰਨ ਸਾਡੇ ਲਈ ਮੁੱਲ ਲੈ ਆਓ।

ਪੈਦਾਇਸ਼ 44:26 (PANIRV)
Square Portrait Landscape 4K UHD
ਪਰ ਅਸੀਂ ਆਖਿਆ, ਅਸੀਂ ਨਹੀਂ ਜਾ ਸਕਦੇ। ਜੇਕਰ ਸਾਡਾ ਛੋਟਾ ਭਰਾ ਸਾਡੇ ਨਾਲ ਹੋਵੇ ਤਾਂ ਹੀ ਅਸੀਂ ਜਾਂਵਾਂਗੇ ਕਿਉਂ ਜੋ ਜਦ ਤੱਕ ਸਾਡਾ ਛੋਟਾ ਭਰਾ ਸਾਡੇ ਨਾਲ ਨਾ ਜਾਵੇ ਅਸੀਂ ਉਸ ਮਨੁੱਖ ਦਾ ਮੂੰਹ ਨਾ ਵੇਖ ਸਕਾਂਗੇ।

ਪੈਦਾਇਸ਼ 44:27 (PANIRV)
Square Portrait Landscape 4K UHD
ਤਦ ਤੁਹਾਡੇ ਦਾਸ ਸਾਡੇ ਪਿਤਾ ਨੇ ਸਾਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ।

ਪੈਦਾਇਸ਼ 44:28 (PANIRV)
Square Portrait Landscape 4K UHD
ਉਨ੍ਹਾਂ ਵਿੱਚੋਂ ਇੱਕ ਤਾਂ ਮੈਨੂੰ ਛੱਡ ਕੇ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਸੱਚ-ਮੁੱਚ ਪਾੜਿਆ ਗਿਆ ਹੈ ਅਤੇ ਮੈਂ ਉਸ ਨੂੰ ਹੁਣ ਤੱਕ ਨਹੀਂ ਵੇਖਿਆ।

ਪੈਦਾਇਸ਼ 44:29 (PANIRV)
Square Portrait Landscape 4K UHD
ਪਰ ਜੇਕਰ ਤੁਸੀਂ ਇਸ ਨੂੰ ਵੀ ਮੇਰੇ ਅੱਗੋਂ ਲੈ ਜਾਓਗੇ ਅਤੇ ਕੋਈ ਬਿਪਤਾ ਉਸ ਉੱਤੇ ਆ ਪਈ ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।

ਪੈਦਾਇਸ਼ 44:30 (PANIRV)
Square Portrait Landscape 4K UHD
ਹੁਣ ਜਦ ਮੈਂ ਤੁਹਾਡੇ ਦਾਸ ਆਪਣੇ ਪਿਤਾ ਦੇ ਕੋਲ ਜਾਂਵਾਂ ਅਤੇ ਇਹ ਮੁੰਡਾ ਨਾਲ ਨਾ ਹੋਵੇ ਤਾਂ ਕਿਉਂ ਜੋ ਉਹ ਦੇ ਪ੍ਰਾਣ ਇਸ ਮੁੰਡੇ ਦੇ ਪ੍ਰਾਣਾਂ ਨਾਲ ਬੱਧੇ ਹੋਏ ਹਨ

ਪੈਦਾਇਸ਼ 44:31 (PANIRV)
Square Portrait Landscape 4K UHD
ਅਤੇ ਜਦ ਉਹ ਵੇਖੇਗਾ ਕਿ ਇਹ ਮੁੰਡਾ ਨਾਲ ਨਹੀਂ ਹੈ ਤਾਂ ਉਹ ਮਰ ਜਾਵੇਗਾ ਅਤੇ ਤੁਹਾਡੇ ਦਾਸ ਆਪਣੇ ਪਿਤਾ ਨੂੰ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ।

ਪੈਦਾਇਸ਼ 44:32 (PANIRV)
Square Portrait Landscape 4K UHD
ਕਿਉਂ ਜੋ ਤੁਹਾਡਾ ਦਾਸ ਆਪਣੇ ਪਿਤਾ ਨੂੰ ਇਹ ਆਖ ਕੇ ਇਸ ਮੁੰਡੇ ਦਾ ਜ਼ਿੰਮੇਵਾਰ ਹੋਇਆ ਹੈ ਕਿ ਜੇਕਰ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੈਂ ਸਦਾ ਤੱਕ ਆਪਣੇ ਪਿਤਾ ਦਾ ਪਾਪੀ ਹੋਵਾਂਗਾ।

ਪੈਦਾਇਸ਼ 44:33 (PANIRV)
Square Portrait Landscape 4K UHD
ਹੁਣ ਤੁਹਾਡਾ ਦਾਸ ਇਸ ਮੁੰਡੇ ਦੇ ਸਥਾਨ ਤੇ ਮੇਰੇ ਸੁਆਮੀ ਦਾ ਗ਼ੁਲਾਮ ਬਣ ਕੇ ਰਹੇਗਾ ਪਰ ਇਸ ਮੁੰਡੇ ਨੂੰ ਆਪਣੇ ਭਰਾਵਾਂ ਦੇ ਨਾਲ ਵਾਪਿਸ ਜਾਣ ਦਿੱਤਾ ਜਾਵੇ।

ਪੈਦਾਇਸ਼ 44:34 (PANIRV)
Square Portrait Landscape 4K UHD
ਕਿਉਂਕਿ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਂਵਾਂ, ਜੇਕਰ ਇਹ ਮੁੰਡਾ ਮੇਰੇ ਨਾਲ ਨਾ ਹੋਵੇ? ਅਜਿਹਾ ਨਾ ਹੋਵੇ ਕਿ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ, ਮੈਨੂੰ ਵੇਖਣੀ ਪਵੇ।

Available Bible Translations

American Standard Version (ASV)
Genesis 44 (ASV) »
King James Version (KJV)
Genesis 44 (KJV) »
GOD’S WORD® (GW)
Genesis 44 (GW) »
Berean Bible (BSB)
Genesis 44 (BSB) »
World English Bible (WEB)
Genesis 44 (WEB) »
French Bible (LSG)
Genèse 44 (LSG) »
German Bible (LUTH1912)
Genesis 44 (LUTH1912) »
Bengali Bible (BENIRV)
আদি 44 (BENIRV) »
Hebrew Bible (HEB)
בראשית 44 (HEB) »
Portuguese Bible (BSL)
Gênesis 44 (BSL) »
Vietnamese Bible (VIE)
Sáng Thế 44 (VIE) »
Spanish Bible (RVA)
Génesis 44 (RVA) »
Italian Bible (RIV)
Genesi 44 (RIV) »
Chinese Simplified (CUVS)
创 世 纪 44 (CUVS) »
Chinese Traditional (CUVT)
創 世 記 44 (CUVT) »
Albanian Bible (ALB)
Zanafilla 44 (ALB) »
Swedish Bible (SV1917)
1 Mosebok 44 (SV1917) »
Russian Bible (RUSV)
Бытие 44 (RUSV) »
Ukrainian Bible (UKR)
Буття 44 (UKR) »
Hungarian Bible (KAR)
1 Mózes 44 (KAR) »
Bulgarian Bible (BULG)
Битие 44 (BULG) »
Japanese Bible (JPN)
創世記 44 (JPN) »
Norwegian Bible (NORSK)
1 Mosebok 44 (NORSK) »

ਪੈਦਾਇਸ਼ (PANIRV) Chapter Selection

PANIRV Book Selection List