ਪੈਦਾਇਸ਼ Chapter 43 PANIRV Bible Verse Images

ਪੈਦਾਇਸ਼ 43 Bible Verse Pictures. Choose from a large collection of inspirational, motivational and encouraging Bible verses with pictures of nature. Download and share ਪੈਦਾਇਸ਼ 43 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਪੈਦਾਇਸ਼ 43:1 (PANIRV)
Square Portrait Landscape 4K UHD
ਕਨਾਨ ਦੇਸ਼ ਉੱਤੇ ਕਾਲ ਬਹੁਤ ਹੀ ਭਿਅੰਕਰ ਹੋ ਗਿਆ।

ਪੈਦਾਇਸ਼ 43:2 (PANIRV)
Square Portrait Landscape 4K UHD
ਜਦ ਉਹ ਅੰਨ ਜਿਹੜਾ ਉਹ ਮਿਸਰ ਤੋਂ ਲਿਆਏ ਸਨ, ਖ਼ਤਮ ਹੋ ਗਿਆ ਤਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, ਮੁੜ ਕੇ ਸਾਡੇ ਲਈ ਕੁਝ ਅੰਨ ਮੁੱਲ ਲੈ ਆਓ।

ਪੈਦਾਇਸ਼ 43:3 (PANIRV)
Square Portrait Landscape 4K UHD
ਤਦ ਯਹੂਦਾਹ ਨੇ ਉਹ ਨੂੰ ਆਖਿਆ ਕਿ ਉਸ ਮਨੁੱਖ ਨੇ ਸਾਨੂੰ ਚੇਤਾਵਨੀ ਦੇ ਕੇ ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ।

ਪੈਦਾਇਸ਼ 43:4 (PANIRV)
Square Portrait Landscape 4K UHD
ਸੋ ਜੇ ਤੂੰ ਸਾਡੇ ਭਰਾ ਨੂੰ ਸਾਡੇ ਨਾਲ ਭੇਜਦਾ ਹੈਂ ਤਾਂ ਅਸੀਂ ਤੇਰੇ ਲਈ ਅੰਨ ਮੁੱਲ ਲੈ ਆਵਾਂਗੇ,

ਪੈਦਾਇਸ਼ 43:5 (PANIRV)
Square Portrait Landscape 4K UHD
ਪਰ ਜੇ ਤੂੰ ਨਾ ਭੇਜੇਂਗਾ ਤਾਂ ਅਸੀਂ ਨਹੀਂ ਜਾਂਵਾਂਗੇ ਕਿਉਂ ਜੋ ਉਸ ਮਨੁੱਖ ਨੇ ਸਾਨੂੰ ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ।

ਪੈਦਾਇਸ਼ 43:6 (PANIRV)
Square Portrait Landscape 4K UHD
ਫੇਰ ਇਸਰਾਏਲ ਨੇ ਆਖਿਆ, ਤੁਸੀਂ ਕਿਉਂ ਮੇਰੇ ਨਾਲ ਇਹ ਬੁਰਿਆਈ ਕੀਤੀ ਕਿ ਉਸ ਮਨੁੱਖ ਨੂੰ ਦੱਸਿਆ ਕਿ ਸਾਡਾ ਇੱਕ ਹੋਰ ਭਰਾ ਵੀ ਹੈ?

ਪੈਦਾਇਸ਼ 43:7 (PANIRV)
Square Portrait Landscape 4K UHD
ਤਦ ਉਨ੍ਹਾਂ ਨੇ ਆਖਿਆ ਕਿ ਉਸ ਮਨੁੱਖ ਨੇ ਤੰਗ ਕਰ ਕੇ ਸਾਡੇ ਅਤੇ ਸਾਡੇ ਰਿਸ਼ਤੇਦਾਰਾਂ ਦੇ ਵਿਖੇ ਪੁੱਛਿਆ ਕਿ ਤੁਹਾਡਾ ਪਿਤਾ ਅਜੇ ਤੱਕ ਜੀਉਂਦਾ ਹੈ ਅਤੇ ਤੁਹਾਡਾ ਕੋਈ ਹੋਰ ਭਰਾ ਵੀ ਹੈ? ਤਦ ਅਸੀਂ ਇਨ੍ਹਾਂ ਗੱਲਾਂ ਦੇ ਅਨੁਸਾਰ ਉਹ ਨੂੰ ਦੱਸਿਆ। ਸਾਨੂੰ ਕੀ ਪਤਾ ਸੀ ਕਿ ਉਹ ਸਾਨੂੰ ਆਖੇਗਾ ਜੋ ਆਪਣੇ ਭਰਾ ਨੂੰ ਨਾਲ ਲਿਆਓ?

ਪੈਦਾਇਸ਼ 43:8 (PANIRV)
Square Portrait Landscape 4K UHD
ਫੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, ਮੁੰਡੇ ਨੂੰ ਮੇਰੇ ਨਾਲ ਭੇਜ ਦੇ ਤਾਂ ਜੋ ਅਸੀਂ ਜਾਈਏ, ਤੇ ਅਸੀਂ ਜੀਉਂਦੇ ਰਹੀਏ ਅਤੇ ਮਰ ਨਾ ਜਾਈਏ, ਅਸੀਂ ਵੀ ਅਤੇ ਤੂੰ ਵੀ ਅਤੇ ਸਾਡੇ ਬੱਚੇ ਵੀ।

ਪੈਦਾਇਸ਼ 43:9 (PANIRV)
Square Portrait Landscape 4K UHD
ਮੈਂ ਉਸ ਲਈ ਜ਼ਿੰਮੇਵਾਰ ਹਾਂ। ਉਸ ਨੂੰ ਤੂੰ ਮੇਰੇ ਹੱਥੋਂ ਵਾਪਿਸ ਮੰਗੀ। ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਅਤੇ ਤੇਰੇ ਸਨਮੁਖ ਨਾ ਬਿਠਾਵਾਂ ਤਦ ਮੈਂ ਸਦਾ ਲਈ ਤੇਰਾ ਦੋਸ਼ੀ ਠਹਿਰਾਂਗਾ।

ਪੈਦਾਇਸ਼ 43:10 (PANIRV)
Square Portrait Landscape 4K UHD
ਜੇਕਰ ਅਸੀਂ ਐਨਾ ਸਮਾਂ ਨਾ ਲਾਉਂਦੇ ਤਾਂ ਹੁਣ ਤੱਕ ਦੂਜੀ ਵਾਰ ਵਾਪਿਸ ਆ ਜਾਂਦੇ।

ਪੈਦਾਇਸ਼ 43:11 (PANIRV)
Square Portrait Landscape 4K UHD
ਤਦ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਉਨ੍ਹਾਂ ਨੂੰ ਆਖਿਆ, ਜੇ ਸੱਚ-ਮੁੱਚ ਅਜਿਹਾ ਹੀ ਹੈ ਤਾਂ ਹੁਣ ਇਸ ਤਰ੍ਹਾਂ ਕਰੋ ਕਿ ਇਸ ਦੇਸ਼ ਦੀ ਸਭ ਤੋਂ ਉੱਤਮ ਪੈਦਾਵਾਰ ਆਪਣਿਆਂ ਬੋਰਿਆਂ ਵਿੱਚ ਰੱਖ ਕੇ ਉਸ ਮਨੁੱਖ ਲਈ ਭੇਟ ਦੇ ਤੌਰ ਤੇ ਲੈ ਜਾਓ: ਅਰਥਾਤ ਥੋੜ੍ਹਾ ਗੁੱਗਲ, ਥੋੜ੍ਹਾ ਸ਼ਹਿਦ, ਗਰਮ ਮਸਾਲਾ, ਗੰਧਰਸ, ਪਿਸਤਾ ਅਤੇ ਬਦਾਮ।

ਪੈਦਾਇਸ਼ 43:12 (PANIRV)
Square Portrait Landscape 4K UHD
ਦੁੱਗਣੀ ਚਾਂਦੀ ਆਪਣੇ ਹੱਥਾਂ ਵਿੱਚ ਲੈ ਜਾਓ ਅਤੇ ਉਹ ਚਾਂਦੀ ਜਿਹੜੀ ਤੁਹਾਡਿਆਂ ਬੋਰਿਆਂ ਦੇ ਮੂੰਹ ਉੱਤੇ ਰੱਖ ਕੇ ਵਾਪਿਸ ਕੀਤੀ ਗਈ, ਉਸ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਜਾਓ। ਸ਼ਾਇਦ ਇਹ ਭੁੱਲ ਹੋ ਗਈ ਹੋਵੇ।

ਪੈਦਾਇਸ਼ 43:13 (PANIRV)
Square Portrait Landscape 4K UHD
ਆਪਣੇ ਭਰਾ ਨੂੰ ਵੀ ਨਾਲ ਲੈ ਕੇ ਉਸ ਮਨੁੱਖ ਕੋਲ ਫੇਰ ਜਾਓ।

ਪੈਦਾਇਸ਼ 43:14 (PANIRV)
Square Portrait Landscape 4K UHD
ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਉਸ ਮਨੁੱਖ ਵੱਲੋਂ ਕਿਰਪਾ ਬਖ਼ਸ਼ੇ, ਜਿਸ ਕਾਰਨ ਉਹ ਤੁਹਾਡੇ ਦੂਜੇ ਭਰਾ ਅਤੇ ਬਿਨਯਾਮੀਨ ਨੂੰ ਤੁਹਾਡੇ ਨਾਲ ਭੇਜ ਦੇਵੇ ਅਤੇ ਜੇ ਮੈਂ ਆਪਣੀ ਸੰਤਾਨ ਤੋਂ ਵਾਂਝਾ ਹੋਇਆ ਸੋ ਹੋਇਆ।

ਪੈਦਾਇਸ਼ 43:15 (PANIRV)
Square Portrait Landscape 4K UHD
ਉਨ੍ਹਾਂ ਮਨੁੱਖਾਂ ਨੇ ਉਹ ਭੇਟ ਅਤੇ ਦੁੱਗਣੀ ਚਾਂਦੀ ਆਪਣਿਆਂ ਹੱਥਾਂ ਵਿੱਚ ਲੈ ਕੇ, ਬਿਨਯਾਮੀਨ ਨੂੰ ਵੀ ਆਪਣੇ ਨਾਲ ਲਿਆ ਅਤੇ ਉੱਠ ਕੇ ਮਿਸਰ ਨੂੰ ਚਲੇ ਗਏ ਅਤੇ ਯੂਸੁਫ਼ ਦੇ ਸਾਹਮਣੇ ਹਾਜ਼ਰ ਹੋਏ।

ਪੈਦਾਇਸ਼ 43:16 (PANIRV)
Square Portrait Landscape 4K UHD
ਜਦੋਂ ਯੂਸੁਫ਼ ਨੇ ਉਨ੍ਹਾਂ ਦੇ ਨਾਲ ਬਿਨਯਾਮੀਨ ਨੂੰ ਵੇਖਿਆ ਤਾਂ ਉਸ ਨੇ ਘਰ ਦੇ ਅਧਿਕਾਰੀ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨੂੰ ਘਰ ਲੈ ਜਾ ਅਤੇ ਪਸ਼ੂ ਮਾਰ ਕੇ ਭੋਜਨ ਤਿਆਰ ਕਰ ਕਿਉਂ ਜੋ ਇਹ ਮਨੁੱਖ ਦੁਪਹਿਰ ਨੂੰ ਮੇਰੇ ਨਾਲ ਭੋਜਨ ਖਾਣਗੇ।

ਪੈਦਾਇਸ਼ 43:17 (PANIRV)
Square Portrait Landscape 4K UHD
ਤਦ ਉਹ ਮਨੁੱਖ ਯੂਸੁਫ਼ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਮਨੁੱਖਾਂ ਨੂੰ ਉਸ ਦੇ ਘਰ ਲੈ ਗਿਆ।

ਪੈਦਾਇਸ਼ 43:18 (PANIRV)
Square Portrait Landscape 4K UHD
ਜਦ ਉਹ ਯੂਸੁਫ਼ ਦੇ ਘਰ ਪਹੁੰਚਾਏ ਗਏ ਤਦ ਉਹ ਆਪਸ ਵਿੱਚ ਡਰ ਕੇ ਆਖਣ ਲੱਗੇ, ਉਸ ਚਾਂਦੀ ਦੇ ਕਾਰਨ ਜਿਹੜੀ ਪਹਿਲੀ ਵਾਰ ਸਾਡਿਆਂ ਬੋਰਿਆਂ ਵਿੱਚ ਮੁੜੀ ਸੀ, ਅਸੀਂ ਇੱਥੇ ਲਿਆਂਦੇ ਗਏ ਹਾਂ ਤਾਂ ਜੋ ਉਹ ਸਾਡੇ ਉੱਤੇ ਵਾਰ ਕਰ ਕੇ ਸਾਨੂੰ ਆਪਣਾ ਗ਼ੁਲਾਮ ਬਣਾਵੇ ਅਤੇ ਸਾਡੇ ਗਧਿਆਂ ਨੂੰ ਵੀ ਖੋਹ ਲਵੇ।

ਪੈਦਾਇਸ਼ 43:19 (PANIRV)
Square Portrait Landscape 4K UHD
ਤਦ ਉਹ ਯੂਸੁਫ਼ ਦੇ ਘਰ ਦੇ ਅਧਿਕਾਰੀ ਦੇ ਨੇੜੇ ਜਾ ਕੇ ਘਰ ਦੇ ਦਰਵਾਜ਼ੇ ਉੱਤੇ ਉਸ ਨੂੰ ਬੋਲੇ

ਪੈਦਾਇਸ਼ 43:20 (PANIRV)
Square Portrait Landscape 4K UHD
ਅਤੇ ਉਨ੍ਹਾਂ ਨੇ ਆਖਿਆ ਸੁਆਮੀ ਜੀ, ਜਦੋਂ ਅਸੀਂ ਪਹਿਲੀ ਵਾਰ ਅੰਨ ਖਰੀਦਣ ਆਏ ਸੀ

ਪੈਦਾਇਸ਼ 43:21 (PANIRV)
Square Portrait Landscape 4K UHD
ਤਦ ਅਸੀਂ ਸਰਾਂ ਵਿੱਚ ਪਹੁੰਚ ਕੇ ਆਪਣਿਆਂ ਬੋਰਿਆਂ ਨੂੰ ਖੋਲ੍ਹਿਆ ਅਤੇ ਵੇਖੋ ਹਰ ਇੱਕ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਉੱਤੇ ਪਈ ਹੋਈ ਸੀ। ਉਹ ਸਾਡੀ ਪੂਰੀ ਚਾਂਦੀ ਸੀ ਅਤੇ ਅਸੀਂ ਉਹ ਨੂੰ ਮੁੜ ਆਪਣੇ ਹੱਥਾਂ ਵਿੱਚ ਲੈ ਆਏ ਹਾਂ।

ਪੈਦਾਇਸ਼ 43:22 (PANIRV)
Square Portrait Landscape 4K UHD
ਹੋਰ ਚਾਂਦੀ ਵੀ ਅੰਨ ਮੁੱਲ ਲੈਣ ਲਈ ਅਸੀਂ ਆਪਣੇ ਹੱਥਾਂ ਵਿੱਚ ਲਿਆਏ ਹਾਂ ਅਤੇ ਨਹੀਂ ਜਾਣਦੇ ਕਿ ਸਾਡੀ ਉਹ ਚਾਂਦੀ ਸਾਡੀਆਂ ਬੋਰੀਆਂ ਵਿੱਚ ਕਿਸ ਨੇ ਰੱਖ ਦਿੱਤੀ।

ਪੈਦਾਇਸ਼ 43:23 (PANIRV)
Square Portrait Landscape 4K UHD
ਤਾਂ ਉਸ ਨੇ ਆਖਿਆ, ਤੁਹਾਡੀ ਸਲਾਮਤੀ ਹੋਵੇ। ਤੁਸੀਂ ਡਰੋ ਨਾ, ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਤੁਹਾਡੀਆਂ ਬੋਰੀਆਂ ਵਿੱਚ ਤੁਹਾਨੂੰ ਪਦਾਰਥ ਦਿੱਤਾ। ਤੁਹਾਡੀ ਚਾਂਦੀ ਮੈਨੂੰ ਮਿਲ ਗਈ ਹੈ। ਫੇਰ ਉਹ ਸ਼ਿਮਓਨ ਨੂੰ ਬਾਹਰ ਉਨ੍ਹਾਂ ਦੇ ਕੋਲ ਲੈ ਆਇਆ।

ਪੈਦਾਇਸ਼ 43:24 (PANIRV)
Square Portrait Landscape 4K UHD
ਤਦ ਉਹ ਪੁਰਖ ਉਨ੍ਹਾਂ ਮਨੁੱਖਾਂ ਨੂੰ ਯੂਸੁਫ਼ ਦੇ ਘਰ ਲੈ ਗਿਆ ਅਤੇ ਉਨ੍ਹਾਂ ਨੂੰ ਪਾਣੀ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਉਸ ਨੇ ਉਨ੍ਹਾਂ ਦੇ ਗਧਿਆਂ ਨੂੰ ਚਾਰਾ ਦਿੱਤਾ।

ਪੈਦਾਇਸ਼ 43:25 (PANIRV)
Square Portrait Landscape 4K UHD
ਤਦ ਉਨ੍ਹਾਂ ਨੇ ਯੂਸੁਫ਼ ਦੇ ਆਉਣ ਦੀ ਦੁਪਹਿਰ ਤੱਕ ਉਡੀਕ ਵਿੱਚ ਸੁਗ਼ਾਤ ਤਿਆਰ ਕੀਤੀ ਕਿਉਂ ਜੋ ਉਨ੍ਹਾਂ ਸੁਣਿਆ ਜੋ ਅਸੀਂ ਐਥੇ ਹੀ ਰੋਟੀ ਖਾਵਾਂਗੇ।

ਪੈਦਾਇਸ਼ 43:26 (PANIRV)
Square Portrait Landscape 4K UHD
ਜਦ ਯੂਸੁਫ਼ ਘਰ ਆਇਆ ਤਾਂ ਓਹ ਉਸ ਦੇ ਲਈ ਘਰ ਵਿੱਚ ਸੁਗ਼ਾਤ ਲੈ ਆਏ ਜਿਹੜੀ ਉਨ੍ਹਾਂ ਦੇ ਹੱਥਾਂ ਵਿੱਚ ਸੀ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਉਸ ਦੇ ਅੱਗੇ ਝੁਕਾਇਆ।

ਪੈਦਾਇਸ਼ 43:27 (PANIRV)
Square Portrait Landscape 4K UHD
ਉਸ ਨੇ ਉਨ੍ਹਾਂ ਦੀ ਸੁੱਖ-ਸਾਂਦ ਪੁੱਛੀ ਅਤੇ ਆਖਿਆ, ਕੀ ਤੁਹਾਡਾ ਪਿਤਾ ਚੰਗਾ ਭਲਾ ਹੈ? ਉਹ ਬਜ਼ੁਰਗ ਜਿਸ ਦੇ ਵਿਖੇ ਤੁਸੀਂ ਆਖਿਆ ਸੀ ਜੀਉਂਦਾ ਹੈ?

ਪੈਦਾਇਸ਼ 43:28 (PANIRV)
Square Portrait Landscape 4K UHD
ਉਨ੍ਹਾਂ ਆਖਿਆ, ਤੁਹਾਡਾ ਦਾਸ ਸਾਡਾ ਪਿਤਾ ਸਲਾਮਤ ਹੈ ਅਤੇ ਅੱਜ ਤੱਕ ਜੀਉਂਦਾ ਹੈ ਅਤੇ ਉਨ੍ਹਾਂ ਉਸ ਦੇ ਅੱਗੇ ਸਿਰ ਝੁਕਾ ਕੇ ਆਪ ਨੂੰ ਝੁਕਾਇਆ।

ਪੈਦਾਇਸ਼ 43:29 (PANIRV)
Square Portrait Landscape 4K UHD
ਤਦ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਆਪਣੇ ਸੱਕੇ ਭਰਾ ਬਿਨਯਾਮੀਨ ਨੂੰ ਵੇਖਿਆ ਅਤੇ ਆਖਿਆ, ਜਿਸ ਛੋਟੇ ਭਰਾ ਦੇ ਵਿਖੇ ਤੁਸੀਂ ਮੈਨੂੰ ਆਖਿਆ ਸੀ, ਕੀ ਇਹੋ ਹੈ? ਅਤੇ ਉਸ ਨੇ ਆਖਿਆ, ਮੇਰੇ ਪੁੱਤਰ ਪਰਮੇਸ਼ੁਰ ਤੇਰੇ ਉੱਤੇ ਦਯਾ ਕਰੇ।

ਪੈਦਾਇਸ਼ 43:30 (PANIRV)
Square Portrait Landscape 4K UHD
ਤਦ ਯੂਸੁਫ਼ ਨੇ ਛੇਤੀ ਕੀਤੀ ਕਿਉਂ ਜੋ ਉਸ ਦਾ ਮਨ ਆਪਣੇ ਭਰਾ ਲਈ ਭਰ ਆਇਆ, ਉਹ ਕਿਤੇ ਰੋਣਾ ਚਾਹੁੰਦਾ ਸੀ ਸੋ ਉਹ ਆਪਣੀ ਕੋਠੜੀ ਵਿੱਚ ਗਿਆ ਅਤੇ ਉੱਥੇ ਰੋਇਆ।

ਪੈਦਾਇਸ਼ 43:31 (PANIRV)
Square Portrait Landscape 4K UHD
ਫੇਰ ਉਸ ਨੇ ਆਪਣਾ ਮੂੰਹ ਧੋਤਾ ਅਤੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਸੰਭਾਲ ਕੇ ਆਖਿਆ, ਰੋਟੀ ਪਰੋਸੋ।

ਪੈਦਾਇਸ਼ 43:32 (PANIRV)
Square Portrait Landscape 4K UHD
ਤਾਂ ਉਨ੍ਹਾਂ ਨੇ ਯੂਸੁਫ਼ ਦੇ ਲਈ ਵੱਖਰੀ ਅਤੇ ਉਨ੍ਹਾਂ ਲਈ ਵੱਖਰੀ ਅਤੇ ਮਿਸਰੀਆਂ ਲਈ ਜਿਹੜੇ ਉਹ ਦੇ ਨਾਲ ਖਾਂਦੇ ਸਨ, ਇਸ ਲਈ ਵੱਖਰੀ ਰੋਟੀ ਰੱਖੀ ਕਿਉਂ ਜੋ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸਕਦੇ ਸਨ ਕਿਉਂ ਜੋ ਇਹ ਮਿਸਰੀਆਂ ਲਈ ਤੁੱਛ ਸੀ।

ਪੈਦਾਇਸ਼ 43:33 (PANIRV)
Square Portrait Landscape 4K UHD
ਓਹ ਉਸ ਦੇ ਅੱਗੇ ਬੈਠ ਗਏ, ਪਹਿਲੌਠਾ ਆਪਣੇ ਪਹਿਲੌਠੇਪਣ ਦੇ ਅਨੁਸਾਰ ਅਤੇ ਛੋਟਾ ਆਪਣੀ ਉਮਰ ਦੇ ਅਨੁਸਾਰ ਅਤੇ ਉਹ ਮਨੁੱਖ ਹੈਰਾਨੀ ਨਾਲ ਇੱਕ ਦੂਜੇ ਵੱਲ ਵੇਖਦੇ ਸਨ।

ਪੈਦਾਇਸ਼ 43:34 (PANIRV)
Square Portrait Landscape 4K UHD
ਤਦ ਉਸ ਆਪਣੇ ਅੱਗਿਓਂ ਭੋਜਨ ਪਦਾਰਥ ਚੁਕਵਾ ਕੇ ਉਨ੍ਹਾਂ ਨੂੰ ਦਿੱਤੇ ਅਤੇ ਬਿਨਯਾਮੀਨ ਦਾ ਥਾਲ ਉਨ੍ਹਾਂ ਦੇ ਥਾਲਾਂ ਨਾਲੋਂ ਪੰਜ ਗੁਣਾ ਵੱਧ ਸੀ, ਸੋ ਉਨ੍ਹਾਂ ਉਹ ਦੇ ਨਾਲ ਖਾਧਾ ਪੀਤਾ ਅਤੇ ਅਨੰਦ ਮਨਾਇਆ।

Available Bible Translations

American Standard Version
Genesis 43 (ASV) »
King James Version
Genesis 43 (KJV) »
GOD’S WORD® (GW)
Genesis 43 (GW) »
World English Bible
Genesis 43 (WEB) »
Louis Segond 1910
Genèse 43 (LSG) »
Luther Bibel 1912
Genesis 43 (LUTH1912) »
इंडियन रिवाइज्ड वर्जन - हिंदी
उत्पत्ति 43 (HINIRV) »
ভারতীয় সংশোধিত সংস্করণ - বাংলা
আদি 43 (BENIRV) »
இந்தியன் ரீவைஸ்டு வேர்ஷன் - தமிழ்
ஆதியாகமம் 43 (TAMIRV) »
इंडियन रिवाइज्ड वर्जन - मराठी
उत्पत्ति 43 (MARIRV) »
ఇండియన్ రేవిజ్డ్ వెర్షన్ - తెలుగు
ఆదికాండం 43 (TELIRV) »
ઇન્ડિયન રિવાયઝ્ડ વર્ઝન - ગુજરાતી
ઉત્પત્તિ 43 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಆದಿಕಾಂಡ 43 (KANIRV) »
الكتاب المقدس باللغة العربية، فان دايك
اَلتَّكْوِينُ 43 (AVD) »
תנ ך עברי מודרני
בראשית 43 (HEB) »
Bíblia Sagrada Português
Gênesis 43 (BSL) »
Kinh Thánh: Tiếng Việt
Sáng Thế 43 (VIE) »
Reina Valera Antigua
Génesis 43 (RVA) »
La Sacra Bibbia
Genesi 43 (RIV) »
圣 经 简体中文和合本
创 世 纪 43 (CUVS) »
聖 經 繁體中文和合本
創 世 記 43 (CUVT) »
Bibla e Shenjtë
Zanafilla 43 (ALB) »
Svenska Bibeln 1917
1 Mosebok 43 (SV1917) »
Библия на русском
Бытие 43 (RUSV) »
Українська Біблія
Буття 43 (UKR) »
Szent Biblia - Magyar
1 Mózes 43 (KAR) »
Българска Библия
Битие 43 (BULG) »
聖書 日本語
創世記 43 (JPN) »
Biblia Takatifu
Mwanzo 43 (SWHULB) »
Kitaabka Quduuska Ah
Bilowgii 43 (SOM) »
De Heilige Schrift
Genesis 43 (NLD) »

ਪੈਦਾਇਸ਼ (PANIRV) Chapter Selection

PANIRV Book Selection List