ਅੱਯੂਬ Chapter 13 PANIRV Bible Verse Images

ਅੱਯੂਬ 13 Bible Verse Pictures. Choose from a large collection of inspirational, motivational and encouraging Bible verses with pictures of nature. Download and share ਅੱਯੂਬ 13 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਅੱਯੂਬ 13:1 (PANIRV)
Square Portrait Landscape 4K UHD
ਵੇਖੋ, ਮੇਰੀ ਅੱਖ ਨੇ ਇਹ ਸਭ ਕੁਝ ਵੇਖਿਆ ਹੈ, ਮੇਰੇ ਕੰਨਾਂ ਨੇ ਇਹ ਸੁਣਿਆ ਅਤੇ ਸਮਝਿਆ ਹੈ।

ਅੱਯੂਬ 13:2 (PANIRV)
Square Portrait Landscape 4K UHD
ਜਿਵੇਂ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਹਾਂ, ਮੈਂ ਤੁਹਾਡੇ ਨਾਲੋਂ ਕੁਝ ਘੱਟ ਨਹੀਂ ਹਾਂ।

ਅੱਯੂਬ 13:3 (PANIRV)
Square Portrait Landscape 4K UHD
ਪਰ ਮੈਂ ਸਰਬ ਸ਼ਕਤੀਮਾਨ ਨਾਲ ਬੋਲਣਾ, ਅਤੇ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰਨਾ ਚਾਹੁੰਦਾ ਹਾਂ,

ਅੱਯੂਬ 13:4 (PANIRV)
Square Portrait Landscape 4K UHD
ਪਰ ਤੁਸੀਂ ਝੂਠੀਆਂ ਗੱਲਾਂ ਦੇ ਘੜਣ ਵਾਲੇ ਹੋ, ਤੁਸੀਂ ਸਾਰੇ ਦੇ ਸਾਰੇ ਨਿਕੰਮੇ ਵੈਦ ਹੋ!

ਅੱਯੂਬ 13:5 (PANIRV)
Square Portrait Landscape 4K UHD
ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ, ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ!

ਅੱਯੂਬ 13:6 (PANIRV)
Square Portrait Landscape 4K UHD
ਤੁਸੀਂ ਹੁਣ ਮੇਰੀ ਦਲੀਲ ਸੁਣੋ, ਅਤੇ ਮੇਰੀ ਬੇਨਤੀ ਉੱਤੇ ਕੰਨ ਲਾਓ।

ਅੱਯੂਬ 13:7 (PANIRV)
Square Portrait Landscape 4K UHD
ਕੀ ਤੁਸੀਂ ਪਰਮੇਸ਼ੁਰ ਦੇ ਲਈ ਕੁਧਰਮ ਦੀਆਂ ਗੱਲਾਂ ਕਰੋਗੇ, ਅਤੇ ਉਹ ਦੇ ਲਈ ਛਲ ਦੀਆਂ ਗੱਲਾਂ ਬੋਲੋਗੇ?

ਅੱਯੂਬ 13:8 (PANIRV)
Square Portrait Landscape 4K UHD
ਕੀ ਤੁਸੀਂ ਉਹ ਦਾ ਪੱਖਪਾਤ ਕਰੋਗੇ, ਜਾਂ ਪਰਮੇਸ਼ੁਰ ਲਈ ਮੁਕੱਦਮਾ ਲੜੋਗੇ?

ਅੱਯੂਬ 13:9 (PANIRV)
Square Portrait Landscape 4K UHD
ਭਲਾ ਇਹ ਚੰਗਾ ਹੋਵੇਗਾ ਕਿ ਉਹ ਤੁਹਾਨੂੰ ਜਾਂਚੇ, ਜਾਂ ਤੁਸੀਂ ਉਹ ਨੂੰ ਧੋਖਾ ਦਿਓਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ?

ਅੱਯੂਬ 13:10 (PANIRV)
Square Portrait Landscape 4K UHD
ਜੇ ਤੁਸੀਂ ਲੁੱਕ ਕੇ ਪੱਖਪਾਤ ਕਰੋਗੇ, ਤਾਂ ਉਹ ਤੁਹਾਨੂੰ ਸਖ਼ਤੀ ਨਾਲ ਝਿੜਕੇਗਾ।

ਅੱਯੂਬ 13:11 (PANIRV)
Square Portrait Landscape 4K UHD
ਭਲਾ, ਉਹ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਅਤੇ ਉਹ ਦਾ ਭੈਅ ਤੁਹਾਡੇ ਉੱਤੇ ਨਹੀਂ ਪੈਂਦਾ?

ਅੱਯੂਬ 13:12 (PANIRV)
Square Portrait Landscape 4K UHD
ਤੁਹਾਡੇ ਮਸਲੇ ਖ਼ਾਕ ਦੀਆਂ ਕਹਾਉਤਾਂ ਹਨ, ਤੁਹਾਡੇ ਗੜ੍ਹ ਮਿੱਟੀ ਦੇ ਗੜ੍ਹ ਹਨ!

ਅੱਯੂਬ 13:13 (PANIRV)
Square Portrait Landscape 4K UHD
ਮੇਰੇ ਅੱਗੇ ਚੁੱਪ ਰਹੋ ਤਾਂ ਜੋ ਮੈਂ ਗੱਲ ਕਰਾਂ, ਫੇਰ ਜੋ ਹੋਵੇ ਸੋ ਹੋਵੇ!

ਅੱਯੂਬ 13:14 (PANIRV)
Square Portrait Landscape 4K UHD
ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਨਾਲ ਚੱਬਾਂ, ਅਤੇ ਆਪਣੀ ਜਾਨ ਤਲੀ ਉੱਤੇ ਰੱਖਾਂ?

ਅੱਯੂਬ 13:15 (PANIRV)
Square Portrait Landscape 4K UHD
ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਕੋਈ ਆਸ ਨਹੀਂ, ਤਾਂ ਵੀ ਮੈਂ ਆਪਣੇ ਚਾਲ-ਚਲਣ ਲਈ ਉਹ ਦੇ ਨਾਲ ਵਾਦ-ਵਿਵਾਦ ਕਰਾਂਗਾ।

ਅੱਯੂਬ 13:16 (PANIRV)
Square Portrait Landscape 4K UHD
ਇਹ ਵੀ ਮੇਰੀ ਮੁਕਤੀ ਦਾ ਕਾਰਨ ਹੋਵੇਗਾ ਕਿ ਕੋਈ ਕੁਧਰਮੀ ਉਹ ਦੇ ਹਜ਼ੂਰ ਜਾ ਨਹੀਂ ਸਕਦਾ।

ਅੱਯੂਬ 13:17 (PANIRV)
Square Portrait Landscape 4K UHD
ਧਿਆਨ ਲਗਾ ਕੇ ਮੇਰੇ ਬਚਨਾਂ ਨੂੰ ਸੁਣੋ, ਅਤੇ ਮੇਰੀ ਬੇਨਤੀ ਤੁਹਾਡੇ ਕੰਨਾਂ ਵਿੱਚ ਪਵੇ।

ਅੱਯੂਬ 13:18 (PANIRV)
Square Portrait Landscape 4K UHD
ਹੁਣ ਵੇਖੋ, ਮੈਂ ਆਪਣੇ ਮੁਕੱਦਮੇ ਦੀ ਤਿਆਰੀ ਪੂਰੀ ਕਰ ਲਈ ਹੈ, ਮੈਂ ਜਾਣਦਾ ਹਾਂ ਕਿ ਮੈਂ ਨਿਰਦੋਸ਼ ਠਹਿਰਾਂਗਾ।

ਅੱਯੂਬ 13:19 (PANIRV)
Square Portrait Landscape 4K UHD
ਕੌਣ ਮੇਰੇ ਨਾਲ ਬਹਿਸ ਕਰੇਗਾ? ਜੇਕਰ ਕੋਈ ਅਜਿਹਾ ਹੋਵੇ ਤਾਂ ਮੈਂ ਚੁੱਪ ਰਹਾਂਗਾ ਅਤੇ ਪ੍ਰਾਣ ਤਿਆਗ ਦਿਆਂਗਾ।

ਅੱਯੂਬ 13:20 (PANIRV)
Square Portrait Landscape 4K UHD
ਦੋ ਹੀ ਕੰਮ ਮੇਰੇ ਨਾਲ ਨਾ ਕਰ, ਤਦ ਮੈਂ ਤੇਰੇ ਹਜ਼ੂਰੋਂ ਨਾ ਲੁਕਾਂਗਾ।

ਅੱਯੂਬ 13:21 (PANIRV)
Square Portrait Landscape 4K UHD
ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ, ਅਤੇ ਤੇਰਾ ਭੈਅ ਮੈਨੂੰ ਨਾ ਡਰਾਵੇ।

ਅੱਯੂਬ 13:22 (PANIRV)
Square Portrait Landscape 4K UHD
ਤਦ ਮੈਨੂੰ ਬੁਲਾਈਂ ਅਤੇ ਮੈਂ ਉੱਤਰ ਦਿਆਂਗਾ, ਜਾਂ ਮੈਂ ਬੋਲਾਂਗਾ ਅਤੇ ਤੂੰ ਜਵਾਬ ਦੇ!

ਅੱਯੂਬ 13:23 (PANIRV)
Square Portrait Landscape 4K UHD
ਮੇਰੀਆਂ ਬੁਰਾਈਆਂ ਅਤੇ ਪਾਪ ਕਿੰਨੇ ਹਨ? ਮੇਰਾ ਅਪਰਾਧ ਅਤੇ ਪਾਪ ਮੈਨੂੰ ਦੱਸ!

ਅੱਯੂਬ 13:24 (PANIRV)
Square Portrait Landscape 4K UHD
ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈਂ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ?

ਅੱਯੂਬ 13:25 (PANIRV)
Square Portrait Landscape 4K UHD
ਕੀ ਤੂੰ ਉੱਡਦੇ ਪੱਤੇ ਨੂੰ ਡਰਾਵੇਂਗਾ? ਕੀ ਤੂੰ ਸੁੱਕੇ ਘਾਹ ਦਾ ਪਿੱਛਾ ਕਰੇਂਗਾ?

ਅੱਯੂਬ 13:26 (PANIRV)
Square Portrait Landscape 4K UHD
ਕਿਉਂ ਜੋ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈਂ, ਅਤੇ ਮੇਰੀ ਜੁਆਨੀ ਦੀਆਂ ਬਦੀਆਂ ਮੇਰੇ ਪੱਲੇ ਪਾਉਂਦਾ ਹੈਂ।

ਅੱਯੂਬ 13:27 (PANIRV)
Square Portrait Landscape 4K UHD
ਤੂੰ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕਦਾ ਹੈਂ, ਅਤੇ ਮੇਰੇ ਸਾਰੇ ਰਾਹਾਂ ਦੀ ਨਿਗਾਹਬਾਨੀ ਕਰਦਾ ਹੈਂ, ਅਤੇ ਮੇਰੇ ਪੈਰਾਂ ਨੂੰ ਕੀਲ ਦਿੰਦਾ ਹੈਂ!

ਅੱਯੂਬ 13:28 (PANIRV)
Square Portrait Landscape 4K UHD
ਮੈਂ ਤਾਂ ਸੜੀ ਹੋਈ ਚੀਜ਼ ਵਰਗਾ ਹਾਂ ਜੋ ਹੰਢਾਈ ਹੋਈ ਹੈ, ਜਾਂ ਉਸ ਕੱਪੜੇ ਵਰਗਾ ਜਿਸ ਨੂੰ ਕੀੜੇ ਨੇ ਖਾ ਲਿਆ ਹੋਵੇ!

Available Bible Translations

American Standard Version (ASV)
Job 13 (ASV) »
King James Version (KJV)
Job 13 (KJV) »
GOD’S WORD® (GW)
Job 13 (GW) »
Berean Bible (BSB)
Job 13 (BSB) »
World English Bible (WEB)
Job 13 (WEB) »
French Bible (LSG)
Job 13 (LSG) »
German Bible (LUTH1912)
Hiob 13 (LUTH1912) »
Bengali Bible (BENIRV)
ইয়োব 13 (BENIRV) »
Tamil Bible (TAMIRV)
யோபு 13 (TAMIRV) »
Marathi Bible (MARIRV)
ईयोब 13 (MARIRV) »
Telugu Bible (TELIRV)
యోబు 13 (TELIRV) »
Gujarati Bible (GUJIRV)
અયૂબ 13 (GUJIRV) »
Kannada Bible (KANIRV)
ಯೋಬನು 13 (KANIRV) »
Hebrew Bible (HEB)
איוב 13 (HEB) »
Portuguese Bible (BSL)
Jó 13 (BSL) »
Vietnamese Bible (VIE)
Gióp 13 (VIE) »
Spanish Bible (RVA)
Job 13 (RVA) »
Italian Bible (RIV)
Giobbe 13 (RIV) »
Chinese Simplified (CUVS)
约 伯 记 13 (CUVS) »
Chinese Traditional (CUVT)
約 伯 記 13 (CUVT) »
Albanian Bible (ALB)
Jobi 13 (ALB) »
Swedish Bible (SV1917)
Job 13 (SV1917) »
Russian Bible (RUSV)
Иов 13 (RUSV) »
Ukrainian Bible (UKR)
Йов 13 (UKR) »
Hungarian Bible (KAR)
Jób 13 (KAR) »
Bulgarian Bible (BULG)
Йов 13 (BULG) »
Japanese Bible (JPN)
ヨブ記 13 (JPN) »
Norwegian Bible (NORSK)
Job 13 (NORSK) »

ਅੱਯੂਬ (PANIRV) Chapter Selection

PANIRV Book Selection List