ਹਿਜ਼ਕੀਏਲ Chapter 17 PANIRV Bible Verse Images

ਹਿਜ਼ਕੀਏਲ 17 Bible Verse Pictures. Choose from a large collection of inspirational, motivational and encouraging Bible verses with pictures of nature. Download and share ਹਿਜ਼ਕੀਏਲ 17 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਹਿਜ਼ਕੀਏਲ 17:1 (PANIRV)
Square Portrait Landscape 4K UHD
ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

ਹਿਜ਼ਕੀਏਲ 17:2 (PANIRV)
Square Portrait Landscape 4K UHD
ਹੇ ਮਨੁੱਖ ਦੇ ਪੁੱਤਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ।

ਹਿਜ਼ਕੀਏਲ 17:3 (PANIRV)
Square Portrait Landscape 4K UHD
ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੀਆਂ ਬਾਹਾਂ ਸਨ, ਜੋ ਰੰਗ-ਬਿਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਲਬਾਨੋਨ ਕੋਲ ਆਇਆ ਅਤੇ ਉਹ ਨੇ ਦਿਆਰ ਰੁੱਖ ਦੀ ਟੀਸੀ ਲਈ।

ਹਿਜ਼ਕੀਏਲ 17:4 (PANIRV)
Square Portrait Landscape 4K UHD
ਉਹ ਸਭ ਤੋਂ ਉੱਚੀ ਟਹਿਣੀ ਭੰਨ ਕੇ ਵਪਾਰ ਕਰਨ ਵਾਲੇ ਦੇ ਦੇਸ ਵਿੱਚ ਲੈ ਗਿਆ ਅਤੇ ਵਪਾਰੀਆਂ ਦੇ ਸ਼ਹਿਰ ਵਿੱਚ ਉਸ ਨੂੰ ਲਾ ਦਿੱਤਾ।

ਹਿਜ਼ਕੀਏਲ 17:5 (PANIRV)
Square Portrait Landscape 4K UHD
ਨਾਲੇ ਉਹ ਉਸ ਧਰਤੀ ਦਾ ਬੀਜ ਵੀ ਲੈ ਗਿਆ ਅਤੇ ਉਹ ਨੂੰ ਉਪਜਾਊ ਖੇਤ ਵਿੱਚ ਬੀਜਿਆ। ਉਸ ਨੇ ਉਹ ਨੂੰ ਬਹੁਤਿਆਂ ਪਾਣੀਆਂ ਦੇ ਕੰਢੇ ਬੇਦ ਦੇ ਰੁੱਖ ਵਾਂਗੂੰ ਲਾਇਆ।

ਹਿਜ਼ਕੀਏਲ 17:6 (PANIRV)
Square Portrait Landscape 4K UHD
ਉਹ ਵਧਿਆ ਅਤੇ ਉਹ ਅੰਗੂਰ ਦਾ ਛਤਰੀਧਾਰ ਇੱਕ ਛੋਟਾ ਜਿਹਾ ਰੁੱਖ ਬਣ ਗਿਆ, ਉਸ ਦੀਆਂ ਟਹਿਣੀਆਂ ਉਹ ਦੇ ਵੱਲ ਝੁਕੀਆਂ ਹੋਈਆਂ ਸਨ ਅਤੇ ਉਸ ਦੀਆਂ ਜੜ੍ਹਾਂ ਉਹ ਦੇ ਹੇਠਾਂ ਸਨ, ਸੋ ਉਹ ਅੰਗੂਰੀ ਬੇਲ ਬਣੀ। ਉਸ ਦੀਆਂ ਟਹਿਣੀਆਂ ਨਿੱਕਲੀਆਂ ਅਤੇ ਉਸ ਦੀਆਂ ਪੱਤੀਆਂ ਵਧੀਆਂ।

ਹਿਜ਼ਕੀਏਲ 17:7 (PANIRV)
Square Portrait Landscape 4K UHD
ਇੱਕ ਹੋਰ ਵੱਡਾ ਉਕਾਬ ਸੀ, ਜਿਸ ਦੇ ਖੰਭ ਵੱਡੇ ਅਤੇ ਵਾਲ਼ ਬਹੁਤ ਸਨ, ਤਾਂ ਵੇਖੋ, ਇਸ ਅੰਗੂਰੀ ਬੇਲ ਨੇ ਆਪਣੀਆਂ ਜੜ੍ਹਾਂ ਉਸ ਵੱਲ ਮੋੜੀਆਂ ਅਤੇ ਆਪਣੀ ਕਿਆਰੀ ਵਿੱਚੋਂ ਜਿੱਥੇ ਉਹ ਲਾਇਆ ਹੋਇਆ ਸੀ, ਆਪਣੀਆਂ ਟਹਿਣੀਆਂ ਉਸ ਵੱਲ ਵਧਾਈਆਂ, ਤਾਂ ਜੋ ਉਕਾਬ ਉਸ ਨੂੰ ਸਿੰਜੇ।

ਹਿਜ਼ਕੀਏਲ 17:8 (PANIRV)
Square Portrait Landscape 4K UHD
ਇਹ ਚੰਗੇ ਖੇਤ ਵਿੱਚ ਬਹੁਤੇ ਪਾਣੀਆਂ ਦੇ ਕੋਲ ਲਾਇਆ ਗਿਆ ਸੀ, ਤਾਂ ਜੋ ਉਸ ਦੀਆਂ ਟਹਿਣੀਆਂ ਨਿੱਕਲਣ, ਉਹ ਦੇ ਵਿੱਚ ਫਲ ਲੱਗਣ ਅਤੇ ਇਹ ਵਧੀਆ ਅੰਗੂਰ ਹੋਵੇ।

ਹਿਜ਼ਕੀਏਲ 17:9 (PANIRV)
Square Portrait Landscape 4K UHD
ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਇਹ ਖੁਸ਼ਹਾਲ ਹੋਵੇਗੀ? ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪੱਤੇ ਸੁੱਕ ਜਾਣ? ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਅਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ।

ਹਿਜ਼ਕੀਏਲ 17:10 (PANIRV)
Square Portrait Landscape 4K UHD
ਵੇਖੋ, ਇਹ ਲਾਈ ਤਾਂ ਗਈ ਹੈ ਪਰ ਕੀ ਇਹ ਫਲ ਵੀ ਦੇਵੇਗੀ? ਕੀ ਇਹ ਪੁਰੇ ਦੀ ਹਵਾ ਲੱਗਦਿਆਂ ਹੀ ਇਹ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇਗੀ? ਇਹ ਆਪਣੀਆਂ ਕਿਆਰੀਆਂ ਵਿੱਚ ਹੀ ਸੁੱਕ ਜਾਵੇਗੀ।

ਹਿਜ਼ਕੀਏਲ 17:11 (PANIRV)
Square Portrait Landscape 4K UHD
ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

ਹਿਜ਼ਕੀਏਲ 17:12 (PANIRV)
Square Portrait Landscape 4K UHD
ਇਸ ਵਿਦਰੋਹੀ ਘਰਾਣੇ ਨੂੰ ਤੂੰ ਆਖ, ਕੀ ਤੁਸੀਂ ਇਹਨਾਂ ਗੱਲਾਂ ਦਾ ਅਰਥ ਨਹੀਂ ਜਾਣਦੇ? ਉਹਨਾਂ ਨੂੰ ਆਖ ਕਿ ਵੇਖੋ, ਬਾਬਲ ਦੇ ਰਾਜੇ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ, ਉਸ ਦੇ ਰਾਜੇ ਨੂੰ ਅਤੇ ਉਸ ਦੇ ਹਾਕਮਾਂ ਨੂੰ ਫੜ੍ਹ ਕੇ ਆਪਣੇ ਨਾਲ ਬਾਬਲ ਨੂੰ ਲੈ ਗਿਆ।

ਹਿਜ਼ਕੀਏਲ 17:13 (PANIRV)
Square Portrait Landscape 4K UHD
ਉਹ ਨੇ ਸ਼ਾਹੀ ਵੰਸ਼ ਵਿੱਚੋਂ ਇੱਕ ਨੂੰ ਲੈ ਕੇ ਉਸ ਦੇ ਨਾਲ ਨੇਮ ਬੰਨ੍ਹਿਆ ਅਤੇ ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ,

ਹਿਜ਼ਕੀਏਲ 17:14 (PANIRV)
Square Portrait Landscape 4K UHD
ਤਾਂ ਜੋ ਉਹ ਰਾਜ ਪੂਰੀ ਤਰ੍ਹਾਂ ਅਧੀਨ ਹੋ ਜਾਵੇ ਅਤੇ ਫਿਰ ਸਿਰ ਨਾ ਚੁੱਕੇ, ਸਗੋਂ ਉਹ ਦੇ ਨੇਮ ਨੂੰ ਕਾਇਮ ਰੱਖ ਕੇ ਖੜਾ ਰਹੇ।

ਹਿਜ਼ਕੀਏਲ 17:15 (PANIRV)
Square Portrait Landscape 4K UHD
ਪਰ ਉਹ ਨੇ ਬਹੁਤ ਸਾਰੇ ਮਨੁੱਖ ਤੇ ਘੋੜੇ ਲੈਣ ਲਈ ਮਿਸਰ ਵਿੱਚ ਸੰਦੇਸ਼ਵਾਹਕ ਭੇਜ ਕੇ ਉਸ ਦੇ ਵਿਰੁੱਧ ਵਿਦਰੋਹੀ ਹੋ ਗਿਆ। ਕੀ ਉਹ ਸਫ਼ਲ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਸਕਦਾ ਹੈ? ਕੀ ਉਹ ਨੇਮ ਭੰਨ ਕੇ ਵੀ ਬਚ ਜਾਵੇਗਾ?

ਹਿਜ਼ਕੀਏਲ 17:16 (PANIRV)
Square Portrait Landscape 4K UHD
ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ! ਉਹ ਉਸੇ ਥਾਂ ਜਿੱਥੇ ਉਸ ਰਾਜੇ ਦਾ ਵਾਸ ਹੈ, ਜਿਸ ਨੇ ਉਹ ਨੂੰ ਰਾਜਾ ਬਣਾਇਆ, ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਜਾਣਿਆ ਅਤੇ ਜਿਹੜਾ ਨੇਮ ਉਹ ਨੇ ਭੰਗ ਕੀਤਾ ਅਰਥਾਤ ਬਾਬਲ ਵਿੱਚ ਉਸੇ ਦੇ ਕੋਲ ਮਰੇਗਾ।

ਹਿਜ਼ਕੀਏਲ 17:17 (PANIRV)
Square Portrait Landscape 4K UHD
ਨਾ ਫ਼ਿਰਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈ ਕੇ ਲੜਾਈ ਵਿੱਚ ਉਹ ਦੇ ਲਈ ਕੁਝ ਕਰ ਸਕੇਗਾ, ਜਦੋਂ ਬਾਬੁਲ ਦੇ ਲੋਕ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ।

ਹਿਜ਼ਕੀਏਲ 17:18 (PANIRV)
Square Portrait Landscape 4K UHD
ਕਿਉਂ ਜੋ ਉਸ ਨੇ ਸਹੁੰ ਨੂੰ ਤੁੱਛ ਜਾਣਿਆ ਅਤੇ ਉਸ ਨੇਮ ਨੂੰ ਤੋੜਿਆ ਅਤੇ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁਝ ਕੀਤਾ, ਇਸ ਲਈ ਉਹ ਬਚ ਨਹੀਂ ਸਕੇਗਾ।

ਹਿਜ਼ਕੀਏਲ 17:19 (PANIRV)
Square Portrait Landscape 4K UHD
ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਮੇਰੀ ਹੀ ਸਹੁੰ ਹੈ ਜਿਹ ਨੂੰ ਉਹ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ। ਮੈਂ ਜ਼ਰੂਰ ਇਹ ਸਭ ਕੁਝ ਉਹ ਦੇ ਸਿਰ ਉੱਤੇ ਲਿਆਵਾਂਗਾ

ਹਿਜ਼ਕੀਏਲ 17:20 (PANIRV)
Square Portrait Landscape 4K UHD
ਅਤੇ ਮੈਂ ਆਪਣਾ ਜਾਲ਼ ਉਹ ਦੇ ਉੱਤੇ ਪਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਹ ਨੂੰ ਬਾਬਲ ਲੈ ਆਵਾਂਗਾ ਅਤੇ ਜਿਹੜੀ ਉਸ ਨੇ ਮੇਰੇ ਵਿਰੁੱਧ ਬੇਈਮਾਨੀ ਕੀਤੀ ਹੈ, ਉਹ ਦੀ ਬੇਈਮਾਨੀ ਦੇ ਬਾਰੇ ਉੱਥੇ ਉਸ ਦੇ ਕੋਲੋਂ ਪੁੱਛ-ਗਿੱਛ ਕਰਾਂਗਾ।

ਹਿਜ਼ਕੀਏਲ 17:21 (PANIRV)
Square Portrait Landscape 4K UHD
ਉਹ ਦੇ ਜੱਥੇ ਦੇ ਸਾਰੇ ਭਗੌੜੇ ਤਲਵਾਰ ਨਾਲ ਮਾਰੇ ਜਾਣਗੇ ਅਤੇ ਜੋ ਬਚ ਰਹਿਣਗੇ ਉਹ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰੇ ਜਾਣਗੇ ਭਈ ਤੁਸੀਂ ਜਾਣੋਗੇ, ਕਿ ਮੈਂ ਯਹੋਵਾਹ ਨੇ ਇਹ ਫ਼ਰਮਾਇਆ ਹੈ।

ਹਿਜ਼ਕੀਏਲ 17:22 (PANIRV)
Square Portrait Landscape 4K UHD
ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਵੀ ਦਿਆਰ ਦੀ ਟੀਸੀ ਲਵਾਂਗਾ ਅਤੇ ਉਹ ਨੂੰ ਲਾਵਾਂਗਾ, ਫੇਰ ਉਹ ਦੀਆਂ ਨਰਮ ਟਹਿਣੀਆਂ ਵਿੱਚੋਂ ਇੱਕ ਕਰੂੰਬਲ ਸਿਰ ਉੱਤੋਂ ਕੱਟ ਲਵਾਂਗਾ ਅਤੇ ਉਹ ਨੂੰ ਇੱਕ ਉੱਚੇ ਪਰਬਤ ਦੀ ਚੋਟੀ ਤੇ ਲਾਵਾਂਗਾ।

ਹਿਜ਼ਕੀਏਲ 17:23 (PANIRV)
Square Portrait Landscape 4K UHD
ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਰਬਤ ਉੱਤੇ ਲਾਵਾਂਗਾ ਅਤੇ ਉਹ ਕਰੂੰਬਲਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪ੍ਰਕਾਰ ਦੇ ਖੰਭ ਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਉਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ।

ਹਿਜ਼ਕੀਏਲ 17:24 (PANIRV)
Square Portrait Landscape 4K UHD
ਖੇਤ ਦੇ ਸਾਰੇ ਰੁੱਖ ਜਾਣਨਗੇ ਕਿ ਮੈਂ ਯਹੋਵਾਹ ਨੇ ਉੱਚੇ ਰੁੱਖ ਨੂੰ ਨਿੱਕਾ ਕੀਤਾ ਅਤੇ ਨਿੱਕੇ ਨੂੰ ਉੱਚਾ ਕੀਤਾ, ਹਰੇ ਰੁੱਖ ਨੂੰ ਸੁਕਾ ਦਿੱਤਾ ਅਤੇ ਸੁੱਕੇ ਰੁੱਖ ਨੂੰ ਹਰਾ ਕੀਤਾ। ਮੈਂ ਯਹੋਵਾਹ ਨੇ ਆਖਿਆ ਅਤੇ ਕਰ ਵਿਖਾਇਆ।

Available Bible Translations

American Standard Version
Ezekiel 17 (ASV) »
King James Version
Ezekiel 17 (KJV) »
GOD’S WORD® (GW)
Ezekiel 17 (GW) »
World English Bible
Ezekiel 17 (WEB) »
Louis Segond 1910
Ézéchiel 17 (LSG) »
इंडियन रिवाइज्ड वर्जन - हिंदी
यहेजकेल 17 (HINIRV) »
ভারতীয় সংশোধিত সংস্করণ - বাংলা
যিহিষ্কেল 17 (BENIRV) »
இந்தியன் ரீவைஸ்டு வேர்ஷன் - தமிழ்
எசேக்கியேல் 17 (TAMIRV) »
इंडियन रिवाइज्ड वर्जन - मराठी
यहेज्केल 17 (MARIRV) »
ఇండియన్ రేవిజ్డ్ వెర్షన్ - తెలుగు
యెహెజ్కేలు 17 (TELIRV) »
ઇન્ડિયન રિવાયઝ્ડ વર્ઝન - ગુજરાતી
હઝકિયેલ 17 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೆಜ್ಕೇಲನು 17 (KANIRV) »
الكتاب المقدس باللغة العربية، فان دايك
حِزْقِيَال 17 (AVD) »
תנ ך עברי מודרני
יחזקאל 17 (HEB) »
Bíblia Sagrada Português
Ezequiel 17 (BSL) »
Kinh Thánh: Tiếng Việt
Ê-xê-ki-ên 17 (VIE) »
Reina Valera Antigua
Ezequiel 17 (RVA) »
La Sacra Bibbia
Ezechiele 17 (RIV) »
圣 经 简体中文和合本
以 西 结 书 17 (CUVS) »
聖 經 繁體中文和合本
以 西 結 書 17 (CUVT) »
Bibla e Shenjtë
Ezekieli 17 (ALB) »
Svenska Bibeln 1917
Hesekiel 17 (SV1917) »
Библия на русском
Иезекииль 17 (RUSV) »
Українська Біблія
Єзекіїль 17 (UKR) »
Szent Biblia - Magyar
Ezékiel 17 (KAR) »
Българска Библия
Езекил 17 (BULG) »
Det Norsk Bibel
Esekiel 17 (NORSK) »
Kitaabka Quduuska Ah
Yexesqeel 17 (SOM) »
De Heilige Schrift
Ezechiël 17 (NLD) »
Dansk Bibel 1871
Ezekiel 17 (DA1871) »

ਹਿਜ਼ਕੀਏਲ (PANIRV) Chapter Selection

PANIRV Book Selection List