ਹਿਜ਼ਕੀਏਲ Chapter 43 PANIRV Bible Verse Images

ਹਿਜ਼ਕੀਏਲ 43 Bible Verse Pictures. Choose from a large collection of inspirational, motivational and encouraging Bible verses with pictures of nature. Download and share ਹਿਜ਼ਕੀਏਲ 43 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਹਿਜ਼ਕੀਏਲ 43:1 (PANIRV)
Square Portrait Landscape 4K UHD
ਫੇਰ ਉਹ ਮਨੁੱਖ ਮੈਨੂੰ ਫਾਟਕ ਤੇ ਲੈ ਆਇਆ, ਅਰਥਾਤ ਉਸ ਫਾਟਕ ਤੇ ਜਿਸ ਦਾ ਮੂੰਹ ਪੂਰਬ ਵੱਲ ਸੀ।

ਹਿਜ਼ਕੀਏਲ 43:2 (PANIRV)
Square Portrait Landscape 4K UHD
ਵੇਖੋ, ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਪੂਰਬ ਦੇ ਰਾਹ ਵੱਲੋਂ ਆਇਆ ਅਤੇ ਉਹ ਦੀ ਅਵਾਜ਼ ਵੱਡੇ ਪਾਣੀਆਂ ਵਾਂਗੂੰ ਸੀ। ਧਰਤੀ ਉਹ ਦੇ ਪਰਤਾਪ ਨਾਲ ਚਮਕ ਉੱਠੀ।

ਹਿਜ਼ਕੀਏਲ 43:3 (PANIRV)
Square Portrait Landscape 4K UHD
ਇਹ ਉਸ ਦਰਸ਼ਣ ਦੇ ਅਨੁਸਾਰ ਸੀ ਜੋ ਮੈਂ ਵੇਖਿਆ ਸੀ, ਹਾਂ, ਉਸ ਦਰਸ਼ਣ ਦੇ ਅਨੁਸਾਰ ਜਿਹੜਾ ਮੈਂ ਉਸ ਵੇਲੇ ਵੇਖਿਆ ਸੀ, ਜਦੋਂ ਮੈਂ ਸ਼ਹਿਰ ਨੂੰ ਨਾਸ ਕਰਨ ਲਈ ਆਇਆ ਸੀ ਅਤੇ ਇਹ ਦਰਸ਼ਣ ਉਸ ਦਰਸ਼ਣ ਦੇ ਵਾਂਗੂੰ ਸਨ, ਜਿਹੜੇ ਮੈਂ ਕਬਾਰ ਨਹਿਰ ਦੇ ਕੋਲ ਵੇਖੇ ਸਨ, ਤਦ ਮੈਂ ਮੂਧੇ ਮੂੰਹ ਡਿੱਗ ਪਿਆ।

ਹਿਜ਼ਕੀਏਲ 43:4 (PANIRV)
Square Portrait Landscape 4K UHD
ਯਹੋਵਾਹ ਦਾ ਪਰਤਾਪ ਉਸ ਫਾਟਕ ਦੇ ਰਾਹ ਜਿਸ ਦਾ ਮੂੰਹ ਪੂਰਬ ਦੇ ਰਾਹ ਵੱਲ ਹੈ ਭਵਨ ਵਿੱਚ ਆਇਆ।

ਹਿਜ਼ਕੀਏਲ 43:5 (PANIRV)
Square Portrait Landscape 4K UHD
ਯਹੋਵਾਹ ਦਾ ਆਤਮਾ ਨੇ ਮੈਨੂੰ ਚੁੱਕ ਕੇ ਅੰਦਰਲੇ ਵੇਹੜੇ ਵਿੱਚ ਪਹੁੰਚਾ ਦਿੱਤਾ ਅਤੇ ਵੇਖੋ, ਭਵਨ ਯਹੋਵਾਹ ਦੇ ਪਰਤਾਪ ਨਾਲ ਭਰਿਆ ਹੋਇਆ ਸੀ।

ਹਿਜ਼ਕੀਏਲ 43:6 (PANIRV)
Square Portrait Landscape 4K UHD
ਮੈਂ ਕਿਸੇ ਨੂੰ ਸੁਣਿਆ ਜਿਹੜਾ ਭਵਨ ਵਿੱਚੋਂ ਮੇਰੇ ਨਾਲ ਗੱਲਾਂ ਕਰਦਾ ਸੀ ਅਤੇ ਇੱਕ ਮਨੁੱਖ ਮੇਰੇ ਕੋਲ ਖੜਾ ਸੀ।

ਹਿਜ਼ਕੀਏਲ 43:7 (PANIRV)
Square Portrait Landscape 4K UHD
ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਮੇਰੇ ਸਿੰਘਾਸਣ ਦਾ ਥਾਂ ਹੈ ਅਤੇ ਮੇਰੇ ਪੈਰਾਂ ਦੀ ਕੁਰਸੀ ਹੈ, ਜਿੱਥੇ ਮੈਂ ਇਸਰਾਏਲੀਆਂ ਦੇ ਵਿਚਕਾਰ ਸਦਾ ਲਈ ਵੱਸਾਂਗਾ ਅਤੇ ਇਸਰਾਏਲ ਦਾ ਘਰਾਣਾ ਅਤੇ ਉਹਨਾਂ ਦੇ ਰਾਜਾ ਫੇਰ ਕਦੇ ਮੇਰੇ ਪਵਿੱਤਰ ਨਾਮ ਨੂੰ ਆਪਣੇ ਵਿਭਚਾਰ ਨਾਲ ਅਤੇ ਆਪਣੇ ਰਾਜਿਆਂ ਦੀਆਂ ਲਾਸ਼ਾਂ ਨਾਲ, ਉਹਨਾਂ ਦੀਆਂ ਉੱਚਿਆਈਆਂ ਵਿੱਚ ਭਰਿਸ਼ਟ ਨਾ ਕਰਨਗੇ।

ਹਿਜ਼ਕੀਏਲ 43:8 (PANIRV)
Square Portrait Landscape 4K UHD
ਕਿਉਂ ਜੋ ਉਹਨਾਂ ਦੀ ਸਰਦਲ ਮੇਰੀ ਸਰਦਲ ਦੇ ਕੋਲ ਅਤੇ ਉਹਨਾਂ ਦੀ ਚੁਗਾਠ ਮੇਰੀ ਚੁਗਾਠ ਦੇ ਨਾਲ ਲਗਵੀਂ ਸੀ ਅਤੇ ਮੇਰੇ ਅਤੇ ਉਹਨਾਂ ਦੇ ਵਿਚਾਲੇ ਇੱਕ ਕੰਧ ਸੀ। ਉਹਨਾਂ ਆਪਣੇ ਘਿਣਾਉਣੇ ਕੰਮਾਂ ਕਰਕੇ ਜਿਹੜੇ ਉਹਨਾਂ ਕੀਤੇ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਇਸ ਲਈ ਮੈਂ ਆਪਣੇ ਸ਼ਹਿਰ ਵਿੱਚ ਉਹਨਾਂ ਨੂੰ ਖਾ ਲਿਆ।

ਹਿਜ਼ਕੀਏਲ 43:9 (PANIRV)
Square Portrait Landscape 4K UHD
ਸੋ ਹੁਣ ਉਹ ਆਪਣੇ ਵਿਭਚਾਰਾਂ ਨੂੰ ਅਤੇ ਆਪਣੇ ਰਾਜਿਆਂ ਦੀਆਂ ਲਾਸ਼ਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਤਾਂ ਮੈਂ ਸਦਾ ਤੱਕ ਉਹਨਾਂ ਦੇ ਵਿਚਕਾਰ ਵੱਸਾਂਗਾ।

ਹਿਜ਼ਕੀਏਲ 43:10 (PANIRV)
Square Portrait Landscape 4K UHD
ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨੂੰ ਇਹ ਭਵਨ ਵਿਖਾ, ਤਾਂ ਜੋ ਉਹ ਆਪਣੇ ਪਾਪਾਂ ਤੋਂ ਸ਼ਰਮਿੰਦੇ ਹੋਣ ਅਤੇ ਇਸ ਨਮੂਨੇ ਨੂੰ ਮਿਣਨ।

ਹਿਜ਼ਕੀਏਲ 43:11 (PANIRV)
Square Portrait Landscape 4K UHD
ਜੇ ਉਹ ਇਹਨਾਂ ਸਾਰਿਆਂ ਕੰਮਾਂ ਤੋਂ ਸ਼ਰਮਿੰਦੇ ਹੋਣ, ਜਿਹੜੇ ਉਹਨਾਂ ਨੇ ਕੀਤੇ ਅਤੇ ਇਸ ਭਵਨ ਦਾ ਨਕਸ਼ਾ, ਇਹ ਦੀ ਬਣਾਵਟ, ਉਹ ਦਾ ਅੰਦਰ-ਬਾਹਰ ਆਉਣ ਦਾ ਰਾਹ, ਸਾਰਾ ਨਕਸ਼ਾ, ਸਾਰੀਆਂ ਬਿਧੀਆਂ, ਸਾਰੇ ਕਨੂੰਨ ਅਤੇ ਸਾਰੀ ਬਿਵਸਥਾ ਉਹਨਾਂ ਨੂੰ ਜਤਾ ਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਲਿਖ, ਤਾਂ ਕਿ ਉਹ ਉਸ ਦੇ ਸਾਰੇ ਨਕਸ਼ੇ ਨੂੰ ਅਤੇ ਸਾਰੀਆਂ ਬਿਧੀਆਂ ਨੂੰ ਮੰਨ ਕੇ ਉਹਨਾਂ ਉੱਤੇ ਅਮਲ ਕਰਨ।

ਹਿਜ਼ਕੀਏਲ 43:12 (PANIRV)
Square Portrait Landscape 4K UHD
ਇਸ ਭਵਨ ਦੀ ਬਿਵਸਥਾ ਇਹ ਹੈ ਕਿ ਇਹ ਦੀਆਂ ਸਾਰੀਆਂ ਹੱਦਾਂ ਪਰਬਤ ਦੀ ਚੋਟੀ ਉੱਤੇ ਅਤੇ ਉਹ ਦੇ ਚੁਫ਼ੇਰੇ ਅੱਤ ਪਵਿੱਤਰ ਹੋਣਗੀਆਂ! ਵੇਖ! ਇਹੀ ਇਸ ਭਵਨ ਦੀ ਬਿਵਸਥਾ ਹੈ।

ਹਿਜ਼ਕੀਏਲ 43:13 (PANIRV)
Square Portrait Landscape 4K UHD
ਹੱਥ ਦੇ ਮਾਪ ਅਨੁਸਾਰ ਜਗਵੇਦੀ ਦੀ ਇਹ ਮਿਣਤੀ ਹੈ ਅਤੇ ਇਸ ਹੱਥ ਦੀ ਲੰਬਾਈ ਇੱਕ ਹੱਥ ਚਾਰ ਉਂਗਲਾਂ ਹੈ। ਤਹਿ ਇੱਕ ਹੱਥ ਦੀ ਹੋਵੇਗੀ ਅਤੇ ਚੌੜਾਈ ਇੱਕ ਹੱਥ ਅਤੇ ਉਸ ਦੇ ਚੁਫ਼ੇਰੇ ਇੱਕ ਗਿੱਠ ਚੌੜਾ ਫੱਟਾ, ਅਤੇ ਜਗਵੇਦੀ ਦੀ ਨੀਂਹ ਇਹੀ ਹੈ।

ਹਿਜ਼ਕੀਏਲ 43:14 (PANIRV)
Square Portrait Landscape 4K UHD
ਧਰਤੀ ਉੱਤੇ ਦੀ ਇਸ ਤਹਿ ਤੋਂ ਲੈ ਕੇ ਥੱਲੇ ਦੀ ਕੁਰਸੀ ਤੱਕ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਨਿੱਕੀ ਕੁਰਸੀ ਤੋਂ ਵੱਡੀ ਕੁਰਸੀ ਤੱਕ ਚਾਰ ਹੱਥ ਅਤੇ ਚੌੜਾਈ ਇੱਕ ਹੱਥ

ਹਿਜ਼ਕੀਏਲ 43:15 (PANIRV)
Square Portrait Landscape 4K UHD
ਅਤੇ ਉੱਪਰਲਾ ਹਿੱਸਾ ਜਗਵੇਦੀ ਦਾ ਚਾਰ ਹੱਥ ਹੋਵੇਗਾ ਅਤੇ ਜਗਵੇਦੀ ਦੇ ਚੁੱਲ੍ਹੇ ਦੇ ਉੱਪਰ ਚਾਰ ਸਿੰਗ ਹੋਣਗੇ।

ਹਿਜ਼ਕੀਏਲ 43:16 (PANIRV)
Square Portrait Landscape 4K UHD
ਜਗਵੇਦੀ ਬਾਰਾਂ ਹੱਥ ਲੰਮੀ ਹੋਵੇਗੀ ਅਤੇ ਬਾਰਾਂ ਹੱਥ ਚੌੜੀ, ਅਥਵਾ, ਵਰਗਾਕਾਰ ਹੋਵੇਗੀ।

ਹਿਜ਼ਕੀਏਲ 43:17 (PANIRV)
Square Portrait Landscape 4K UHD
ਕੁਰਸੀ ਚੌਦਾਂ ਹੱਥ ਲੰਮੀ ਅਤੇ ਚੌਦਾਂ ਚੌੜੀ ਵਰਗਾਕਾਰ ਅਤੇ ਦੁਆਲੇ ਉਸ ਦਾ ਕੰਢਾ ਅੱਧਾ ਹੱਥ ਅਤੇ ਉਸ ਦੀ ਤਹਿ ਚੁਫ਼ੇਰੇ ਇੱਕ ਹੱਥ ਅਤੇ ਉਸ ਦੀ ਪੌੜੀ ਪੂਰਬ ਵੱਲ ਹੋਵੇਗੀ।

ਹਿਜ਼ਕੀਏਲ 43:18 (PANIRV)
Square Portrait Landscape 4K UHD
ਤਦ ਉਸ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਗਵੇਦੀ ਦੀਆਂ ਇਹ ਬਿਧੀਆਂ ਉਸ ਦਿਨ ਚਾਲੂ ਹੋਣਗੀਆਂ ਜਦੋਂ ਉਹ ਉਸ ਨੂੰ ਬਣਾਉਣਗੇ, ਤਾਂ ਜੋ ਉਸ ਤੇ ਹੋਮ ਦੀਆਂ ਬਲੀਆਂ ਚੜ੍ਹਾਉਣ ਅਤੇ ਉਸ ਤੇ ਲਹੂ ਛਿੜਕਣ।

ਹਿਜ਼ਕੀਏਲ 43:19 (PANIRV)
Square Portrait Landscape 4K UHD
ਤੂੰ ਲੇਵੀ ਜਾਜਕਾਂ ਲਈ ਜਿਹੜੇ ਸਾਦੋਕ ਦੀ ਵੰਸ਼ ਵਿੱਚੋਂ ਹਨ ਅਤੇ ਜਿਹੜੇ ਮੇਰੀ ਸੇਵਾ ਲਈ ਮੇਰੇ ਨੇੜੇ ਆਉਂਦੇ ਹਨ, ਪਾਪ ਬਲੀ ਲਈ ਵੱਛਾ ਦੇ, ਪ੍ਰਭੂ ਯਹੋਵਾਹ ਦਾ ਵਾਕ ਹੈ।

ਹਿਜ਼ਕੀਏਲ 43:20 (PANIRV)
Square Portrait Landscape 4K UHD
ਤੂੰ ਉਹ ਦੇ ਲਹੂ ਵਿੱਚੋਂ ਲੈਣਾ ਅਤੇ ਉਸ ਦੇ ਚਾਰੇ ਸਿੰਗਾਂ ਤੇ ਉਸ ਦੀ ਕੁਰਸੀ ਦੇ ਚਾਰੇ ਕੋਨਿਆਂ ਤੇ ਅਤੇ ਉਸ ਦੇ ਦੁਆਲੇ ਦੇ ਫੱਟੇ ਤੇ ਲਾਉਣਾ, ਇਸੇ ਤਰ੍ਹਾਂ ਤੂੰ ਉਸ ਦੇ ਲਈ ਪ੍ਰਾਸਚਿਤ ਕਰੇਂ ਅਤੇ ਉਸ ਨੂੰ ਸ਼ੁੱਧ ਕਰੇਂ।

ਹਿਜ਼ਕੀਏਲ 43:21 (PANIRV)
Square Portrait Landscape 4K UHD
ਪਾਪ ਬਲੀ ਲਈ ਵੱਛਾ ਲੈਣਾ ਅਤੇ ਉਹ ਭਵਨ ਦੇ ਨਿਰਧਾਰਤ ਥਾਂ ਵਿੱਚ ਪਵਿੱਤਰ ਸਥਾਨ ਦੇ ਬਾਹਰ ਜਲਾਇਆ ਜਾਵੇਗਾ।

ਹਿਜ਼ਕੀਏਲ 43:22 (PANIRV)
Square Portrait Landscape 4K UHD
ਤੂੰ ਦੂਜੇ ਦਿਨ ਇੱਕ ਦੋਸ਼ ਰਹਿਤ ਬੱਕਰਾ ਪਾਪ ਬਲੀ ਲਈ ਚੜ੍ਹਾਈਂ ਅਤੇ ਉਹ ਉਸ ਜਗਵੇਦੀ ਨੂੰ ਉਸੇ ਤਰ੍ਹਾਂ ਸ਼ੁੱਧ ਕਰਨਗੇ, ਜਿਵੇਂ ਵੱਛੇ ਨਾਲ ਸ਼ੁੱਧ ਕੀਤਾ ਸੀ।

ਹਿਜ਼ਕੀਏਲ 43:23 (PANIRV)
Square Portrait Landscape 4K UHD
ਜਦੋਂ ਤੂੰ ਉਸ ਨੂੰ ਸ਼ੁੱਧ ਕਰ ਲਵੇਂ ਤਾਂ ਇੱਕ ਦੋਸ਼ ਰਹਿਤ ਵੱਛਾ ਅਤੇ ਇੱਜੜ ਵਿੱਚੋਂ ਇੱਕ ਦੋਸ਼ਰਹਿਤ ਮੇਂਢਾ ਚੜ੍ਹਾਵੀਂ।

ਹਿਜ਼ਕੀਏਲ 43:24 (PANIRV)
Square Portrait Landscape 4K UHD
ਤੂੰ ਉਹਨਾਂ ਨੂੰ ਯਹੋਵਾਹ ਦੇ ਸਨਮੁਖ ਲਿਆਵੀਂ ਅਤੇ ਜਾਜਕ ਉਹਨਾਂ ਤੇ ਲੂਣ ਛਿੜਕਣ ਅਤੇ ਉਹਨਾਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਉਣ।

ਹਿਜ਼ਕੀਏਲ 43:25 (PANIRV)
Square Portrait Landscape 4K UHD
ਤੂੰ ਸੱਤ ਦਿਨ ਤੱਕ ਹਰ ਦਿਨ ਇੱਕ ਬੱਕਰਾ ਪਾਪ ਬਲੀ ਲਈ ਤਿਆਰ ਕਰ ਰੱਖੀਂ ਅਤੇ ਇੱਕ ਦੋਸ਼ਰਹਿਤ ਵੱਛਾ ਅਤੇ ਇੱਕ ਇੱਜੜ ਦਾ ਦੋਸ਼ ਰਹਿਤ ਮੇਂਢਾ ਵੀ ਤਿਆਰ ਕਰ ਰੱਖੀਂ।

ਹਿਜ਼ਕੀਏਲ 43:26 (PANIRV)
Square Portrait Landscape 4K UHD
ਸੱਤ ਦਿਨਾਂ ਤੱਕ ਉਹ ਜਗਵੇਦੀ ਨੂੰ ਪ੍ਰਾਸਚਿਤ ਕਰਕੇ ਸਾਫ਼ ਕਰਨਗੇ ਅਤੇ ਉਸ ਦੀ ਚੱਠ ਕਰਨਗੇ।

ਹਿਜ਼ਕੀਏਲ 43:27 (PANIRV)
Square Portrait Landscape 4K UHD
ਜਦੋਂ ਇਹ ਦਿਨ ਪੂਰੇ ਹੋਣਗੇ, ਤਾਂ ਇਸ ਤਰ੍ਹਾਂ ਹੋਵੇਗਾ ਕਿ ਅੱਠਵੇਂ ਦਿਨ ਅਤੇ ਅੱਗੇ ਨੂੰ ਜਾਜਕ ਤੁਹਾਡੀਆਂ ਹੋਮ ਦੀਆਂ ਬਲੀਆਂ ਨੂੰ ਅਤੇ ਤੁਹਾਡੀਆਂ ਸੁੱਖ ਦੀਆਂ ਭੇਟਾਂ ਨੂੰ ਜਗਵੇਦੀ ਤੇ ਚੜ੍ਹਾਉਣਗੇ ਅਤੇ ਮੈਂ ਤੁਹਾਨੂੰ ਪਰਵਾਨ ਕਰਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।

Available Bible Translations

American Standard Version (ASV)
Ezekiel 43 (ASV) »
King James Version (KJV)
Ezekiel 43 (KJV) »
GOD’S WORD® (GW)
Ezekiel 43 (GW) »
Berean Bible (BSB)
Ezekiel 43 (BSB) »
World English Bible (WEB)
Ezekiel 43 (WEB) »
French Bible (LSG)
Ézéchiel 43 (LSG) »
German Bible (LUTH1912)
Hesekiel 43 (LUTH1912) »
Hebrew Bible (HEB)
יחזקאל 43 (HEB) »
Portuguese Bible (BSL)
Ezequiel 43 (BSL) »
Vietnamese Bible (VIE)
Ê-xê-ki-ên 43 (VIE) »
Spanish Bible (RVA)
Ezequiel 43 (RVA) »
Italian Bible (RIV)
Ezechiele 43 (RIV) »
Chinese Simplified (CUVS)
以 西 结 书 43 (CUVS) »
Chinese Traditional (CUVT)
以 西 結 書 43 (CUVT) »
Albanian Bible (ALB)
Ezekieli 43 (ALB) »
Swedish Bible (SV1917)
Hesekiel 43 (SV1917) »
Ukrainian Bible (UKR)
Єзекіїль 43 (UKR) »
Hungarian Bible (KAR)
Ezékiel 43 (KAR) »
Bulgarian Bible (BULG)
Езекил 43 (BULG) »
Norwegian Bible (NORSK)
Esekiel 43 (NORSK) »

ਹਿਜ਼ਕੀਏਲ (PANIRV) Chapter Selection

PANIRV Book Selection List