ਹਿਜ਼ਕੀਏਲ Chapter 48 PANIRV Bible Verse Images

ਹਿਜ਼ਕੀਏਲ 48 Bible Verse Pictures. Choose from a large collection of inspirational, motivational and encouraging Bible verses with pictures of nature. Download and share ਹਿਜ਼ਕੀਏਲ 48 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਹਿਜ਼ਕੀਏਲ 48:1 (PANIRV)
Square Portrait Landscape 4K UHD
ਗੋਤਾਂ ਦੇ ਨਾਮ ਇਹ ਹਨ - ਐਨ ਉੱਤਰ ਵਿੱਚ ਹਥਲੋਨ ਦੇ ਰਸਤੇ ਦੇ ਨਾਲ-ਨਾਲ ਹਮਾਥ ਦੇ ਦਰਵਾਜ਼ੇ ਤੱਕ, ਹਸਰ-ਏਨਾਨ ਤੱਕ ਜਿਹੜਾ ਦੰਮਿਸ਼ਕ ਦੀ ਉੱਤਰੀ ਹੱਦ ਤੇ ਹਮਾਥ ਦੇ ਕੋਲ ਹੈ। ਪੂਰਬ ਤੋਂ ਪੱਛਮ ਤੱਕ ਦਾਨ ਦੇ ਲਈ ਇੱਕ ਭਾਗ।

ਹਿਜ਼ਕੀਏਲ 48:2 (PANIRV)
Square Portrait Landscape 4K UHD
ਦਾਨ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਆਸ਼ੇਰ ਦੇ ਲਈ ਇੱਕ ਭਾਗ।

ਹਿਜ਼ਕੀਏਲ 48:3 (PANIRV)
Square Portrait Landscape 4K UHD
ਆਸ਼ੇਰ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਨਫ਼ਤਾਲੀ ਦੇ ਲਈ ਇੱਕ ਭਾਗ।

ਹਿਜ਼ਕੀਏਲ 48:4 (PANIRV)
Square Portrait Landscape 4K UHD
ਨਫ਼ਤਾਲੀ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਮਨੱਸ਼ਹ ਦੇ ਲਈ ਇੱਕ ਭਾਗ।

ਹਿਜ਼ਕੀਏਲ 48:5 (PANIRV)
Square Portrait Landscape 4K UHD
ਮਨੱਸ਼ਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਇਫ਼ਰਾਈਮ ਦੇ ਲਈ ਇੱਕ ਭਾਗ।

ਹਿਜ਼ਕੀਏਲ 48:6 (PANIRV)
Square Portrait Landscape 4K UHD
ਇਫ਼ਰਾਈਮ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਰਊਬੇਨ ਦੇ ਲਈ ਇੱਕ ਭਾਗ।

ਹਿਜ਼ਕੀਏਲ 48:7 (PANIRV)
Square Portrait Landscape 4K UHD
ਰਊਬੇਨ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਯਹੂਦਾਹ ਦੇ ਲਈ ਇੱਕ ਭਾਗ।

ਹਿਜ਼ਕੀਏਲ 48:8 (PANIRV)
Square Portrait Landscape 4K UHD
ਯਹੂਦਾਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਭੇਟਾਂ ਦਾ ਭਾਗ ਹੋਵੇਗਾ। ਉਹ ਦੀ ਚੌੜਾਈ ਪੱਚੀ ਹਜ਼ਾਰ ਅਤੇ ਲੰਬਾਈ ਰਹਿੰਦੇ ਭਾਗਾਂ ਵਿੱਚੋਂ ਇੱਕ ਦੇ ਬਰਾਬਰ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਅਤੇ ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ।

ਹਿਜ਼ਕੀਏਲ 48:9 (PANIRV)
Square Portrait Landscape 4K UHD
ਭੇਟਾਂ ਦਾ ਭਾਗ ਜਿਹੜਾ ਤੁਸੀਂ ਯਹੋਵਾਹ ਦੇ ਲਈ ਛੱਡੋਗੇ, ਪੱਚੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਹੋਵੇਗਾ।

ਹਿਜ਼ਕੀਏਲ 48:10 (PANIRV)
Square Portrait Landscape 4K UHD
ਇਹ ਪਵਿੱਤਰ ਭੇਟਾਂ ਦਾ ਭਾਗ ਉਹਨਾਂ ਦੇ ਲਈ, ਹਾਂ, ਜਾਜਕਾਂ ਦੇ ਲਈ ਹੋਵੇਗਾ। ਉਤਰ ਵੱਲ ਉਹ ਦੀ ਲੰਬਾਈ ਪੱਚੀ ਹਜ਼ਾਰ ਹੋਵੇਗੀ ਅਤੇ ਦਸ ਹਜ਼ਾਰ ਉਹ ਦੀ ਚੌੜਾਈ ਪੱਛਮ ਦੀ ਵੱਲ ਅਤੇ ਦਸ ਹਜ਼ਾਰ ਉਹ ਦੀ ਚੌੜਾਈ ਪੂਰਬ ਦੀ ਵੱਲ ਅਤੇ ਪੱਚੀ ਹਜ਼ਾਰ ਉਹ ਦੀ ਲੰਬਾਈ ਦੱਖਣ ਦੀ ਵੱਲ, ਅਤੇ ਯਹੋਵਾਹ ਦਾ ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ।

ਹਿਜ਼ਕੀਏਲ 48:11 (PANIRV)
Square Portrait Landscape 4K UHD
ਇਹ ਉਹਨਾਂ ਜਾਜਕਾਂ ਦੇ ਲਈ ਹੋਵੇਗਾ ਜਿਹੜੇ ਸਾਦੋਕ ਦੇ ਪੁੱਤਰਾਂ ਵਿੱਚੋਂ ਪਵਿੱਤਰ ਕੀਤੇ ਗਏ ਹਨ, ਜਿਹਨਾਂ ਨੇ ਮੇਰੇ ਫਰਜ਼ ਦੀ ਸੰਭਾਲ ਕੀਤੀ ਅਤੇ ਬੇਮੁੱਖ ਨਾ ਹੋਏ, ਜਦੋਂ ਇਸਰਾਏਲੀ ਬੇਮੁੱਖ ਹੋ ਗਏ, ਜਿਹਾ ਕਿ ਲੇਵੀ ਬੇਮੁੱਖ ਹੋ ਗਏ।

ਹਿਜ਼ਕੀਏਲ 48:12 (PANIRV)
Square Portrait Landscape 4K UHD
ਦੇਸ ਦੀ ਭੇਟਾਂ ਵਿੱਚੋਂ ਲੇਵੀ ਦੇ ਭਾਗ ਦੀ ਹੱਦ ਕੋਲ ਇਹ ਉਹਨਾਂ ਦੇ ਲਈ ਭੇਟਾਂ ਹੋਵੇਗੀ, ਜਿਹੜੀ ਅੱਤ ਪਵਿੱਤਰ ਹੋਵੇਗੀ।

ਹਿਜ਼ਕੀਏਲ 48:13 (PANIRV)
Square Portrait Landscape 4K UHD
ਜਾਜਕਾਂ ਦੀ ਹੱਦ ਦੇ ਸਾਹਮਣੇ ਲੇਵੀ ਦੇ ਲਈ ਇੱਕ ਭਾਗ ਹੋਵੇਗਾ, ਪੱਚੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ। ਉਹ ਦੀ ਸਾਰੀ ਲੰਬਾਈ ਪੱਚੀ ਹਜ਼ਾਰ ਅਤੇ ਚੌੜਾਈ ਦਸ ਹਜ਼ਾਰ ਹੋਵੇਗੀ।

ਹਿਜ਼ਕੀਏਲ 48:14 (PANIRV)
Square Portrait Landscape 4K UHD
ਉਹ ਉਸ ਵਿੱਚੋਂ ਨਾ ਵੇਚਣ, ਨਾ ਕਿਸੇ ਨਾਲ ਬਦਲਣ, ਅਤੇ ਨਾ ਦੇਸ ਦਾ ਪਹਿਲਾ ਫਲ ਆਪਣੇ ਕੋਲੋਂ ਜਾਣ ਦੇਣ, ਕਿਉਂ ਜੋ ਉਹ ਯਹੋਵਾਹ ਲਈ ਪਵਿੱਤਰ ਹੈ।

ਹਿਜ਼ਕੀਏਲ 48:15 (PANIRV)
Square Portrait Landscape 4K UHD
ਉਹ ਪੰਜ ਹਜ਼ਾਰ ਦੀ ਚੌੜਾਈ ਦਾ ਬਾਕੀ ਭਾਗ ਉਸ ਪੱਚੀ ਹਜ਼ਾਰ ਦੇ ਸਾਹਮਣੇ ਸ਼ਹਿਰ ਅਤੇ ਉਹ ਦੇ ਆਲੇ-ਦੁਆਲੇ ਦੇ ਲਈ ਸ਼ਾਮਲਾਟ ਹੋਵੇਗੀ ਅਤੇ ਸ਼ਹਿਰ ਉਹ ਦੇ ਵਿਚਕਾਰ ਹੋਵੇਗਾ।

ਹਿਜ਼ਕੀਏਲ 48:16 (PANIRV)
Square Portrait Landscape 4K UHD
ਉਹ ਦੀ ਮਿਣਤੀ ਇਹ ਹੋਵੇਗੀ - ਉਤਰ ਵੱਲ ਚਾਰ ਹਜ਼ਾਰ ਪੰਜ ਸੌ, ਦੱਖਣ ਵੱਲ ਚਾਰ ਹਜ਼ਾਰ ਪੰਜ ਸੌ, ਤੇ ਪੂਰਬ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੱਛਮ ਵੱਲ ਚਾਰ ਹਜ਼ਾਰ ਪੰਜ ਸੌ ਹੱਥ।

ਹਿਜ਼ਕੀਏਲ 48:17 (PANIRV)
Square Portrait Landscape 4K UHD
ਸ਼ਹਿਰ ਦੀ ਸ਼ਾਮਲਾਟ ਉੱਤਰ ਵੱਲ ਦੋ ਸੌ ਪੰਜਾਹ, ਦੱਖਣ ਵੱਲ ਦੋ ਸੌ ਪੰਜਾਹ, ਪੂਰਬ ਵੱਲ ਦੋ ਸੌ ਪੰਜਾਹ ਅਤੇ ਪੱਛਮ ਵੱਲ ਦੋ ਸੌ ਪੰਜਾਹ ਹੱਥ।

ਹਿਜ਼ਕੀਏਲ 48:18 (PANIRV)
Square Portrait Landscape 4K UHD
ਪਵਿੱਤਰ ਭੇਟਾਂ ਦੇ ਸਾਹਮਣੇ ਰਹਿੰਦੀ ਲੰਬਾਈ ਪੂਰਬ ਵੱਲ ਦਸ ਹਜ਼ਾਰ ਅਤੇ ਪੱਛਮ ਵੱਲ ਦਸ ਹਜ਼ਾਰ ਉਹ ਪਵਿੱਤਰ ਭੇਟਾਂ ਦੇ ਸਾਹਮਣੇ ਹੋਵੇਗੀ ਅਤੇ ਉਹ ਦਾ ਹਾਸਲ ਉਹਨਾਂ ਦੇ ਖਾਣ-ਪੀਣ ਲਈ ਹੋਵੇਗਾ, ਜਿਹੜੇ ਸ਼ਹਿਰ ਵਿੱਚ ਕੰਮ ਕਰਦੇ ਹਨ।

ਹਿਜ਼ਕੀਏਲ 48:19 (PANIRV)
Square Portrait Landscape 4K UHD
ਸ਼ਹਿਰ ਵਿੱਚ ਕੰਮ ਕਰਨ ਵਾਲੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਉਸ ਦੀ ਸੇਵਾ ਕਰਨਗੇ।

ਹਿਜ਼ਕੀਏਲ 48:20 (PANIRV)
Square Portrait Landscape 4K UHD
ਭੇਟਾਂ ਦੇ ਸਾਰੇ ਭਾਗ ਦੀ ਲੰਬਾਈ ਪੱਚੀ ਹਜ਼ਾਰ ਅਤੇ ਚੌੜਾਈ ਪੱਚੀ ਹਜ਼ਾਰ ਹੋਵੇਗੀ, ਤੁਸੀਂ ਪਵਿੱਤਰ ਭੇਟਾਂ ਦੇ ਭਾਗ ਨੂੰ ਵਰਗਾਕਾਰ ਦੀ ਸ਼ਕਲ ਵਿੱਚ ਸ਼ਹਿਰ ਦੀ ਮਿਰਾਸ ਦੇ ਨਾਲ ਛੱਡੋਗੇ।

ਹਿਜ਼ਕੀਏਲ 48:21 (PANIRV)
Square Portrait Landscape 4K UHD
ਰਹਿੰਦਾ ਜਿਹੜਾ ਪਵਿੱਤਰ ਭੇਟਾਂ ਦਾ ਭਾਗ ਅਤੇ ਸ਼ਹਿਰ ਦੀ ਮਿਰਾਸ ਦੇ ਦੋਵੇਂ ਪਾਸੇ ਰਾਜਕੁਮਾਰ ਲਈ ਹੋਣਗੇ ਅਤੇ ਜਿਹੜਾ ਭੇਟਾਂ ਦੇ ਭਾਗ ਦੇ ਪੱਚੀ ਹਜ਼ਾਰ ਦੇ ਸਾਹਮਣੇ ਪੂਰਬ ਵੱਲ ਅਤੇ ਪੱਚੀ ਹਜ਼ਾਰ ਦੇ ਸਾਹਮਣੇ ਪੱਛਮ ਵੱਲ ਰਾਜਕੁਮਾਰ ਦੇ ਭਾਗਾਂ ਦੇ ਸਾਹਮਣੇ ਹੈ, ਉਹ ਰਾਜਕੁਮਾਰ ਦੇ ਲਈ ਹੋਵੇਗਾ ਅਤੇ ਪਵਿੱਤਰ ਭੇਟਾਂ ਦਾ ਭਾਗ ਅਤੇ ਪਵਿੱਤਰ ਸਥਾਨ ਅਤੇ ਭਵਨ ਉਹ ਦੇ ਵਿਚਕਾਰ ਹੋਵੇਗਾ।

ਹਿਜ਼ਕੀਏਲ 48:22 (PANIRV)
Square Portrait Landscape 4K UHD
ਲੇਵੀ ਦੀ ਮਿਰਾਸ ਵਿੱਚੋਂ ਅਤੇ ਸ਼ਹਿਰ ਦੀ ਮਿਰਾਸ ਵਿੱਚੋਂ ਜਿਹੜੀ ਰਾਜਕੁਮਾਰ ਦੀ ਮਿਰਾਸ ਦੇ ਵਿਚਕਾਰ ਹੈ, ਯਹੂਦਾਹ ਦੀ ਹੱਦ ਅਤੇ ਬਿਨਯਾਮੀਨ ਦੀ ਹੱਦ ਦੇ ਵਿਚਾਲੇ, ਰਾਜਕੁਮਾਰ ਦੇ ਲਈ ਹੋਵੇਗੀ।

ਹਿਜ਼ਕੀਏਲ 48:23 (PANIRV)
Square Portrait Landscape 4K UHD
ਬਾਕੀ ਗੋਤਾਂ ਦੇ ਲਈ ਅਜਿਹਾ ਹੋਵੇਗਾ ਕਿ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਬਿਨਯਾਮੀਨ ਦੇ ਲਈ ਇੱਕ ਭਾਗ ਹੋਵੇਗਾ।

ਹਿਜ਼ਕੀਏਲ 48:24 (PANIRV)
Square Portrait Landscape 4K UHD
ਬਿਨਯਾਮੀਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਸ਼ਿਮਓਨ ਦੇ ਲਈ ਇੱਕ ਭਾਗ ਹੋਵੇਗਾ।

ਹਿਜ਼ਕੀਏਲ 48:25 (PANIRV)
Square Portrait Landscape 4K UHD
ਸ਼ਿਮਓਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਯਿੱਸਾਕਾਰ ਦੇ ਲਈ ਇੱਕ ਭਾਗ ਹੋਵੇਗਾ।

ਹਿਜ਼ਕੀਏਲ 48:26 (PANIRV)
Square Portrait Landscape 4K UHD
ਯਿੱਸਾਕਾਰ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਜ਼ਬੂਲੁਨ ਦੇ ਲਈ ਇੱਕ ਭਾਗ ਹੋਵੇਗਾ।

ਹਿਜ਼ਕੀਏਲ 48:27 (PANIRV)
Square Portrait Landscape 4K UHD
ਜ਼ਬੂਲੁਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਗਾਦ ਦੇ ਲਈ ਇੱਕ ਭਾਗ ਹੋਵੇਗਾ।

ਹਿਜ਼ਕੀਏਲ 48:28 (PANIRV)
Square Portrait Landscape 4K UHD
ਗਾਦ ਦੀ ਹੱਦ ਦੇ ਨਾਲ ਲੱਗਵੀਂ ਦੱਖਣ ਵੱਲ ਦੱਖਣੀ ਕੰਢੇ ਦੀ ਹੱਦ ਤਾਮਾਰ ਤੋਂ ਲੈ ਕੇ ਮਰੀਬੋਥ-ਕਾਦੇਸ਼ ਦੇ ਪਾਣੀ ਤੋਂ ਮਿਸਰ ਦੀ ਨਦੀ ਤੋਂ ਹੋ ਕੇ ਵੱਡੇ ਸਾਗਰ ਤੱਕ ਹੋਵੇਗੀ।

ਹਿਜ਼ਕੀਏਲ 48:29 (PANIRV)
Square Portrait Landscape 4K UHD
ਇਹ ਉਹ ਦੇਸ ਹੈ ਜਿਹ ਨੂੰ ਤੁਸੀਂ ਮਿਰਾਸ ਦੇ ਲਈ ਪਰਚੀਆਂ ਪਾ ਕੇ ਇਸਰਾਏਲ ਦੇ ਗੋਤਾਂ ਦੇ ਵਿੱਚ ਵੰਡੋਗੇ ਅਤੇ ਇਹ ਉਹਨਾਂ ਦੇ ਭਾਗ ਹਨ, ਪ੍ਰਭੂ ਯਹੋਵਾਹ ਦਾ ਵਾਕ ਹੈ।

ਹਿਜ਼ਕੀਏਲ 48:30 (PANIRV)
Square Portrait Landscape 4K UHD
ਸ਼ਹਿਰ ਤੋਂ ਬਾਹਰ ਜਾਣ ਵਾਲੇ ਰਾਹ ਇਹ ਹਨ - ਉਤਰ ਵੱਲ ਮਿਣਤੀ ਚਾਰ ਹਜ਼ਾਰ ਪੰਜ ਸੌ

ਹਿਜ਼ਕੀਏਲ 48:31 (PANIRV)
Square Portrait Landscape 4K UHD
ਅਤੇ ਸ਼ਹਿਰ ਦੇ ਫਾਟਕਾਂ ਦੇ ਨਾਮ ਇਸਰਾਏਲ ਗੋਤਾਂ ਦੇ ਨਾਵਾਂ ਤੇ ਰੱਖੇ ਜਾਣਗੇ। ਤਿੰਨ ਫਾਟਕ ਉੱਤਰ ਵੱਲ - ਇੱਕ ਫਾਟਕ ਰਊਬੇਨ ਦਾ, ਇੱਕ ਫਾਟਕ ਯਹੂਦਾਹ ਦਾ, ਇੱਕ ਫਾਟਕ ਲੇਵੀ ਦਾ ਹੋਵੇਗਾ।

ਹਿਜ਼ਕੀਏਲ 48:32 (PANIRV)
Square Portrait Landscape 4K UHD
ਪੂਰਬ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਯੂਸੁਫ਼ ਦਾ, ਇੱਕ ਫਾਟਕ ਬਿਨਯਾਮੀਨ ਦਾ, ਇੱਕ ਫਾਟਕ ਦਾਨ ਦਾ ਹੋਵੇਗਾ।

ਹਿਜ਼ਕੀਏਲ 48:33 (PANIRV)
Square Portrait Landscape 4K UHD
ਦੱਖਣ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਸ਼ਿਮਓਨ ਦਾ, ਇੱਕ ਫਾਟਕ ਯਿੱਸਾਕਾਰ ਦਾ, ਅਤੇ ਇੱਕ ਫਾਟਕ ਜ਼ਬੂਲੁਨ ਦਾ ਹੋਵੇਗਾ।

ਹਿਜ਼ਕੀਏਲ 48:34 (PANIRV)
Square Portrait Landscape 4K UHD
ਪੱਛਮ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਗਾਦ ਦਾ, ਇੱਕ ਫਾਟਕ ਆਸ਼ੇਰ ਦਾ, ਇੱਕ ਫਾਟਕ ਨਫ਼ਤਾਲੀ ਦਾ ਹੋਵੇਗਾ।

ਹਿਜ਼ਕੀਏਲ 48:35 (PANIRV)
Square Portrait Landscape 4K UHD
ਉਹ ਦਾ ਘੇਰਾ ਅਠਾਰਾਂ ਹਜ਼ਾਰ ਅਤੇ ਸ਼ਹਿਰ ਦਾ ਨਾਮ ਉਸੇ ਦਿਨ ਤੋਂ ਇਹ ਹੋਵੇਗਾ ਕਿ “ਯਹੋਵਾਹ ਸ਼ਾਮਾ ਹੈ।”

Available Bible Translations

American Standard Version
Ezekiel 48 (ASV) »
King James Version
Ezekiel 48 (KJV) »
GOD’S WORD® (GW)
Ezekiel 48 (GW) »
World English Bible
Ezekiel 48 (WEB) »
Louis Segond 1910
Ézéchiel 48 (LSG) »
इंडियन रिवाइज्ड वर्जन - हिंदी
यहेजकेल 48 (HINIRV) »
ভারতীয় সংশোধিত সংস্করণ - বাংলা
যিহিষ্কেল 48 (BENIRV) »
இந்தியன் ரீவைஸ்டு வேர்ஷன் - தமிழ்
எசேக்கியேல் 48 (TAMIRV) »
इंडियन रिवाइज्ड वर्जन - मराठी
यहेज्केल 48 (MARIRV) »
ఇండియన్ రేవిజ్డ్ వెర్షన్ - తెలుగు
యెహెజ్కేలు 48 (TELIRV) »
ઇન્ડિયન રિવાયઝ્ડ વર્ઝન - ગુજરાતી
હઝકિયેલ 48 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೆಜ್ಕೇಲನು 48 (KANIRV) »
الكتاب المقدس باللغة العربية، فان دايك
حِزْقِيَال 48 (AVD) »
תנ ך עברי מודרני
יחזקאל 48 (HEB) »
Bíblia Sagrada Português
Ezequiel 48 (BSL) »
Kinh Thánh: Tiếng Việt
Ê-xê-ki-ên 48 (VIE) »
Reina Valera Antigua
Ezequiel 48 (RVA) »
La Sacra Bibbia
Ezechiele 48 (RIV) »
圣 经 简体中文和合本
以 西 结 书 48 (CUVS) »
聖 經 繁體中文和合本
以 西 結 書 48 (CUVT) »
Bibla e Shenjtë
Ezekieli 48 (ALB) »
Svenska Bibeln 1917
Hesekiel 48 (SV1917) »
Библия на русском
Иезекииль 48 (RUSV) »
Українська Біблія
Єзекіїль 48 (UKR) »
Szent Biblia - Magyar
Ezékiel 48 (KAR) »
Българска Библия
Езекил 48 (BULG) »
Det Norsk Bibel
Esekiel 48 (NORSK) »
Kitaabka Quduuska Ah
Yexesqeel 48 (SOM) »
De Heilige Schrift
Ezechiël 48 (NLD) »
Dansk Bibel 1871
Ezekiel 48 (DA1871) »

ਹਿਜ਼ਕੀਏਲ (PANIRV) Chapter Selection

PANIRV Book Selection List