ਹਿਜ਼ਕੀਏਲ Chapter 41 PANIRV Bible Verse Images

ਹਿਜ਼ਕੀਏਲ 41 Bible Verse Pictures. Choose from a large collection of inspirational, motivational and encouraging Bible verses with pictures of nature. Download and share ਹਿਜ਼ਕੀਏਲ 41 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਹਿਜ਼ਕੀਏਲ 41:1 (PANIRV)
Square Portrait Landscape 4K UHD
ਤਦ ਉਹ ਮਨੁੱਖ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਰੇ ਦੀ ਚੌੜਾਈ ਸੀ।

ਹਿਜ਼ਕੀਏਲ 41:2 (PANIRV)
Square Portrait Landscape 4K UHD
ਦਰਵਾਜ਼ੇ ਦੀ ਚੌੜਾਈ ਦਸ ਹੱਥ ਸੀ। ਉਹ ਦਾ ਇੱਕ ਪਾਸਾ ਪੰਜ ਹੱਥ ਦਾ ਸੀ ਅਤੇ ਦੂਜਾ ਵੀ ਪੰਜ ਹੱਥ ਦਾ ਸੀ ਅਤੇ ਉਸ ਨੇ ਉਹ ਦੀ ਲੰਬਾਈ ਚਾਲ੍ਹੀ ਹੱਥ ਅਤੇ ਚੌੜਾਈ ਵੀਹ ਹੱਥ ਮਿਣੀ।

ਹਿਜ਼ਕੀਏਲ 41:3 (PANIRV)
Square Portrait Landscape 4K UHD
ਤਦ ਉਹ ਅੰਦਰ ਗਿਆ ਅਤੇ ਦਰਵਾਜ਼ੇ ਦੇ ਹਰੇਕ ਥੰਮ੍ਹ ਨੂੰ, ਦੋ ਹੱਥ, ਮਿਣਿਆ ਅਤੇ ਦਰਵਾਜ਼ੇ ਨੂੰ, ਛੇ ਹੱਥ ਅਤੇ ਦਰਵਾਜ਼ੇ ਦੀ ਚੌੜਾਈ ਸੱਤ ਹੱਥ ਸੀ।

ਹਿਜ਼ਕੀਏਲ 41:4 (PANIRV)
Square Portrait Landscape 4K UHD
ਉਸ ਨੇ ਹੈਕਲ ਦੇ ਸਾਹਮਣੇ ਦੀ ਲੰਬਾਈ ਨੂੰ ਵੀਹ ਹੱਥ ਅਤੇ ਚੌੜਾਈ ਨੂੰ ਵੀਹ ਹੱਥ ਮਿਣਿਆ ਅਤੇ ਮੈਨੂੰ ਆਖਿਆ ਕਿ ਇਹੀ ਅੱਤ ਪਵਿੱਤਰ ਸਥਾਨ ਹੈ।

ਹਿਜ਼ਕੀਏਲ 41:5 (PANIRV)
Square Portrait Landscape 4K UHD
ਉਹ ਨੇ ਭਵਨ ਦੀ ਕੰਧ ਛੇ ਹੱਥ ਮਿਣੀ ਅਤੇ ਪਾਸੇ ਦੀ ਹਰੇਕ ਕੋਠੜੀ ਦੀ ਚੌੜਾਈ ਭਵਨ ਦੇ ਚੁਫ਼ੇਰੇ ਚਾਰ ਹੱਥ ਸੀ।

ਹਿਜ਼ਕੀਏਲ 41:6 (PANIRV)
Square Portrait Landscape 4K UHD
ਪਾਸੇ ਦੀਆਂ ਕੋਠੜੀਆਂ ਤਿੰਨ ਮੰਜ਼ਲਾਂ ਵਾਲੀਆਂ ਸਨ, ਕੋਠੜੀ ਦੇ ਉੱਤੇ ਕੋਠੜੀ, ਪਾਲਾਂ ਵਿੱਚ ਤੀਹ ਅਤੇ ਉਹ ਉਸ ਕੰਧ ਵਿੱਚ ਜੋ ਭਵਨ ਦੇ ਚੁਫ਼ੇਰੇ ਦੀਆਂ ਕੋਠੜੀਆਂ ਦੇ ਲਈ ਸੀ, ਅੰਦਰ ਬਣਾਈਆਂ ਗਈਆਂ ਸਨ, ਤਾਂ ਜੋ ਪੱਕੀਆਂ ਹੋਣ, ਪਰ ਉਹ ਭਵਨ ਦੀ ਕੰਧ ਨਾਲ ਮਿਲੀਆਂ ਹੋਈਆਂ ਨਾ ਸਨ।

ਹਿਜ਼ਕੀਏਲ 41:7 (PANIRV)
Square Portrait Landscape 4K UHD
ਉਹ ਪਾਸੇ ਵੱਲ ਦੀਆਂ ਕੋਠੜੀਆਂ ਉੱਤੇ ਤੱਕ ਚਾਰੇ ਪਾਸੇ ਬਹੁਤੀਆਂ ਖੁੱਲ੍ਹੀਆਂ ਹੁੰਦੀਆਂ ਜਾਂਦੀਆਂ ਸਨ, ਕਿਉਂ ਜੋ ਭਵਨ ਚੁਫ਼ੇਰਿਓਂ ਉੱਚਾ ਹੁੰਦਾ ਚਲਾ ਜਾਂਦਾ ਸੀ, ਭਵਨ ਦੀ ਚੌੜਾਈ ਉੱਤੇ ਤੱਕ ਇੱਕੋ ਜਿੰਨੀ ਸੀ ਅਤੇ ਉੱਪਰ ਦੀਆਂ ਕੋਠੜੀਆਂ ਦਾ ਰਾਹ ਵਿਚਕਾਰਲੀਆਂ ਕੋਠੜੀਆਂ ਦੇ ਵਿੱਚੋਂ ਦੀ ਸੀ।

ਹਿਜ਼ਕੀਏਲ 41:8 (PANIRV)
Square Portrait Landscape 4K UHD
ਮੈਂ ਭਵਨ ਦੇ ਚੁਫ਼ੇਰੇ ਉੱਚਾ ਥੜਾ ਵੇਖਿਆ। ਪਾਸੇ ਦੀਆਂ ਕੋਠੜੀਆਂ ਦੀ ਨੀਂਹ ਛੇ ਵੱਡੇ ਹੱਥ ਦੇ ਪੂਰੇ ਕਾਨੇ ਜਿੰਨੀ ਸੀ।

ਹਿਜ਼ਕੀਏਲ 41:9 (PANIRV)
Square Portrait Landscape 4K UHD
ਪਾਸੇ ਦੀਆਂ ਕੋਠੜੀਆਂ ਦੀ ਬਾਹਰਲੀ ਕੰਧ ਦੀ ਚੌੜਾਈ ਪੰਜ ਹੱਥ ਸੀ ਅਤੇ ਜਿਹੜੀ ਥਾਂ ਬਾਕੀ ਰਹੀ ਉਹ ਭਵਨ ਦੇ ਪਾਸੇ ਵੱਲ ਦੀਆਂ ਕੋਠੜੀਆਂ ਵਿਚਕਾਰ ਸੀ।

ਹਿਜ਼ਕੀਏਲ 41:10 (PANIRV)
Square Portrait Landscape 4K UHD
ਕੋਠੜੀਆਂ ਦੇ ਵਿਚਕਾਰ ਭਵਨ ਦੇ ਚੁਫ਼ੇਰੇ ਵੀਹ ਹੱਥ ਦਾ ਫ਼ਾਸਲਾ ਸੀ।

ਹਿਜ਼ਕੀਏਲ 41:11 (PANIRV)
Square Portrait Landscape 4K UHD
ਪਾਸੇ ਦੀਆਂ ਕੋਠੜੀਆਂ ਦੇ ਦਰਵਾਜ਼ੇ ਉਸ ਖਾਲੀ ਥਾਂ ਵੱਲ ਸਨ। ਇੱਕ ਦਰਵਾਜ਼ਾ ਉਤਰ ਵੱਲ ਦੇ ਰਾਹ ਵੱਲ ਅਤੇ ਇੱਕ ਦੱਖਣ ਵੱਲ ਅਤੇ ਖਾਲੀ ਥਾਂ ਦੀ ਚੌੜਾਈ ਚਾਰੇ ਪਾਸੇ ਪੰਜ ਹੱਥ ਸੀ।

ਹਿਜ਼ਕੀਏਲ 41:12 (PANIRV)
Square Portrait Landscape 4K UHD
ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੌੜਾਈ ਸੱਤਰ ਹੱਥ ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ ਮੋਟੀ ਅਤੇ ਨੱਬੇ ਹੱਥ ਲੰਮੀ ਸੀ।

ਹਿਜ਼ਕੀਏਲ 41:13 (PANIRV)
Square Portrait Landscape 4K UHD
ਇਸ ਲਈ ਉਹ ਨੇ ਭਵਨ ਨੂੰ ਸੌ ਹੱਥ ਲੰਮਾ ਮਿਣਿਆ ਅਤੇ ਵੱਖਰੀ ਥਾਂ ਅਤੇ ਮਕਾਨ ਉਸ ਦੀਆਂ ਕੰਧਾਂ ਸਮੇਤ ਸੌ ਹੱਥ ਲੰਮਾ ਸੀ।

ਹਿਜ਼ਕੀਏਲ 41:14 (PANIRV)
Square Portrait Landscape 4K UHD
ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੌੜਾਈ ਸੌ ਹੱਥ ਸੀ।

ਹਿਜ਼ਕੀਏਲ 41:15 (PANIRV)
Square Portrait Landscape 4K UHD
ਵੱਖਰੀ ਥਾਂ ਦੇ ਸਾਹਮਣੇ ਦੇ ਮਕਾਨ ਦੀ ਲੰਬਾਈ ਨੂੰ ਜੋ ਉਹ ਦੇ ਪਿੱਛੇ ਸੀ ਅਤੇ ਉਸ ਵੱਲ ਦੇ ਬਰਾਂਡੇ ਇਸ ਪਾਸਿਓਂ ਅਤੇ ਉਸ ਪਾਸਿਓਂ ਅਤੇ ਅੰਦਰ ਵੱਲ ਹੈਕਲ ਨੂੰ ਅਤੇ ਵੇਹੜੇ ਦੀ ਡਿਉੜ੍ਹੀ ਨੂੰ ਉਸ ਨੇ ਸੌ ਹੱਥ ਮਿਣਿਆ।

ਹਿਜ਼ਕੀਏਲ 41:16 (PANIRV)
Square Portrait Landscape 4K UHD
ਸਰਦਲਾਂ, ਝਰੋਖਿਆਂ ਅਤੇ ਚੁਫ਼ੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜ਼ਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫ਼ੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ।

ਹਿਜ਼ਕੀਏਲ 41:17 (PANIRV)
Square Portrait Landscape 4K UHD
ਦਰਵਾਜ਼ੇ ਦੇ ਉੱਪਰ ਤੱਕ ਅਤੇ ਅੰਦਰਲੇ ਭਵਨ ਤੱਕ ਅਤੇ ਉਹ ਦੇ ਬਾਹਰ ਵੀ ਚੁਫ਼ੇਰੇ ਦੀ ਸਾਰੀ ਕੰਧ ਤੱਕ ਅੰਦਰ-ਬਾਹਰ ਸਭ ਠੀਕ ਹਿਸਾਬ ਨਾਲ ਬਣੇ ਹੋਏ ਸਨ।

ਹਿਜ਼ਕੀਏਲ 41:18 (PANIRV)
Square Portrait Landscape 4K UHD
ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ।

ਹਿਜ਼ਕੀਏਲ 41:19 (PANIRV)
Square Portrait Landscape 4K UHD
ਸੋ ਇੱਕ ਪਾਸੇ ਖਜ਼ੂਰ ਵੱਲ ਦਾ ਚਿਹਰਾ ਮਨੁੱਖ ਵਰਗਾ ਸੀ ਅਤੇ ਦੂਜੇ ਪਾਸੇ ਜੁਆਨ ਬੱਬਰ ਸ਼ੇਰ ਵਰਗਾ ਚਿਹਰਾ ਵੀ ਖਜ਼ੂਰ ਵੱਲ ਸੀ, ਭਵਨ ਦੇ ਚੁਫ਼ੇਰੇ ਇਸੇ ਪ੍ਰਕਾਰ ਕੰਮ ਕੀਤਾ ਹੋਇਆ ਸੀ।

ਹਿਜ਼ਕੀਏਲ 41:20 (PANIRV)
Square Portrait Landscape 4K UHD
ਧਰਤੀ ਤੋਂ ਦਰਵਾਜ਼ੇ ਦੇ ਉੱਪਰ ਤੱਕ ਅਤੇ ਹੈਕਲ ਦੀ ਕੰਧ ਤੇ ਕਰੂਬੀ ਅਤੇ ਖਜ਼ੂਰ ਦੇ ਰੁੱਖ ਬਣੇ ਹੋਏ ਸਨ।

ਹਿਜ਼ਕੀਏਲ 41:21 (PANIRV)
Square Portrait Landscape 4K UHD
ਹੈਕਲ ਦੀ ਚੁਗਾਠ ਚਾਰ ਨੁੱਕਰੀ ਸੀ ਅਤੇ ਪਵਿੱਤਰ ਸਥਾਨ ਦੇ ਸਾਹਮਣੇ ਦੀ ਸ਼ਕਲ ਵੀ ਇਹੋ ਜਿਹੀ ਸੀ।

ਹਿਜ਼ਕੀਏਲ 41:22 (PANIRV)
Square Portrait Landscape 4K UHD
ਜਗਵੇਦੀ ਲੱਕੜੀ ਦੀ ਸੀ, ਉਹ ਦੀ ਉਚਾਈ ਤਿੰਨ ਹੱਥ ਅਤੇ ਲੰਬਾਈ ਦੋ ਹੱਥ ਸੀ ਅਤੇ ਉਸ ਦੇ ਕੋਨੇ, ਉਹ ਦੀ ਕੁਰਸੀ ਅਤੇ ਉਹ ਦੀਆਂ ਕੰਧਾਂ ਲੱਕੜ ਦੀਆਂ ਸਨ ਅਤੇ ਉਹ ਮੈਨੂੰ ਬੋਲਿਆ ਕਿ ਇਹ ਯਹੋਵਾਹ ਦੇ ਸਾਹਮਣੇ ਦੀ ਮੇਜ਼ ਹੈ।

ਹਿਜ਼ਕੀਏਲ 41:23 (PANIRV)
Square Portrait Landscape 4K UHD
ਹੈਕਲ ਅਤੇ ਪਵਿੱਤਰ ਸਥਾਨ ਦੇ ਦੋ ਦਰਵਾਜ਼ੇ ਸਨ।

ਹਿਜ਼ਕੀਏਲ 41:24 (PANIRV)
Square Portrait Landscape 4K UHD
ਦਰਵਾਜ਼ਿਆਂ ਦੇ ਦੋ-ਦੋ ਤਾਕ ਸਨ ਜਿਹੜੇ ਮੁੜ ਸਕਦੇ ਸਨ, ਦੋ ਤਾਕ ਇੱਕ ਦਰਵਾਜ਼ੇ ਲਈ ਅਤੇ ਦੋ ਦੂਜੇ ਲਈ।

ਹਿਜ਼ਕੀਏਲ 41:25 (PANIRV)
Square Portrait Landscape 4K UHD
ਉਹਨਾਂ ਤੇ ਅਰਥਾਤ ਹੈਕਲ ਦੇ ਦਰਵਾਜ਼ਿਆਂ ਤੇ ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ, ਜਿਵੇਂ ਕਿ ਕੰਧ ਤੇ ਬਣੀਆਂ ਹੋਈਆਂ ਸਨ ਅਤੇ ਬਾਹਰ ਦੀ ਡਿਉੜ੍ਹੀ ਦੇ ਸਾਹਮਣੇ ਵੱਲ ਲੱਕੜੀ ਦੇ ਫੱਟੇ ਲੱਗੇ ਹੋਏ ਸਨ।

ਹਿਜ਼ਕੀਏਲ 41:26 (PANIRV)
Square Portrait Landscape 4K UHD
ਡਿਉੜ੍ਹੀ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਵੱਖੀ ਵਿੱਚ ਝਰੋਖੇ ਤੇ ਖਜ਼ੂਰ ਦੇ ਰੁੱਖ ਬਣੇ ਸਨ ਅਤੇ ਭਵਨ ਦੀ ਵੱਖੀ ਦੀਆਂ ਕੋਠੜੀਆਂ ਅਤੇ ਫੱਟੇ ਲਗਾਉਣ ਦੀ ਇਹੋ ਸ਼ਕਲ ਸੀ।

Available Bible Translations

American Standard Version (ASV)
Ezekiel 41 (ASV) »
King James Version (KJV)
Ezekiel 41 (KJV) »
GOD’S WORD® (GW)
Ezekiel 41 (GW) »
Berean Bible (BSB)
Ezekiel 41 (BSB) »
World English Bible (WEB)
Ezekiel 41 (WEB) »
French Bible (LSG)
Ézéchiel 41 (LSG) »
German Bible (LUTH1912)
Hesekiel 41 (LUTH1912) »
Hebrew Bible (HEB)
יחזקאל 41 (HEB) »
Portuguese Bible (BSL)
Ezequiel 41 (BSL) »
Vietnamese Bible (VIE)
Ê-xê-ki-ên 41 (VIE) »
Spanish Bible (RVA)
Ezequiel 41 (RVA) »
Italian Bible (RIV)
Ezechiele 41 (RIV) »
Chinese Simplified (CUVS)
以 西 结 书 41 (CUVS) »
Chinese Traditional (CUVT)
以 西 結 書 41 (CUVT) »
Albanian Bible (ALB)
Ezekieli 41 (ALB) »
Swedish Bible (SV1917)
Hesekiel 41 (SV1917) »
Ukrainian Bible (UKR)
Єзекіїль 41 (UKR) »
Hungarian Bible (KAR)
Ezékiel 41 (KAR) »
Bulgarian Bible (BULG)
Езекил 41 (BULG) »
Norwegian Bible (NORSK)
Esekiel 41 (NORSK) »

ਹਿਜ਼ਕੀਏਲ (PANIRV) Chapter Selection

PANIRV Book Selection List