ਅਹਬਾਰ Chapter 10 PANIRV Bible Verse Images

ਅਹਬਾਰ 10 Bible Verse Pictures. Choose from a large collection of inspirational, motivational and encouraging Bible verses with pictures of nature. Download and share ਅਹਬਾਰ 10 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਅਹਬਾਰ 10:1 (PANIRV)
Square Portrait Landscape 4K UHD
ਤਦ ਹਾਰੂਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਆਪੋ-ਆਪਣੀ ਧੂਪਦਾਨੀ ਲੈ ਕੇ ਉਸ ਦੇ ਵਿੱਚ ਅੱਗ ਭਰੀ ਅਤੇ ਉਸ ਵਿੱਚ ਧੂਪ ਪਾ ਕੇ ਯਹੋਵਾਹ ਦੇ ਅੱਗੇ ਓਪਰਾ ਧੂਪ ਧੁਖਾਇਆ, ਜਿਸ ਤੋਂ ਯਹੋਵਾਹ ਨੇ ਉਨ੍ਹਾਂ ਨੂੰ ਵਰਜਿਆ ਸੀ।

ਅਹਬਾਰ 10:2 (PANIRV)
Square Portrait Landscape 4K UHD
ਤਦ ਯਹੋਵਾਹ ਦੇ ਅੱਗੋਂ ਇੱਕ ਅੱਗ ਨਿੱਕਲੀ ਅਤੇ ਉਨ੍ਹਾਂ ਨੂੰ ਭਸਮ ਕਰ ਦਿੱਤਾ ਅਤੇ ਉਹ ਯਹੋਵਾਹ ਦੇ ਅੱਗੇ ਮਰ ਗਏ।

ਅਹਬਾਰ 10:3 (PANIRV)
Square Portrait Landscape 4K UHD
ਤਦ ਮੂਸਾ ਨੇ ਹਾਰੂਨ ਨੂੰ ਆਖਿਆ, “ਇਹ ਉਹ ਗੱਲ ਹੈ, ਜਿਹੜੀ ਯਹੋਵਾਹ ਨੇ ਆਖੀ ਸੀ ਕਿ ਜੋ ਮੇਰੇ ਨਜ਼ਦੀਕ ਆਵੇ ਮੈਂ ਆਪਣੇ ਆਪ ਨੂੰ ਉਨ੍ਹਾਂ ਦੇ ਸਾਹਮਣੇ ਪਵਿੱਤਰ ਵਿਖਾਵਾਂਗਾ ਅਤੇ ਸਾਰੇ ਲੋਕਾਂ ਦੇ ਸਾਹਮਣੇ ਮੇਰੀ ਵਡਿਆਈ ਹੋਵੇਗੀ।” ਅਤੇ ਹਾਰੂਨ ਚੁੱਪ ਰਿਹਾ।

ਅਹਬਾਰ 10:4 (PANIRV)
Square Portrait Landscape 4K UHD
ਤਦ ਮੂਸਾ ਨੇ ਹਾਰੂਨ ਦੇ ਚਾਚੇ ਉੱਜ਼ੀਏਲ ਦੇ ਪੁੱਤਰ ਮੀਸ਼ਾਏਲ ਅਤੇ ਅਲਸਾਫਾਨ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ, “ਨੇੜੇ ਆਓ ਅਤੇ ਆਪਣੇ ਭਰਾਵਾਂ ਨੂੰ ਪਵਿੱਤਰ ਸਥਾਨ ਦੇ ਅੱਗੋਂ ਚੁੱਕ ਕੇ ਡੇਰੇ ਤੋਂ ਬਾਹਰ ਲੈ ਜਾਓ।”

ਅਹਬਾਰ 10:5 (PANIRV)
Square Portrait Landscape 4K UHD
ਤਦ ਉਨ੍ਹਾਂ ਨੇ ਮੂਸਾ ਦੇ ਹੁਕਮ ਅਨੁਸਾਰ ਨੇੜੇ ਜਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਕੁੜਤਿਆਂ ਸਮੇਤ ਚੁੱਕਿਆ ਅਤੇ ਡੇਰੇ ਤੋਂ ਬਾਹਰ ਲੈ ਗਏ।

ਅਹਬਾਰ 10:6 (PANIRV)
Square Portrait Landscape 4K UHD
ਤਦ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਅਤੇ ਈਥਾਮਾਰ ਨੂੰ ਆਖਿਆ, “ਆਪਣੇ ਸਿਰਾਂ ਨੂੰ ਨੰਗੇ ਨਾ ਕਰੋ ਅਤੇ ਨਾ ਹੀ ਆਪਣੇ ਬਸਤਰਾਂ ਨੂੰ ਪਾੜੋ, ਅਜਿਹਾ ਨਾ ਹੋਵੇ ਕਿ ਤੁਸੀਂ ਵੀ ਮਰ ਜਾਓ ਅਤੇ ਸਾਰੀ ਮੰਡਲੀ ਉੱਤੇ ਉਸ ਦਾ ਕ੍ਰੋਧ ਭੜਕੇ ਪਰ ਤੇਰੇ ਭਰਾ ਅਰਥਾਤ ਇਸਰਾਏਲ ਦਾ ਸਾਰਾ ਘਰਾਣਾ ਉਸ ਅੱਗ ਦੇ ਕਾਰਨ ਸੋਗ ਕਰਨ, ਜਿਹੜੀ ਯਹੋਵਾਹ ਨੇ ਜਲਾਈ ਹੈ।

ਅਹਬਾਰ 10:7 (PANIRV)
Square Portrait Landscape 4K UHD
ਤੁਸੀਂ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਣਾ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ਕਿਉਂ ਜੋ ਯਹੋਵਾਹ ਦਾ ਮਸਹ ਕਰਨ ਦਾ ਤੇਲ ਤੁਹਾਡੇ ਉੱਤੇ ਹੈ।” ਤਦ ਉਨ੍ਹਾਂ ਨੇ ਮੂਸਾ ਦੇ ਬਚਨ ਦੇ ਅਨੁਸਾਰ ਕੀਤਾ।

ਅਹਬਾਰ 10:8 (PANIRV)
Square Portrait Landscape 4K UHD
ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ,

ਅਹਬਾਰ 10:9 (PANIRV)
Square Portrait Landscape 4K UHD
“ਜਦ ਤੂੰ ਜਾਂ ਤੇਰੇ ਪੁੱਤਰ ਮੰਡਲੀ ਦੇ ਡੇਰੇ ਵਿੱਚ ਜਾਓ ਤਦ ਤੁਸੀਂ ਕੋਈ ਮਧ ਜਾਂ ਨਸ਼ਾ ਨਾ ਪੀਣਾ, ਤਾਂ ਜੋ ਤੁਸੀਂ ਮਰ ਨਾ ਜਾਓ। ਇਹ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇ।

ਅਹਬਾਰ 10:10 (PANIRV)
Square Portrait Landscape 4K UHD
ਤਾਂ ਜੋ ਤੁਸੀਂ ਪਵਿੱਤਰ ਅਤੇ ਅਪਵਿੱਤਰ ਦੇ ਵਿੱਚ ਅਤੇ ਸ਼ੁੱਧ ਅਤੇ ਅਸ਼ੁੱਧ ਦੇ ਵਿੱਚ ਫ਼ਰਕ ਕਰ ਸਕੋ।

ਅਹਬਾਰ 10:11 (PANIRV)
Square Portrait Landscape 4K UHD
ਅਤੇ ਇਸਰਾਏਲੀਆਂ ਨੂੰ ਉਹ ਸਾਰੀਆਂ ਬਿਧੀਆਂ ਸਿਖਾਓ ਜੋ ਯਹੋਵਾਹ ਨੇ ਉਨ੍ਹਾਂ ਨੂੰ ਮੂਸਾ ਦੇ ਰਾਹੀਂ ਆਖੀਆਂ ਸਨ।”

ਅਹਬਾਰ 10:12 (PANIRV)
Square Portrait Landscape 4K UHD
ਤਦ ਮੂਸਾ ਨੇ ਹਾਰੂਨ ਅਤੇ ਉਸ ਦੇ ਬਚੇ ਹੋਏ ਦੋਵੇਂ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਨੂੰ ਆਖਿਆ, “ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਜਿਹੜੀ ਮੈਦੇ ਦੀ ਭੇਟ ਬਚੀ ਹੈ, ਉਸ ਨੂੰ ਲੈ ਕੇ ਜਗਵੇਦੀ ਦੇ ਕੋਲ ਖ਼ਮੀਰ ਤੋਂ ਬਿਨ੍ਹਾਂ ਖਾਓ, ਕਿਉਂ ਜੋ ਉਹ ਅੱਤ ਪਵਿੱਤਰ ਹੈ।

ਅਹਬਾਰ 10:13 (PANIRV)
Square Portrait Landscape 4K UHD
ਅਤੇ ਤੁਸੀਂ ਉਸ ਨੂੰ ਪਵਿੱਤਰ ਸਥਾਨ ਵਿੱਚ ਖਾਣਾ ਕਿਉਂ ਜੋ ਯਹੋਵਾਹ ਦੀਆਂ ਅੱਗ ਦੀਆਂ ਬਲੀਆਂ ਵਿੱਚੋਂ ਇਹ ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ, ਕਿਉਂ ਜੋ ਮੈਨੂੰ ਇਹੋ ਹੁਕਮ ਦਿੱਤਾ ਗਿਆ ਹੈ।

ਅਹਬਾਰ 10:14 (PANIRV)
Square Portrait Landscape 4K UHD
ਪਰ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਚੁੱਕਣ ਦੀ ਭੇਟ ਦੇ ਪੱਟ ਨੂੰ ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ ਕਿਸੇ ਸਾਫ਼-ਸੁਥਰੇ ਸਥਾਨ ਵਿੱਚ ਖਾਣ, ਕਿਉਂ ਜੋ ਉਹ ਇਸਰਾਏਲੀਆਂ ਦੁਆਰਾ ਦਿੱਤੀਆਂ ਹੋਈਆਂ ਸੁੱਖ-ਸਾਂਦ ਦੀਆਂ ਭੇਟਾਂ ਦੀਆਂ ਬਲੀਆਂ ਵਿੱਚੋਂ, ਤੇਰਾ ਅਤੇ ਤੇਰੇ ਪੁੱਤਰਾਂ ਦਾ ਅਧਿਕਾਰ ਹੈ।

ਅਹਬਾਰ 10:15 (PANIRV)
Square Portrait Landscape 4K UHD
ਉਹ ਚਰਬੀ ਦੀਆਂ ਅੱਗ ਦੀਆਂ ਭੇਟਾਂ ਸਮੇਤ, ਚੁੱਕਣ ਦੇ ਪੱਟ ਅਤੇ ਹਿਲਾਉਣ ਦੀ ਛਾਤੀ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਲਿਆਉਣ ਅਤੇ ਇਹ ਹਿੱਸਾ ਸਦਾ ਦੀ ਬਿਧੀ ਕਰਕੇ ਤੇਰਾ ਅਤੇ ਤੇਰੇ ਪੁੱਤਰਾਂ ਦਾ ਹੋਵੇਗਾ, ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ।”

ਅਹਬਾਰ 10:16 (PANIRV)
Square Portrait Landscape 4K UHD
ਤਦ ਮੂਸਾ ਨੇ ਬੜੇ ਜਤਨ ਨਾਲ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਲੱਭਿਆ ਅਤੇ ਵੇਖੋ, ਉਹ ਸਾੜਿਆ ਗਿਆ ਸੀ। ਇਸ ਲਈ ਉਹ ਹਾਰੂਨ ਦੇ ਪੁੱਤਰ ਅਲਆਜ਼ਾਰ ਅਤੇ ਈਥਾਮਾਰ ਨਾਲ ਜਿਹੜੇ ਬਚ ਗਏ ਸਨ, ਇਹ ਆਖ ਕੇ ਕ੍ਰੋਧਿਤ ਹੋਇਆ,

ਅਹਬਾਰ 10:17 (PANIRV)
Square Portrait Landscape 4K UHD
“ਤੁਸੀਂ ਪਾਪ ਬਲੀ ਦੀ ਭੇਟ ਨੂੰ ਜੋ ਅੱਤ ਪਵਿੱਤਰ ਹੈ, ਅਤੇ ਜਿਸ ਨੂੰ ਯਹੋਵਾਹ ਨੇ ਤੁਹਾਨੂੰ ਇਸ ਲਈ ਦਿੱਤਾ ਹੈ ਕਿ ਤੁਸੀਂ ਮੰਡਲੀ ਦੇ ਪਾਪ ਚੁੱਕਣ ਲਈ ਉਨ੍ਹਾਂ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੋ, ਤੁਸੀਂ ਉਸ ਦਾ ਮਾਸ ਪਵਿੱਤਰ ਸਥਾਨ ਵਿੱਚ ਕਿਉਂ ਨਹੀਂ ਖਾਧਾ?

ਅਹਬਾਰ 10:18 (PANIRV)
Square Portrait Landscape 4K UHD
ਵੇਖੋ, ਉਸ ਦਾ ਲਹੂ ਪਵਿੱਤਰ ਸਥਾਨ ਦੇ ਅੰਦਰ ਲਿਆਂਦਾ ਹੀ ਨਹੀਂ ਗਿਆ, ਇਹ ਜ਼ਰੂਰੀ ਸੀ ਕਿ ਤੁਸੀਂ ਉਸ ਦੇ ਮਾਸ ਨੂੰ ਪਵਿੱਤਰ ਸਥਾਨ ਵਿੱਚ ਖਾਂਦੇ, ਜਿਵੇਂ ਮੈਂ ਹੁਕਮ ਦਿੱਤਾ ਸੀ।”

ਅਹਬਾਰ 10:19 (PANIRV)
Square Portrait Landscape 4K UHD
ਤਦ ਹਾਰੂਨ ਨੇ ਮੂਸਾ ਨੂੰ ਆਖਿਆ, “ਵੇਖੋ, ਅੱਜ ਦੇ ਦਿਨ ਉਨ੍ਹਾਂ ਨੇ ਆਪਣੀ ਪਾਪ ਬਲੀ ਦੀ ਭੇਟ ਅਤੇ ਹੋਮ ਬਲੀ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਈ ਹੈ, ਅਤੇ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਹੋਈਆਂ ਹਨ, ਇਸ ਲਈ ਜੇਕਰ ਮੈਂ ਅੱਜ ਦੇ ਦਿਨ ਪਾਪ ਬਲੀ ਦੀ ਭੇਟ ਤੋਂ ਖਾਂਦਾ ਤਾਂ ਭਲਾ, ਯਹੋਵਾਹ ਇਸ ਤੋਂ ਪ੍ਰਸੰਨ ਹੁੰਦਾ?”

ਅਹਬਾਰ 10:20 (PANIRV)
Square Portrait Landscape 4K UHD
ਜਦ ਮੂਸਾ ਨੇ ਇਹ ਸੁਣਿਆ ਤਾਂ ਉਹ ਰਾਜ਼ੀ ਹੋ ਗਿਆ।

Available Bible Translations

American Standard Version
Leviticus 10 (ASV) »
King James Version
Leviticus 10 (KJV) »
GOD’S WORD® (GW)
Leviticus 10 (GW) »
World English Bible
Leviticus 10 (WEB) »
Louis Segond 1910
Lévitique 10 (LSG) »
इंडियन रिवाइज्ड वर्जन - हिंदी
लैव्यव्यवस्था 10 (HINIRV) »
ভারতীয় সংশোধিত সংস্করণ - বাংলা
লেবীয়া 10 (BENIRV) »
இந்தியன் ரீவைஸ்டு வேர்ஷன் - தமிழ்
லேவியராகமம் 10 (TAMIRV) »
इंडियन रिवाइज्ड वर्जन - मराठी
लेवीय 10 (MARIRV) »
ఇండియన్ రేవిజ్డ్ వెర్షన్ - తెలుగు
లేవీకాండం 10 (TELIRV) »
ઇન્ડિયન રિવાયઝ્ડ વર્ઝન - ગુજરાતી
લેવીય 10 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯಾಜಕಕಾಂಡ 10 (KANIRV) »
الكتاب المقدس باللغة العربية، فان دايك
اَللَّاوِيِّينَ 10 (AVD) »
תנ ך עברי מודרני
ויקרא 10 (HEB) »
Bíblia Sagrada Português
Levítico 10 (BSL) »
Kinh Thánh: Tiếng Việt
Lê-vi 10 (VIE) »
Reina Valera Antigua
Levítico 10 (RVA) »
La Sacra Bibbia
Levitico 10 (RIV) »
圣 经 简体中文和合本
利 未 记 10 (CUVS) »
聖 經 繁體中文和合本
利 未 記 10 (CUVT) »
Bibla e Shenjtë
Levitiku 10 (ALB) »
Svenska Bibeln 1917
3 Mosebok 10 (SV1917) »
Библия на русском
Левит 10 (RUSV) »
Українська Біблія
Левит 10 (UKR) »
Szent Biblia - Magyar
3 Mózes 10 (KAR) »
Българска Библия
Левит 10 (BULG) »
聖書 日本語
レビ記 10 (JPN) »
Kitaabka Quduuska Ah
Laawiyiintii 10 (SOM) »
De Heilige Schrift
Leviticus 10 (NLD) »

ਅਹਬਾਰ (PANIRV) Chapter Selection

PANIRV Book Selection List