ਅਹਬਾਰ Chapter 11 PANIRV Bible Verse Images

ਅਹਬਾਰ 11 Bible Verse Pictures. Choose from a large collection of inspirational, motivational and encouraging Bible verses with pictures of nature. Download and share ਅਹਬਾਰ 11 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਅਹਬਾਰ 11:1 (PANIRV)
Square Portrait Landscape 4K UHD
ਤਦ ਯਹੋਵਾਹ ਮੂਸਾ ਅਤੇ ਹਾਰੂਨ ਨਾਲ ਇਹ ਆਖ ਕੇ ਬੋਲਿਆ,

ਅਹਬਾਰ 11:2 (PANIRV)
Square Portrait Landscape 4K UHD
ਇਸਰਾਏਲੀਆਂ ਨੂੰ ਆਖੋ ਸਾਰੇ ਪਸ਼ੂਆਂ ਵਿੱਚੋਂ ਜਿਹੜੇ ਧਰਤੀ ਉੱਤੇ ਹਨ, ਉਨ੍ਹਾਂ ਵਿੱਚੋਂ ਤੁਸੀਂ ਜਿਹੜੇ ਪਸ਼ੂਆਂ ਦਾ ਮਾਸ ਖਾ ਸਕਦੇ ਹੋ, ਉਹ ਇਹ ਹਨ:

ਅਹਬਾਰ 11:3 (PANIRV)
Square Portrait Landscape 4K UHD
ਪਸ਼ੂਆਂ ਵਿੱਚੋਂ ਜਿਨ੍ਹਾਂ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਹੋਣ ਅਤੇ ਜੁਗਾਲੀ ਕਰਦੇ ਹੋਣ, ਉਨ੍ਹਾਂ ਨੂੰ ਤੁਸੀਂ ਖਾ ਸਕਦੇ ਹੋ।

ਅਹਬਾਰ 11:4 (PANIRV)
Square Portrait Landscape 4K UHD
ਪਰ ਉਨ੍ਹਾਂ ਪਸ਼ੂਆਂ ਵਿੱਚੋਂ ਜਿਹੜੇ ਜੁਗਾਲੀ ਕਰਦੇ ਹਨ, ਜਾਂ ਜਿਨ੍ਹਾਂ ਦੇ ਖੁਰ ਪਾਟੇ ਹੋਏ ਹਨ, ਇਨ੍ਹਾਂ ਪਸ਼ੂਆਂ ਨੂੰ ਤੁਸੀਂ ਨਾ ਖਾਣਾ, ਜਿਵੇਂ ਊਠ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ,

ਅਹਬਾਰ 11:5 (PANIRV)
Square Portrait Landscape 4K UHD
ਅਤੇ ਪਹਾੜੀ ਚੂਹਾ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ,

ਅਹਬਾਰ 11:6 (PANIRV)
Square Portrait Landscape 4K UHD
ਅਤੇ ਖਰਗੋਸ਼ ਕਿਉਂ ਜੋ ਉਹ ਜੁਗਾਲੀ ਤਾਂ ਕਰਦਾ ਹੈ ਪਰ ਉਸ ਦੇ ਖੁਰ ਪਾਟੇ ਹੋਏ ਨਹੀਂ ਹਨ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ,

ਅਹਬਾਰ 11:7 (PANIRV)
Square Portrait Landscape 4K UHD
ਅਤੇ ਸੂਰ ਭਾਵੇਂ ਉਸ ਦੇ ਖੁਰ ਚਿਰੇ ਹੋਏ ਅਤੇ ਪਾਟੇ ਹੋਏ ਤਾਂ ਹਨ, ਪਰ ਉਹ ਜੁਗਾਲੀ ਨਹੀਂ ਕਰਦਾ, ਇਸ ਲਈ ਉਹ ਤੁਹਾਡੇ ਲਈ ਅਸ਼ੁੱਧ ਹੈ।

ਅਹਬਾਰ 11:8 (PANIRV)
Square Portrait Landscape 4K UHD
ਇਨ੍ਹਾਂ ਦੇ ਮਾਸ ਨੂੰ ਤੁਸੀਂ ਨਾ ਖਾਣਾ ਅਤੇ ਨਾ ਹੀ ਉਨ੍ਹਾਂ ਦੀ ਲੋਥ ਨੂੰ ਛੂਹਣਾ, ਕਿਉਂ ਜੋ ਇਹ ਤੁਹਾਡੇ ਲਈ ਅਸ਼ੁੱਧ ਹਨ।

ਅਹਬਾਰ 11:9 (PANIRV)
Square Portrait Landscape 4K UHD
ਜਿੰਨ੍ਹੇ ਜਲ-ਜੰਤੂ ਹਨ, ਉਨ੍ਹਾਂ ਵਿੱਚੋਂ ਤੁਸੀਂ ਇਨ੍ਹਾਂ ਨੂੰ ਖਾ ਸਕਦੇ ਹੋ, ਅਰਥਾਤ ਸਮੁੰਦਰ ਅਤੇ ਨਦੀਆਂ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਜਿਨ੍ਹਾਂ ਦੇ ਖੰਭ ਅਤੇ ਚਾਨੇ ਹੋਣ।

ਅਹਬਾਰ 11:10 (PANIRV)
Square Portrait Landscape 4K UHD
ਅਤੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਵਿੱਚੋਂ ਜਿਹੜੇ ਸਮੁੰਦਰ ਅਤੇ ਨਦੀਆਂ ਵਿੱਚ ਚਲਦੇ ਹਨ, ਪਰ ਉਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਉਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ।

ਅਹਬਾਰ 11:11 (PANIRV)
Square Portrait Landscape 4K UHD
ਇਨ੍ਹਾਂ ਸਾਰਿਆਂ ਨੂੰ ਤੁਸੀਂ ਘਿਣਾਉਣੇ ਸਮਝੋ, ਤੁਸੀਂ ਉਨ੍ਹਾਂ ਦਾ ਮਾਸ ਨਾ ਖਾਣਾ ਸਗੋਂ ਉਨ੍ਹਾਂ ਦੀ ਲੋਥ ਨੂੰ ਵੀ ਅਸ਼ੁੱਧ ਜਾਣੋ।

ਅਹਬਾਰ 11:12 (PANIRV)
Square Portrait Landscape 4K UHD
ਪਾਣੀਆਂ ਵਿੱਚ ਰਹਿਣ ਵਾਲੇ ਜਿਹੜੇ ਜੀਵਾਂ ਦੇ ਖੰਭ ਅਤੇ ਚਾਨੇ ਨਾ ਹੋਣ, ਉਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ।

ਅਹਬਾਰ 11:13 (PANIRV)
Square Portrait Landscape 4K UHD
ਪੰਛੀਆਂ ਵਿੱਚੋਂ ਜਿਹੜੇ ਤੁਹਾਡੇ ਲਈ ਅਸ਼ੁੱਧ ਹਨ, ਉਹ ਇਹ ਹਨ, ਇਹ ਨਾ ਖਾਧੇ ਜਾਣ ਕਿਉਂ ਜੋ ਇਹ ਘਿਣਾਉਣੇ ਹਨ ਅਰਥਾਤ ਉਕਾਬ, ਗਿੱਧ, ਮੱਛੀ ਮਾਰ,

ਅਹਬਾਰ 11:14 (PANIRV)
Square Portrait Landscape 4K UHD
ਇੱਲ, ਗਿਰਝ ਆਪਣੀ ਪ੍ਰਜਾਤੀ ਅਨੁਸਾਰ,

ਅਹਬਾਰ 11:15 (PANIRV)
Square Portrait Landscape 4K UHD
ਸਭ ਪ੍ਰਕਾਰ ਦੇ ਕਾਂ ਆਪਣੀ ਪ੍ਰਜਾਤੀ ਅਨੁਸਾਰ,

ਅਹਬਾਰ 11:16 (PANIRV)
Square Portrait Landscape 4K UHD
ਸ਼ੁਤਰਮੁਰਗ, ਬਿਲ ਬਤੌਰੀ, ਕੋਇਲ ਅਤੇ ਬਾਜ਼ ਆਪਣੀ ਪ੍ਰਜਾਤੀ ਅਨੁਸਾਰ,

ਅਹਬਾਰ 11:17 (PANIRV)
Square Portrait Landscape 4K UHD
ਚੁਗਲ, ਜਲਕਾਊਂ, ਵੱਡਾ ਉੱਲੂ,

ਅਹਬਾਰ 11:18 (PANIRV)
Square Portrait Landscape 4K UHD
ਰਾਜਹੰਸ, ਹਵਾਸਿਲ, ਆਰਗਲ,

ਅਹਬਾਰ 11:19 (PANIRV)
Square Portrait Landscape 4K UHD
ਲਮਢੀਂਗ ਅਤੇ ਬਗਲਾ ਆਪਣੀ ਪ੍ਰਜਾਤੀ ਅਨੁਸਾਰ, ਟਟੀਹਰੀ ਅਤੇ ਚਮਗਾਦੜ,

ਅਹਬਾਰ 11:20 (PANIRV)
Square Portrait Landscape 4K UHD
ਸਾਰੇ ਘਿਸਰਨ ਵਾਲੇ ਜੋ ਉੱਡਦੇ ਹਨ ਅਤੇ ਚਾਰ ਪੈਰਾਂ ਨਾਲ ਚਲਦੇ ਹਨ, ਉਹ ਸਭ ਤੁਹਾਡੇ ਲਈ ਘਿਣਾਉਣੇ ਹਨ।

ਅਹਬਾਰ 11:21 (PANIRV)
Square Portrait Landscape 4K UHD
ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡਦੇ ਹਨ ਅਤੇ ਚਾਰ ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ।

ਅਹਬਾਰ 11:22 (PANIRV)
Square Portrait Landscape 4K UHD
ਉਹ ਇਹ ਹਨ ਅਰਥਾਤ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਰੋਡਾ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਗਭਰੇਲਾ ਅਤੇ ਟਿੱਡੀ ਆਪਣੀ ਪ੍ਰਜਾਤੀ ਅਨੁਸਾਰ।

ਅਹਬਾਰ 11:23 (PANIRV)
Square Portrait Landscape 4K UHD
ਪਰ ਹੋਰ ਸਾਰੇ ਘਿਸਰਨ ਅਤੇ ਉੱਡਣ ਵਾਲੇ ਕੀੜੇ ਜਿਨ੍ਹਾਂ ਦੇ ਚਾਰ ਪੈਰ ਹਨ, ਇਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ।

ਅਹਬਾਰ 11:24 (PANIRV)
Square Portrait Landscape 4K UHD
ਇਨ੍ਹਾਂ ਤੋਂ ਤੁਸੀਂ ਅਸ਼ੁੱਧ ਹੋਵੋਗੇ, ਜੋ ਕੋਈ ਇਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।

ਅਹਬਾਰ 11:25 (PANIRV)
Square Portrait Landscape 4K UHD
ਅਤੇ ਜੋ ਕੋਈ ਇਨ੍ਹਾਂ ਦੀ ਲੋਥ ਵਿੱਚੋਂ ਕੁਝ ਵੀ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।

ਅਹਬਾਰ 11:26 (PANIRV)
Square Portrait Landscape 4K UHD
ਸਾਰੇ ਪਸ਼ੂ ਜਿਨ੍ਹਾਂ ਦੇ ਖੁਰ ਪਾਟੇ ਹੋਏ ਹਨ, ਪਰ ਪੂਰੀ ਤਰ੍ਹਾਂ ਚਿਰੇ ਹੋਏ ਨਹੀਂ ਹਨ, ਅਤੇ ਜੁਗਾਲੀ ਨਹੀਂ ਕਰਦੇ, ਇਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਉਨ੍ਹਾਂ ਨੂੰ ਛੂਹੇ ਉਹ ਅਸ਼ੁੱਧ ਠਹਿਰੇਗਾ।

ਅਹਬਾਰ 11:27 (PANIRV)
Square Portrait Landscape 4K UHD
ਅਤੇ ਚਾਰ ਪੈਰਾਂ ਨਾਲ ਚੱਲਣ ਵਾਲੇ ਸਭ ਪ੍ਰਕਾਰ ਦੇ ਪਸ਼ੂਆਂ ਵਿੱਚੋਂ ਜਿਹੜੇ ਪੰਜਿਆਂ ਭਾਰ ਤੁਰਦੇ ਹਨ, ਉਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।

ਅਹਬਾਰ 11:28 (PANIRV)
Square Portrait Landscape 4K UHD
ਅਤੇ ਜੋ ਕੋਈ ਇਨ੍ਹਾਂ ਦੀ ਲੋਥ ਨੂੰ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ਕਿਉਂ ਜੋ ਇਹ ਤੁਹਾਡੇ ਲਈ ਅਸ਼ੁੱਧ ਹਨ।

ਅਹਬਾਰ 11:29 (PANIRV)
Square Portrait Landscape 4K UHD
ਅਤੇ ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ, ਇਹ ਤੁਹਾਡੇ ਲਈ ਅਸ਼ੁੱਧ ਹਨ, ਅਰਥਾਤ ਛਛੂੰਦਰ, ਚੂਹਾ ਅਤੇ ਗੌਹ ਆਪਣੀ ਪ੍ਰਜਾਤੀ ਦੇ ਅਨੁਸਾਰ,

ਅਹਬਾਰ 11:30 (PANIRV)
Square Portrait Landscape 4K UHD
ਅਤੇ ਛਿਪਕਲੀ, ਕੋੜ੍ਹਕਿਰਲੀ, ਕਿਰਲੀ, ਅਜਾਤ ਅਤੇ ਗਿਰਗਿਟ,

ਅਹਬਾਰ 11:31 (PANIRV)
Square Portrait Landscape 4K UHD
ਸਾਰੇ ਘਿਸਰਨ ਵਾਲਿਆਂ ਵਿੱਚੋਂ ਇਹ ਤੁਹਾਡੇ ਲਈ ਅਸ਼ੁੱਧ ਹਨ, ਜਿਹੜਾ ਇਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।

ਅਹਬਾਰ 11:32 (PANIRV)
Square Portrait Landscape 4K UHD
ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਮਰ ਕੇ ਕਿਸੇ ਵਸਤੂ ਉੱਤੇ ਡਿੱਗ ਪਵੇ ਤਾਂ ਉਹ ਵਸਤੂ ਅਸ਼ੁੱਧ ਠਹਿਰੇਗੀ, ਭਾਵੇਂ ਲੱਕੜ ਦਾ ਭਾਂਡਾ, ਭਾਵੇਂ ਬਸਤਰ, ਭਾਵੇਂ ਚਮੜਾ, ਭਾਵੇਂ ਤੱਪੜ, ਭਾਵੇਂ ਕੋਈ ਵੀ ਭਾਂਡਾ ਜੋ ਵਰਤਣ ਵਿੱਚ ਆਇਆ ਹੋਵੇ, ਤਾਂ ਉਹ ਪਾਣੀ ਵਿੱਚ ਪਾਇਆ ਜਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ, ਇਸ ਤਰ੍ਹਾਂ ਨਾਲ ਉਹ ਸ਼ੁੱਧ ਹੋਵੇਗਾ।

ਅਹਬਾਰ 11:33 (PANIRV)
Square Portrait Landscape 4K UHD
ਅਤੇ ਜੇਕਰ ਮਿੱਟੀ ਦਾ ਭਾਂਡਾ ਹੋਵੇ, ਜਿਸ ਦੇ ਵਿੱਚ ਇਨ੍ਹਾਂ ਵਿੱਚੋਂ ਕੁਝ ਡਿੱਗ ਪਵੇ, ਤਾਂ ਜੋ ਕੁਝ ਉਸ ਭਾਂਡੇ ਦੇ ਵਿੱਚ ਹੈ ਉਹ ਅਸ਼ੁੱਧ ਹੋਵੇਗਾ ਅਤੇ ਉਹ ਭਾਂਡਾ ਤੋੜ ਦਿੱਤਾ ਜਾਵੇ।

ਅਹਬਾਰ 11:34 (PANIRV)
Square Portrait Landscape 4K UHD
ਸਾਰਾ ਭੋਜਨ ਜੋ ਖਾਧਾ ਜਾਂਦਾ ਹੈ, ਜੇਕਰ ਉਸ ਵਿੱਚ ਪਾਣੀ ਪੈ ਜਾਵੇ, ਤਾਂ ਉਹ ਅਸ਼ੁੱਧ ਹੋਵੇਗਾ, ਫੇਰ ਜੋ ਕੁਝ ਇਸ ਪ੍ਰਕਾਰ ਦੇ ਭਾਂਡੇ ਵਿੱਚ ਪੀਤਾ ਜਾਂਦਾ ਹੈ ਉਹ ਸਭ ਕੁਝ ਅਸ਼ੁੱਧ ਹੋਵੇਗਾ।

ਅਹਬਾਰ 11:35 (PANIRV)
Square Portrait Landscape 4K UHD
ਅਤੇ ਜੇਕਰ ਇਨ੍ਹਾਂ ਦੀ ਲੋਥ ਵਿੱਚੋਂ ਕੁਝ ਤੰਦੂਰ ਜਾਂ ਚੁੱਲ੍ਹੇ ਉੱਤੇ ਡਿੱਗ ਪਵੇ ਤਾਂ ਉਹ ਅਸ਼ੁੱਧ ਹੋਣਗੇ ਅਤੇ ਤੋੜ ਦਿੱਤੇ ਜਾਣ, ਕਿਉਂ ਜੋ ਉਹ ਅਸ਼ੁੱਧ ਹਨ, ਅਤੇ ਤੁਹਾਡੇ ਲਈ ਵੀ ਅਸ਼ੁੱਧ ਠਹਿਰਨਗੇ।

ਅਹਬਾਰ 11:36 (PANIRV)
Square Portrait Landscape 4K UHD
ਪਰ ਤਲਾਬ ਜਾਂ ਸੋਤਾ ਜਿਸ ਦੇ ਵਿੱਚ ਪਾਣੀ ਬਹੁਤ ਹੋਵੇ, ਉਹ ਸ਼ੁੱਧ ਹੀ ਠਹਿਰੇ ਪਰ ਜੋ ਕੁਝ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਅਸ਼ੁੱਧ ਠਹਿਰੇ।

ਅਹਬਾਰ 11:37 (PANIRV)
Square Portrait Landscape 4K UHD
ਜੇਕਰ ਉਨ੍ਹਾਂ ਦੀ ਲੋਥ ਵਿੱਚੋਂ ਕੁਝ ਕਿਸੇ ਬੀਜਣ ਵਾਲੇ ਬੀਜ ਉੱਤੇ ਡਿੱਗ ਜਾਵੇ, ਤਾਂ ਵੀ ਉਹ ਸ਼ੁੱਧ ਰਹੇਗਾ।

ਅਹਬਾਰ 11:38 (PANIRV)
Square Portrait Landscape 4K UHD
ਪਰ ਜੇਕਰ ਉਹ ਬੀਜ ਪਾਣੀ ਵਿੱਚ ਭਿੱਜ ਜਾਵੇ ਅਤੇ ਉਨ੍ਹਾਂ ਦੀ ਲੋਥ ਵਿੱਚੋਂ ਕੁਝ ਉਸ ਦੇ ਉੱਤੇ ਡਿੱਗ ਜਾਵੇ, ਤਾਂ ਉਹ ਤੁਹਾਡੇ ਲਈ ਅਸ਼ੁੱਧ ਹੋਵੇਗਾ।

ਅਹਬਾਰ 11:39 (PANIRV)
Square Portrait Landscape 4K UHD
ਫੇਰ ਜਿਹੜਾ ਪਸ਼ੂ ਤੁਹਾਡੇ ਖਾਣ ਜੋਗ ਹੈ, ਜੇਕਰ ਮਰ ਜਾਵੇ ਤਾਂ ਜੋ ਕੋਈ ਉਸ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।

ਅਹਬਾਰ 11:40 (PANIRV)
Square Portrait Landscape 4K UHD
ਜੋ ਕੋਈ ਉਸ ਦੀ ਲੋਥ ਤੋਂ ਕੁਝ ਖਾਵੇ, ਤਾਂ ਆਪਣੇ ਬਸਤਰ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ਅਤੇ ਜੋ ਕੋਈ ਉਸ ਦੀ ਲੋਥ ਨੂੰ ਚੁੱਕੇ, ਉਹ ਵੀ ਆਪਣੇ ਬਸਤਰ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।

ਅਹਬਾਰ 11:41 (PANIRV)
Square Portrait Landscape 4K UHD
ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵ ਤੁਹਾਡੇ ਲਈ ਘਿਣਾਉਣੇ ਹਨ, ਇਹ ਨਾ ਖਾਧੇ ਜਾਣ।

ਅਹਬਾਰ 11:42 (PANIRV)
Square Portrait Landscape 4K UHD
ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਢਿੱਡ ਭਾਰ ਘਿਸਰਦੇ ਜਾਂ ਚਾਰ ਪੈਰਾਂ ਨਾਲ ਤੁਰਦੇ ਹਨ, ਜਾਂ ਜਿਨ੍ਹਾਂ ਦੇ ਵੱਧ ਪੈਰ ਹੁੰਦੇ ਹਨ, ਉਨ੍ਹਾਂ ਨੂੰ ਤੁਸੀਂ ਨਾ ਖਾਣਾ ਕਿਉਂ ਜੋ ਉਹ ਘਿਣਾਉਣੇ ਹਨ।

ਅਹਬਾਰ 11:43 (PANIRV)
Square Portrait Landscape 4K UHD
ਕਿਸੇ ਵੀ ਤਰ੍ਹਾਂ ਦੇ ਘਿਸਰਨ ਵਾਲੇ ਜੀਵ ਤੋਂ ਤੁਸੀਂ ਆਪਣੇ ਆਪ ਨੂੰ ਘਿਣਾਉਣਾ ਨਾ ਬਣਾਉਣਾ, ਨਾ ਹੀ ਤੁਸੀਂ ਆਪਣੇ ਆਪ ਨੂੰ ਉਨ੍ਹਾਂ ਤੋਂ ਅਸ਼ੁੱਧ ਬਣਾਉਣਾ ਕਿ ਤੁਸੀਂ ਭਰਿਸ਼ਟ ਹੋ ਜਾਓ।

ਅਹਬਾਰ 11:44 (PANIRV)
Square Portrait Landscape 4K UHD
ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਇਸ ਲਈ ਤੁਸੀਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਅਤੇ ਪਵਿੱਤਰ ਬਣਨਾ, ਕਿਉਂ ਜੋ ਮੈਂ ਪਵਿੱਤਰ ਹਾਂ। ਇਸ ਲਈ ਤੁਸੀਂ ਆਪਣੇ ਆਪ ਨੂੰ ਧਰਤੀ ਉੱਤੇ ਘਿਸਰਨ ਵਾਲੇ ਕਿਸੇ ਪ੍ਰਕਾਰ ਦੇ ਜੀਵ ਤੋਂ ਭਰਿਸ਼ਟ ਨਾ ਕਰਨਾ।

ਅਹਬਾਰ 11:45 (PANIRV)
Square Portrait Landscape 4K UHD
ਕਿਉਂ ਜੋ ਮੈਂ ਉਹੋ ਯਹੋਵਾਹ ਹਾਂ ਜਿਹੜਾ ਤੁਹਾਨੂੰ ਮਿਸਰ ਦੇਸ ਵਿੱਚੋਂ ਇਸ ਲਈ ਕੱਢ ਲਿਆਇਆ ਹਾਂ, ਤਾਂ ਜੋ ਤੁਹਾਡਾ ਪਰਮੇਸ਼ੁਰ ਠਹਿਰਾਂ, ਇਸ ਲਈ ਤੁਸੀਂ ਪਵਿੱਤਰ ਬਣੋ ਕਿਉਂ ਜੋ ਮੈਂ ਪਵਿੱਤਰ ਹਾਂ।

ਅਹਬਾਰ 11:46 (PANIRV)
Square Portrait Landscape 4K UHD
ਪਸ਼ੂਆਂ, ਪੰਛੀਆਂ ਅਤੇ ਪਾਣੀ ਵਿੱਚ ਰਹਿਣ ਵਾਲੇ ਸਾਰੇ ਜੀਵਾਂ ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵਾਂ ਦੇ ਵਿਖੇ ਇਹੋ ਬਿਵਸਥਾ ਹੈ,

ਅਹਬਾਰ 11:47 (PANIRV)
Square Portrait Landscape 4K UHD
ਤਾਂ ਜੋ ਸ਼ੁੱਧ ਅਤੇ ਅਸ਼ੁੱਧ ਅਤੇ ਖਾਣ ਯੋਗ ਅਤੇ ਨਾ ਖਾਣ ਯੋਗ ਪਸ਼ੂ ਦੇ ਵਿਚਕਾਰ ਅੰਤਰ ਕੀਤਾ ਜਾਵੇ।

Available Bible Translations

American Standard Version (ASV)
Leviticus 11 (ASV) »
King James Version (KJV)
Leviticus 11 (KJV) »
GOD’S WORD® (GW)
Leviticus 11 (GW) »
Berean Bible (BSB)
Leviticus 11 (BSB) »
World English Bible (WEB)
Leviticus 11 (WEB) »
French Bible (LSG)
Lévitique 11 (LSG) »
German Bible (LUTH1912)
Levitikus 11 (LUTH1912) »
Marathi Bible (MARIRV)
लेवीय 11 (MARIRV) »
Gujarati Bible (GUJIRV)
લેવીય 11 (GUJIRV) »
Hebrew Bible (HEB)
ויקרא 11 (HEB) »
Portuguese Bible (BSL)
Levítico 11 (BSL) »
Vietnamese Bible (VIE)
Lê-vi 11 (VIE) »
Spanish Bible (RVA)
Levítico 11 (RVA) »
Italian Bible (RIV)
Levitico 11 (RIV) »
Chinese Simplified (CUVS)
利 未 记 11 (CUVS) »
Chinese Traditional (CUVT)
利 未 記 11 (CUVT) »
Albanian Bible (ALB)
Levitiku 11 (ALB) »
Swedish Bible (SV1917)
3 Mosebok 11 (SV1917) »
Russian Bible (RUSV)
Левит 11 (RUSV) »
Ukrainian Bible (UKR)
Левит 11 (UKR) »
Hungarian Bible (KAR)
3 Mózes 11 (KAR) »
Bulgarian Bible (BULG)
Левит 11 (BULG) »
Japanese Bible (JPN)
レビ記 11 (JPN) »
Norwegian Bible (NORSK)
3 Mosebok 11 (NORSK) »

ਅਹਬਾਰ (PANIRV) Chapter Selection

PANIRV Book Selection List