ਅਹਬਾਰ Chapter 7 PANIRV Bible Verse Images

ਅਹਬਾਰ 7 Bible Verse Pictures. Choose from a large collection of inspirational, motivational and encouraging Bible verses with pictures of nature. Download and share ਅਹਬਾਰ 7 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਅਹਬਾਰ 7:1 (PANIRV)
Square Portrait Landscape 4K UHD
ਦੋਸ਼ ਬਲੀ ਦੀ ਭੇਟ ਦੀ ਬਿਧੀ ਇਹ ਹੈ: ਉਹ ਅੱਤ ਪਵਿੱਤਰ ਹੈ।

ਅਹਬਾਰ 7:2 (PANIRV)
Square Portrait Landscape 4K UHD
ਜਿੱਥੇ ਉਹ ਹੋਮ ਬਲੀ ਦੀ ਭੇਟ ਨੂੰ ਵੱਢਦੇ ਹਨ, ਉੱਥੇ ਹੀ ਉਹ ਦੋਸ਼ ਬਲੀ ਦੀ ਭੇਟ ਨੂੰ ਵੱਢਣ ਅਤੇ ਉਸ ਦੇ ਲਹੂ ਤੋਂ ਜਾਜਕ ਜਗਵੇਦੀ ਦੇ ਚੁਫ਼ੇਰੇ ਛਿੜਕਣ।

ਅਹਬਾਰ 7:3 (PANIRV)
Square Portrait Landscape 4K UHD
ਅਤੇ ਉਹ ਉਸ ਦੀ ਸਾਰੀ ਚਰਬੀ ਨੂੰ ਚੜ੍ਹਾਉਣ ਅਰਥਾਤ ਮੋਟੀ ਪੂਛ ਅਤੇ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ।

ਅਹਬਾਰ 7:4 (PANIRV)
Square Portrait Landscape 4K UHD
ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ।

ਅਹਬਾਰ 7:5 (PANIRV)
Square Portrait Landscape 4K UHD
ਅਤੇ ਜਾਜਕ ਅੱਗ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਜਗਵੇਦੀ ਦੇ ਉੱਤੇ ਉਨ੍ਹਾਂ ਨੂੰ ਸਾੜੇ। ਇਹ ਦੋਸ਼ ਦੀ ਭੇਟ ਹੈ।

ਅਹਬਾਰ 7:6 (PANIRV)
Square Portrait Landscape 4K UHD
ਜਾਜਕਾਂ ਵਿੱਚੋਂ ਸਾਰੇ ਪੁਰਖ ਉਸ ਵਿੱਚੋਂ ਖਾ ਸਕਦੇ ਹਨ, ਉਹ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ, ਉਹ ਅੱਤ ਪਵਿੱਤਰ ਹੈ।

ਅਹਬਾਰ 7:7 (PANIRV)
Square Portrait Landscape 4K UHD
ਜਿਵੇਂ ਪਾਪ ਬਲੀ ਦੀ ਭੇਟ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਹੈ, ਉਨ੍ਹਾਂ ਦੋਹਾਂ ਦੀ ਇੱਕੋ ਹੀ ਬਿਧੀ ਹੈ। ਜਿਹੜਾ ਜਾਜਕ ਉਨ੍ਹਾਂ ਭੇਟਾਂ ਨੂੰ ਚੜ੍ਹਾ ਕੇ ਉਸ ਦਾ ਪ੍ਰਾਸਚਿਤ ਕਰੇ, ਉਹ ਹੀ ਉਸ ਨੂੰ ਰੱਖੇ।

ਅਹਬਾਰ 7:8 (PANIRV)
Square Portrait Landscape 4K UHD
ਅਤੇ ਜਿਹੜਾ ਜਾਜਕ ਕਿਸੇ ਮਨੁੱਖ ਦੀ ਹੋਮ ਦੀ ਭੇਟ ਚੜ੍ਹਾਵੇ, ਉਸ ਹੋਮ ਬਲੀ ਭੇਟ ਦੀ ਖੱਲ ਨੂੰ ਉਹ ਜਾਜਕ ਹੀ ਲੈ ਲਵੇ।

ਅਹਬਾਰ 7:9 (PANIRV)
Square Portrait Landscape 4K UHD
ਅਤੇ ਸਾਰੀ ਮੈਦੇ ਦੀ ਭੇਟ ਜੋ ਤੰਦੂਰ ਵਿੱਚ, ਜਾਂ ਕੜਾਹੀ ਵਿੱਚ ਜਾਂ ਤਵੇ ਉੱਤੇ ਪਕਾਈ ਜਾਵੇ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਉਸ ਨੂੰ ਚੜ੍ਹਾਵੇਗਾ।

ਅਹਬਾਰ 7:10 (PANIRV)
Square Portrait Landscape 4K UHD
ਅਤੇ ਸਾਰੀਆਂ ਮੈਦੇ ਦੀਆਂ ਭੇਟਾਂ, ਭਾਵੇਂ ਤੇਲ ਨਾਲ ਰਲੀਆਂ ਹੋਈਆਂ ਹੋਣ ਭਾਵੇਂ ਰੁੱਖੀਆਂ, ਉਹ ਹਾਰੂਨ ਦੇ ਸਾਰੇ ਪੁੱਤਰਾਂ ਨੂੰ ਇੱਕੋ ਬਰਾਬਰ ਵੰਡੀਆਂ ਜਾਣ।

ਅਹਬਾਰ 7:11 (PANIRV)
Square Portrait Landscape 4K UHD
ਜਿਹੜੀਆਂ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਣੀਆਂ ਹਨ, ਉਨ੍ਹਾਂ ਦੀ ਬਿਵਸਥਾ ਇਹ ਹੈ:

ਅਹਬਾਰ 7:12 (PANIRV)
Square Portrait Landscape 4K UHD
ਜੇ ਉਹ ਉਸ ਨੂੰ ਧੰਨਵਾਦ ਦੇ ਲਈ ਚੜ੍ਹਾਵੇ ਤਾਂ ਉਹ ਆਪਣੀ ਧੰਨਵਾਦ ਦੀ ਭੇਟ ਵਿੱਚ, ਤੇਲ ਨਾਲ ਗੁੰਨ੍ਹੇ ਹੋਏ ਪਤੀਰੇ ਫੁਲਕੇ, ਤੇਲ ਨਾਲ ਚੋਪੜੀ ਹੋਈ ਪਤੀਰੀ ਮੱਠੀ ਅਤੇ ਮੈਦੇ ਦੀਆਂ ਤੇਲ ਨਾਲ ਤਲੀਆਂ ਹੋਈਆਂ ਪੂੜੀਆਂ ਚੜ੍ਹਾਵੇ,

ਅਹਬਾਰ 7:13 (PANIRV)
Square Portrait Landscape 4K UHD
ਅਤੇ ਉਹ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਧੰਨਵਾਦ ਦੀ ਬਲੀ ਨਾਲ ਖ਼ਮੀਰੀ ਰੋਟੀ ਵੀ ਚੜ੍ਹਾਵੇ।

ਅਹਬਾਰ 7:14 (PANIRV)
Square Portrait Landscape 4K UHD
ਅਤੇ ਅਜਿਹੀ ਹਰੇਕ ਭੇਟ ਵਿੱਚੋਂ ਉਹ ਇੱਕ-ਇੱਕ ਰੋਟੀ ਯਹੋਵਾਹ ਦੇ ਅੱਗੇ ਚੁੱਕਣ ਦੀ ਭੇਟ ਕਰਕੇ ਚੜ੍ਹਾਵੇ ਅਤੇ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਸੁੱਖ-ਸਾਂਦ ਦੀਆਂ ਭੇਟਾਂ ਦੇ ਲਹੂ ਨੂੰ ਛਿੜਕੇ।

ਅਹਬਾਰ 7:15 (PANIRV)
Square Portrait Landscape 4K UHD
ਅਤੇ ਉਸ ਧੰਨਵਾਦ ਵਾਲੀ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਦਾ ਮਾਸ, ਉਸੇ ਦਿਨ ਹੀ ਖਾਧਾ ਜਾਵੇ, ਜਿਸ ਦਿਨ ਉਹ ਚੜ੍ਹਾਇਆ ਜਾਂਦਾ ਹੈ, ਉਸ ਵਿੱਚੋਂ ਸਵੇਰ ਤੱਕ ਕੁਝ ਵੀ ਬਾਕੀ ਨਾ ਰਹੇ।

ਅਹਬਾਰ 7:16 (PANIRV)
Square Portrait Landscape 4K UHD
ਪਰ ਜੇਕਰ ਉਸ ਦੀ ਬਲੀ ਵਿੱਚੋਂ ਕੁਝ ਚੜ੍ਹਾਵਾ ਭਾਵੇਂ ਉਹ ਸੁੱਖਣਾ ਦਾ, ਜਾਂ ਖੁਸ਼ੀ ਦੀ ਭੇਟ ਦਾ ਹੋਵੇ, ਤਾਂ ਉਹ ਉਸੇ ਦਿਨ ਖਾਧਾ ਜਾਵੇ, ਜਿਸ ਦਿਨ ਉਹ ਆਪਣੀ ਬਲੀ ਚੜ੍ਹਾਉਂਦਾ ਹੈ, ਅਤੇ ਜੋ ਬਾਕੀ ਬਚ ਜਾਵੇ ਉਹ ਦੂਜੇ ਦਿਨ ਵੀ ਖਾਧਾ ਜਾਵੇ।

ਅਹਬਾਰ 7:17 (PANIRV)
Square Portrait Landscape 4K UHD
ਪਰ ਉਸ ਬਲੀ ਦੇ ਮਾਸ ਵਿੱਚੋਂ ਜੋ ਕੁਝ ਤੀਜੇ ਦਿਨ ਤੱਕ ਬਚਿਆ ਰਹੇ, ਉਹ ਅੱਗ ਵਿੱਚ ਸਾੜਿਆ ਜਾਵੇ।

ਅਹਬਾਰ 7:18 (PANIRV)
Square Portrait Landscape 4K UHD
ਅਤੇ ਜੇਕਰ ਉਸ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਤੱਕ ਕੁਝ ਖਾਧਾ ਜਾਵੇ ਤਾਂ ਉਹ ਸਵੀਕਾਰ ਨਾ ਕੀਤਾ ਜਾਵੇਗਾ ਅਤੇ ਨਾ ਚੜ੍ਹਾਉਣ ਵਾਲੇ ਦੇ ਲੇਖੇ ਵਿੱਚ ਗਿਣਿਆ ਜਾਵੇਗਾ। ਉਹ ਘਿਣਾਉਣਾ ਮੰਨਿਆ ਜਾਵੇਗਾ ਅਤੇ ਜਿਹੜਾ ਮਨੁੱਖ ਉਸ ਨੂੰ ਖਾਵੇਗਾ, ਉਹ ਆਪਣਾ ਦੋਸ਼ ਆਪ ਚੁੱਕੇਗਾ।

ਅਹਬਾਰ 7:19 (PANIRV)
Square Portrait Landscape 4K UHD
ਪਰ ਜਿਹੜਾ ਮਾਸ ਕਿਸੇ ਅਸ਼ੁੱਧ ਵਸਤੂ ਨਾਲ ਛੂਹੇ, ਉਹ ਖਾਧਾ ਨਾ ਜਾਵੇ, ਉਹ ਅੱਗ ਨਾਲ ਸਾੜਿਆ ਜਾਵੇ। ਸੁੱਖ-ਸਾਂਦ ਦੀਆਂ ਬਲੀਆਂ ਦੇ ਮਾਸ ਨੂੰ ਉਹ ਸਾਰੇ ਲੋਕ ਖਾਣ ਜੋ ਸ਼ੁੱਧ ਹੋਣ।

ਅਹਬਾਰ 7:20 (PANIRV)
Square Portrait Landscape 4K UHD
ਪਰ ਜੋ ਕੋਈ ਮਨੁੱਖ ਅਸ਼ੁੱਧ ਹੋਵੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

ਅਹਬਾਰ 7:21 (PANIRV)
Square Portrait Landscape 4K UHD
ਅਤੇ ਜੇਕਰ ਕੋਈ ਕਿਸੇ ਅਪਵਿੱਤਰ ਵਸਤੂ ਨੂੰ ਛੂਹੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਵੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਭਾਵੇਂ ਉਹ ਮਨੁੱਖ ਦੀ ਕੋਈ ਅਸ਼ੁੱਧ ਵਸਤੂ, ਜਾਂ ਅਸ਼ੁੱਧ ਪਸ਼ੂ, ਜਾਂ ਕੋਈ ਵੀ ਅਸ਼ੁੱਧ ਜਾਂ ਘਿਣਾਉਣੀ ਵਸਤੂ ਹੋਵੇ।

ਅਹਬਾਰ 7:22 (PANIRV)
Square Portrait Landscape 4K UHD
ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,

ਅਹਬਾਰ 7:23 (PANIRV)
Square Portrait Landscape 4K UHD
ਇਸਰਾਏਲੀਆਂ ਨੂੰ ਆਖ ਕਿ ਤੁਸੀਂ ਕਿਸੇ ਪ੍ਰਕਾਰ ਦੀ ਚਰਬੀ ਨਾ ਖਾਣਾ, ਭਾਵੇਂ ਬਲ਼ਦ ਦੀ, ਭਾਵੇਂ ਭੇਡ ਦੀ, ਭਾਵੇਂ ਬੱਕਰੇ ਦੀ ਹੋਵੇ।

ਅਹਬਾਰ 7:24 (PANIRV)
Square Portrait Landscape 4K UHD
ਅਤੇ ਜਿਹੜਾ ਪਸ਼ੂ ਆਪ ਮਰ ਜਾਵੇ ਜਾਂ ਕਿਸੇ ਦੂਜੇ ਪਸ਼ੂ ਦੁਆਰਾ ਪਾੜਿਆ ਜਾਵੇ, ਉਸ ਦੀ ਚਰਬੀ ਹੋਰ ਕਿਸੇ ਕੰਮ ਵਿੱਚ ਵਰਤੀ ਜਾਵੇ ਪਰ ਤੁਸੀਂ ਕਿਸੇ ਵੀ ਤਰ੍ਹਾਂ ਉਸ ਨੂੰ ਨਾ ਖਾਇਓ।

ਅਹਬਾਰ 7:25 (PANIRV)
Square Portrait Landscape 4K UHD
ਕੋਈ ਵੀ ਜਿਹੜਾ ਅਜਿਹੇ ਪਸ਼ੂ ਦੀ ਚਰਬੀ ਨੂੰ ਖਾਵੇ, ਜਿਸ ਨੂੰ ਮਨੁੱਖ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਕਰਕੇ ਚੜ੍ਹਾਉਂਦੇ ਹਨ ਤਾਂ ਉਸ ਨੂੰ ਖਾਣ ਵਾਲਾ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

ਅਹਬਾਰ 7:26 (PANIRV)
Square Portrait Landscape 4K UHD
ਅਤੇ ਤੁਸੀਂ ਆਪਣੇ ਸਾਰੇ ਨਿਵਾਸ ਸਥਾਨਾਂ ਵਿੱਚ ਕਿਸੇ ਪ੍ਰਕਾਰ ਦਾ ਲਹੂ ਭਾਵੇਂ ਪੰਛੀ ਦਾ, ਭਾਵੇਂ ਪਸ਼ੂ ਦਾ ਹੋਵੇ, ਨਾ ਖਾਣਾ।

ਅਹਬਾਰ 7:27 (PANIRV)
Square Portrait Landscape 4K UHD
ਜਿਹੜਾ ਮਨੁੱਖ ਕਿਸੇ ਪ੍ਰਕਾਰ ਦਾ ਮਾਸ ਲਹੂ ਸਮੇਤ ਖਾਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

ਅਹਬਾਰ 7:28 (PANIRV)
Square Portrait Landscape 4K UHD
ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,

ਅਹਬਾਰ 7:29 (PANIRV)
Square Portrait Landscape 4K UHD
ਇਸਰਾਏਲੀਆਂ ਨੂੰ ਇਹ ਆਖ ਕਿ ਜੋ ਕੋਈ ਯਹੋਵਾਹ ਦੇ ਅੱਗੇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇ, ਉਹ ਆਪਣੀਆਂ ਉਸੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਯਹੋਵਾਹ ਦੇ ਅੱਗੇ ਲਿਆਵੇ।

ਅਹਬਾਰ 7:30 (PANIRV)
Square Portrait Landscape 4K UHD
ਉਹ ਆਪਣੇ ਹੱਥ ਨਾਲ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਲਿਆਵੇ ਅਰਥਾਤ ਛਾਤੀ ਦੇ ਸਮੇਤ ਚਰਬੀ ਲਿਆਵੇ, ਤਾਂ ਜੋ ਛਾਤੀ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਹਿਲਾਈ ਜਾਵੇ।

ਅਹਬਾਰ 7:31 (PANIRV)
Square Portrait Landscape 4K UHD
ਅਤੇ ਜਾਜਕ ਚਰਬੀ ਨੂੰ ਜਗਵੇਦੀ ਉੱਤੇ ਸਾੜੇ ਪਰ ਛਾਤੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮਿਲ ਜਾਵੇ।

ਅਹਬਾਰ 7:32 (PANIRV)
Square Portrait Landscape 4K UHD
ਅਤੇ ਤੁਸੀਂ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਸੱਜੇ ਪੱਟ ਨੂੰ ਚੁੱਕਣ ਦੀ ਭੇਟ ਕਰਕੇ ਜਾਜਕ ਨੂੰ ਦੇਣਾ।

ਅਹਬਾਰ 7:33 (PANIRV)
Square Portrait Landscape 4K UHD
ਹਾਰੂਨ ਦੇ ਪੁੱਤਰਾਂ ਵਿੱਚੋਂ ਜਿਹੜਾ ਸੁੱਖ-ਸਾਂਦ ਦੀਆਂ ਭੇਟਾਂ ਦਾ ਲਹੂ ਅਤੇ ਚਰਬੀ ਚੜ੍ਹਾਵੇ, ਸੱਜਾ ਪੱਟ ਉਸੇ ਦਾ ਹਿੱਸਾ ਹੋਵੇਗਾ।

ਅਹਬਾਰ 7:34 (PANIRV)
Square Portrait Landscape 4K UHD
ਕਿਉਂ ਜੋ ਇਸਰਾਏਲੀਆਂ ਦੀਆਂ ਸੁੱਖ-ਸਾਂਦ ਦੀਆਂ ਬਲੀਆਂ ਦੀਆਂ ਭੇਟਾਂ ਵਿੱਚੋਂ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਚੁੱਕਣ ਦੀ ਭੇਟ ਵਿੱਚੋਂ ਪੱਟ ਨੂੰ ਲੈ ਕੇ ਮੈਂ ਹਾਰੂਨ ਜਾਜਕ ਅਤੇ ਉਸ ਦੇ ਪੁੱਤਰਾਂ ਨੂੰ ਦਿੱਤਾ ਹੈ ਤਾਂ ਜੋ ਇਹ ਇਸਰਾਏਲੀਆਂ ਵੱਲੋਂ ਉਨ੍ਹਾਂ ਦਾ ਸਦਾ ਲਈ ਹੱਕ ਬਣਿਆ ਰਹੇ।

ਅਹਬਾਰ 7:35 (PANIRV)
Square Portrait Landscape 4K UHD
ਜਿਸ ਦਿਨ ਹਾਰੂਨ ਅਤੇ ਉਸ ਦੇ ਪੁੱਤਰ ਯਹੋਵਾਹ ਦੇ ਸਨਮੁਖ ਜਾਜਕਾਈ ਲਈ ਨਿਯੁਕਤ ਕੀਤੇ ਗਏ, ਉਸੇ ਦਿਨ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਉਨ੍ਹਾਂ ਦਾ ਇਹੋ ਮਸਹ ਕਰਨ ਦਾ ਹੱਕ ਠਹਿਰਾਇਆ ਗਿਆ।

ਅਹਬਾਰ 7:36 (PANIRV)
Square Portrait Landscape 4K UHD
ਜਿਸ ਦਿਨ ਯਹੋਵਾਹ ਨੇ ਉਨ੍ਹਾਂ ਨੂੰ ਮਸਹ ਕੀਤਾ, ਉਸੇ ਦਿਨ ਉਸ ਨੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਇਸਰਾਏਲੀਆਂ ਵੱਲੋਂ ਇਹ ਹਿੱਸਾ ਰੋਜ਼ ਮਿਲਿਆ ਕਰੇ, ਪੀੜ੍ਹੀਓਂ ਪੀੜ੍ਹੀ ਉਨ੍ਹਾਂ ਦਾ ਇਹੋ ਹੱਕ ਠਹਿਰਾਇਆ ਗਿਆ ਹੈ।

ਅਹਬਾਰ 7:37 (PANIRV)
Square Portrait Landscape 4K UHD
ਹੋਮ ਬਲੀ ਦੀ ਭੇਟ, ਮੈਦੇ ਦੀ ਭੇਟ, ਪਾਪ ਬਲੀ, ਦੋਸ਼ ਬਲੀ ਦੀ ਭੇਟ, ਜਾਜਕਾਂ ਨੂੰ ਪਵਿੱਤਰ ਠਹਿਰਾਉਣ ਦੀ ਬਲੀ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਇਹੋ ਬਿਵਸਥਾ ਹੈ।

ਅਹਬਾਰ 7:38 (PANIRV)
Square Portrait Landscape 4K UHD
ਜਦ ਯਹੋਵਾਹ ਨੇ ਸੀਨਈ ਪਰਬਤ ਦੇ ਉਜਾੜ ਵਿੱਚ ਮੂਸਾ ਨੂੰ ਹੁਕਮ ਦਿੱਤਾ ਕਿ ਇਸਰਾਏਲੀ ਯਹੋਵਾਹ ਲਈ ਕਿਹੜੀਆਂ-ਕਿਹੜੀਆਂ ਭੇਟਾਂ ਚੜ੍ਹਾਉਣ, ਤਦ ਉਸ ਨੇ ਉਨ੍ਹਾਂ ਨੂੰ ਇਹੋ ਬਿਵਸਥਾ ਦਿੱਤੀ ਸੀ।

Available Bible Translations

American Standard Version (ASV)
Leviticus 7 (ASV) »
King James Version (KJV)
Leviticus 7 (KJV) »
GOD’S WORD® (GW)
Leviticus 7 (GW) »
Berean Bible (BSB)
Leviticus 7 (BSB) »
World English Bible (WEB)
Leviticus 7 (WEB) »
French Bible (LSG)
Lévitique 7 (LSG) »
German Bible (LUTH1912)
Levitikus 7 (LUTH1912) »
Marathi Bible (MARIRV)
लेवीय 7 (MARIRV) »
Gujarati Bible (GUJIRV)
લેવીય 7 (GUJIRV) »
Hebrew Bible (HEB)
ויקרא 7 (HEB) »
Portuguese Bible (BSL)
Levítico 7 (BSL) »
Vietnamese Bible (VIE)
Lê-vi 7 (VIE) »
Spanish Bible (RVA)
Levítico 7 (RVA) »
Italian Bible (RIV)
Levitico 7 (RIV) »
Chinese Simplified (CUVS)
利 未 记 7 (CUVS) »
Chinese Traditional (CUVT)
利 未 記 7 (CUVT) »
Albanian Bible (ALB)
Levitiku 7 (ALB) »
Swedish Bible (SV1917)
3 Mosebok 7 (SV1917) »
Russian Bible (RUSV)
Левит 7 (RUSV) »
Ukrainian Bible (UKR)
Левит 7 (UKR) »
Hungarian Bible (KAR)
3 Mózes 7 (KAR) »
Bulgarian Bible (BULG)
Левит 7 (BULG) »
Japanese Bible (JPN)
レビ記 7 (JPN) »
Norwegian Bible (NORSK)
3 Mosebok 7 (NORSK) »

ਅਹਬਾਰ (PANIRV) Chapter Selection

PANIRV Book Selection List