ਅਹਬਾਰ Chapter 18 PANIRV Bible Verse Images

ਅਹਬਾਰ 18 Bible Verse Pictures. Choose from a large collection of inspirational, motivational and encouraging Bible verses with pictures of nature. Download and share ਅਹਬਾਰ 18 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਅਹਬਾਰ 18:1 (PANIRV)
Square Portrait Landscape 4K UHD
ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,

ਅਹਬਾਰ 18:2 (PANIRV)
Square Portrait Landscape 4K UHD
ਇਸਰਾਏਲੀਆਂ ਨਾਲ ਗੱਲ ਕਰ ਕੇ ਆਖ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

ਅਹਬਾਰ 18:3 (PANIRV)
Square Portrait Landscape 4K UHD
ਤੁਸੀਂ ਮਿਸਰ ਦੇ ਦੇਸ ਦੇ ਕੰਮਾਂ ਦੇ ਅਨੁਸਾਰ ਨਾ ਕਰਨਾ, ਜਿਸ ਦੇ ਵਿੱਚ ਤੁਸੀਂ ਵੱਸਦੇ ਸੀ ਅਤੇ ਨਾ ਕਨਾਨ ਦੇ ਕੰਮਾਂ ਦੇ ਅਨੁਸਾਰ ਕਰਨਾ, ਜਿੱਥੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਨਾ ਹੀ ਤੁਸੀਂ ਉਨ੍ਹਾਂ ਦੀਆਂ ਰੀਤਾਂ ਅਨੁਸਾਰ ਚੱਲਣਾ।

ਅਹਬਾਰ 18:4 (PANIRV)
Square Portrait Landscape 4K UHD
ਤੁਸੀਂ ਮੇਰੇ ਹੀ ਨਿਯਮਾਂ ਨੂੰ ਮੰਨਣਾ ਅਤੇ ਮੇਰੀਆਂ ਹੀ ਬਿਧੀਆਂ ਨੂੰ ਮੰਨ ਕੇ ਉਨ੍ਹਾਂ ਦੇ ਅਨੁਸਾਰ ਚੱਲਣਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

ਅਹਬਾਰ 18:5 (PANIRV)
Square Portrait Landscape 4K UHD
ਇਸ ਲਈ ਤੁਸੀਂ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰਨਾ। ਜਿਹੜਾ ਇਨ੍ਹਾਂ ਦੀ ਪਾਲਣਾ ਕਰੇਗਾ, ਉਹ ਇਨ੍ਹਾਂ ਦੇ ਕਾਰਨ ਜੀਉਂਦਾ ਰਹੇਗਾ। ਮੈਂ ਹੀ ਯਹੋਵਾਹ ਹਾਂ।

ਅਹਬਾਰ 18:6 (PANIRV)
Square Portrait Landscape 4K UHD
ਤੁਹਾਡੇ ਵਿੱਚੋਂ ਕੋਈ ਆਪਣੇ ਨਜ਼ਦੀਕੀ ਰਿਸ਼ਤੇਦਾਰ ਦਾ ਨੰਗੇਜ਼ ਉਘਾੜਨ ਲਈ ਉਨ੍ਹਾਂ ਦੇ ਕੋਲ ਨਾ ਜਾਵੇ। ਮੈਂ ਯਹੋਵਾਹ ਹਾਂ।

ਅਹਬਾਰ 18:7 (PANIRV)
Square Portrait Landscape 4K UHD
ਤੂੰ ਆਪਣੇ ਪਿਤਾ ਦਾ ਨੰਗੇਜ਼ ਅਤੇ ਆਪਣੀ ਮਾਂ ਦਾ ਨੰਗੇਜ਼ ਨਾ ਉਘਾੜੀਂ, ਉਹ ਤੇਰੀ ਮਾਂ ਹੈ, ਤੂੰ ਉਸ ਦਾ ਨੰਗੇਜ਼ ਨਾ ਉਘਾੜੀਂ।

ਅਹਬਾਰ 18:8 (PANIRV)
Square Portrait Landscape 4K UHD
ਤੂੰ ਆਪਣੀ ਸੌਤੇਲੀ ਮਾਂ ਦਾ ਨੰਗੇਜ਼ ਨਾ ਉਘਾੜੀਂ, ਇਹ ਤਾਂ ਤੇਰੇ ਪਿਤਾ ਦਾ ਹੀ ਨੰਗੇਜ਼ ਹੈ।

ਅਹਬਾਰ 18:9 (PANIRV)
Square Portrait Landscape 4K UHD
ਤੂੰ ਆਪਣੀ ਭੈਣ ਭਾਵੇਂ ਉਹ ਤੇਰੀ ਸੱਕੀ ਭੈਣ ਹੋਵੇ ਜਾਂ ਸੌਤੇਲੀ, ਭਾਵੇਂ ਘਰ ਵਿੱਚ ਜੰਮੀ ਹੋਏ ਭਾਵੇਂ ਬਾਹਰ, ਤੂੰ ਉਸ ਦਾ ਨੰਗੇਜ਼ ਨਾ ਉਘਾੜੀਂ।

ਅਹਬਾਰ 18:10 (PANIRV)
Square Portrait Landscape 4K UHD
ਤੂੰ ਆਪਣੀ ਪੋਤਰੀ ਜਾਂ ਆਪਣੀ ਦੋਤਰੀ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਨ੍ਹਾਂ ਦਾ ਨੰਗੇਜ਼ ਤਾਂ ਤੇਰਾ ਆਪਣਾ ਹੀ ਹੈ।

ਅਹਬਾਰ 18:11 (PANIRV)
Square Portrait Landscape 4K UHD
ਤੂੰ ਆਪਣੀ ਸੌਤੇਲੀ ਭੈਣ ਦਾ, ਜੋ ਤੇਰੇ ਪਿਤਾ ਤੋਂ ਜੰਮੀ ਹੈ, ਉਸ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਹ ਤੇਰੀ ਭੈਣ ਹੈ।

ਅਹਬਾਰ 18:12 (PANIRV)
Square Portrait Landscape 4K UHD
ਤੂੰ ਆਪਣੇ ਪਿਤਾ ਦੀ ਭੈਣ ਦਾ ਨੰਗੇਜ਼ ਨਾ ਉਘਾੜੀਂ, ਉਹ ਤੇਰੇ ਪਿਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ।

ਅਹਬਾਰ 18:13 (PANIRV)
Square Portrait Landscape 4K UHD
ਤੂੰ ਆਪਣੀ ਮਾਂ ਦੀ ਭੈਣ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਹ ਤੇਰੀ ਮਾਂ ਦੀ ਨਜ਼ਦੀਕੀ ਰਿਸ਼ਤੇਦਾਰ ਹੈ।

ਅਹਬਾਰ 18:14 (PANIRV)
Square Portrait Landscape 4K UHD
ਤੂੰ ਆਪਣੇ ਪਿਤਾ ਦੇ ਭਰਾ ਦਾ ਨੰਗੇਜ਼ ਨਾ ਉਘਾੜੀਂ, ਨਾ ਤੂੰ ਉਸ ਦੀ ਪਤਨੀ ਕੋਲ ਜਾਵੀਂ, ਉਹ ਤਾਂ ਤੇਰੀ ਚਾਚੀ ਹੈ।

ਅਹਬਾਰ 18:15 (PANIRV)
Square Portrait Landscape 4K UHD
ਤੂੰ ਆਪਣੀ ਨੂੰਹ ਦਾ ਨੰਗੇਜ਼ ਨਾ ਉਘਾੜੀਂ, ਉਹ ਤੇਰੇ ਪੁੱਤਰ ਦੀ ਪਤਨੀ ਹੈ, ਇਸ ਲਈ ਤੂੰ ਉਸ ਦਾ ਨੰਗੇਜ਼ ਨਾ ਉਘਾੜੀਂ।

ਅਹਬਾਰ 18:16 (PANIRV)
Square Portrait Landscape 4K UHD
ਤੂੰ ਆਪਣੇ ਭਰਾ ਦੀ ਪਤਨੀ ਦਾ ਨੰਗੇਜ਼ ਨਾ ਉਘਾੜੀਂ, ਉਹ ਤਾਂ ਤੇਰੇ ਭਰਾ ਦਾ ਨੰਗੇਜ਼ ਹੈ।

ਅਹਬਾਰ 18:17 (PANIRV)
Square Portrait Landscape 4K UHD
ਤੂੰ ਕਿਸੇ ਇਸਤਰੀ ਅਤੇ ਉਸ ਦੀ ਧੀ ਦਾ ਨੰਗੇਜ਼ ਨਾ ਉਘਾੜੀਂ, ਨਾ ਤੂੰ ਉਸ ਦੀ ਪੋਤਰੀ ਨੂੰ ਜਾਂ ਉਸ ਦੀ ਦੋਤਰੀ ਨੂੰ ਉਸ ਦਾ ਨੰਗੇਜ਼ ਉਘਾੜਨ ਲਈ ਲਿਆਵੀਂ, ਕਿਉਂ ਜੋ ਉਹ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਹੈ, ਅਜਿਹਾ ਕਰਨਾ ਦੁਸ਼ਟਤਾ ਹੈ।

ਅਹਬਾਰ 18:18 (PANIRV)
Square Portrait Landscape 4K UHD
ਤੂੰ ਆਪਣੀ ਪਤਨੀ ਨੂੰ ਦੁੱਖ ਦੇਣ ਲਈ, ਉਸ ਦੀ ਭੈਣ ਨੂੰ ਉਸ ਦਾ ਨੰਗੇਜ਼ ਉਘਾੜਨ ਲਈ ਨਾ ਵਿਆਹਵੀਂ ਜਦ ਕਿ ਤੇਰੀ ਪਹਿਲੀ ਪਤਨੀ ਅਜੇ ਜੀਉਂਦੀ ਹੈ।

ਅਹਬਾਰ 18:19 (PANIRV)
Square Portrait Landscape 4K UHD
ਜਦ ਤੱਕ ਕੋਈ ਇਸਤਰੀ ਆਪਣੀ ਮਾਹਵਾਰੀ ਕਾਰਨ ਅਸ਼ੁੱਧ ਹੈ, ਤਾਂ ਤੂੰ ਉਸ ਦਾ ਨੰਗੇਜ਼ ਉਘਾੜਨ ਲਈ ਉਸ ਦੇ ਕੋਲ ਨਾ ਜਾਵੀਂ।

ਅਹਬਾਰ 18:20 (PANIRV)
Square Portrait Landscape 4K UHD
ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਸੰਗ ਕਰਕੇ ਆਪਣੇ ਆਪ ਨੂੰ ਭਰਿਸ਼ਟ ਨਾ ਕਰੀਂ।

ਅਹਬਾਰ 18:21 (PANIRV)
Square Portrait Landscape 4K UHD
ਅਤੇ ਤੂੰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਅੱਗ ਦੇ ਵਿੱਚੋਂ ਨਾ ਲੰਘਾਵੀਂ, ਨਾ ਤੂੰ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਬਦਨਾਮ ਕਰੀਂ, ਮੈਂ ਯਹੋਵਾਹ ਹਾਂ।

ਅਹਬਾਰ 18:22 (PANIRV)
Square Portrait Landscape 4K UHD
ਜਿਸ ਤਰ੍ਹਾਂ ਤੂੰ ਇਸਤਰੀ ਨਾਲ ਸੰਗ ਕਰਦਾ ਹੈਂ, ਉਸੇ ਤਰ੍ਹਾਂ ਕਿਸੇ ਪੁਰਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਕੰਮ ਹੈ।

ਅਹਬਾਰ 18:23 (PANIRV)
Square Portrait Landscape 4K UHD
ਤੂੰ ਕਿਸੇ ਪਸ਼ੂ ਦੇ ਨਾਲ ਸੰਗ ਕਰਕੇ ਆਪਣੇ ਆਪ ਨੂੰ ਭਰਿਸ਼ਟ ਨਾ ਕਰੀਂ ਅਤੇ ਨਾ ਕੋਈ ਇਸਤਰੀ ਕਿਸੇ ਪਸ਼ੂ ਦੇ ਅੱਗੇ ਜਾ ਕੇ ਖੜ੍ਹੀ ਹੋਵੇ ਤਾਂ ਜੋ ਉਸ ਤੋਂ ਸੰਗ ਕਰਵਾਏ, ਇਹ ਘਿਣਾਉਣਾ ਕੰਮ ਹੈ।

ਅਹਬਾਰ 18:24 (PANIRV)
Square Portrait Landscape 4K UHD
ਅਜਿਹਾ ਕੋਈ ਵੀ ਕੰਮ ਕਰਕੇ ਤੁਸੀਂ ਆਪਣੇ ਆਪ ਨੂੰ ਅਸ਼ੁੱਧ ਨਾ ਕਰਨਾ, ਕਿਉਂ ਜੋ ਉਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢਣ ਵਾਲਾ ਹਾਂ, ਅਜਿਹੇ ਹੀ ਕੰਮ ਕਰਕੇ ਭਰਿਸ਼ਟ ਹੋ ਗਈਆਂ ਹਨ,

ਅਹਬਾਰ 18:25 (PANIRV)
Square Portrait Landscape 4K UHD
ਅਤੇ ਧਰਤੀ ਵੀ ਅਸ਼ੁੱਧ ਹੋ ਗਈ ਹੈ, ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਬਦੀ ਦਾ ਬਦਲਾ ਦਿੰਦਾ ਹਾਂ ਅਤੇ ਉਹ ਧਰਤੀ ਵੀ ਆਪਣੇ ਵਾਸੀਆਂ ਨੂੰ ਉਗਲ ਦਿੰਦੀ ਹੈ।

ਅਹਬਾਰ 18:26 (PANIRV)
Square Portrait Landscape 4K UHD
ਇਸ ਲਈ ਤੁਸੀਂ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਸਦਾ ਪਾਲਣਾ ਕਰਨਾ ਅਤੇ ਭਾਵੇਂ ਆਪਣੇ ਦੇਸ ਦਾ ਭਾਵੇਂ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਵੱਸਦਾ ਹੈ, ਕੋਈ ਵੀ ਅਜਿਹੇ ਘਿਣਾਉਣੇ ਕੰਮ ਨਾ ਕਰੇ।

ਅਹਬਾਰ 18:27 (PANIRV)
Square Portrait Landscape 4K UHD
ਕਿਉਂ ਜੋ ਅਜਿਹੇ ਘਿਣਾਉਣੇ ਕੰਮ ਕਰਕੇ ਹੀ ਉਸ ਦੇਸ ਦੇ ਵਾਸੀਆਂ ਨੇ ਜੋ ਉੱਥੇ ਰਹਿੰਦੇ ਸਨ, ਉਸ ਧਰਤੀ ਨੂੰ ਅਸ਼ੁੱਧ ਕਰ ਦਿੱਤਾ ਹੈ।

ਅਹਬਾਰ 18:28 (PANIRV)
Square Portrait Landscape 4K UHD
ਅਜਿਹਾ ਨਾ ਹੋਵੇ ਕਿ ਜਿਵੇਂ ਉਸ ਧਰਤੀ ਨੇ ਉਨ੍ਹਾਂ ਕੌਮਾਂ ਨੂੰ ਉਗਲ ਦਿੱਤਾ, ਜਿਹੜੀਆਂ ਤੁਹਾਡੇ ਤੋਂ ਪਹਿਲਾਂ ਉੱਥੇ ਸਨ, ਉਸੇ ਤਰ੍ਹਾਂ ਹੀ ਉਹ ਤੁਹਾਨੂੰ ਵੀ ਉਗਲ ਦੇਵੇ, ਜਦ ਤੁਸੀਂ ਅਸ਼ੁੱਧਤਾਈ ਦੇ ਕੰਮ ਕਰੋ।

ਅਹਬਾਰ 18:29 (PANIRV)
Square Portrait Landscape 4K UHD
ਜਿਹੜੇ ਵੀ ਲੋਕ ਅਜਿਹੇ ਘਿਣਾਉਣੇ ਕੰਮ ਕਰਨ ਉਹ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ।

ਅਹਬਾਰ 18:30 (PANIRV)
Square Portrait Landscape 4K UHD
ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨਣਾ ਅਤੇ ਜੋ ਘਿਣਾਉਣੀਆਂ ਰੀਤਾਂ ਤੁਹਾਡੇ ਤੋਂ ਪਹਿਲਾਂ ਉੱਥੇ ਮੰਨੀਆਂ ਜਾਂਦੀਆਂ ਹਨ, ਉਨ੍ਹਾਂ ਦੇ ਅਨੁਸਾਰ ਨਾ ਚੱਲਣਾ ਅਤੇ ਨਾ ਉਨ੍ਹਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਕਰਨਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

Available Bible Translations

American Standard Version (ASV)
Leviticus 18 (ASV) »
King James Version (KJV)
Leviticus 18 (KJV) »
GOD’S WORD® (GW)
Leviticus 18 (GW) »
Berean Bible (BSB)
Leviticus 18 (BSB) »
World English Bible (WEB)
Leviticus 18 (WEB) »
French Bible (LSG)
Lévitique 18 (LSG) »
German Bible (LUTH1912)
Levitikus 18 (LUTH1912) »
Marathi Bible (MARIRV)
लेवीय 18 (MARIRV) »
Gujarati Bible (GUJIRV)
લેવીય 18 (GUJIRV) »
Hebrew Bible (HEB)
ויקרא 18 (HEB) »
Portuguese Bible (BSL)
Levítico 18 (BSL) »
Vietnamese Bible (VIE)
Lê-vi 18 (VIE) »
Spanish Bible (RVA)
Levítico 18 (RVA) »
Italian Bible (RIV)
Levitico 18 (RIV) »
Chinese Simplified (CUVS)
利 未 记 18 (CUVS) »
Chinese Traditional (CUVT)
利 未 記 18 (CUVT) »
Albanian Bible (ALB)
Levitiku 18 (ALB) »
Swedish Bible (SV1917)
3 Mosebok 18 (SV1917) »
Russian Bible (RUSV)
Левит 18 (RUSV) »
Ukrainian Bible (UKR)
Левит 18 (UKR) »
Hungarian Bible (KAR)
3 Mózes 18 (KAR) »
Bulgarian Bible (BULG)
Левит 18 (BULG) »
Japanese Bible (JPN)
レビ記 18 (JPN) »
Norwegian Bible (NORSK)
3 Mosebok 18 (NORSK) »

ਅਹਬਾਰ (PANIRV) Chapter Selection

PANIRV Book Selection List