ਰਸੂਲਾਂ ਦੇ ਕਰਤੱਬ Chapter 27 PANIRV Bible Verse Images

ਰਸੂਲਾਂ ਦੇ ਕਰਤੱਬ 27 Bible Verse Pictures. Choose from a large collection of inspirational, motivational and encouraging Bible verses with pictures of nature. Download and share ਰਸੂਲਾਂ ਦੇ ਕਰਤੱਬ 27 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਰਸੂਲਾਂ ਦੇ ਕਰਤੱਬ 27:1 (PANIRV)
Square Portrait Landscape 4K UHD
ਜਦੋਂ ਇਹ ਗੱਲ ਨਿਸ਼ਚਿਤ ਹੋਈ ਕਿ ਅਸੀਂ ਜਹਾਜ਼ ਉੱਤੇ ਚੜ੍ਹ ਕੇ ਇਤਾਲਿਯਾ ਨੂੰ ਜਾਈਏ, ਤਾਂ ਉਨ੍ਹਾਂ ਨੇ ਪੌਲੁਸ ਅਤੇ ਕਈ ਹੋਰ ਕੈਦੀਆਂ ਨੂੰ ਯੂਲਿਉਸ ਨਾਮ ਦੇ ਪਾਤਸ਼ਾਹੀ ਪਲਟਣ ਦੇ ਇੱਕ ਸੂਬੇਦਾਰ ਨੂੰ ਸੌਂਪ ਦਿੱਤਾ!

ਰਸੂਲਾਂ ਦੇ ਕਰਤੱਬ 27:2 (PANIRV)
Square Portrait Landscape 4K UHD
ਅਤੇ ਅਸੀਂ ਅਦ੍ਰਮੁਤਿਯੁਮ ਦੇ ਇੱਕ ਜਹਾਜ਼ ਤੇ ਜਿਹੜਾ ਏਸ਼ੀਆ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ, ਸਵਾਰ ਹੋ ਕੇ ਤੁਰ ਪਏ ਅਤੇ ਅਰਿਸਤਰਖੁਸ ਥੱਸਲੁਨੀਕੇ ਦਾ ਇੱਕ ਮਕਦੂਨੀ ਸਾਡੇ ਨਾਲ ਸੀ।

ਰਸੂਲਾਂ ਦੇ ਕਰਤੱਬ 27:3 (PANIRV)
Square Portrait Landscape 4K UHD
ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਚੰਗਾ ਸਲੂਕ ਕਰਕੇ ਪਰਵਾਨਗੀ ਦਿੱਤੀ ਜੋ ਆਪਣੇ ਮਿੱਤਰਾਂ ਕੋਲ ਜਾ ਕੇ ਆਰਾਮ ਕਰੇ।

ਰਸੂਲਾਂ ਦੇ ਕਰਤੱਬ 27:4 (PANIRV)
Square Portrait Landscape 4K UHD
ਉੱਥੋਂ ਜਹਾਜ਼ ਖੋਲ੍ਹ ਕੇ ਅਸੀਂ ਕੁਪਰੁਸ ਦੇ ਉਹਲੇ ਜਾ ਨਿੱਕਲੇ ਕਿਉਂ ਜੋ ਪੌਣ ਸਾਹਮਣੀ ਸੀ।

ਰਸੂਲਾਂ ਦੇ ਕਰਤੱਬ 27:5 (PANIRV)
Square Portrait Landscape 4K UHD
ਅਤੇ ਜਦੋਂ ਅਸੀਂ ਕਿਲਕਿਯਾ ਅਤੇ ਪਮਫ਼ੁਲਿਯਾ ਦੇ ਲਾਗੇ ਦੇ ਸਮੁੰਦਰੋਂ ਪਾਰ ਲੰਘੇ ਤਾਂ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਉਤਰੇ।

ਰਸੂਲਾਂ ਦੇ ਕਰਤੱਬ 27:6 (PANIRV)
Square Portrait Landscape 4K UHD
ਉੱਥੇ ਸੂਬੇਦਾਰ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਇਤਾਲਿਯਾ ਨੂੰ ਜਾਣ ਵਾਲਾ ਵੇਖ ਕੇ, ਸਾਨੂੰ ਉਹ ਦੇ ਉੱਤੇ ਜਾ ਚੜਾਇਆ।

ਰਸੂਲਾਂ ਦੇ ਕਰਤੱਬ 27:7 (PANIRV)
Square Portrait Landscape 4K UHD
ਅਤੇ ਜਦੋਂ ਅਸੀਂ ਬਹੁਤ ਦਿਨਾਂ ਤੱਕ ਹੌਲੀ-ਹੌਲੀ ਚੱਲਦੇ ਰਹੇ ਅਤੇ ਮੁਸ਼ਕਿਲ ਨਾਲ ਕਨੀਦੁਸ ਦੇ ਸਾਹਮਣੇ ਪਹੁੰਚੇ ਕਿਉਂਕਿ ਪੌਣ ਸਾਨੂੰ ਅੱਗੇ ਵਧਣ ਨਹੀਂ ਦਿੰਦੀ ਸੀ ਤਾਂ ਅਸੀਂ ਕਰੇਤ ਦੇ ਉਹਲੇ ਸਲਮੋਨੇ ਦੇ ਸਾਹਮਣੇ ਚੱਲਣਾ ਸ਼ੁਰੂ ਕੀਤਾ!

ਰਸੂਲਾਂ ਦੇ ਕਰਤੱਬ 27:8 (PANIRV)
Square Portrait Landscape 4K UHD
ਅਤੇ ਮੁਸ਼ਕਿਲ ਨਾਲ ਉਹ ਦੇ ਨੇੜੇ ਹੋ ਕੇ ਸੁੰਦਰ ਘਾਟ ਨਾਮ ਦੀ ਇੱਕ ਥਾਂ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।

ਰਸੂਲਾਂ ਦੇ ਕਰਤੱਬ 27:9 (PANIRV)
Square Portrait Landscape 4K UHD
ਜਦੋਂ ਬਹੁਤ ਸਮਾਂ ਬੀਤ ਗਿਆ ਅਤੇ ਸਮੁੰਦਰ ਦਾ ਸਫ਼ਰ ਡਰਾਉਣਾ ਹੋ ਗਿਆ ਸੀ, ਇਸ ਲਈ ਜੋ ਵਰਤ ਦੇ ਦਿਨ ਲੰਘ ਚੁੱਕੇ ਸਨ ਤਾਂ ਪੌਲੁਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਸਮਝਾਇਆ!

ਰਸੂਲਾਂ ਦੇ ਕਰਤੱਬ 27:10 (PANIRV)
Square Portrait Landscape 4K UHD
ਕਿ ਹੇ ਪੁਰਖੋ, ਮੈਨੂੰ ਦਿਸਦਾ ਹੈ ਜੋ ਇਸ ਸਫ਼ਰ ਵਿੱਚ ਬੁਰਾ ਹਾਲ ਅਤੇ ਬਹੁਤ ਨੁਕਸਾਨ ਹੋਣ ਵਾਲਾ ਹੈ, ਕੇਵਲ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੇ ਪ੍ਰਾਣਾਂ ਦਾ ਵੀ!

ਰਸੂਲਾਂ ਦੇ ਕਰਤੱਬ 27:11 (PANIRV)
Square Portrait Landscape 4K UHD
ਪਰ ਸੂਬੇਦਾਰ ਨੇ ਪੌਲੁਸ ਦੀਆਂ ਗੱਲਾਂ ਨਾਲੋਂ ਮਲਾਹਾਂ ਦੀਆਂ ਅਤੇ ਜਹਾਜ਼ ਦੇ ਮਾਲਕ ਦੀਆਂ ਗੱਲਾਂ ਨੂੰ ਵੱਧ ਮੰਨਿਆ!

ਰਸੂਲਾਂ ਦੇ ਕਰਤੱਬ 27:12 (PANIRV)
Square Portrait Landscape 4K UHD
ਅਤੇ ਇਸ ਲਈ ਕਿ ਉਹ ਸਥਾਨ ਸਿਆਲ ਕੱਟਣ ਲਈ ਚੰਗਾ ਨਹੀਂ ਸੀ, ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਇਥੋਂ ਚੱਲੇ ਚੱਲੀਏ ਕਿ ਜੇ ਕਿਵੇਂ ਹੋ ਸਕੇ ਤਾਂ ਫੈਨੀਕੁਸ ਤੱਕ ਪਹੁੰਚ ਕੇ ਸਿਆਲ ਕੱਟੀਏ, ਜੋ ਕਰੇਤ ਦਾ ਇੱਕ ਘਾਟ ਹੈ ਜਿਹੜਾ ਉੱਤਰ ਪੂਰਬ ਅਤੇ ਦੱਖਣ ਪੂਰਬ ਦੇ ਕੋਨੇ ਦੀ ਵੱਲ ਹੈ!

ਰਸੂਲਾਂ ਦੇ ਕਰਤੱਬ 27:13 (PANIRV)
Square Portrait Landscape 4K UHD
ਅਤੇ ਜਦੋਂ ਦੱਖਣ ਦੀ ਪੌਣ ਹੌਲੀ-ਹੌਲੀ ਵਗਣ ਲੱਗੀ, ਉਨ੍ਹਾਂ ਇਹ ਸਮਝ ਕੇ ਕਿ ਸਾਡਾ ਕੰਮ ਪੂਰਾ ਹੋ ਗਿਆ ਹੈ ਲੰਗਰ ਚੁੱਕ ਲਿਆ ਅਤੇ ਕਰੇਤ ਦੇ ਨਾਲ-ਨਾਲ ਹੋ ਤੁਰੇ!

ਰਸੂਲਾਂ ਦੇ ਕਰਤੱਬ 27:14 (PANIRV)
Square Portrait Landscape 4K UHD
ਪਰ ਥੋੜ੍ਹੇ ਸਮੇਂ ਤੋਂ ਬਾਅਦ ਉਸ ਪਾਸਿਓਂ ਇੱਕ ਵੱਡਾ ਤੂਫਾਨ ਆਇਆ, ਜਿਹ ਨੂੰ ਯੂਰਕੂਲੇਨ ਕਹਿੰਦੇ ਹਨ!

ਰਸੂਲਾਂ ਦੇ ਕਰਤੱਬ 27:15 (PANIRV)
Square Portrait Landscape 4K UHD
ਜਦੋਂ ਜਹਾਜ਼ ਉਸ ਵਿੱਚ ਫਸ ਗਿਆ ਅਤੇ ਉਹ ਦੇ ਸਾਹਮਣੇ ਠਹਿਰ ਨਾ ਸਕਿਆ ਤਾਂ ਸਾਡੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋਈ ਅਤੇ ਅਸੀਂ ਰੁੜ੍ਹਦੇ ਚਲੇ ਗਏ!

ਰਸੂਲਾਂ ਦੇ ਕਰਤੱਬ 27:16 (PANIRV)
Square Portrait Landscape 4K UHD
ਅਤੇ ਕਲੌਦਾ ਨਾਮ ਦੇ ਇੱਕ ਛੋਟੇ ਟਾਪੂ ਹੇਠ ਜਾ ਕੇ ਅਸੀਂ ਮੁਸ਼ਕਿਲ ਨਾਲ ਜਹਾਜ਼ ਦੀ ਢੋਂਗੀ ਨੂੰ ਕਾਬੂ ਵਿੱਚ ਕੀਤਾ!

ਰਸੂਲਾਂ ਦੇ ਕਰਤੱਬ 27:17 (PANIRV)
Square Portrait Landscape 4K UHD
ਸੋ ਜਦੋਂ ਉਨ੍ਹਾਂ ਉਸ ਨੂੰ ਚੁੱਕ ਲਿਆ ਤਾਂ ਸਹਾਰਾ ਦੇ ਕੇ ਜਹਾਜ਼ ਨੂੰ ਥੱਲਿਓਂ ਬੰਨਿਆ ਅਤੇ ਇਸ ਡਰ ਦੇ ਕਾਰਨ ਕਿ ਕਿਤੇ ਸੁਰਤਿਸ ਵਿੱਚ ਨਾ ਜਾ ਫਸੀਏ, ਪਾਲ ਲਾਹ ਦਿੱਤੇ ਅਤੇ ਐਂਵੇਂ ਰੁੜ੍ਹਦੇ ਚਲੇ ਗਏ!

ਰਸੂਲਾਂ ਦੇ ਕਰਤੱਬ 27:18 (PANIRV)
Square Portrait Landscape 4K UHD
ਜਦੋਂ ਹਨੇਰੀ ਦੇ ਕਾਰਨ ਅਸੀਂ ਬਹੁਤ ਹਿਚਕੋਲੇ ਖਾਧੇ ਤਾਂ ਦੂਜੇ ਦਿਨ ਉਨ੍ਹਾਂ ਨੇ ਜਹਾਜ਼ ਦਾ ਭਾਰ ਕੱਢ ਕੇ ਸੁੱਟ ਦਿੱਤਾ!

ਰਸੂਲਾਂ ਦੇ ਕਰਤੱਬ 27:19 (PANIRV)
Square Portrait Landscape 4K UHD
ਅਤੇ ਤੀਜੇ ਦਿਨ ਉਨ੍ਹਾਂ ਆਪਣੇ ਹੱਥੀਂ ਜਹਾਜ਼ ਦਾ ਸਮਾਨ ਵੀ ਉਤਾਰ ਸੁੱਟਿਆ!

ਰਸੂਲਾਂ ਦੇ ਕਰਤੱਬ 27:20 (PANIRV)
Square Portrait Landscape 4K UHD
ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਨਾ ਤਾਰੇ ਵਿਖਾਈ ਦਿੱਤੇ ਅਤੇ ਵੱਡੀ ਹਨੇਰੀ ਚਲਦੀ ਰਹੀ ਤਾਂ ਆਖ਼ਿਰ ਸਾਡੇ ਬਚਣ ਦੀ ਸਾਰੀ ਆਸ ਖ਼ਤਮ ਹੋ ਗਈ!

ਰਸੂਲਾਂ ਦੇ ਕਰਤੱਬ 27:21 (PANIRV)
Square Portrait Landscape 4K UHD
ਅਤੇ ਬਹੁਤ ਦਿਨ ਭੁੱਖੇ ਰਹਿਣ ਤੋਂ ਬਾਅਦ ਪੌਲੁਸ ਉਨ੍ਹਾਂ ਦੇ ਵਿੱਚ ਖੜ੍ਹਾ ਹੋ ਕੇ ਬੋਲਿਆ, ਹੇ ਪੁਰਖੋ, ਤੁਹਾਨੂੰ ਚਾਹੀਦਾ ਸੀ ਜੋ ਮੇਰੀ ਗੱਲ ਮੰਨ ਕੇ ਕਰੇਤ ਤੋਂ ਜਹਾਜ਼ ਨਾ ਖੋਲ੍ਹਦੇ, ਤਾਂ ਇਹ ਬੁਰਾ ਹਾਲ ਅਤੇ ਨੁਕਸਾਨ ਨਾ ਹੁੰਦਾ!

ਰਸੂਲਾਂ ਦੇ ਕਰਤੱਬ 27:22 (PANIRV)
Square Portrait Landscape 4K UHD
ਹੁਣ ਮੈਂ ਤੁਹਾਨੂੰ ਸਮਝਾਉਂਦਾ ਹਾਂ ਕਿ ਤੁਸੀਂ ਹੌਂਸਲਾ ਰੱਖੋ ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ ਪਰ ਕੇਵਲ ਜਹਾਜ਼ ਦਾ ਨੁਕਸਾਨ ਹੋਵੇਗਾ!

ਰਸੂਲਾਂ ਦੇ ਕਰਤੱਬ 27:23 (PANIRV)
Square Portrait Landscape 4K UHD
ਇਸ ਲਈ ਕਿ ਉਹ ਪਰਮੇਸ਼ੁਰ ਜਿਸ ਦਾ ਮੈਂ ਹਾਂ ਅਤੇ ਜਿਸ ਦੀ ਮੈਂ ਸੇਵਾ ਕਰਦਾ ਹਾਂ, ਉਹ ਦਾ ਦੂਤ ਅੱਜ ਰਾਤ ਮੇਰੇ ਕੋਲ ਆ ਕੇ ਖੜ੍ਹਾ ਹੋਇਆ!

ਰਸੂਲਾਂ ਦੇ ਕਰਤੱਬ 27:24 (PANIRV)
Square Portrait Landscape 4K UHD
ਅਤੇ ਬੋਲਿਆ ਕਿ ਹੇ ਪੌਲੁਸ, ਨਾ ਡਰ! ਜ਼ਰੂਰ ਹੈ ਜੋ ਤੂੰ ਕੈਸਰ ਦੇ ਅੱਗੇ ਹਾਜ਼ਰ ਹੋਵੇਂ ਅਤੇ ਵੇਖ ਪਰਮੇਸ਼ੁਰ ਨੇ ਸਭਨਾਂ ਨੂੰ ਜੋ ਤੇਰੇ ਨਾਲ ਜਹਾਜ਼ ਵਿੱਚ ਹਨ, ਤੈਨੂੰ ਬਖਸ਼ ਦਿੱਤਾ ਹੈ!

ਰਸੂਲਾਂ ਦੇ ਕਰਤੱਬ 27:25 (PANIRV)
Square Portrait Landscape 4K UHD
ਉਪਰੰਤ ਹੇ ਪੁਰਖੋ, ਹੌਂਸਲਾ ਰੱਖੋ ਕਿਉਂ ਜੋ ਮੈਂ ਪਰਮੇਸ਼ੁਰ ਦਾ ਵਿਸ਼ਵਾਸ ਕਰਦਾ ਹਾਂ ਕਿ ਜਿਵੇਂ ਮੈਨੂੰ ਕਿਹਾ ਗਿਆ ਹੈ ਉਸੇ ਤਰ੍ਹਾਂ ਹੀ ਹੋਵੇਗਾ!

ਰਸੂਲਾਂ ਦੇ ਕਰਤੱਬ 27:26 (PANIRV)
Square Portrait Landscape 4K UHD
ਪਰ ਕਿਸੇ ਟਾਪੂ ਵਿੱਚ ਅਸੀਂ ਜ਼ਰੂਰ ਪਹੁੰਚ ਜਾਂਵਾਂਗੇ l

ਰਸੂਲਾਂ ਦੇ ਕਰਤੱਬ 27:27 (PANIRV)
Square Portrait Landscape 4K UHD
ਸੋ ਜਦੋਂ ਚੌਧਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ-ਉੱਧਰ ਰੁੜ੍ਹਦੇ ਸੀ ਤਾਂ ਅੱਧੀ ਕੁ ਰਾਤੀਂ ਮਲਾਹਾਂ ਨੇ ਮਹਿਸੂਸ ਕੀਤਾ ਕਿ ਅਸੀਂ ਕਿਸੇ ਦੇਸ ਦੇ ਨੇੜੇ ਪਹੁੰਚ ਗਏ ਹਾਂ!

ਰਸੂਲਾਂ ਦੇ ਕਰਤੱਬ 27:28 (PANIRV)
Square Portrait Landscape 4K UHD
ਤਾਂ ਪਾਣੀ ਦੀ ਗਹਿਰਾਈ ਨੂੰ ਨਾਪਿਆ ਜੋ ਅੱਸੀ ਹੱਥ ਨਿੱਕਲਿਆ ਅਤੇ ਕੁਝ ਅੱਗੇ ਵੱਧ ਕੇ ਫੇਰ ਗਹਿਰਾਈ ਨੂੰ ਨਾਪਿਆ ਤਾਂ ਸੱਠ ਹੱਥ ਨਿੱਕਲਿਆ!

ਰਸੂਲਾਂ ਦੇ ਕਰਤੱਬ 27:29 (PANIRV)
Square Portrait Landscape 4K UHD
ਅਤੇ ਇਸ ਡਰ ਦੇ ਕਾਰਨ ਕਿ ਅਸੀਂ ਕਿਤੇ ਪੱਥਰਾਂ ਵਾਲੇ ਥਾਂ ਨਾ ਜਾ ਪਈਏ ਉਨ੍ਹਾਂ ਨੇ ਜਹਾਜ਼ ਦੇ ਪਿੱਛਲੇ ਪਾਸਿਓਂ ਚਾਰ ਲੰਗਰ ਸੁੱਟੇ ਅਤੇ ਜਲਦੀ ਸਵੇਰ ਹੋਣ ਲਈ ਬੇਨਤੀ ਕਰਦੇ ਰਹੇ।

ਰਸੂਲਾਂ ਦੇ ਕਰਤੱਬ 27:30 (PANIRV)
Square Portrait Landscape 4K UHD
ਜਦੋਂ ਮਲਾਹਾਂ ਨੇ ਜਹਾਜ਼ ਉੱਤੋਂ ਭੱਜਣਾ ਚਾਹਿਆ ਅਤੇ ਅਗਲੇ ਪਾਸਿਓਂ ਲੰਗਰ ਪਾਉਣ ਦੇ ਬਹਾਨੇ ਨਾਲ ਢੋਂਗੀ ਨੂੰ ਸਮੁੰਦਰ ਵਿੱਚ ਉਤਾਰਿਆ!

ਰਸੂਲਾਂ ਦੇ ਕਰਤੱਬ 27:31 (PANIRV)
Square Portrait Landscape 4K UHD
ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ, ਜੇ ਇਹ ਜਹਾਜ਼ ਉੱਤੇ ਨਾ ਰਹਿਣ ਤਾਂ ਤੁਸੀਂ ਬਚ ਨਹੀਂ ਸਕਦੇ!

ਰਸੂਲਾਂ ਦੇ ਕਰਤੱਬ 27:32 (PANIRV)
Square Portrait Landscape 4K UHD
ਤਦ ਸਿਪਾਹੀਆਂ ਨੇ ਢੋਂਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ!

ਰਸੂਲਾਂ ਦੇ ਕਰਤੱਬ 27:33 (PANIRV)
Square Portrait Landscape 4K UHD
ਅਤੇ ਜਦੋਂ ਦਿਨ ਚੜ੍ਹਨ ਲੱਗਾ ਤਾਂ ਪੌਲੁਸ ਨੇ ਸਭਨਾਂ ਦੀ ਮਿੰਨਤ ਕੀਤੀ ਜੋ ਕੁਝ ਭੋਜਨ ਖਾਓ ਅਤੇ ਆਖਿਆ ਕਿ ਅੱਜ ਤੁਹਾਨੂੰ ਮੌਸਮ ਸੁਧਰਨ ਦੀ ਉਡੀਕ ਕਰਦਿਆਂ ਚੌਦਾਂ ਦਿਨ ਹੋ ਗਏ ਹਨ ਕੁਝ ਨਹੀਂ ਖਾਧਾ!

ਰਸੂਲਾਂ ਦੇ ਕਰਤੱਬ 27:34 (PANIRV)
Square Portrait Landscape 4K UHD
ਸੋ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਕਿ ਕੁਝ ਭੋਜਨ ਖਾਓ ਕਿਉਂ ਜੋ ਇਹ ਦੇ ਵਿੱਚ ਤੁਹਾਡਾ ਬਚਾਉ ਹੈ, ਇਸ ਲਈ ਜੋ ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ਼ ਵੀ ਵਿੰਗਾ ਨਾ ਹੋਵੇਗਾ!

ਰਸੂਲਾਂ ਦੇ ਕਰਤੱਬ 27:35 (PANIRV)
Square Portrait Landscape 4K UHD
ਇਹ ਕਹਿ ਕੇ ਉਹ ਨੇ ਰੋਟੀ ਲਈ ਅਤੇ ਸਭਨਾਂ ਦੇ ਸਾਹਮਣੇ ਪਰਮੇਸ਼ੁਰ ਦਾ ਧੰਨਵਾਦ ਕਰਕੇ, ਖਾਣ ਲੱਗਾ!

ਰਸੂਲਾਂ ਦੇ ਕਰਤੱਬ 27:36 (PANIRV)
Square Portrait Landscape 4K UHD
ਤਾਂ ਉਨ੍ਹਾਂ ਸਭਨਾਂ ਨੂੰ ਹੌਂਸਲਾ ਹੋਇਆ ਅਤੇ ਉਨ੍ਹਾਂ ਨੇ ਵੀ ਭੋਜਨ ਖਾਧਾ!

ਰਸੂਲਾਂ ਦੇ ਕਰਤੱਬ 27:37 (PANIRV)
Square Portrait Landscape 4K UHD
ਅਸੀਂ ਸਭ ਦੋ ਸੌ ਛਿਹੱਤਰ ਪ੍ਰਾਣੀ ਉਸ ਜਹਾਜ਼ ਉੱਤੇ ਸੀ।

ਰਸੂਲਾਂ ਦੇ ਕਰਤੱਬ 27:38 (PANIRV)
Square Portrait Landscape 4K UHD
ਅਤੇ ਜਦੋਂ ਉਹ ਭੋਜਨ ਖਾ ਕੇ ਰੱਜ ਗਏ ਤਾਂ ਉਨ੍ਹਾਂ ਕਣਕ ਨੂੰ ਸਮੁੰਦਰ ਵਿੱਚ ਸੁੱਟ ਕੇ ਜਹਾਜ਼ ਨੂੰ ਹਲਕਾ ਕਰ ਲਿਆ!

ਰਸੂਲਾਂ ਦੇ ਕਰਤੱਬ 27:39 (PANIRV)
Square Portrait Landscape 4K UHD
ਜਦੋਂ ਦਿਨ ਚੜ੍ਹਿਆ ਤਦ ਉਨ੍ਹਾਂ ਉਸ ਦੇਸ ਨੂੰ ਨਾ ਪਛਾਣਿਆ ਪਰ ਇੱਕ ਖਾੜੀ ਦੇਖੀ ਜਿਹ ਦਾ ਕਿਨਾਰਾ ਪੱਧਰਾ ਸੀ ਅਤੇ ਉਹ ਸਲਾਹ ਕਰਨ ਲੱਗੇ ਕਿ ਅਸੀਂ ਜਹਾਜ਼ ਨੂੰ ਧੱਕ ਕੇ ਉਸ ਉੱਤੇ ਚੜ੍ਹਾ ਸਕਦੇ ਹਾਂ ਕਿ ਨਹੀਂ!

ਰਸੂਲਾਂ ਦੇ ਕਰਤੱਬ 27:40 (PANIRV)
Square Portrait Landscape 4K UHD
ਅਤੇ ਉਨ੍ਹਾਂ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ, ਪਤਵਾਰਾਂ ਦੇ ਰੱਸੇ ਖੋਲੇ ਅਤੇ ਪੌਣ ਦੀ ਦਿਸ਼ਾ ਅਨੁਸਾਰ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਕੰਢੇ ਦੀ ਵੱਲ ਚੱਲ ਪਏ!

ਰਸੂਲਾਂ ਦੇ ਕਰਤੱਬ 27:41 (PANIRV)
Square Portrait Landscape 4K UHD
ਅਤੇ ਇੱਕ ਥਾਂ ਪਹੁੰਚ ਕੇ ਜਿੱਥੇ ਦੋ ਸਮੁੰਦਰ ਮਿਲਦੇ ਸਨ, ਉਨ੍ਹਾਂ ਨੇ ਜਹਾਜ਼ ਨੂੰ ਘੱਟ ਪਾਣੀ ਵਿੱਚ ਚਲਾ ਦਿੱਤਾ ਤਾਂ ਅਗਲਾ ਪਾਸਾ ਖੁੱਭ ਕੇ ਫਸਿਆ ਹੀ ਰਿਹਾ ਪਰ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟ ਗਿਆ!

ਰਸੂਲਾਂ ਦੇ ਕਰਤੱਬ 27:42 (PANIRV)
Square Portrait Landscape 4K UHD
ਤਦ ਸਿਪਾਹੀਆਂ ਦੀ ਇਹ ਸਲਾਹ ਹੋਈ ਜੋ ਕੈਦੀਆਂ ਨੂੰ ਮਾਰ ਸੁੱਟੀਏ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਕੋਈ ਤੈਰ ਕੇ ਭੱਜ ਜਾਵੇ!

ਰਸੂਲਾਂ ਦੇ ਕਰਤੱਬ 27:43 (PANIRV)
Square Portrait Landscape 4K UHD
ਪਰ ਸੂਬੇਦਾਰ ਨੇ ਜੋ ਇਹ ਚਾਹੁੰਦਾ ਸੀ ਕਿ ਪੌਲੁਸ ਨੂੰ ਬਚਾਵੇ ਉਨ੍ਹਾਂ ਨੂੰ ਇਸ ਇਰਾਦੇ ਤੋਂ ਹਟਾ ਦਿੱਤਾ ਅਤੇ ਹੁਕਮ ਕੀਤਾ ਕਿ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੋਵੇ ਸੋ ਛਾਲ ਮਾਰ ਕੇ ਪਹਿਲਾਂ ਧਰਤੀ ਤੇ ਜਾ ਨਿੱਕਲਣ!

ਰਸੂਲਾਂ ਦੇ ਕਰਤੱਬ 27:44 (PANIRV)
Square Portrait Landscape 4K UHD
ਅਤੇ ਬਾਕੀ ਦੇ ਕਈ ਫੱਟਿਆਂ ਉੱਤੇ ਅਤੇ ਕਈ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ, ਇਸੇ ਤਰ੍ਹਾਂ ਹੋਇਆ ਜੋ ਸੱਭੇ ਧਰਤੀ ਉੱਤੇ ਬਚ ਨਿੱਕਲੇ!

Available Bible Translations

American Standard Version (ASV)
Acts 27 (ASV) »
King James Version (KJV)
Acts 27 (KJV) »
GOD’S WORD® (GW)
Acts 27 (GW) »
Berean Bible (BSB)
Acts 27 (BSB) »
World English Bible (WEB)
Acts 27 (WEB) »
French Bible (LSG)
Actes 27 (LSG) »
Portuguese Bible (BSL)
Atos 27 (BSL) »
Spanish Bible (RVA)
Hechos 27 (RVA) »
Italian Bible (RIV)
Atti 27 (RIV) »
Chinese Simplified (CUVS)
使 徒 行 传 27 (CUVS) »
Chinese Traditional (CUVT)
使 徒 行 傳 27 (CUVT) »
Russian Bible (RUSV)
Деяния 27 (RUSV) »
Ukrainian Bible (UKR)
Дії 27 (UKR) »
Hungarian Bible (KAR)
Apostolok 27 (KAR) »
Bulgarian Bible (BULG)
Деяния 27 (BULG) »
Japanese Bible (JPN)
使徒行伝 27 (JPN) »

ਰਸੂਲਾਂ ਦੇ ਕਰਤੱਬ (PANIRV) Chapter Selection

PANIRV Book Selection List