ਰਸੂਲਾਂ ਦੇ ਕਰਤੱਬ Chapter 11 PANIRV Bible Verse Images

ਰਸੂਲਾਂ ਦੇ ਕਰਤੱਬ 11 Bible Verse Pictures. Choose from a large collection of inspirational, motivational and encouraging Bible verses with pictures of nature. Download and share ਰਸੂਲਾਂ ਦੇ ਕਰਤੱਬ 11 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਰਸੂਲਾਂ ਦੇ ਕਰਤੱਬ 11:1 (PANIRV)
Square Portrait Landscape 4K UHD
ਰਸੂਲਾਂ ਅਤੇ ਭਰਾਵਾਂ ਨੇ ਜੋ ਯਹੂਦਿਯਾ ਵਿੱਚ ਸਨ, ਸੁਣਿਆ ਕਿ ਪਰਾਈਆਂ ਕੌਮਾਂ ਦੇ ਲੋਕਾਂ ਨੇ ਵੀ ਪਰਮੇਸ਼ੁਰ ਦਾ ਬਚਨ ਮੰਨ ਲਿਆ ਹੈ।

ਰਸੂਲਾਂ ਦੇ ਕਰਤੱਬ 11:2 (PANIRV)
Square Portrait Landscape 4K UHD
ਅਤੇ ਜਦੋਂ ਪਤਰਸ ਯਰੂਸ਼ਲਮ ਵਿੱਚ ਆਇਆ, ਤਦ ਉਹ ਜਿਹੜੇ ਸੁੰਨਤੀਆਂ ਵਿੱਚੋਂ ਸਨ

ਰਸੂਲਾਂ ਦੇ ਕਰਤੱਬ 11:3 (PANIRV)
Square Portrait Landscape 4K UHD
ਉਹ ਦੇ ਨਾਲ ਇਹ ਕਹਿ ਕੇ ਲੜਨ ਲੱਗੇ, ਕਿ ਤੂੰ ਬੇਸੁੰਨਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ!

ਰਸੂਲਾਂ ਦੇ ਕਰਤੱਬ 11:4 (PANIRV)
Square Portrait Landscape 4K UHD
ਤਦ ਪਤਰਸ ਸ਼ੁਰੂ ਤੋਂ, ਜੋ ਹੋਇਆ ਸੀ, ਤਿਵੇਂ ਉਨ੍ਹਾਂ ਦੇ ਅੱਗੇ ਬਿਆਨ ਕਰਕੇ ਕਹਿਣ ਲੱਗਾ

ਰਸੂਲਾਂ ਦੇ ਕਰਤੱਬ 11:5 (PANIRV)
Square Portrait Landscape 4K UHD
ਕਿ ਮੈਂ ਯਾਪਾ ਦੇ ਨਗਰ ਵਿੱਚ ਪ੍ਰਾਰਥਨਾ ਕਰਦਾ ਸੀ ਅਤੇ ਬੇਹੋਸ਼ੀ ਵਿੱਚ ਦਰਸ਼ਣ ਵੇਖਿਆ, ਕਿ ਇੱਕ ਚੀਜ਼, ਵੱਡੀ ਚਾਦਰ ਦੇ ਸਮਾਨ, ਜਿਸ ਦੇ ਚਾਰ ਪੱਲੇ ਸਨ ਅਕਾਸ਼ ਤੋਂ ਧਰਤੀ ਦੀ ਵੱਲ ਉਤਰਦੀ ਮੇਰੇ ਕੋਲ ਆਈ।

ਰਸੂਲਾਂ ਦੇ ਕਰਤੱਬ 11:6 (PANIRV)
Square Portrait Landscape 4K UHD
ਜਦੋਂ ਮੈਂ ਉਹ ਦੀ ਵੱਲ ਧਿਆਨ ਦਿੱਤਾ ਤਾਂ ਧਰਤੀ ਦੇ ਚੌਪਾਏ ਅਤੇ ਜੰਗਲੀ ਜਾਨਵਰ, ਘਿੱਸਰਨ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਵੇਖੇ,

ਰਸੂਲਾਂ ਦੇ ਕਰਤੱਬ 11:7 (PANIRV)
Square Portrait Landscape 4K UHD
ਅਤੇ ਮੈਂ ਇੱਕ ਅਵਾਜ਼ ਵੀ ਸੁਣੀ ਜੋ ਮੈਨੂੰ ਆਖਦੀ ਸੀ, ਹੇ ਪਤਰਸ ਉੱਠ, ਮਾਰ ਅਤੇ ਖਾ।

ਰਸੂਲਾਂ ਦੇ ਕਰਤੱਬ 11:8 (PANIRV)
Square Portrait Landscape 4K UHD
ਪਰ ਮੈਂ ਆਖਿਆ, ਨਾ ਪ੍ਰਭੂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਜੋ ਕੋਈ ਅਸ਼ੁੱਧ ਜਾਂ ਬੁਰੀ ਚੀਜ਼ ਮੈਂ ਕਦੇ ਨਹੀਂ ਖਾਧੀ!

ਰਸੂਲਾਂ ਦੇ ਕਰਤੱਬ 11:9 (PANIRV)
Square Portrait Landscape 4K UHD
ਅਤੇ ਦੂਜੀ ਵਾਰ ਅਕਾਸ਼ ਤੋਂ ਅਵਾਜ਼ ਆਈ ਕਿ ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।

ਰਸੂਲਾਂ ਦੇ ਕਰਤੱਬ 11:10 (PANIRV)
Square Portrait Landscape 4K UHD
ਇਸ ਤਰ੍ਹਾਂ ਤਿੰਨ ਵਾਰੀ ਹੋਇਆ ਅਤੇ ਉਹ ਸਭ ਕੁਝ ਫੇਰ ਅਕਾਸ਼ ਵੱਲ ਖਿੱਚਿਆ ਗਿਆ।

ਰਸੂਲਾਂ ਦੇ ਕਰਤੱਬ 11:11 (PANIRV)
Square Portrait Landscape 4K UHD
ਅਤੇ ਵੇਖੋ ਕਿ ਉਸੇ ਵੇਲੇ ਉਸ ਘਰ ਦੇ ਅੱਗੇ ਜਿੱਥੇ ਅਸੀਂ ਠਹਿਰੇ ਹੋਏ ਸੀ, ਤਿੰਨ ਮਨੁੱਖ ਆ ਖੜੇ ਹੋਏ, ਜਿਹੜੇ ਕੈਸਰਿਯਾ ਤੋਂ ਮੇਰੇ ਕੋਲ ਭੇਜੇ ਗਏ ਸਨ।

ਰਸੂਲਾਂ ਦੇ ਕਰਤੱਬ 11:12 (PANIRV)
Square Portrait Landscape 4K UHD
ਅਤੇ ਆਤਮਾ ਨੇ ਮੈਨੂੰ ਕਿਹਾ ਕਿ ਤੂੰ ਉਨ੍ਹਾਂ ਦੇ ਨਾਲ ਬੇਝਿਝਕ ਚੱਲਿਆ ਜਾ ਅਤੇ ਇਹ ਛੇ ਭਾਈ ਵੀ ਮੇਰੇ ਨਾਲ ਤੁਰ ਪਏ ਅਤੇ ਅਸੀਂ ਉਸ ਮਨੁੱਖ ਦੇ ਘਰ ਜਾ ਵੜੇ।

ਰਸੂਲਾਂ ਦੇ ਕਰਤੱਬ 11:13 (PANIRV)
Square Portrait Landscape 4K UHD
ਤਦ ਉਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਦੂਤ ਨੂੰ ਖੜੇ ਵੇਖਿਆ, ਜਿਸ ਨੇ ਆਖਿਆ ਯਾਪਾ ਵੱਲ ਮਨੁੱਖ ਭੇਜ ਕੇ ਸ਼ਮਊਨ ਨੂੰ ਜਿਹੜਾ ਪਤਰਸ ਅਖਵਾਉਂਦਾ ਹੈ, ਬੁਲਵਾ ਲੈ।

ਰਸੂਲਾਂ ਦੇ ਕਰਤੱਬ 11:14 (PANIRV)
Square Portrait Landscape 4K UHD
ਉਹ ਤੈਨੂੰ ਅਜਿਹੀਆਂ ਗੱਲਾਂ ਸੁਣਾਵੇਗਾ ਜਿਨ੍ਹਾਂ ਤੋਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਏ ਜਾਓਗੇ।

ਰਸੂਲਾਂ ਦੇ ਕਰਤੱਬ 11:15 (PANIRV)
Square Portrait Landscape 4K UHD
ਅਤੇ ਜਦੋਂ ਮੈਂ ਗੱਲਾਂ ਕਰਨ ਲੱਗਾ ਤਾਂ ਪਵਿੱਤਰ ਆਤਮਾ ਉਨ੍ਹਾਂ ਤੇ ਉਤਰਿਆ, ਜਿਸ ਤਰ੍ਹਾਂ ਪਹਿਲਾਂ ਸਾਡੇ ਉੱਤੇ ਉਤਰਿਆ ਸੀ।

ਰਸੂਲਾਂ ਦੇ ਕਰਤੱਬ 11:16 (PANIRV)
Square Portrait Landscape 4K UHD
ਤਦ ਮੈਨੂੰ ਪ੍ਰਭੂ ਦਾ ਬਚਨ ਚੇਤੇ ਆਇਆ ਕਿ ਕਿਸ ਤਰ੍ਹਾਂ ਉਹ ਨੇ ਆਖਿਆ ਸੀ ਕਿ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।

ਰਸੂਲਾਂ ਦੇ ਕਰਤੱਬ 11:17 (PANIRV)
Square Portrait Landscape 4K UHD
ਇਸ ਲਈ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਦਾਤ ਦਿੱਤੀ ਜਿਸ ਤਰ੍ਹਾਂ ਦੀ ਸਾਨੂੰ ਵੀ ਦਿੱਤੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕੀਤਾ ਤਾਂ ਫੇਰ ਮੈਂ ਕੌਣ ਸੀ ਜੋ ਪਰਮੇਸ਼ੁਰ ਨੂੰ ਰੋਕ ਸਕਦਾ?

ਰਸੂਲਾਂ ਦੇ ਕਰਤੱਬ 11:18 (PANIRV)
Square Portrait Landscape 4K UHD
ਜਦੋਂ ਉਨ੍ਹਾਂ ਇਹ ਗੱਲਾਂ ਸੁਣੀਆਂ ਤਾਂ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ, ਫਿਰ ਤਾਂ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਵੀ ਜੀਵਨ ਲਈ ਤੋਬਾ ਦੀ ਦਾਤ ਬਖ਼ਸ਼ੀ ਹੈ!।

ਰਸੂਲਾਂ ਦੇ ਕਰਤੱਬ 11:19 (PANIRV)
Square Portrait Landscape 4K UHD
ਉਪਰੰਤ ਉਹ ਲੋਕ ਜਿਹੜੇ ਉਸ ਬਿਪਤਾ ਤੋਂ ਜੋ ਇਸਤੀਫ਼ਾਨ ਦੇ ਕਾਰਨ ਹੋਈ ਸੀ ਤਿੱਤਰ-ਬਿੱਤਰ ਹੋ ਗਏ ਸਨ, ਉਹ ਫ਼ੈਨੀਕੇ, ਕੁਪਰੁਸ ਅਤੇ ਅੰਤਾਕਿਯਾ ਤੱਕ ਫਿਰਦਿਆਂ ਹੋਇਆਂ ਯਹੂਦੀਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ।

ਰਸੂਲਾਂ ਦੇ ਕਰਤੱਬ 11:20 (PANIRV)
Square Portrait Landscape 4K UHD
ਪਰ ਉਨ੍ਹਾਂ ਵਿੱਚੋਂ ਕਈ ਕੁਪਰੁਸ ਅਤੇ ਕੁਰੇਨੇ ਦੇ ਮਨੁੱਖ ਸਨ, ਜਿਨ੍ਹਾਂ ਅੰਤਾਕਿਯਾ ਵਿੱਚ ਆ ਕੇ ਪ੍ਰਭੂ ਯਿਸੂ ਦੀ ਖੁਸ਼ਖਬਰੀ ਸੁਣਾਉਂਦੇ ਹੋਏ ਯੂਨਾਨੀਆਂ ਨਾਲ ਵੀ ਗੱਲਾਂ ਕੀਤੀਆਂ।

ਰਸੂਲਾਂ ਦੇ ਕਰਤੱਬ 11:21 (PANIRV)
Square Portrait Landscape 4K UHD
ਅਤੇ ਪ੍ਰਭੂ ਦਾ ਹੱਥ ਉਨ੍ਹਾਂ ਦੇ ਨਾਲ ਸੀ ਅਤੇ ਬਹੁਤ ਲੋਕ ਵਿਸ਼ਵਾਸ ਕਰ ਕੇ ਪ੍ਰਭੂ ਵੱਲ ਮੁੜੇ।

ਰਸੂਲਾਂ ਦੇ ਕਰਤੱਬ 11:22 (PANIRV)
Square Portrait Landscape 4K UHD
ਉਨ੍ਹਾਂ ਦੀ ਖ਼ਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੱਕ ਪਹੁੰਚੀ। ਤਾਂ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਤੱਕ ਭੇਜਿਆ।

ਰਸੂਲਾਂ ਦੇ ਕਰਤੱਬ 11:23 (PANIRV)
Square Portrait Landscape 4K UHD
ਸੋ ਜਦੋਂ ਉਹ ਉੱਥੇ ਪਹੁੰਚਿਆ ਅਤੇ ਪਰਮੇਸ਼ੁਰ ਦੀ ਕਿਰਪਾ ਵੇਖੀ ਤਾਂ ਅਨੰਦ ਹੋਇਆ, ਉਨ੍ਹਾਂ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਦਿਲ ਤੋਂ ਪ੍ਰਭੂ ਵਿੱਚ ਵਧਦੇ ਜਾਓ।

ਰਸੂਲਾਂ ਦੇ ਕਰਤੱਬ 11:24 (PANIRV)
Square Portrait Landscape 4K UHD
ਕਿਉਂਕਿ ਉਹ ਭਲਾ ਮਨੁੱਖ, ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਸੀ, ਬਹੁਤ ਸਾਰੇ ਲੋਕ ਪ੍ਰਭੂ ਦੇ ਨਾਲ ਮਿਲ ਗਏ।

ਰਸੂਲਾਂ ਦੇ ਕਰਤੱਬ 11:25 (PANIRV)
Square Portrait Landscape 4K UHD
ਤਦ ਉਹ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ।

ਰਸੂਲਾਂ ਦੇ ਕਰਤੱਬ 11:26 (PANIRV)
Square Portrait Landscape 4K UHD
ਅਤੇ ਉਹ ਨੂੰ ਲੱਭ ਕੇ ਅੰਤਾਕਿਯਾ ਵਿੱਚ ਲਿਆਇਆ ਅਤੇ ਇਸ ਤਰ੍ਹਾਂ ਹੋਇਆ ਜੋ ਉਹ ਪੂਰਾ ਇੱਕ ਸਾਲ ਕਲੀਸਿਯਾ ਦੇ ਨਾਲ ਇਕੱਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੱਤਾ ਅਤੇ ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਚੇਲੇ ਮਸੀਹੀ ਅਖਵਾਏ।

ਰਸੂਲਾਂ ਦੇ ਕਰਤੱਬ 11:27 (PANIRV)
Square Portrait Landscape 4K UHD
ਉਹਨਾਂ ਦਿਨਾਂ ਵਿੱਚ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ।

ਰਸੂਲਾਂ ਦੇ ਕਰਤੱਬ 11:28 (PANIRV)
Square Portrait Landscape 4K UHD
ਇੱਕ ਨੇ ਉਨ੍ਹਾਂ ਵਿੱਚੋਂ ਜਿਸ ਦਾ ਨਾਮ ਆਗਬੁਸ ਸੀ, ਉੱਠ ਕੇ ਆਤਮਾ ਦੇ ਰਾਹੀਂ ਇਹ ਪਤਾ ਦਿੱਤਾ ਜੋ ਸਾਰੀ ਦੁਨੀਆਂ ਵਿੱਚ ਇੱਕ ਵੱਡਾ ਕਾਲ ਪਵੇਗਾ ਜਿਹੜਾ ਕਲੌਦਿਯੁਸ ਦੇ ਸਮੇਂ ਵਿੱਚ ਪੈ ਗਿਆ।

ਰਸੂਲਾਂ ਦੇ ਕਰਤੱਬ 11:29 (PANIRV)
Square Portrait Landscape 4K UHD
ਅਤੇ ਚੇਲਿਆਂ ਵਿੱਚੋਂ ਹਰੇਕ ਨੇ ਆਪੋ-ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਰਾਵਾਂ ਦੀ ਮਦਦ ਲਈ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ ਕੁਝ ਭੇਜਣ ਦਾ ਹੌਂਸਲਾ ਕੀਤਾ।

ਰਸੂਲਾਂ ਦੇ ਕਰਤੱਬ 11:30 (PANIRV)
Square Portrait Landscape 4K UHD
ਸੋ ਉਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ, ਬਰਨਬਾਸ ਅਤੇ ਸੌਲੁਸ ਦੇ ਹੱਥੀਂ ਬਜ਼ੁਰਗਾਂ ਦੇ ਕੋਲ ਉਹ ਸਭ ਕੁਝ ਭੇਜਿਆ।

Available Bible Translations

American Standard Version
Acts 11 (ASV) »
King James Version
Acts 11 (KJV) »
GOD’S WORD® (GW)
Acts 11 (GW) »
Berean Bible
Acts 11 (BSB) »
World English Bible
Acts 11 (WEB) »
Louis Segond 1910
Actes 11 (LSG) »
इंडियन रिवाइज्ड वर्जन - हिंदी
प्रेरितों के काम 11 (HINIRV) »
ভারতীয় সংশোধিত সংস্করণ - বাংলা
पশিষ্যচরিত 11 (BENIRV) »
இந்தியன் ரீவைஸ்டு வேர்ஷன் - தமிழ்
அப்போஸ்தலருடைய நடபடிகள் 11 (TAMIRV) »
इंडियन रिवाइज्ड वर्जन - मराठी
प्रेषितांचीं कृत्यें 11 (MARIRV) »
ఇండియన్ రేవిజ్డ్ వెర్షన్ - తెలుగు
అపొస్తలుల కార్యములు 11 (TELIRV) »
ઇન્ડિયન રિવાયઝ્ડ વર્ઝન - ગુજરાતી
પ્રેરિતોનાં ક્રત્યો 11 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅಪೊಸ್ತಲರ ಕೃತ್ಯಗಳು 11 (KANIRV) »
الكتاب المقدس باللغة العربية، فان دايك
أَعْمَالُ ٱلرُّسُلِ 11 (AVD) »
תנ ך עברי מודרני
מעשי השליחים 11 (HEB) »
Bíblia Sagrada Português
Atos 11 (BSL) »
Kinh Thánh: Tiếng Việt
Công Vụ Các Sứ đồ 11 (VIE) »
Reina Valera Antigua
Hechos 11 (RVA) »
La Sacra Bibbia
Atti 11 (RIV) »
圣 经 简体中文和合本
使 徒 行 传 11 (CUVS) »
聖 經 繁體中文和合本
使 徒 行 傳 11 (CUVT) »
Библия на русском
Деяния 11 (RUSV) »
Українська Біблія
Дії 11 (UKR) »
Szent Biblia - Magyar
Apostolok 11 (KAR) »
Българска Библия
Деяния 11 (BULG) »
De Heilige Schrift
Handelingen 11 (NLD) »

ਰਸੂਲਾਂ ਦੇ ਕਰਤੱਬ (PANIRV) Chapter Selection

PANIRV Book Selection List