ਰਸੂਲਾਂ ਦੇ ਕਰਤੱਬ Chapter 18 PANIRV Bible Verse Images

ਰਸੂਲਾਂ ਦੇ ਕਰਤੱਬ 18 Bible Verse Pictures. Choose from a large collection of inspirational, motivational and encouraging Bible verses with pictures of nature. Download and share ਰਸੂਲਾਂ ਦੇ ਕਰਤੱਬ 18 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਰਸੂਲਾਂ ਦੇ ਕਰਤੱਬ 18:1 (PANIRV)
Square Portrait Landscape 4K UHD
ਇਹ ਤੋਂ ਬਾਅਦ ਪੌਲੁਸ ਅਥੇਨੈ ਤੋਂ ਤੁਰ ਕੇ ਕੁਰਿੰਥੁਸ ਵਿੱਚ ਆਇਆ।

ਰਸੂਲਾਂ ਦੇ ਕਰਤੱਬ 18:2 (PANIRV)
Square Portrait Landscape 4K UHD
ਅਤੇ ਉੱਥੇ ਅਕੂਲਾ ਨਾਮ ਦਾ ਇੱਕ ਯਹੂਦੀ ਉਹ ਨੂੰ ਮਿਲਿਆ, ਜਿਸ ਦੀ ਜਨਮ ਭੂਮੀ ਪੁੰਤੁਸ ਸੀ ਅਤੇ ਥੋੜ੍ਹੇ ਚਿਰ ਦਾ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਤਾਲਿਯਾ ਤੋਂ ਆਇਆ ਹੋਇਆ ਸੀ ਕਿਉਂ ਜੋ ਕਲੌਦਿਯੁਸ ਨੇ ਹੁਕਮ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਤੋਂ ਨਿੱਕਲ ਜਾਣ, ਸੋ ਉਹ ਉਨ੍ਹਾਂ ਦੇ ਕੋਲ ਗਿਆ।

ਰਸੂਲਾਂ ਦੇ ਕਰਤੱਬ 18:3 (PANIRV)
Square Portrait Landscape 4K UHD
ਅਤੇ ਇਸ ਲਈ ਜੋ ਉਹਨਾਂ ਦਾ ਇੱਕੋ ਹੀ ਕੰਮ ਸੀ ਉਨ੍ਹਾਂ ਦੇ ਨਾਲ ਰਿਹਾ ਅਤੇ ਉਹ ਕੰਮ ਕਰਨ ਲੱਗੇ, ਕਿਉਂ ਜੋ ਉਹ ਤੰਬੂ ਬਣਾਉਣ ਵਾਲੇ ਸਨ।

ਰਸੂਲਾਂ ਦੇ ਕਰਤੱਬ 18:4 (PANIRV)
Square Portrait Landscape 4K UHD
ਅਤੇ ਉਹ ਹਰ ਸਬਤ ਦੇ ਦਿਨ ਨੂੰ ਪ੍ਰਾਰਥਨਾ ਘਰ ਵਿੱਚ ਪ੍ਰਚਾਰ ਕਰਦਾ ਅਤੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਂਦਾ ਸੀ।

ਰਸੂਲਾਂ ਦੇ ਕਰਤੱਬ 18:5 (PANIRV)
Square Portrait Landscape 4K UHD
ਪਰ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ ਯਹੂਦੀਆਂ ਦੇ ਅੱਗੇ ਗਵਾਹੀ ਦੇ ਰਿਹਾ ਸੀ, ਕਿ ਯਿਸੂ ਹੀ ਮਸੀਹ ਹੈ।

ਰਸੂਲਾਂ ਦੇ ਕਰਤੱਬ 18:6 (PANIRV)
Square Portrait Landscape 4K UHD
ਜਦੋਂ ਉਹ ਉਸ ਦਾ ਵਿਰੋਧ ਕਰਨ ਅਤੇ ਵਾਦ-ਵਿਵਾਦ ਕਰਨ ਲੱਗੇ ਤਾਂ ਉਸ ਨੇ ਆਪਣੇ ਕੱਪੜੇ ਝਾੜ ਕੇ ਉਨ੍ਹਾਂ ਨੂੰ ਆਖਿਆ, ਕਿ ਤੁਹਾਡਾ ਖੂਨ ਤੁਹਾਡੇ ਸਿਰ ਹੋਵੇ! ਮੈਂ ਨਿਰਦੋਸ਼ ਹਾਂ! ਇਸ ਤੋਂ ਬਾਅਦ ਮੈਂ ਪਰਾਈਆਂ ਕੌਮਾਂ ਵੱਲ ਜਾਂਵਾਂਗਾ।

ਰਸੂਲਾਂ ਦੇ ਕਰਤੱਬ 18:7 (PANIRV)
Square Portrait Landscape 4K UHD
ਉਹ ਉੱਥੋਂ ਤੁਰ ਕੇ ਤੀਤੁਸ ਯੂਸਤੁਸ ਨਾਮ ਦੇ ਇੱਕ ਪਰਮੇਸ਼ੁਰ ਦੇ ਭਗਤ ਦੇ ਘਰ ਗਿਆ, ਜਿਸ ਦਾ ਘਰ ਪ੍ਰਾਰਥਨਾ ਘਰ ਦੇ ਨਾਲ ਲੱਗਦਾ ਸੀ।

ਰਸੂਲਾਂ ਦੇ ਕਰਤੱਬ 18:8 (PANIRV)
Square Portrait Landscape 4K UHD
ਅਤੇ ਪ੍ਰਾਰਥਨਾ ਘਰ ਦੇ ਸਰਦਾਰ ਕਰਿਸਪੁਸ ਨੇ ਆਪਣੇ ਸਾਰੇ ਪਰਿਵਾਰ ਨਾਲ ਪ੍ਰਭੂ ਤੇ ਵਿਸ਼ਵਾਸ ਕੀਤਾ ਅਤੇ ਕੁਰਿੰਥੀਆਂ ਵਿੱਚੋਂ ਬਹੁਤਿਆਂ ਲੋਕਾਂ ਨੇ ਸੁਣ ਕੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ।

ਰਸੂਲਾਂ ਦੇ ਕਰਤੱਬ 18:9 (PANIRV)
Square Portrait Landscape 4K UHD
ਤਾਂ ਪ੍ਰਭੂ ਨੇ ਰਾਤ ਦੇ ਵੇਲੇ ਪੌਲੁਸ ਨੂੰ ਦਰਸ਼ਣ ਦੇ ਕੇ ਕਿਹਾ, ਨਾ ਡਰ ਸਗੋਂ ਬੋਲੀ ਜਾ ਅਤੇ ਚੁੱਪ ਨਾ ਰਹਿ।

ਰਸੂਲਾਂ ਦੇ ਕਰਤੱਬ 18:10 (PANIRV)
Square Portrait Landscape 4K UHD
ਇਸ ਲਈ ਜੋ ਮੈਂ ਤੇਰੇ ਨਾਲ ਹਾਂ ਅਤੇ ਕੋਈ ਤੈਨੂੰ ਦੁੱਖ ਦੇਣ ਲਈ ਤੇਰੇ ਉੱਤੇ ਹਮਲਾ ਨਾ ਕਰੇਗਾ, ਕਿਉਂ ਜੋ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।

ਰਸੂਲਾਂ ਦੇ ਕਰਤੱਬ 18:11 (PANIRV)
Square Portrait Landscape 4K UHD
ਸੋ ਉਹ ਡੇਢ ਸਾਲ ਉੱਥੇ ਰਹਿ ਕੇ ਉਨ੍ਹਾਂ ਦੇ ਵਿੱਚ ਪਰਮੇਸ਼ੁਰ ਦਾ ਬਚਨ ਸਿਖਾਉਂਦਾ ਰਿਹਾ।

ਰਸੂਲਾਂ ਦੇ ਕਰਤੱਬ 18:12 (PANIRV)
Square Portrait Landscape 4K UHD
ਪਰ ਜਦੋਂ ਗਾਲੀਓ ਅਖਾਯਾ ਦਾ ਅਧਿਕਾਰੀ ਸੀ ਤਾਂ ਯਹੂਦੀ ਮਿਲ ਕੇ ਪੌਲੁਸ ਉੱਤੇ ਚੜ੍ਹ ਆਏ ਅਤੇ ਉਹ ਨੂੰ ਅਦਾਲਤ ਵਿੱਚ ਲੈ ਜਾ ਕੇ ਬੋਲੇ,

ਰਸੂਲਾਂ ਦੇ ਕਰਤੱਬ 18:13 (PANIRV)
Square Portrait Landscape 4K UHD
ਇਹ ਮਨੁੱਖ ਲੋਕਾਂ ਨੂੰ ਬਿਵਸਥਾ ਤੋਂ ਵਿਰੁੱਧ ਪਰਮੇਸ਼ੁਰ ਦੀ ਬੰਦਗੀ ਕਰਨ ਨੂੰ ਭਰਮਾਉਂਦਾ ਹੈ।

ਰਸੂਲਾਂ ਦੇ ਕਰਤੱਬ 18:14 (PANIRV)
Square Portrait Landscape 4K UHD
ਪਰ ਜਦੋਂ ਪੌਲੁਸ ਬੋਲਣ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਆਖਿਆ, ਹੇ ਯਹੂਦੀਓ ਜੇ ਕੁਝ ਬੁਰਾਈ ਦੀ ਗੱਲ ਹੁੰਦੀ ਤਾਂ ਮੇਰੇ ਲਈ ਤੁਹਾਨੂੰ ਸੁਣਨਾ ਯੋਗ ਹੁੰਦਾ।

ਰਸੂਲਾਂ ਦੇ ਕਰਤੱਬ 18:15 (PANIRV)
Square Portrait Landscape 4K UHD
ਪਰ ਜੇ ਇਹ ਝਗੜੇ ਸ਼ਬਦਾਂ ਅਤੇ ਨਾਵਾਂ ਅਤੇ ਤੁਹਾਡੀ ਆਪਣੀ ਬਿਵਸਥਾ ਦੇ ਵਿਖੇ ਹਨ ਤਾਂ ਤੁਸੀਂ ਆਪ ਹੀ ਜਾਣੋ, ਮੈਂ ਨਹੀਂ ਚਾਹੁੰਦਾ ਜੋ ਇਨ੍ਹਾਂ ਗੱਲਾਂ ਦਾ ਨਿਆਈਂ ਬਣਾ।

ਰਸੂਲਾਂ ਦੇ ਕਰਤੱਬ 18:16 (PANIRV)
Square Portrait Landscape 4K UHD
ਤਾਂ ਉਸ ਨੇ ਉਨ੍ਹਾਂ ਨੂੰ ਅਦਾਲਤੋਂ ਬਾਹਰ ਕੱਢ ਦਿੱਤਾ।

ਰਸੂਲਾਂ ਦੇ ਕਰਤੱਬ 18:17 (PANIRV)
Square Portrait Landscape 4K UHD
ਤਾਂ ਉਨ੍ਹਾਂ ਨੇ ਪ੍ਰਾਰਥਨਾ ਘਰ ਦੇ ਸਰਦਾਰ ਸੋਸਥਨੇਸ ਨੂੰ ਫੜ੍ਹ ਕੇ ਅਦਾਲਤ ਦੇ ਸਾਹਮਣੇ ਮਾਰਿਆ ਪਰ ਗਾਲੀਓ ਨੇ ਇਨ੍ਹਾਂ ਗੱਲਾਂ ਵੱਲ ਕੁਝ ਧਿਆਨ ਨਾ ਕੀਤਾ।

ਰਸੂਲਾਂ ਦੇ ਕਰਤੱਬ 18:18 (PANIRV)
Square Portrait Landscape 4K UHD
ਪੌਲੁਸ ਹੋਰ ਵੀ ਬਹੁਤ ਦਿਨ ਉੱਥੇ ਠਹਿਰ ਕੇ ਫੇਰ ਭਰਾਵਾਂ ਕੋਲੋਂ ਵਿਦਾ ਹੋਇਆ ਅਤੇ ਪ੍ਰਿਸਕਿੱਲਾ ਅਤੇ ਅਕੂਲਾ ਦੇ ਸੰਗ ਜਹਾਜ਼ ਤੇ ਸੀਰੀਯਾ ਦੀ ਵੱਲ ਨੂੰ ਚੱਲਿਆ ਗਿਆ ਕੰਖਰਿਯਾ ਵਿੱਚ ਸਿਰ ਮੁਨਾਇਆ, ਕਿਉਂ ਜੋ ਉਹ ਨੇ ਮੰਨਤ ਮੰਨੀ ਸੀ।

ਰਸੂਲਾਂ ਦੇ ਕਰਤੱਬ 18:19 (PANIRV)
Square Portrait Landscape 4K UHD
ਅਤੇ ਅਫ਼ਸੁਸ ਵਿੱਚ ਉਨ੍ਹਾਂ ਨੂੰ ਉੱਥੇ ਹੀ ਛੱਡਿਆ, ਪਰ ਆਪ ਪ੍ਰਾਰਥਨਾ ਘਰ ਵਿੱਚ ਜਾ ਕੇ ਯਹੂਦੀਆਂ ਦੇ ਨਾਲ ਬਹਿਸ ਕੀਤੀ।

ਰਸੂਲਾਂ ਦੇ ਕਰਤੱਬ 18:20 (PANIRV)
Square Portrait Landscape 4K UHD
ਤਾਂ ਉਨ੍ਹਾਂ ਨੇ ਉਹ ਦੇ ਅੱਗੇ ਬੇਨਤੀ ਕੀਤੀ ਕਿ ਉਹ ਕੁਝ ਦਿਨ ਹੋਰ ਰਹੇ ਪਰ ਉਹ ਨੇ ਨਾ ਮੰਨਿਆ।

ਰਸੂਲਾਂ ਦੇ ਕਰਤੱਬ 18:21 (PANIRV)
Square Portrait Landscape 4K UHD
ਪਰੰਤੂ ਇਹ ਕਹਿ ਕੇ ਭਈ ਪਰਮੇਸ਼ੁਰ ਚਾਹੇ ਤਾਂ ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ ਉਹ ਉਨ੍ਹਾਂ ਕੋਲੋਂ ਵਿਦਾ ਹੋਇਆ ਅਤੇ ਜਹਾਜ਼ ਤੇ ਚੜ੍ਹ ਕੇ ਅਫ਼ਸੁਸ ਤੋਂ ਚੱਲਿਆ ਗਿਆ।

ਰਸੂਲਾਂ ਦੇ ਕਰਤੱਬ 18:22 (PANIRV)
Square Portrait Landscape 4K UHD
ਉਹ ਕੈਸਰਿਯਾ ਵਿੱਚ ਉਤਰਿਆ ਅਤੇ ਜਦੋਂ ਉਹ ਨੇ ਕਲੀਸਿਯਾ ਦੀ ਸੁੱਖ-ਸਾਂਦ ਪੁੱਛੀ ਤਦ ਉਹ ਅੰਤਾਕਿਯਾ ਨੂੰ ਚੱਲਿਆ ਗਿਆ।

ਰਸੂਲਾਂ ਦੇ ਕਰਤੱਬ 18:23 (PANIRV)
Square Portrait Landscape 4K UHD
ਉੱਥੇ ਕੁਝ ਚਿਰ ਰਹਿ ਕੇ ਉਹ ਚੱਲਿਆ ਗਿਆ, ਅਤੇ ਗਲਾਤਿਯਾ ਅਤੇ ਫ਼ਰੂਗਿਯਾ ਦੇ ਇਲਾਕੇ ਵਿੱਚ ਥਾਂ-ਥਾਂ ਫ਼ਿਰ ਕੇ ਸਾਰਿਆਂ ਚੇਲਿਆਂ ਨੂੰ ਤਕੜਾ ਕਰਦਾ ਗਿਆ।

ਰਸੂਲਾਂ ਦੇ ਕਰਤੱਬ 18:24 (PANIRV)
Square Portrait Landscape 4K UHD
ਅਪੁੱਲੋਸ ਨਾਮ ਦਾ ਇੱਕ ਯਹੂਦੀ ਜਿਸ ਦਾ ਜਨਮ ਸਿਕੰਦਰਿਯਾ ਵਿੱਚ ਹੋਇਆ ਸੀ, ਵਧੀਆ ਬੋਲਣ ਵਾਲਾ ਅਤੇ ਪਵਿੱਤਰ ਗ੍ਰੰਥਾਂ ਦਾ ਮਾਹਿਰ ਸੀ ਉਹ ਅਫ਼ਸੁਸ ਵਿੱਚ ਆਇਆ।

ਰਸੂਲਾਂ ਦੇ ਕਰਤੱਬ 18:25 (PANIRV)
Square Portrait Landscape 4K UHD
ਇਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਆਤਮਿਕ ਉਤਸ਼ਾਹ ਨਾਲ ਯਿਸੂ ਦੀਆਂ ਗੱਲਾਂ ਪੂਰੀ ਰੀਝ ਨਾਲ ਸੁਣਾਉਂਦਾ ਅਤੇ ਸਿਖਾਉਂਦਾ ਸੀ ਪਰ ਉਹ ਸਿਰਫ਼ ਯੂਹੰਨਾ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ।

ਰਸੂਲਾਂ ਦੇ ਕਰਤੱਬ 18:26 (PANIRV)
Square Portrait Landscape 4K UHD
ਉਹ ਪ੍ਰਾਰਥਨਾ ਘਰ ਵਿੱਚ ਬੇਧੜਕ ਬੋਲਣ ਲੱਗਾ ਪਰ ਜਦੋਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਹ ਦੀ ਸੁਣੀ ਤਾਂ ਉਸ ਨੂੰ ਆਪਣੇ ਨਾਲ ਰਲਾ ਕੇ, ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ।

ਰਸੂਲਾਂ ਦੇ ਕਰਤੱਬ 18:27 (PANIRV)
Square Portrait Landscape 4K UHD
ਜਦੋਂ ਉਸ ਨੇ ਅਖਾਯਾ ਨੂੰ ਜਾਣ ਦੀ ਦਲੀਲ ਕੀਤੀ ਤਦ ਭਰਾਵਾਂ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਚੇਲਿਆਂ ਨੂੰ ਲਿਖ ਭੇਜਿਆ ਕਿ ਉਸ ਦਾ ਆਦਰ ਕਰਨ। ਸੋ ਉਸ ਨੇ ਉੱਥੇ ਪਹੁੰਚ ਕੇ ਉਨ੍ਹਾਂ ਦੀ ਵੱਡੀ ਸਹਾਇਤਾ ਕੀਤੀ, ਜਿਨ੍ਹਾਂ ਕਿਰਪਾ ਦੇ ਕਾਰਨ ਵਿਸ਼ਵਾਸ ਕੀਤਾ ਸੀ।

ਰਸੂਲਾਂ ਦੇ ਕਰਤੱਬ 18:28 (PANIRV)
Square Portrait Landscape 4K UHD
ਕਿਉਂ ਜੋ ਉਸ ਨੇ ਪਵਿੱਤਰ ਗ੍ਰੰਥਾਂ ਤੋਂ ਸਬੂਤ ਦੇ ਕੇ ਜੋ ਯਿਸੂ ਉਹੀ ਮਸੀਹ ਹੈ, ਵੱਡੀ ਤਕੜਾਈ ਨਾਲ ਸਭਨਾਂ ਦੇ ਸਾਹਮਣੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ।

Available Bible Translations

American Standard Version (ASV)
Acts 18 (ASV) »
King James Version (KJV)
Acts 18 (KJV) »
GOD’S WORD® (GW)
Acts 18 (GW) »
Berean Bible (BSB)
Acts 18 (BSB) »
World English Bible (WEB)
Acts 18 (WEB) »
French Bible (LSG)
Actes 18 (LSG) »
Portuguese Bible (BSL)
Atos 18 (BSL) »
Spanish Bible (RVA)
Hechos 18 (RVA) »
Italian Bible (RIV)
Atti 18 (RIV) »
Chinese Simplified (CUVS)
使 徒 行 传 18 (CUVS) »
Chinese Traditional (CUVT)
使 徒 行 傳 18 (CUVT) »
Russian Bible (RUSV)
Деяния 18 (RUSV) »
Ukrainian Bible (UKR)
Дії 18 (UKR) »
Hungarian Bible (KAR)
Apostolok 18 (KAR) »
Bulgarian Bible (BULG)
Деяния 18 (BULG) »
Japanese Bible (JPN)
使徒行伝 18 (JPN) »

ਰਸੂਲਾਂ ਦੇ ਕਰਤੱਬ (PANIRV) Chapter Selection

PANIRV Book Selection List